ਪੜ੍ਹਾਈ ’ਚ ਰੱਟਾ ਮਾਰਨ ਦੇ ਕਲਚਰ ਤੋਂ ਹੁਣ ਦੂਰ ਹੋਣਗੇ ਸਾਰੇ ਬੱਚੇ, ਭਾਸ਼ਾਈ ਵਿਸ਼ੇ ’ਤੇ ਬਣੀ ਇਹ ਲੈਬ

12/02/2020 11:01:09 AM

ਖੁਸ਼ਬੂ ਅਗਰਵਾਲ

ਬੱਚਿਆਂ ਨੂੰ ਅਕਸਰ ਇਹ ਦੱਸਿਆ ਜਾਂਦਾ ਹੈ ਕਿ ਕਿਸੇ ਵੀ ਵਿਸ਼ੇ ਨੂੰ ਰੱਟਾ ਮਾਰ ਕੇ ਯਾਦ ਰੱਖਣ ਦੀ ਥਾਂ ਉਸਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਨਾਲ ਕੋਈ ਵੀ ਵਿਸ਼ਾ ਕੁਝ ਸਮੇਂ ਹੀ ਲਈ ਨਹੀਂ ਸਗੋਂ ਸਾਰੀ ਉਮਰ ਲਈ ਤੁਹਾਨੂੰ ਯਾਦ ਰਹਿੰਦਾ ਹੈ। ਬੱਚੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਜਾਣ, ਇਸ ਲਈ ਵਿਸ਼ੇਸ਼ ਤੌਰ ’ਤੇ ਰਸਾਇਣਿਕ ਵਿਗਿਆਨ, ਜੀਵ ਵਿਗਿਆਨ, ਕੰਪਿਊਟਰ ਵਿਸ਼ਾ ਦੇ ਪ੍ਰਯੋਗ ਕਰਵਾਏ ਜਾਂਦੇ ਹਨ ਪਰ ਦੂਜੇ ਪਾਸੇ ਬੱਚੇ ਹਿੰਦੀ, ਪੰਜਾਬੀ, ਸਮਾਜਿਕ ਵਿਗਿਆਨ ਨਾਲ ਜੁੜ੍ਹੇ ਵਿਸ਼ਿਆਂ ਦਾ ਰੱਟਾ ਮਾਰ ਲੈਂਦੇ ਹਨ, ਜੋ ਉਨ੍ਹਾਂ ਲਈ ਚੰਗਾ ਨਹੀਂ ਹੁੰਦਾ। 

ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਬੱਚਿਆਂ ਵਿੱਚ ਰੱਟਾ ਮਾਰਨ ਦੇ ਸਭਿਆਚਾਰ ਨੂੰ ਖ਼ਤਮ ਕਰਨ ਲਈ ਰਡਿਆਲਾ ਦੀ ਇਕ ਅਧਿਆਪਕਾ ਅਨੁਰਾਧਾ ਕੋਹਲੀ ਨੇ ਹਿੰਦੀ ਵਿਸ਼ੇ ਉੱਤੇ ਲੈਬ ਬਣਾਈ ਹੈ। ਇਸ ਲੈਬ ਵਿੱਚ ਉਨ੍ਹਾਂ ਨੇ ਹਿੰਦੀ ਵਿਸ਼ੇ ਨਾਲ ਜੁੜੇ ਕਈ ਤਰ੍ਹਾਂ ਦੇ ਪ੍ਰਾਜੈਕਟ ਬਣਾਏ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਲੈਬ ਉਨ੍ਹਾਂ ਨੇ ਖੁਦ ਬਣਾਈ ਹੈ ਅਤੇ ਇਸ ਲੈਬ ਨੂੰ ਬਣਾਉਣ ਦੀ ਪ੍ਰੇਰਣਾ ਉਨ੍ਹਾਂ ਨੂੰ ਦੂਜੀਆਂ ਲੈਬਾਂ ਤੋਂ ਮਿਲੀ ਹੈ। 

ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਅਨੁਰਾਧਾ ਨੇ ਦੱਸਿਆ ਕਿ ਉਹ ਹਮੇਸ਼ਾਂ ਤੋਂ ਚਾਹੁੰਦੀ ਸੀ ਕਿ ਉਹ ਇਸ ਤਰ੍ਹਾਂ ਦਾ ਕੋਈ ਕੰਮ ਕਰੇ, ਜਿਸ ਨਾਲ ਬੱਚਿਆਂ ਦੇ ਅੰਦਰ ਹਿੰਦੀ ਵਿਸ਼ੇ ਨੂੰ ਲੈ ਕੇ ਰੁਚੀ ਪੈਦਾ ਹੋਵੇ। ਬੱਚੇ ਹਿੰਦੀ ਦੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਉਸ ਵਿੱਚ ਮੁਹਾਰਤ ਹਾਸਿਲ ਕਰਨ। ਬੱਚੇ ਹਿੰਦੀ ਲਿਖਣਾ ਅਤੇ ਬੋਲਣਾ ਤਾਂ ਸ਼ੁਰੂ ਕਰ ਦਿੰਦੇ ਹਨ ਪਰ ਉਸ ਦੀ ਵਿਆਕਰਨ ਨੂੰ ਨਹੀਂ ਸਮਝ ਪਾਉਂਦੇ। ਇਸ ਲਈ ਬੱਚਿਆਂ ਲਈ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਉਹ ਸਾਇੰਸ ਵਿਸ਼ੇ ਦੇ ਪ੍ਰਯੋਗ ਕਰਕੇ ਉਸ ਨੂੰ ਸਮਝਦੇ ਹਨ ਉਸੇ ਤਰ੍ਹਾਂ ਉਹ ਇਸ ਵਿਸ਼ੇ ਦੇ ਵੀ ਪ੍ਰਯੋਗ ਕਰਕੇ ਇਸ ਨੂੰ ਸਮਝਣ ਅਤੇ ਯਾਦ ਰੱਖਣ। 

ਪੜ੍ਹੋ ਇਹ ਵੀ ਖ਼ਬਰ - ਖੇਡ ਵਿੱਚ ਡਰੱਗ ਦੇ ਅਹਿਮ ਖੁਲਾਸੇ ਹੋਣ ਨਾਲ ਸ਼ਰਮਸਾਰ ਹੋਈ ਅਥਲੈਟਿਕ ਦੀ ਦੁਨੀਆਂ!

ਇੰਜੀਨੀਅਰਿੰਗ, ਗਣਿਤ ਤੇ ਸਾਇੰਸ ਵਿਸ਼ਿਆਂ ਦੀ ਲੈਬ ਹੁੰਦੀ ਹੀ ਹੈ, ਇੱਥੇ ਤੱਕ ਕਿ ਸਿਹਤ ਅਤੇ ਸਰੀਰਕ ਸਿੱਖਿਆ ਵਿਸ਼ੇ ਵੀ ਖਾਸ ਤੌਰ ’ਤੇ ਪ੍ਰਯੋਗ ਕਰਵਾਏ ਜਾਂਦੇ ਹਨ ਪਰ ਭਾਸ਼ਾਈ ਵਿਸ਼ੇ ਵਿੱਚ ਇਹੋ ਜਿਹੇ ਉਪਰਾਲੇ ਨਹੀਂ ਕੀਤੇ ਜਾਂਦੇ ਹਨ, ਜਿਸ ਕਰਕੇ ਇਨ੍ਹਾਂ ਵਿਸ਼ਿਆਂ ਵਿੱਚ ਬੱਚੇ ਅਕਸਰ ਹੀ ਰੱਟਾ ਮਾਰਦੇ ਹਨ ਤੇ ਬੁਨਿਆਦੀ ਚੀਜਾਂ ਬਾਰੇ ਚੰਗੀ ਤਰ੍ਹਾਂ ਜਾਣੂੰ ਨਹੀਂ ਹੋ ਪਾਉਂਦੇ। 

