ਬੱਚਿਆਂ ਨੂੰ ਸਿੱਖਿਆ

05/20/2019 11:22:59 AM

ਆਓ ਬੱਚਿਓ! ਚੱਲੀਏ ਜੰਗਲ ਵਿੱਚ ਬਾਹਰ,
ਮੇਰੇ ਪਿਛੇ ਆਉਣਾ ਤੁਸੀਂ ਵਿੱਚ ਕਤਾਰ।
ਮੈਂ ਤੁਹਾਨੂੰ ਦੱਸਾਂਗੀ  ਅੱਜ,
ਕਿੰਝ ਅਸੀਂ ਹਾਂ ਕਰਦੇ ਸ਼ਿਕਾਰ।
ਕਿਸੇ ਦਾ ਮਾਰਿਆ ਕਦੇ ਨਾ ਖਾਂਦੇ,
ਖਾਂਦੇ ਹਾਂ ਕੇਵਲ ਆਪ ਹੀ ਮਾਰ।
ਕਿੱਦਾ ਜਲਦੀ ਝਪਟ ਏ ਕਰਨੀ,
ਬਚ ਨਾ ਜਾਵੇ, ਜੋ ਫੜਿਆ ਇੱਕ ਵਾਰ।
ਸ਼ਿਕਾਰ ਜੇ ਕਰ ਤੇਜ਼ ਪਿਆ ਦੌੜੇ,
ਫਿਰ ਕਿੱਦਾ ਕਰਨੀ ਤੇਜ਼ ਰਫਤਾਰ।
ਬੈਠਣਾ ਪੈਂਦਾ ਘਾਤ ਲੱਗਾ ਕੇ,
ਜਲਦੀ ਨਾ ਕਰੋ, ਵਾਂਗ ਕਿਸੇ ਗੰਵਾਰ।
ਬਚਪਨ ਵਿੱਚ ਹੀ ਸਿੱਖ ਲਵੋ ਤੁਸੀਂ,
ਸ਼ਿਕਾਰ ਹੱਥ ਆਵੇ, ਜੇ ਤੁਸੀਂ ਹੁਸ਼ਿਆਰ।
ਬਚਣਾ ਮਨੁੱਖ ਸ਼ਿਕਾਰੀਆਂ ਕੋਲੋ,
ਆਪ ਨਾ ਬਣ ਜਾਣਾ ਤੁਸੀਂ ਸ਼ਿਕਾਰ।
''ਗੋਸਲ'' ਕਹੇ, ਕੁਝ ਨਿਯਮ ਜੰਗਲ ਦੇ,
ਉਹ ਰਹਿਣੇ ਚਾਹੀਦੇ, ਬਰਕਰਾਰ।

ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ 37-ਡੀ,
ਚੰਡੀਗੜ੍ਹ। ਮੋ ਨੰ: 98764-52223

 

Aarti dhillon

This news is Content Editor Aarti dhillon