ਧੰਨਵਾਦ

05/19/2020 8:15:49 PM

ਦੀਪਕ ਵਰਮਾ

ਮੈਂ ਅਕਸਰ ਜੇ ਕਿਤੇ ਇਕੱਲਾ ਬੈਠਾ ਹੋਵਾ ਤਾਂ ਮਨ ਵਿੱਚ ਵਿਚਾਰ ਆਉਦੇ ਤੇ ਅੱਜ ਵੀ ਉਸ ਬੁਜ਼ਰਗ ਮਾਤਾ ਦੀਆਂ ਰੋਦੀਆਂ ਅੱਖਾਂ ਤੇ ਘਰ ਦੀ ਤਰਸਯੋਗ ਹਾਲਤ ਨੇ ਇੱਕ ਤਸਵੀਰ ਜਿਹੀ ਘੜ ਦਿੱਤੀ ਤੇ ਉਸ ਨੂੰ ਮੈਂ ਸਾਂਝਾ ਕੀਤੇ ਬਿਨਾਂ ਨਹੀ ਰਹਿ ਸਕਿਆ।

ਇਹ ਘਟਨਾ ਉਦੋਂ ਦੀ ਹੈ ਜਦ ਸਰਕਾਰ ਨੇ ਭਿਆਨਕ ਬਿਮਾਰੀ ਤੇ ਕਾਬੂ ਪਾਉਣ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ। ਇਹਨਾਂ ਦਿਨਾਂ ਚ' ਮੈਂ ਤੇ ਮੇਰਾ ਦੋਸਤ ਗਰੀਬਾਂ ਨੂੰ ਘਰ-ਘਰ ਜਾ ਕੇ ਕੁਝ ਲੋੜਾਂ ਦੀਆਂ ਵਸਤੂਆਂ ਮੁਹੱਈਆਂ ਕਰ ਰਹੇ ਸੀ ਤਾਂ ਮੇਰੀ ਮੁਲਕਾਤ ਬੇਬੇ ਨਾਲ ਹੋਈ ਉਸ ਸਮੇਂ ਘਰ ਵਿੱਚ ਉਹ ਇਕੱਲੀ ਸੀ ਗੱਲਬਾਤ ਦੌਰਾਨ ਪਤਾ ਚੱਲਿਆਂ ਕਿ ਉਸ ਦਾ ਕੋਈ ਆਪਣਾ ਨਹੀ। ਉਸ ਦੇ ਪੁੱਤਰ ਦੀ ਮੌਤ ਇੱਕ ਸੜਕ ਦੁਰਘਟਨਾ ਵਿੱਚ ਹੋ ਗਈ ਸੀ ਅਤੇ ਉਸ ਦੀ ਨੂੰਹ ਆਪਣਾ ਨੌ ਕੁ ਸਾਲਾਂ ਦਾ ਮੁੰਡਾ ਛੱਡ ਕੇ ਆਪਣੇ ਪੇਕੇ ਚਲੀ ਗਈ ਅਤੇ ਮੈਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰ ਕੇ ਆਪਣਾ ਤੇ ਆਪਣੇ ਪੋਤੇ ਦਾ ਮਸਾਂ ਗੁਜ਼ਾਰਾ ਕਰਦੀ ਹਾਂ। ਪਰ ਜਦ ਦਾ ਸਰਕਾਰ ਨੇ ਸਭ ਕੁਝ (ਬਾਹਰ ਆਉਣਾ-ਜਾਣਾ) ਬੰਦ ਕੀਤਾ ਤਾਂ ਤੁਹਾਡੇ ਵਾਂਗ ਕੋਈ ਨ ਕੋਈ ਸਮਾਜ ਸੇਵਕ ਰਾਸ਼ਨ ਦੇ ਜਾਂਦੇ।

ਕੁਝ ਪਲ ਲਈ ਤਾਂ ਮੈਨੂੰ ਇੰਝ ਲੱਗਾ ਕਿ ਇਹ ਸਭ ਉਸ ਵਾਹਿਗੁਰੂ ਨੇ ਕੀਤਾ ਹੋਵੇ ਇਹਨਾਂ ਲੋਕਾਂ ਲਈ ਹੋਵੇ ਜੋ ਕਿ ਮਾਤਾ ਕਹਿ ਰਹੀ ਹੈ, ਇਹਨਾਂ ਦਿਨਾਂ ਵਿੱਚ,  ਹੁਣ ਮੇਰੇ ਹਾਲਾਤ ਪੁੱਤ ਬਹੁਤ ਚੰਗੇ ਹੈ ਜੋ ਕਿ ਰੋਜ਼ਾਨਾ ਦੀ ਜ਼ਿੰਦਗੀ ਚ' ਨਹੀ ਸੀ। ਉਥੇ ਦੂਜੇ ਪਾਸੇ ' ਲੋਕ ਲਾਕਡਾਊਨ ਦੇ ਸਮਾਪਤ ਹੋਣ ਦੇ ਇੰਤਜਾਰ ਵਿੱਚ ਹੈ ਕਿ ਕਦੋਂ ਉਹਨਾਂ ਨੂੰ ਰਾਹਤ ਮਿਲੇ ਪਰ ਮਾਤਾ ਨੂੰ ਦੇਖ ਕੇ ਇੰਝ ਨਹੀ ਲੱਗਾ ਉਸ ਦਾ ਭਰੀਆਂ ਅੱਖਾਂ ਨਾਲ ਹੱਥ ਜੋੜ ਕੇ ਧੰਨਵਾਦ ਕਰਦਾ ਚਿਹਰਾ ਮੇਰੀਆ ਅੱਖਾਂ ਸਾਹਮਣੇ ਆ ਰਿਹਾ ਹੈ ਅਤੇ ਇੰਨੇ ਨੂੰ ਮੈਂ ਮਾਤਾ ਨੂੰ ਰਾਸ਼ਨ ਫੜਾਇਆ ਤੇ ਵਾਪਸ ਆਉਣ ਲੱਗਿਆ ਮਾਤਾ ਨੇ ਮੈਨੂੰ ਬਹੁਤ ਅਸੀਸਾਂ ਦਿੱਤੀਆ ਤੇ ਇੰਝ ਲੱਗਾ ਮਨ ਹੀ ਮਨ ਕਹਿ ਰਹੀ ਹੋਵੇ ਪੁੱਤ ਤੇਰਾ ਬਹੁਤ - ਬਹੁਤ ਧੰਨਵਾਦ।


Iqbalkaur

Content Editor

Related News