PunjabKesari

ਤਾਲਾਬੰਦੀ ਵਿੱਚ ਬਣਾਉਣੀ ਸ਼ੁਰੂ ਕੀਤੀ ਲੈਬ 
ਅਨੁਰਾਧਾ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਇਹ ਕੰਮ ਕਰਨਾ ਚਾਹੁੰਦੀ ਸੀ ਪਰ ਕਰ ਨਹੀਂ ਪਾ ਰਹੀ ਸੀ। ਤਾਲਾਬੰਦੀ ਦੌਰਾਨ ਸਕੂਲ ਬੰਦ ਹੋ ਗਏ ਤਾਂ ਉਨ੍ਹਾਂ ਕੋਲ ਕਾਫ਼ੀ ਸਮਾਂ ਸੀ। ਇਸ ਸਮਾਂ ਦੇ ਪ੍ਰਯੋਗ ਕਰਦੇ ਹੋਏ ਉਨ੍ਹਾਂ ਨੇ ਲੈਬ ਦੀ ਤਿਆਰੀ ਸ਼ੁਰੂ ਕਰ ਦਿੱਤੀ, ਜਿਸ ਥਾਂ ਉੱਤੇ ਲੈਬ ਬਣਾਈ ਹੈ, ਉਸ ਦੀ ਹਾਲਤ ਚੰਗੀ ਨਹੀਂ ਸੀ ਪਰ ਅਨੁਰਾਧਾ ਨੇ ਆਪਣੀ ਜੇਬ ਤੋਂ ਪੈਸੇ ਖ਼ਰਚ ਕਰਕੇ ਉਸ ਦੀ ਮੁਰੰਮਤ ਕਰਵਾਈ। ਤਾਲਾਬੰਦੀ ਦੌਰਾਨ ਉਨ੍ਹਾਂ ਨੇ ਘਰ ਬੈਠ ਕੇ ਪ੍ਰਾਜੈਕਟ ਬਣਾਏ ਅਤੇ ਬੱਚਿਆਂ ਦੀ ਮਦਦ ਲਈ, ਜਿਸ ਸਦਕਾ ਉਨ੍ਹਾਂ ਨੇ ਸੌਖੇ ਤਰੀਕੇ ਨਾਲ ਪ੍ਰਾਜੈਕਟ ਤਿਆਰ ਕਰ ਲਏ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਦੂਰ ਹੋਵੇਗਾ ਰੱਟਾ ਕਲਚਰ
ਅਨੁਰਾਧਾ ਦਾ ਮੰਨਣਾ ਹੈ ਕਿ ਇਸ ਨਾਲ ਬੱਚਿਆਂ ਵਿੱਚ ਰੱਟਾ ਮਾਰਨ ਦੀ ਆਦਤ ਖ਼ਤਮ ਹੋਵੇਗਾ ਅਤੇ ਭਾਸ਼ਾ ਵਿੱਚ ਆਉਣ ਵਾਲਿਆਂ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਸਫ਼ਲਤਾ ਹਾਸਿਲ ਹੋਵੇਗੀ। ਇਸ ਨਵੇਂ ਕਿਸਮ ਦੀ ਲੈਬ ਵਿੱਚ ਵਿਆਕਰਨ ਦੀ ਜਾਣਕਾਰੀ ਪ੍ਰਯੋਗਾਂ ਦੇ ਨਾਲ ਦਿੱਤੀ ਜਾਵੇਗੀ। ਇਸ ਵਿੱਚ 6 ਤੋਂ ਲੈ ਕੇ 9ਵੀਂ ਤਕ ਦੇ ਵਿਗਿਆਨਕ ਭਾਗ ਤੋਂ ਇਲਾਵਾ ਕਵਿਤਾਵਾਂ ਦੇ ਪਾਠ– ਪੁਸਤਕ ਦੇ ਕੁੱਝ ਪਾਠਾਂ ਨੂੰ ਪ੍ਰਯੋਗਬੱਧ ਕੀਤਾ ਗਿਆ ਹੈ। ਜੇਕਰ ਕਿਸੇ ਵਿੱਚੇ ਨੇ ਕਿਸੇ ਵਿਸ਼ੇ ਉੱਤੇ ਲੇਖ ਲਿਖਣਾ ਹੈ ਤੇ ਉਸਨੂੰ ਸੋਚਣ ਦੀ ਲੋੜ ਨਹੀਂ, ਉਹ ਉੱਥੇ ਪਈਆਂ ਚੀਜਾਂ ਨੂੰ ਵੇਖ ਕੇ ਆਸਾਨੀ ਨਾਲ ਸਮਝ ਕੇ ਲਿਖ ਸਕਦਾ ਹੈ। ਜਿਵੇਂ ਪਿਆਸਾ ਕਾਂ ਦੀ ਕਹਾਣੀ ਨੂੰ ਮਾਡਲ ਬਣਾ ਕੇ ਵੀ ਦਿਖਾਇਆ ਗਿਆ ਹੈ। ਇਸ ਨਾਲ ਬੱਚੇ ਆਸਾਨੀ ਨਾਲ ਕਹਾਣੀ ਨੂੰ ਲਫ਼ਜਾ ਵਿੱਚ ਬਿਆਨ ਕਰ ਸਕਦੇ ਹਨ। ਇਸ ਲੈਬ ਵਿੱਚ ਕਿਰਿਆ ਕਹਾਣੀਆਂ ਤੋਂ ਇਲਾਵਾ ਮੁਨਸ਼ੀ ਪ੍ਰੇਮ ਚੰਦ ਦੀ ਬਹੁ ਚਰਚਿਤ ਕਹਾਣੀ ਈਦਗਾਹ ਨੂੰ ਵੀ ਪ੍ਰਯੋਗ ਦੇ ਰੂਪ ਵਿੱਚ ਦਿਖਾਉਣ ਦਾ ਕੰਮ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਕਿਸਾਨਾਂ ਦੇ ਪੁੱਤਾਂ ਨੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ,ਕਿਹਾ-ਬਾਪੂ ਤੁਸੀਂ ਦਿੱਲੀ ਸਾਂਭੋ

PunjabKesari

ਇਨ੍ਹਾਂ ਵਿਸ਼ਿਆਂ ਉੱਤੇ ਹੋ ਚੁੱਕਾ ਹੈ ਕੰਮ 
ਮਹੀਨਿਆਂ ਦੇ ਨਾਂਅ
ਸੰਗਿਆ
ਮੈਨੇ ਕਹਾ ਪੇੜ ( ਕਵਿਤਾ ਕਲਾਸ ਨੌਵੀਂ ) 
ਸਹਿਯੋਗ ( ਪਾਠ ਅੱਠਵੀਂ ਜਮਾਤ ) 
ਸੂਰਦਾਸ ਦੇ ਪਦ (ਨੌਵੀਂ ਜਮਾਤ ) 
ਰਾਸ਼ਟਰ ਦੇ ਗੌਰਵ ਪ੍ਰਤੀਕ ( ਛੇਵੀਂ ਜਮਾਤ ) 
ਇੰਦਰਧਨੁਸ਼ ( ਛੇਵੀਂ ) 
ਭਾਸ਼ਾ
ਸਾਈਂ ( ਕਹਾਣੀ ਜਮਾਤ ਨੌਵੀਂ )
ਹਮ ਰਾਜਯ ਦੇ ਲਿਏ ਮਰਤੇ ਹੈ ( ਦਸਵੀਂ ਕਵਿਤਾ ) 
ਆ ਰੀ ਬਰਖਾ ( ਸੱਤਵੀਂ ਕਵਿਤਾ) 
ਪਿੰਜਰੇ ਕਾ ਸ਼ੇਰ ( ਕਹਾਣੀ ਅੱਠਵੀਂ ) 

ਵਰਕਿੰਗ ਮਾਡਲ 
ਕ੍ਰਿਆ ਪੇੜ
ਕਕਸ਼ਾ ਕਕਸ਼
ਮੇਰੀ ਕਕਸ਼ਾ
ਮਮਤਾ ਕਹਾਣੀ
ਪ੍ਰਾਏਵਾਚੀ ਝਰੋਖਾ
ਪੰਚ ਪ੍ਰਮੇਸ਼ਵਰ 
ਈਦਗਾਰ 
ਉਪਸਰਗ 


rajwinder kaur

Content Editor

Related News