ਅਲੋਪ ਹੁੰਦੀ ਜਾ ਰਹੀ ਵਿਰਾਸਤ

02/07/2018 5:01:06 PM

ਹਰਮਿੰਦਰ ਸਿੰਘ ਢਿੱਲੋ (ਰਾਗੀ) ਇਕ ਉਹ ਨਾਮ ਹੈ ਜਿਸ ਨੇ ਆਪਣੇ ਉਸਤਾਦ ਰਮਜਾਨ ਮੁਹੰਦਮ (ਜਾਨਾ) ਤੋ ਉਹ ਸਿੱਖਿਆਂ ਲਈ ਜੋ ਕਿ ਅੱਜ ਦੇ ਜੁੱਗ 'ਚ ਅਲੋਪ ਹੁੰਦੀ ਜਾ ਰਹੀ ਹੈ। ਹਰਮਿੰਦਰ ਦਾ ਜਨਮ 3 ਅਪ੍ਰੈਲ 1986 'ਚ ਪਿਤਾ ਸੁੱਚਾ ਸਿੰਘ ਮਾਤਾ ਵੀਰ ਕੌਰ ਦੀ ਕੁੱਖੋ ਜਲਾਲ ਬਠਿੰਡਾ ਵਿਖੇ ਹੋਈਆ।ਰਾਗੀ ਨੂੰ ਬਚਪਨ ਤੋ ਹੀ ਪੜਨ ਦੇ ਨਾਲ -ਨਾਲ ਪਿਤਾ ਜੀ ਤੋ ਜੋ ਪੁਰਾਣੇ ਸਮਿਆਂ ਦੇ ਲੋਕ ਤੱਥ ਬੋਲੀਆਂ ਪਾਇਆ ਕਰਦੇ ਸਨ ਉਹਨਾ ਤੋ ਪ੍ਰੇਰਣਾ ਹਾਸਿਲ ਹੋਈ।ਅਕਸਰ ਉਹ ਆਪਣੇ ਪਿਤਾ ਨਾਲ ਲਾਗਲੇ ਪਿੰਡਾਂ ਵਿਚ ਜਿਵੇ (ਕੋਠਾਂ ਗੁਰੁ ਕਾ, ਮਾੜੀ ਮਸਤਾਨ ਆਦਿ ਮੇਲਿਆਂ 'ਚ ਲੱਗ ਦੇ ਅਖਾੜਿਆਂ 'ਚ ਜਿਥੇ ਅਲੋਜੇ ਢਾਡੀ, ਸਾਰੰਗੀਆਂ ,ਢਾਡੀ ਜਥਿਆਂ ਨੂੰ ਸੁਣਨ ਲਈ ਆਪਣੇ ਪਿਤਾ ਜੀਨਾਲ ਸੰਗੀਤ ਸੁਣਨ ਜਾਇਆ ਕਰਦੇ ਸਨ।ਰਾਗੀ ਦੀ ਮੇਲਿਆਂ ਅਖਾੜਿਆਂ 'ਚ ਜਾ ਕੇ ਸੁਣਨ ਦੀ ਉਤਸੁਕਤਾ ਦਿਨ ਪ੍ਰਤੀ ਦਿਨ ਵਧਦੀ ਗਈ। ਰਾਗੀ ਨੇ 10ਵੀਂ ਤੱਕ ਦੀ ਵਿੱਦਿਆ ਜਲਾਲ ਤੋ ਹੀ ਪੂਰੀ ਕੀਤੀ।ਇਸ ਦੇ ਚਲਦਿਆ ਰਾਗੀ ਦੀ ਮੁਲਾਕਾਤ ਉਨ੍ਹਾਂ ਦੇ ਉਸਤਾਦ ਰਮਜਾਨ ਮਹੁੰਮਦ (ਜਾਨਾ) ਨਾਲ ਹੋਈ ਜਿਨ੍ਹਾਂ ਦੇ ਆਸ਼ਿਰਵਾਦ ਸਦਕਾ ਉਨ੍ਹਾਂ ਨੇ ਆਪਣੀ ਬੜੀ ਮਿਹਨਤ ਨਾਲ ਆਪਣੀ ਟੀਮ ਤਿਆਰ ਕੀਤੀ ਜਿਸ ਵਿਚ ਰਣਜੀਤ ਸਿੰਘ ਰਾਣਾ (ਰਾਗੀ) ਬੁਡਾਲੇ ਤੋ ਤੂਬਾ ਬਾਦਕ, ਚੂਹੜ ਸਿੰਘ ਚੋਟੀਆਂ ਅਲਗੋਜੇ ਵਜਾਉਦਾ ਹੈ।ਇਹ ਸਾਰੇ ਕਲਾ ਦੇ ਪ੍ਰੇਮੀ ਇਕ ਦੂਸਰੇ ਤੋ ਭਲਾ 200 ਤੋ 300 ਕਿਲੋਮੀਟਰ ਦੀ ਦੂਰੀ ਤੇ ਬੈਠੇ ਹਨ ਪਰ ਉਨ੍ਹਾਂ ਦਾ ਪਿਆਰ ਅਤੇ ਆਪਣੇ ਵਿਰਸ਼ੇ ਨੂੰ ਸਾਂਭਣ ਦਾ ਜਨੂਨ ਉਨ੍ਹਾਂ ਨੂੰ ਹਰ ਪ੍ਰੋਗਰਾਮ 'ਚ ਇਕੱਠੇ ਕਰਦਾ ਰਹਿੰਦੇ ਹਨ।