ਟੱਪੇ : ਰੱਬ ਕੋਲੋਂ ਖੈਰ ਮੰਗਾ

10/01/2020 6:35:58 PM

ਟੱਪੇ : ਰੱਬ ਕੋਲੋਂ ਖੈਰ ਮੰਗਾ 

ਕੰਧੋਲੀਆ ਹਾਏ ਉਏ ਕੰਧੋਲੀਆ ,
ਉਂਝ ਸਾਰਾ ਜੱਗ ਕਹੇ ਜੱਗ ਜੰਨਣੀ 
ਫੇਰ ਕਾਸਤੋਂ ਧੀਆਂ ਪੈਰਾਂ ਵਿੱਚ ਰੋਲੀਆਂ,
ਕੰਧੋਲੀਆ ਹਾਏ ਓਏ ਕੰਧੋਲੀਆ...

ਆਪੇ ਹਾਏ ਓਏ ਆਪੇ, 
ਉਂਝ ਮਿਲਿਆ ਏ ਰੱਬ ਦਾ ਦਰਜਾ 
ਪਰ ਕੁੱਖਾਂ ਵਿੱਚ ਧੀਆਂ ਨੂੰ ਮਾਰਦੇ ਮਾਪੇ,
ਆਪੇ ਹਾਏ ਓਏ ਆਪੇ....

ਖੇੜੇ ਹਾਏ ਓਏ ਖੇੜੇ, 
ਹਇਓ ਰੱਬਾ ਉਨ੍ਹਾਂ ਡਾਕਟਰਾਂ ਨੂੰ ਢੋਈ ਨਾ ਮਿਲੇ 
ਚਾਰ ਛਿੱਲੜਾ ਖਾਤਰ ਧੀਆਂ ਨੂੰ ਮਾਰਦੇ ਜਿਹੜੇ, 
ਖੇੜੇ ਹਾਏ ਓਏ ਖੇੜੇ...

ਥਾਵਾਂ ਹਾਏ ਉਏ ਥਾਵਾਂ, 
ਇੱਕ ਵਾਰ ਏਹੇ ਜੱਗ ਤੂੰ ਦਿਖਾ ਦੇ ਬਾਬਲਾ
ਤੇਰਾ ਸਾਰੀ ਉਮਰ ਮੈਂ ਪਰਉਪਕਾਰ ਨਾ ਭੁਲਾਂਵਾ,
ਥਾਵਾਂ ਹਾਏ ਓਏ ਥਾਵਾਂ...

ਪੇੜੇ ਹਾਏ ਓਏ ਪੇੜੇ, 
ਸੰਧਾਰਾ ਲੈ ਕੇ ਆਵੀ ਬਲਤੇਜ ਸੰਧੂ ਵੀਰਨਾ
ਰੱਬ ਕੋਲੋਂ ਤੇਰੀ ਖੈਰ ਮੰਗਾ ਵੇ ਮੈਂ ਹਰ ਚਰਖੇ ਦੇ ਗੇੜੇ,
ਪੇੜੇ ਹਾਏ ਓਏ ਪੇੜੇ...

ਬਲਤੇਜ ਸੰਧੂ "ਬੁਰਜ ਲੱਧਾ"
ਜ਼ਿਲ੍ਹਾ ਬਠਿੰਡਾ 
9465818158


rajwinder kaur

Content Editor

Related News