ਭਾਰਤੀ ਸਭਿਅਤਾ ''ਚ ਅੰਦਰੂਨੀ ਵਾਤਾਵਰਣ ਸੁਰੱਖਿਆ ਦਾ ਗਿਆਨ ਸ਼ਾਸਤਰ

06/04/2022 11:29:38 PM

ਵਿਸ਼ਵ ਪੱਧਰ 'ਤੇ ਵਾਤਾਵਰਣ ਦੀ ਸੁਰੱਖਿਆ ਲਈ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਅਜਿਹੀਆਂ ਨੀਤੀਆਂ ਬਣਾਉਣਾ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਾ ਹੈ ਤਾਂ ਜੋ ਸਾਡੀ ਜੀਵਨ ਸ਼ੈਲੀ ਵਾਤਾਵਰਣ-ਅਨੁਕੂਲ ਹੋ ਸਕੇ। 22 ਅਪ੍ਰੈਲ, 2022 ਨੂੰ ਵਿਸ਼ਵ ਧਰਤੀ ਦਿਵਸ ਦੇ ਮੌਕੇ 'ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਕਿਹਾ ਕਿ ਇਸ ਸਮੇਂ ਸਾਡੀ ਧਰਤੀ ਤਿੰਨ ਬਹੁਤ ਗੰਭੀਰ ਸਮੱਸਿਆਵਾਂ ਜਿਵੇਂ ਕਿ ਜਲਵਾਯੂ ਸੰਕਟ, ਵਾਤਾਵਰਣ ਅਤੇ ਜੈਵ ਵਿਭਿੰਨਤਾ ਦਾ ਨੁਕਸਾਨ ਅਤੇ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਨੁੱਖਾਂ ਨੇ ਵਾਤਾਵਰਣ ਦਾ ਸਹੀ ਢੰਗ ਨਾਲ ਵਿਵਹਾਰ ਨਹੀਂ ਕੀਤਾ ਅਤੇ ਉਹ ਇਸ ਦੇ ਚੰਗੇ ਰੱਖਿਅਕ ਵੀ ਸਾਬਤ ਨਹੀਂ ਹੋਏ। ਮੇਰੀ ਸਮਝ ਵਿਚ ਤਾਂ ਇਸ ਦਾ ਮੂਲ ਕਾਰਨ ਇਹ ਹੈ ਕਿ ਅਸੀਂ ਆਪਣੀ ਪੁਰਾਤਨ ਸਭਿਅਤਾ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਦੇ ਚੰਗੇ ਰਖਵਾਲੇ ਸਾਬਤ ਨਹੀਂ ਹੋ ਸਕੇ। ਅੱਜ ਮਨੁੱਖ ਵਿਅਕਤੀਗਤ ਅਤੇ ਸਮੂਹਿਕ ਪੱਧਰ 'ਤੇ ਆਪਣੇ ਸਵਾਰਥ ਦੀ ਪੂਰਤੀ ਲਈ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਕਰ ਰਿਹਾ ਹੈ। ਜ਼ਿਆਦਾਤਰ ਲੋਕ ਭੌਤਿਕ ਖੁਸ਼ਹਾਲੀ ਲਈ ਭਿਆਨਕ ਮੁਕਾਬਲੇ ਵਿੱਚ ਸ਼ਾਮਲ ਹਨ। ਵਰਤਮਾਨ 'ਚ ਮਨੁੱਖ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ 'ਚੋਂ ਅਜਿਹਾ ਕੂੜਾ-ਕਰਕਟ ਪੈਦਾ ਹੋ ਰਿਹਾ ਹੈ ਜੋ ਆਪਣੇ ਆਪ ਨਹੀਂ ਸੜਦਾ, ਜਿਸ ਕਾਰਨ ਸਾਡੇ ਲਿਥੋਸਫੀਅਰ, ਹਾਈਡ੍ਰੋਸਫੀਅਰ, ਬਾਇਓਸਫੀਅਰ ਅਤੇ ਵਾਯੂਮੰਡਲ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੇ ਹਨ। ਧਰਤੀ ਦੀ ਸਤ੍ਹਾ ਵੀ ਦਿਨੋਂ-ਦਿਨ ਗਰਮ ਹੋ ਰਹੀ ਹੈ। ਨਤੀਜੇ ਵਜੋਂ ਮੌਸਮ ਦਾ ਚੱਕਰ ਅਨਿਯਮਿਤ, ਅਸਥਿਰ ਅਤੇ ਅਨੁਮਾਨਿਤ ਹੁੰਦਾ ਜਾ ਰਿਹਾ ਹੈ। ਵਰਤਮਾਨ ਪੀੜ੍ਹੀ ਨੂੰ ਸਾਫ਼ ਪਾਣੀ, ਸ਼ੁੱਧ ਹਵਾ ਅਤੇ ਉਪਜਾਊ ਜ਼ਮੀਨ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੀ ਹੈ। ਮਨੁੱਖ ਜਾਤੀ ਦੀ ਹੋਂਦ ਅਤੇ ਜੈਵ ਵਿਭਿੰਨਤਾ ਦੇ ਪ੍ਰਸਾਰ ਲਈ ਧਰਤੀ ਦਾ ਈਕੋਸਿਸਟਮ ਰੋਜ਼ਾਨਾ ਅਨਫਿੱਟ ਹੁੰਦਾ ਜਾ ਰਿਹਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਕੀ ਕੋਈ ਗੈਰ-ਮਨੁੱਖੀ ਪ੍ਰਜਾਤੀ ਵੀ ਹੈ, ਜੋ ਸਿਰਫ਼ ਲਾਲਚ ਵਿਚ ਆ ਕੇ ਆਪਣੇ ਹੀ ਰਹਿਣ-ਸਹਿਣ ਨੂੰ ਤਬਾਹ ਕਰਨ ਵਿਚ ਲੱਗੀ ਹੋਈ ਹੈ?

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਇਹ ਵੀ ਕਿਹਾ ਕਿ 50 ਸਾਲ ਪਹਿਲਾਂ ਸੰਪੰਨ ਹੋਇਆ 'ਸਟਾਕਹੋਮ ਕਨਵੈਨਸ਼ਨ' ਵਿਸ਼ਵ 'ਚ ਹੋਣ ਵਾਲੇ ਵਾਤਾਵਰਣ ਨਾਲ ਸਬੰਧਿਤ ਅੰਦੋਲਨਾਂ ਦਾ ਪਹਿਲਾ ਪੜਾਅ ਸੀ। ਭਾਵੇਂ ਵਾਤਾਵਰਣ ਵਿਗਿਆਨੀ ਮਨੁੱਖਾਂ ਅਤੇ ਕੁਦਰਤ ਵਿਚਕਾਰ ਆਪਸੀ ਸਬੰਧ ਸਥਾਪਤ ਕਰਨ ਦੀ ਸਿਫ਼ਾਰਸ਼ ਕਰ ਰਹੇ ਹਨ, ਪਰ ਸਵਾਲ ਇਹ ਹੈ ਕਿ ਕੀ ਇਹ ਬਿਲਕੁਲ ਨਵਾਂ ਸੰਕਲਪ ਹੈ ਜਾਂ ਇਸ ਦੀਆਂ ਜੜ੍ਹਾਂ ਕਿਤੇ ਹੋਰ ਹਨ? ਅਸਲ 'ਚ ਮਨੁੱਖੀ ਸਭਿਅਤਾ ਦੇ ਸਭ ਤੋਂ ਪੁਰਾਣੇ ਰਿਕਾਰਡ, ਵੇਦ, ਪੁਰਾਣਾਂ ਅਤੇ ਉਪਨਿਸ਼ਦ, ਜੋ ਮਨੁੱਖੀ ਚਿੰਤਨ ਅਤੇ ਗਿਆਨ ਦੀ ਸਿਖਰ ਮੰਨੇ ਜਾਂਦੇ ਹਨ, ਜਿਨ੍ਹਾਂ ਵਿੱਚ ਵਾਤਾਵਰਣ ਦੇ ਤੱਤਾਂ ਦੇ ਆਪਸੀ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਹੈ। ਭਾਰਤੀ ਗਿਆਨ ਭੰਡਾਰ 'ਚ ਮਨੁੱਖ ਨੂੰ ਅਗਿਆਨਤਾ ਦੇ ਘੋਰ ਹਨੇਰੇ ਤੋਂ ਮੁਕਤ ਕਰਨ ਦੀ ਸ਼ਕਤੀ ਹੈ। ਭਾਰਤੀ ਚਿੰਤਨ 'ਚ ਜ਼ਮੀਨ, ਪਾਣੀ, ਹਵਾ, ਪਹਾੜੀਆਂ-ਪਹਾੜਾਂ, ਜੰਗਲਾਂ, ਨਦੀਆਂ, ਸਮੁੰਦਰਾਂ, ਰੁੱਖਾਂ-ਬੂਟਿਆਂ, ਜੜ੍ਹੀਆਂ-ਬੂਟੀਆਂ, ਝਾੜੀਆਂ ਇੱਥੋਂ ਤੱਕ ਕਿ ਗ੍ਰਹਿਆਂ ਨੂੰ ਵੀ ਜੀਵਤ ਮੰਨਿਆ ਗਿਆ ਹੈ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕੇਂਦਰੀ ਭੂਮਿਕਾ 'ਚ ਰਹੀ ਹੈ। ਜੇਕਰ ਕੁਦਰਤੀ ਸੋਮਿਆਂ ਦੀ ਜ਼ਿਆਦਾ ਲੁੱਟ ਦੀ ਲੋੜ ਪੈਂਦੀ ਸੀ ਤਾਂ ਰਿਸ਼ੀ ਮੁਆਫ਼ੀ ਮੰਗਦੇ ਹੋਏ ਕਹਿੰਦੇ ਸਨ-'ਹੇ ਧਰਤੀ! ਜੋ ਵੀ ਅਸੀਂ ਤੁਹਾਡੇ ਤੋਂ ਪ੍ਰਾਪਤ ਕਰ ਰਹੇ ਹਾਂ, ਉਹ ਜਲਦੀ ਤੋਂ ਜਲਦੀ ਆਪਣੀ ਕੁਦਰਤੀ ਅਵਸਥਾ 'ਚ ਆ ਜਾਵੇ। ਹੇ ਸ਼ੋਧਕ ! ਅਸੀਂ ਤੁਹਾਡੇ ਜੀਵਨ ਅਤੇ ਦਿਲ ਨੂੰ ਨੁਕਸਾਨ ਨਾ ਪਹੁੰਚਾਈਏ। ਰਿਗਦੇਵ ਦੇ ਇਕ ਸ਼ਲੋਕ 'ਚ ਜਲ ਨੂੰ ਦੈਵੀ ਮੰਨਦੇ ਹੋਏ ਕਿਹਾ ਗਿਆ ਹੈ ਕਿ ਜੋ ਦਿਵਯ ਜਲ ਆਕਾਸ਼ ਤੋਂ ਪ੍ਰਾਪਤ ਹੁੰਦੇ ਹਨ, ਜੋ ਨਦੀਆਂ 'ਚ ਸਦਾ ਵਹਿੰਦੇ ਹਨ, ਜੋ ਸਵੈ-ਸਰੋਤਾਂ ਤੋਂ ਵਹਿ ਕੇ ਪਵਿੱਤਰਤਾ ਫੈਲਾਉਂਦੇ ਹੋਏ ਸਮੁੰਦਰ ਵੱਲ ਜਾਂਦੇ ਹਨ, ਉਹ ਦਿਵਯ ਜਲ ਸਾਡੀ ਰੱਖਿਆ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 8 ਵਿੱਚ ਵਰਣਿਤ ਹੈ ਕਿ ਮਨੁੱਖ ਦੇ ਜੀਵਨ ਵਿੱਚ ਹਵਾ ਦਾ ਸਥਾਨ ਗੁਰੂ ਦੇ ਬਰਾਬਰ ਹੈ, ਪਾਣੀ ਦਾ ਪਿਤਾ ਅਤੇ ਧਰਤੀ ਮਾਤਾ ਦੇ ਬਰਾਬਰ ਹੈ। ਸਾਡੇ ਬਜ਼ੁਰਗਾਂ ਨੇ ਕੁਦਰਤ ਨੂੰ ਉਸ ਦੀ ਸੰਪੂਰਨਤਾ 'ਚ ਸਮਝਦੇ ਹੋਏ ਉਸ ਨੂੰ ਪੂਜਣਯੋਗ ਸਮਝਿਆ। 'ਸ਼ਾਂਤੀ ਮੰਤਰ', ਸਮੁੱਚੀ ਸ੍ਰਿਸ਼ਟੀ ਦੇ ਆਪਸੀ ਸਬੰਧਾਂ ਨੂੰ ਰੇਖਾਂਕਿਤ ਕਰਦਾ ਹੋਇਆ, ਸਾਰਿਆਂ ਵਿਚ ਇਕਸੁਰਤਾ ਦੀ ਕਾਮਨਾ ਕਰਦਾ ਹੈ, ਜਿਸ ਦਾ ਅਰਥ ਹੈ ਕਿ ਪਾਣੀ, ਰੁੱਖ, ਕੁਦਰਤੀ ਊਰਜਾ ਅਤੇ ਸਾਰੇ ਜੀਵ ਇਕਸੁਰਤਾ ਅਤੇ ਸ਼ਾਂਤੀ ਵਿਚ ਰਹਿਣ। ਇਹ ਮੰਤਰ ਆਕਾਸ਼, ਧਰਤੀ, ਪਾਣੀ, ਰੁੱਖ, ਸਾਰੇ ਦੇਵਤਿਆਂ, ਬ੍ਰਹਿਮੰਡ, ਬ੍ਰਾਹਮਣ ਸਮੇਤ 'ਸ਼ਾਂਤੀ ਦੀ ਸ਼ਾਂਤੀ' ਦੀ ਕਾਮਨਾ ਕਰਦਾ ਹੈ। ਰਿਗਵੇਦ ਦੀ ਇੱਕ ਤੁਕ ਵਿੱਚ ਦੱਸਿਆ ਗਿਆ ਹੈ, 'ਆਕਾਸ਼ ਮੇਰਾ ਪਿਤਾ ਹੈ, ਵਾਤਾਵਰਣ ਮੇਰਾ ਭਰਾ ਹੈ ਅਤੇ ਧਰਤੀ ਮੇਰੀ ਮਾਂ ਹੈ',ਜਿਨ੍ਹਾਂ ਤੋਂ ਸਾਰੇ ਜੀਵਾਂ ਦਾ ਪਾਲਣ ਹੁੰਦਾ ਹੈ।

ਇਸੇ ਤਰ੍ਹਾਂ ਈਸ਼ਾਵਾਸਯੋਪਨਿਸ਼ਦ ਦੇ ਇੱਕ ਮੰਤਰ ਦਾ ਅਰਥ ਹੈ ਕਿ 'ਦੂਜਿਆਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਤੋਂ ਬਾਅਦ ਹੀ ਸਾਨੂੰ ਆਪਣੇ ਅਧਿਕਾਰਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ,ਨਾਲ ਹੀ ਭੋਗ 'ਚ ਵੀ ਤਿਆਰਵ੍ਰਿਤੀ ਬਣੀ ਰਹਿਣੀ ਚਾਹੀਦੀ ਹੈ। ਭਾਵ ਕਿ ਭਾਰਤੀ ਜੀਵਨ ਦਾ ਫਲਸਫਾ ਨਾ ਸਿਰਫ਼ ਭੌਤਿਕ ਵਿਕਾਸ 'ਤੇ ਜ਼ੋਰ ਦਿੰਦਾ ਹੈ, ਸਗੋਂ ਕੁਦਰਤ ਨਾਲ ਇਕਸੁਰ ਜੀਵਨ ਬਤੀਤ ਕਰਦੇ ਹੋਏ ਮਨੁੱਖ ਦੇ ਅਧਿਆਤਮਕ ਵਿਕਾਸ 'ਤੇ ਵੀ ਜ਼ੋਰ ਦਿੰਦਾ ਹੈ। ਪ੍ਰਾਚੀਨ ਸਾਹਿਤ ਸਪੱਸ਼ਟ ਤੌਰ 'ਤੇ ਘੋਸ਼ਣਾ ਕਰਦਾ ਹੈ ਕਿ ਇਹ ਕੁਦਰਤ ਸਾਰੇ ਜੈਵਿਕ-ਅਬਾਇਓਟਿਕ ਜੀਵਾਂ ਲਈ ਹੈ। ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ 'ਸਰਵੇਭਵਨਤੁ ਸੁਖਿਨ’ ਦੇ ਮੰਤਰ ਨੂੰ ਆਪਣੇ ਆਚਰਣ ਵਿੱਚ ਰੱਖ ਕੇ ਸਭ ਦੀ ਖ਼ੁਸ਼ੀ ਲਈ ਕੁਦਰਤ ਦੀ ਰੱਖਿਆ ਕਰੀਏ। ਅੱਜ ਦੇ ਮਨੁੱਖ ਦੀ ਜ਼ਿੰਦਗੀ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਇਨ੍ਹਾਂ ਸਿਧਾਂਤਾਂ ਦੇ ਬਿਲਕੁਲ ਉਲਟ ਵਿਹਾਰ ਕਰ ਰਿਹਾ ਹੈ। ਅਸੀਂ ਦੁਨੀਆ ਦੇ ਸਭ ਤੋਂ ਬੁੱਧੀਮਾਨ ਜੀਵ ਹਾਂ-ਅੱਜ ਅਸੀਂ ਨਦੀਆਂ ਤੋਂ ਪਾਣੀ ਨਹੀਂ ਰੇਤ, ਪਹਾੜਾਂ ਤੋਂ ਕੋਈ ਦਵਾਈ ਨਹੀਂ ਪੱਥਰ ਅਤੇ ਖੇਤਾਂ ਤੋਂ ਅਨਾਜ ਨਹੀਂ ਨਕਦੀ ਫਸਲਾਂ ਦਾ ਸ਼ੋਸ਼ਣ ਕਰ ਰਹੇ ਹਾਂ। ਸਾਡੀ  ਅਸਲੀਅਤ ਇਹ ਹੈ ਕਿ ਅਸੀਂ  ਵਾਤਾਵਰਣ ਨੂੰ ਤਬਾਹ ਕਰਨ ਲਈ ਰੋਜ਼ਾਨਾ ਵਰਤੋਂ ਦੀਆਂ ਗੈਰ-ਬਾਇਓਡੀਗ੍ਰੇਡੇਬਲ ਵਸਤੂਆਂ ਦਾ ਨਿਰਮਾਣ ਕਰ ਰਹੇ ਹਾਂ, ਹਵਾ ਨੂੰ ਪ੍ਰਦੂਸ਼ਿਤ ਕਰਨ ਲਈ ਖੇਤੀ ਦੀ ਰਹਿੰਦ-ਖੂੰਹਦ ਨੂੰ ਸਾੜ ਰਹੇ ਹਾਂ, ਖੇਤੀ ਉਤਪਾਦਾਂ, ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਅੰਤ ਵਰਤੋਂ ਕਰ ਰਹੇ ਹਾਂ। 

ਕੀ ਅਸੀਂ ਕਦੇ ਸੋਚਿਆ ਹੈ ਕਿ ਵਾਤਾਵਰਣ ਮੁਤਾਬਕ ਮਿੱਟੀ ਦੇ ਮਕਾਨਾਂ ਦੀ ਥਾਂ ਬਹੁ-ਮੰਜ਼ਿਲਾ ਕੰਕਰੀਟ ਦੀਆਂ ਇਮਾਰਤਾਂ, ਜ਼ਮੀਨੀ ਪਾਣੀ ਦੀ ਬਹੁਤ ਜ਼ਿਆਦਾ ਨਿਕਾਸੀ ਅਤੇ ਕਾਗਜ਼ ਅਤੇ ਨੈਪਕਿਨਾਂ ਲਈ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਤਾਪਮਾਨ ਵਿਚ ਵਾਧੇ ਦਾ ਕਾਰਨ ਬਣ ਰਹੀ ਹੈ। ਕੀ ਸਾਨੂੰ ਥੋੜੀ ਜਿਹੀ ਵੀ ਚਿੰਤਾ ਹੈ ਕਿ ਖੇਤੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ? ਇਹ ਸਭ ਜਾਣਦੇ ਹਨ ਕਿ ਪਲਾਸਟਿਕ ਦੀ ਰਹਿੰਦ-ਖੂੰਹਦ ਮਿੱਟੀ ਅਤੇ ਪਾਣੀ ਦੀ ਸਿਹਤ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਉਂਦੀ ਹੈ? ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਰਸਾਇਣਕ ਖਾਦਾਂ,ਕੀਟਨਾਸ਼ਕ ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਨ, ਨਤੀਜੇ ਵਜੋਂ ਵਾਤਾਵਰਣ ਅਤੇ ਜੈਵ ਵਿਭਿੰਨਤਾ ਨੂੰ ਖ਼ਤਰੇ 'ਚ ਪਾ ਰਹੇ ਹਨ? ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਵਿਚਾਰਨ ਯੋਗ ਹੈ ਕਿ ਕੀ ਅਸੀਂ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਲੋਕ ਲਹਿਰ ਸ਼ੁਰੂ ਕਰ ਸਕਦੇ ਹਾਂ? ਕੀ ਅਸੀਂ ਜੈਵਿਕ ਖੇਤੀ ਦਾ ਸਹਾਰਾ ਲੈ ਸਕਦੇ ਹਾਂ? ਕੀ ਘੱਟੋ-ਘੱਟ ਅਸੀਂ ਇੰਨੇ ਰੁੱਖ ਲਗਾ ਸਕਦੇ ਹਾਂ, ਜੋ ਸਾਡੇ ਵੱਲੋਂ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ ਸੋਖ ਸਕੇ ਅਤੇ ਸਾਡੇ ਸਾਹ ਲਈ ਸਹੀ ਆਕਸੀਜਨ ਪ੍ਰਦਾਨ ਕਰ ਸਕੇ? ਕੀ ਅਸੀਂ ਘਟੋ-ਘੱਟ ਉਨ੍ਹਾਂ ਪਾਣੀ ਧਰਤੀ ਨੂੰ ਵਾਪਸ ਕਰ ਸਕਦੇ ਹਾਂ ਜਿੰਨ੍ਹਾਂ ਉਸ ਦੀ ਕੁੱਖ 'ਚੋਂ ਕੱਢਦੇ ਹਾਂ।

ਕੀ ਅਸੀਂ ਇਹ ਸੰਕਲਪ ਕਰ ਸਕਦੇ ਹਾਂ ਕਿ ਅਸੀਂ ਪਾਣੀ ਦੀ ਇੱਕ ਬੂੰਦ, ਅਨਾਜ ਦਾ ਇੱਕ ਦਾਨਾ ਅਤੇ ਬਿਜਲੀ ਦੀ ਇੱਕ ਯੂਨਿਟ ਵੀ ਬਰਬਾਦ ਨਹੀਂ ਕਰਾਂਗੇ? ਕੀ ਅਸੀਂ ਮਹਿੰਗੀ ਕਾਰ ਦੀ ਵਰਤੋਂ ਕਰਨ ਦੇ ਨਾਲ-ਨਾਲ ਘਰ ਦੀ ਬਿਜਲੀ ਸਪਲਾਈ ਲਈ ਸੂਰਜੀ ਊਰਜਾ ਦਾ ਪ੍ਰਬੰਧ ਕਰ ਸਕਦੇ ਹਾਂ? ਕੀ ਅਸੀਂ ਉਨ੍ਹਾਂ ਸੱਤ ਪਾਪਾਂ ਤੋਂ ਬਚ ਸਕਦੇ ਹਾਂ ਜਿਨ੍ਹਾਂ ਬਾਰੇ ਮਹਾਤਮਾ ਗਾਂਧੀ ਨੇ ਗੱਲ ਕੀਤੀ ਸੀ? ਕੀ ਅਸੀਂ ਦੁਬਾਰਾ ਆਪਣੇ ਸੁਭਾਅ ਨੂੰ ਉਹੀ ਸਤਿਕਾਰ ਦੇ ਸਕਦੇ ਹਾਂ, ਜੋ ਅਸੀਂ ਪੁਰਾਣੇ ਸਮਿਆਂ ਵਿਚ ਦਿੱਤਾ ਸੀ, ਜਿਸ ਕਾਰਨ ਇਸ ਨੂੰ ਸੰਭਾਲਿਆ ਗਿਆ ਸੀ? ਅੱਜ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਚਿੰਤਾ ਕੀਤੇ ਬਿਨਾਂ ਆਪਣੇ ਸਵਾਰਥ ਦੀ ਪੂਰਤੀ ਲਈ ਕੁਦਰਤੀ ਸਰੋਤਾਂ ਦੀ ਬੇਕਾਬੂ ਵਰਤੋਂ ਕਰ ਰਹੇ ਹਾਂ। ਇਨ੍ਹਾਂ ਸਥਿਤੀਆਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੇ ਜੀਵਨ ਦੀਆਂ ਪੁਰਾਤਨ ਕਦਰਾਂ-ਕੀਮਤਾਂ ਵੱਲ ਮੁੜਨਾ ਪਵੇਗਾ। ਇਸ ਸੰਦਰਭ ਵਿੱਚ ਦੋ ਸੂਤਰਾਂ 'ਘੱਟੋ-ਘੱਟ ਸਾਧਨਾਂ ਨਾਲ ਜੀਵਨ ਜੀਣਾ' ਅਤੇ 'ਧਰਤੀ ਮਾਤਾ ਆਉਣ ਵਾਲੀਆਂ ਪੀੜ੍ਹੀਆਂ ਦੀ ਹੈ ਅਤੇ ਅਸੀਂ ਸਿਰਫ਼ ਇਸ ਦੇ ਰੱਖਿਅਕ ਹਾਂ'। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਮਿਆਰੀ ਸਿੱਖਿਆ, ਸਿਹਤ ਅਤੇ ਸਸਤੀਆਂ ਟਰਾਂਸਪੋਰਟ ਦੀ ਸਸਤੀ ਸੁਵਿਧਾਨ ਆਮ-ਲੋਕਾਂ ਨੂੰ ਉਪਲੱਬਧ ਕਰਵਾਏ ਜਿਸ ਨਾਲ ਕਿਸਾਨਾਂ 'ਤੇ ਜ਼ਿਆਦਾ ਉਤਪਾਦਨ ਦਾ ਦਬਾਅ ਨਾ ਪਵੇ। ਇਸ ਸੰਦਰਭ ਵਿੱਚ ਸਰਕਾਰ ਵੱਲੋਂ ਪੈਟਰੋਲ 'ਚ ਸਾਲ 2025 ਤੱਕ ਵਿੱਚ 20 ਫੀਸਦੀ ਈਥਾਨੌਲ ਮਿਸ਼ਰਨ ਦਾ ਫੈਸਲਾ ਸਵਾਗਤਯੋਗ ਹੈ। ਕਿਸਾਨਾਂ ਨੂੰ ਨਾ ਸਿਰਫ਼ ਗੰਨੇ ਦਾ ਉਚਿਤ ਮੁੱਲ ਮਿਲੇਗਾ, ਸਗੋਂ ਇਸ ਨਾਲ ਤੇਲ ਲਈ ਵਿਦੇਸ਼ਾਂ 'ਤੇ ਨਿਰਭਰਤਾ ਵੀ ਘਟੇਗੀ, ਨਾਲ ਹੀ ਕਾਰਬਨ ਨਿਕਾਸੀ ਵੀ ਘਟੇਗੀ।
 


Karan Kumar

Content Editor

Related News