ਇਹ ਰਾਗੀ ਜਥਾਂ ਤਕਰੀਬਨ 350 ਸਟੇਜ ਪ੍ਰੋਗਰਾਮ ਪਿੰਡਾਂ ਪੰਜਾਬ ਵਿਚ ਕਰ ਚੁੱਕਾ ਹੈ। ਉਹ ਪੰਜਾਬੀ ਸੱਭਿਆਚਾਰ ਜੋ ਅਲੋਪ ਹੁੰਦਾ ਜਾ ਰਿਹਾ ਹੈ ਉਸ ਨੂੰ   ਜਿਉਂਦਾ ਰੱਖਣ ਲਈ ਇਕ ਨਿਮਾਣਾਜਿਹਾ ਉਪਰਾਲਾ ਕਰ ਰਹੇ ਹਨ। ਕਿਉਂਕਿ ਕਿ ਅੱਜ ਦੇ ਟਾਇਮ 'ਚ ਇਸ ਕਿੱਤੇ ਨਾਲ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਨਹੀ ਚਲਾ ਸਕਦੇ ਪਰ ਉਹ ਇਹ ਕਲਾ ਨੂੰ ਜਿਉਂਦਾ ਰੱਖਣ ਲਈ ਉਹ ਇਹ ਆਪਣੀ ਵਿਰਸਤ ਦਾ ਮੌਹ ਨਹੀ ਛੱਡਦੇ। ਜਦੋਂ ਉਸ ਦੀ ਪਾਰਟੀ ਪ੍ਰੋਗਰਾਮ ਸੁਰੂ ਕਰਦੀ ਹੈ ਤਾਂ ਸਰੋਤਿਆਂ ਦਾ ਇੰਨਾ ਪਿਆਰ ਪਿਆਰ ਮਿਲਦਾ ਹੈ ਕਿ ਉਨ੍ਹਾਂ ਦਾ ਹੌਸਲਾ ਹੋਰ ਵੱਧਦਾ ਜਾਂਦਾ ਹੈ।ਅਜਿਹੇ ਇਨਸਾਨ ਬਹੁਤ ਘੱਟ ਦੁਨਿਆ  ਜਿਉਂਦਾ ਰੱਖਣ ਲਈ ਆਪਣੀ ਸਾਰੀ ਜਿੰਦਗੀ ਨਾਮ ਲਗਾ ਦਿੰਦੇ ਹਨ।ਉਹ ਇਸ ਅਲੋਪ ਹੁੰਦੇ ਜਾ ਰਹੇ ਵਿਰਸੇ ਨੂੰ ਸਾਂਭਣ ਲਈ ਸਮਰਪਿਤ ਹਨ। ਅਸੀ ਪ੍ਰਮਾਤਮਾ ਅੱਗੇ ਇਹੀ ਬੇਨਤੀ ਕਰਦੇ ਹਾਂ, ਕਿ ਅਜਿਹੇ ਇਨਸਾਨਾਂ ਲਈ ਗੁਰੂ ਮਹਾਰਾਜ ਉਹ ਬਲ ਬਖਸ਼ਣ ਜਿਸ ਨਾਲ ਉਹ ਪੰਜਾਬ ਦਾ ਇਹ ਵਿਰਸਾ ਰਹਿੰਦੀ ਦੁਨੀਆਂ ਤੱਕ ਯਾਦ ਰਹੇ ਅਲੋਪ ਨਾ ਹੋਵੇ।ਕਿਉਕਿ ਅੱਜ ਕੱਲ ਦੀ ਪੀੜ੍ਹੀ ਆਪਣੇ ਪੁਰਾਣੇ ਸੱਭਿਆਚਾਰ ਤੋ ਦੂਰ ਹੁੰਦੀ ਜਾ ਰਹੀ ਹੈ ਲੋੜ ਹੈ ਅਜਿਹੇ ਕਲਾਂ ਦੇ ਪ੍ਰੇਮੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਬਾਕੀ ਸਰੋਤੇ ਸਭ ਜਾਣਦੇ ਹਨ।ਰਾਗੀ ਨੂੰ ਰੱਬ ਹੋਰ ਸ਼ੋਹਰਤ ਵਿਰਸੇ ਨੂੰ ਅਗਾਹ ਵਧਾਉਣ 'ਚ ਤਰੱਕੀਆਂ ਦੀ ਰਾਹ ਤੇ ਖੂਸ਼ੀਆਂ ਹੀ ਖੂਸ਼ੀਆਂ ਪ੍ਰਦਾਨ ਕਰੇ।

ਹਰਵਿੰਦਰ ਰਿਸ਼ੀ
ਪਿੰਡ-ਸਤੌਜ,ਸੰਗਰੂਰ।
ਮੋਬਾਇਲ ਨੰਬਰ-94178-97759