ਦਿਨ ਚੜ੍ਹਿਆ ਕੁੜੀਆਂ ਚਿੜੀਆਂ ਕਾਵਾਂ ਦਾ

02/16/2018 2:08:25 PM

ਦਿਨ ਚੜ੍ਹਿਆ ਕੁੜੀਆਂ ਚਿੜੀਆਂ ਕਾਵਾਂ ਦਾ
ਦਿਨ ਚੜ੍ਹਿਆ ਬੱਚਿਆਂ ਦੇ ਹਾਸੇ ਦਾ 
ਦਿਨ ਚੜ੍ਹਿਆ ਭੈਣ ਭਰਾਵਾਂ ਦਾ
ਦਿਨ ਚੜ੍ਹਿਆ ਧੀ, ਪਤਨੀ ਤੇ ਮਾਂ ਦੇ ਅਵਤਾਰਾਂ ਦਾ 
ਦਿਨ ਚੜ੍ਹਿਆ ਹਨੇਰਿਆਂ ਨੂੰ ਚੀਰਦਾ ਹੋਇਆ 
ਦਿਨ ਚੜ੍ਹਿਆ ਸੂਰਜ ਦੀ ਰੋਸ਼ਨੀ ਨਾਲ 
ਇਕ ਨਵੀਂ ਸੋਚ ਤੇ ਤਾਰੀਕ ਨਾਲ 
ਸਭ ਭੁੱਲ ਕੇ ਇਕ ਨਵੇਂ ਅੱਜ ਨਾਲ 
ਮਿੱਠੀਆਂ ਤੇ ਠੰਡੀਆਂ ਹਵਾਵਾਂ ਨਾਲ 
ਪਿਆਰ ਮੋਹਬਤ ਭਾਈਚਾਰੇ ਦਾ
ਸਬਰ ਸੰਤੋਖ ਤੇ ਸ਼ਾਂਤੀ ਦਾ 
ਦਿਨ ਚੜ੍ਹਿਆ ਭਾਗਾਂ ਭਰਿਆ
ਜਾ ਮੰਦਿਰ ਗੁਰਦਵਾਰੇ ਪੀਰਾਂ ਦੇ ਮੱਥਾ ਟੇਕ ਆ 
ਨਸ਼ਿਆਂ ਨੂੰ ਮਾਰ ਮੁੜ ਜ਼ਿੰਦਗੀ ਨੂੰ ਹੱਥ ਮਿਲਾਉਣ ਦਾ