ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਖ਼ਾਸ ਤੋਹਫ਼ਾ ‘ਸਵਾਗਤ ਜ਼ਿੰਦਗੀ’

11/04/2020 12:21:31 PM

ਜਜ਼ਬਾਤਾਂ, ਸੰਵੇਦਨਸ਼ੀਲਤਾ ਅਤੇ ਸੁਚਾਰੂ ਸੋਚ ਤੋਂ ਬਿਨਾਂ ਮਨੁੱਖ ਨੂੰ ਮਨੁੱਖ ਨਹੀਂ ਕਿਹਾ ਜਾ ਸਕਦਾ। ਨੈਤਿਕ ਕਦਰਾਂ ਕੀਮਤਾਂ ਮਨੁੱਖ ਨੂੰ ਪਸ਼ੂਆਂ ਤੋਂ ਅਲੱਗ ਬਣਾਉਂਦੀਆਂ ਹਨ। ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਮਨੁੱਖ ਵਿਚ ਨੈਤਿਕਤਾ ਦਾ ਹੋਣਾ ਲਾਜ਼ਮੀ ਹੈ। ਕਈ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਮਨੁੱਖ ਬਚਪਨ ਤੋਂ ਹੀ ਆਪਣੇ ਮਾਪਿਆਂ, ਆਲੇ-ਦੁਆਲੇ ਦੇ ਵਾਤਾਵਰਨ ਅਤੇ ਸਮਾਜ ਤੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਿੱਖਦਾ ਹੈ। ਵਰਤਮਾਨ ਹਾਲਾਤ ਸਮਾਜ ਦੀ ਡਿੱਗਦੀ ਨੈਤਿਕਤਾ ਵੱਲ ਇਸ਼ਾਰਾ ਕਰਦੇ ਹਨ। 

ਪੜ੍ਹੋ ਇਹ ਵੀ ਖ਼ਬਰ - Karwa Chauth 2020 : ਜਾਣੋ ਕਰਵਾਚੌਥ ਮੌਕੇ ਤੁਹਾਡੇ ਸੂਬੇ ਜਾਂ ਸ਼ਹਿਰ ''ਚ ਕਦੋਂ ਨਿਕਲੇਗਾ ‘ਚੰਦਰਮਾ’

ਸਮਾਜ ਦੀ ਸਿਰਜਨਾ ਅਤੇ ਨੈਤਿਕਤਾ
ਸਹਿਣਸ਼ੀਲਤਾ ਅਤੇ ਆਤਮ ਵਿਸ਼ਵਾਸ ਦੀ ਕਮੀ, ਗੁੱਸਾ, ਤਣਾਅ ਆਦਿ ਹੋਣ ਕਾਰਨ ਰੋਜ਼ ਅਖ਼ਬਾਰਾਂ ਵਿੱਚ ਕਤਲ, ਬਲਾਤਕਾਰ, ਲੁੱਟਾਂ-ਖੋਹਾਂ ਅਤੇ ਨਸ਼ੇ ਕਾਰਨ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਲਈ ਜੇਕਰ ਬੱਚਿਆਂ ਨੂੰ ਸਕੂਲ ਵਿੱਚ ਹੀ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਵੇ ਤਾਂ ਉਨ੍ਹਾਂ ਵਿੱਚ ਸ਼ੁਰੂ ਤੋਂ ਹੀ ਚੰਗੀਆਂ ਕਦਰਾਂ ਕੀਮਤਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ। ਜਿਸ ਨਾਲ ਚੰਗੇ ਸਮਾਜ ਦੀ ਸਿਰਜਨਾ ਦੇ ਟੀਚੇ ਵੱਲ ਤੇਜ਼ ਰਫ਼ਤਾਰ ਨਾਲ ਵਧਿਆ ਜਾ ਸਕਦਾ ਹੈ। 

ਪੜ੍ਹੋ ਇਹ ਵੀ ਖ਼ਬਰ - karwa chauth 2020: ਸੁਹਾਗਣਾਂ ਥਾਲੀ ’ਚ ਜ਼ਰੂਰ ਰੱਖਣ ਇਹ ਚੀਜ਼ਾਂ, ਜਾਣੋ ਪੂਜਾ ਕਰਨ ਦਾ ਸ਼ੁੱਭ ਮਹੂਰਤ

ਪੜ੍ਹੋ ਇਹ ਵੀ ਖ਼ਬਰ - karwa chauth 2020 : ਵਰਤ ਦੇ ਮੌਕੇ ਦੁਪਹਿਰ ਬਾਅਦ ਸੁਣੀ ਜਾਂਦੀ ਹੈ ਕਰਵਾਚੌਥ ਦੀ ਇਹ ਪ੍ਰਾਚੀਨ ਕਥਾ

