ਆਰਥਿਕ ਮੰਦੀ...

09/21/2019 4:53:49 PM

ਆਰਥਿਕ ਮੰਦੀ ਪੈ ਗਈ ਦੇਸ਼ ਦਾ ਢਾਂਚਾ ਖੜ੍ਹ ਗਿਆ ਏ
ਵੋਟਾਂ ਲੈ ਮੋਦੀ ਬਹਾਰਲੇ ਮੁਲਕਾਂ ਦੇ ਜਹਾਜੇ ਚੜ੍ਹ ਗਿਆ ਏ
ਗਰੀਬ ਲੋਕਾਂ ਦਾ ਸਾਮਾਨ ਹੜ੍ਹਾਂ ਵਿੱਚ ਹੜ੍ਹ ਗਿਆ ਏ
ਪਤਾ ਨਹੀਂ ਦੇਸ਼ ਮੇਰੇ ਅੰਦਰ ਕੀ ਭੂਤ ਵੜ੍ਹ ਗਿਆ ਏ।
ਹੇਠੋਂ ਉੱਪਰੋਂ ਲੈ ਕੇ ਸਰਕਾਰਾਂ ਸੁੱਤੀਆਂ ਨੇ
ਚੋਰਾਂ ਦੇ ਨਾਲ ਯਾਰੋ ਰਲੀਆਂ ਕੁੱਤੀਆਂ ਨੇ
ਅੰਬਾਂ ਨੂੰ ਬੂਰ ਪੈਣ ਤੋਂ ਪਹਿਲਾਂ ਝੜ ਗਿਆ ਏ
ਪਤਾ ਨਹੀਂ ਮੇਰੇ ਦੇਸ਼ ਅੰਦਰ ਕੀ ਭੂਤ ਵੜ੍ਹ ਗਿਆ ਏ।
ਰੋਜ਼ ਹੁੰਦੇ ਰੋਸ ਮੁਜ਼ਾਹਰੇ, ਸਰਕਾਰ ਕਰਦੀ ਪੁੱਠੇ ਕਾਰੇ
ਸੁਖਚੈਨ, ਮਾਸਟਰ ਡਾਕਟਰ ਲੈ ਡਿਗਰੀਆਂ ਪਏ ਹਾਰੇ
ਪਹਿਲਾਂ ਘੜਾ ਹੱਥੀਂ ਘੜਦਾ, ਹੁਣ ਮਸ਼ੀਨੀ ਘੜ ਗਿਆ ਏ
ਪਤਾ ਨਹੀ ਮੇਰੇ ਦੇਸ਼ ਅੰਦਰ ਕੀ ਭੂਤ ਵੜ ਗਿਆ ਏ।

ਸੁਖਚੈਨ ਸਿੰਘ, ਠੱਠੀ ਭਾਈ,(ਯੂ ਏ ਈ)
ਮੋਬਾਇਲ—00971527632924

Aarti dhillon

This news is Content Editor Aarti dhillon