ਵਿਗਿਆਨ ਦੀਆਂ ਸਿਫ਼ਤਾਂ

04/21/2017 5:21:06 PM

ਵਿਗਿਆਨ ਦੀਆਂ ਸਿਫ਼ਤਾਂ
ਅੰਤਾਂ ਦੀ ਗਰਮੀ ਦੇ ਮੌਸਮ,
  ਗਰਮੀ ਲੋਕ ਬਹੁਤ ਸਤਾਏ।
ਪੁਰਾਣੇ ਪੱਖੇ-ਪੱਖੀਆਂ ਪਿੱਛੇ ਛੱਡਕੇ,
  ਛੱਤ ਵਾਲੇ ਪੱਖੇ ਲਟਕਾਏ।
ਅੰਦਰ ਵੜ ਗਰਮੀ ਤੋਂ ਬਚ ਕੇ,
  ਪੱਖੇ ਹੇਠ ਬਹੁਤ ਸੁੱਖ ਪਾਏ।
ਵੱਧ ਅਰਾਮ ਪਾਉਣ ਵਾਸਤੇ,
  ਪਾਣੀ ਕੂਲਰ ਘਰ ਲਿਆਏ।
ਸਾਰੇ ਘਰ ਨੂੰ ਠੰਢਾ ਕੀਤਾ,
  ਬੱਚਿਆਂ ਮੰਜੇ ਅਗੇ ਡਾਹੇ।
ਭੱਜ ਨਾ ਜਾਵੇ ਬਿਜਲੀ ਕਿਧਰੇ,
 ਠੰਢ ਰੱਖਣ ਲਈ ਇਨਵਰਟਰ ਲਗਵਾਏ।
ਮਨੁੱਖ ਅਜੇ ਵੀ ਸੁੱਖ ਹੋਰ ਚਾਹੁੰਦਾ,
  ਤਾਂਹਿਓ! ਰੂਮ ਕੂਲਰ ਮੰਗਵਾਏ।
ਕਮਰੇ ਨੂੰ ਇੰਝ ਠੰਢਾ ਕਰਦਾ,
  ''ਚ ਗਰਮੀ, ਠੰਢ ਲੱਗ ਜਾਵੇ।
ਸੁੱਖਾਂ ਲਈ ਵਿਗਿਆਨ ਦੀਆਂ ਸਿਫ਼ਤਾਂ,
  ''ਗੋਸਲ'' ਕੀ ਕੀ ਆਖ ਸੁਣਾਏ?
    - ਬਹਾਦਰ ਸਿੰਘ ਗੋਸਲ,
    - ਮਕਾਨ ਨੰ: 3098, ਸੈਕਟਰ-37 ਡੀ,
    - ਚੰਡੀਗੜ੍ਹ। ਮੋਬਾਈਲ ਨੰ: 98764-52223