ਸਵਾਗਤ ਜ਼ਿੰਦਗੀ ਇਕ ਤੋਹਫ਼ਾ
ਸਾਡੀ ਸਿੱਖਿਆ ਪ੍ਰਣਾਲੀ ਸ਼ੁਰੂ ਤੋਂ ਹੀ ਨੈਤਿਕ ਸਿੱਖਿਆ ਦੇਣ ਲਈ ਕਹਾਣੀਆਂ, ਕਵਿਤਾਵਾਂ ਜਾਂ ਹੋਰ ਅਸਿੱਧੇ ਤਰੀਕਿਆਂ ਦੀ ਵਰਤੋਂ ਕਰਦੀ ਰਹੀ ਹੈ। ਪਰ ਬਦਲਦੇ ਹਲਾਤਾਂ ਅਤੇ ਘਟਨਾਕ੍ਰਮਾਂ ਨੂੰ ਦੇਖਦੇ ਹੋਏ ਹਾਲ ਹੀ ਵਿੱਚ ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਕੂਲ ਪਾਠਕ੍ਰਮ ਵਿੱਚ ਪਹਿਲੀ ਜਮਾਤ ਤੋਂ 12ਵੀਂ ਜਮਾਤ ਤਕ ਇੱਕ ਨਵਾਂ ਵਿਸ਼ਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਕ ਤੋਹਫ਼ੇ ਵਜੋਂ ਭੇਟ ਕੀਤਾ ਹੈ, ਜਿਸ ਦਾ ਨਾਮ ਹੈ "ਸਵਾਗਤ ਜ਼ਿੰਦਗੀ""ਵੈਲਕਮ ਲਾਈਫ"। ਸਿੱਖਿਆ ਵਿਭਾਗ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਸ਼ਲਾਘਾਯੋਗ ਅਤੇ ਆਸ ਭਰਪੂਰ ਮੰਨਿਆ ਜਾ ਸਕਦਾ ਹੈ। ਸਿਰਫ਼ ਨਕਸ਼ੇ ਦਾ ਹੱਥ ਵਿੱਚ ਹੋਣਾ ਇਹ ਤੈਅ ਨਹੀਂ ਕਰ ਸਕਦਾ ਕਿ ਤੁਸੀਂ ਮੰਜ਼ਲ ਤੱਕ ਪਹੁੰਚ ਜਾਓਗੇ। ਜਦੋਂ ਤਕ ਉਸ ਨਕਸ਼ੇ ਅਨੁਸਾਰ ਰਸਤਾ ਤਹਿ ਨਾ ਕਰ ਲਿਆ ਜਾਵੇ ਅਤੇ ਰਸਤੇ ਦੀਆਂ ਕਠਿਨਾਈਆਂ ਨੂੰ ਝੱਲਿਆ ਨਾ ਜਾਵੇ। 

ਪੜ੍ਹੋ ਇਹ ਵੀ ਖ਼ਬਰ - karwa chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ

ਪੜ੍ਹੋ ਇਹ ਵੀ ਖ਼ਬਰ - karva chauth 2020 : 'ਚੰਨ' ਦੇ ਦੀਦਾਰ ਲਈ ਜਨਾਨੀਆਂ ਕਰਨ ਇਹ 16 ਸ਼ਿੰਗਾਰ, ਹੁੰਦਾ ਹੈ ਖ਼ਾਸ ਮਹੱਤਵ

ਵੱਖੋ-ਵੱਖਰਾ ਹੁੰਦਾ ਹੈ ਪਰਿਵਾਰਕ ਅਤੇ ਸਮਾਜਕ ਵਾਤਾਵਰਨ
ਇਸੇ ਤਰ੍ਹਾਂ ਸਿਰਫ ਪਾਠਕ੍ਰਮ ਰਾਹੀਂ ਅਸੀਂ ਉਸ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ, ਜਿਸ ਦੀ ਸਿਰਜਨਾ ਲਈ ਇਸ ਵਿਸ਼ੇ ਨੂੰ ਤਿਆਰ ਕੀਤਾ ਗਿਆ ਹੈ, ਕਿਉਂਕਿ ਹਰ ਇਕ ਵਿਦਿਆਰਥੀ ਵਿਲੱਖਣ ਸਮਰਥਾ ਵਾਲਾ ਹੁੰਦਾ ਹੈ। ਉਸਦਾ ਪਰਿਵਾਰਕ ਅਤੇ ਸਮਾਜਕ ਵਾਤਾਵਰਨ ਭਿੰਨ ਹੁੰਦਾ ਹੈ। ਇਸ ਲਈ ਹਰ ਵਿਦਿਆਰਥੀ ਨੂੰ ਇਸ ਵਿਸ਼ੇ ਨਾਲ ਜੋੜਨਾ ਮਾਪਿਆਂ ਅਤੇ ਅਧਿਆਪਕਾਂ ਲਈ ਬਹੁਤ ਚੁਣੌਤੀਪੂਰਨ ਹੋਵੇਗਾ। ਭਾਵੇਂ ਇਹ ਕਦਮ ਇਕ ਅਜਿਹਾ ਬੂਟਾ ਹੈ, ਜਿਸ ਦੇ ਫਲ ਮਾਨਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਵੇਗਾ। ਫਿਰ ਵੀ ਆਸ ਹੈ ਕਿ ਜਲਦ ਇਸ ਦੇ ਫੁੱਲਾਂ ਦੀ ਖੁਸ਼ਬੂ ਸਮਾਜ ਨੂੰ ਇੱਕ ਖੁਸ਼ਨੁਮਾ ਮਾਹੌਲ ਪ੍ਰਦਾਨ ਕਰੇਗੀ।

ਪੜ੍ਹੋ ਇਹ ਵੀ ਖ਼ਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਹਰਕਮਲਜੀਤ ਕੌਰ (ਕੰਪਿਊਟਰ  ਫੈਕਲਟੀ)
ਸਸਸਸ, ਦੋਰਾਹਾ (ਲੁਧਿਆਣਾ )


rajwinder kaur

Content Editor

Related News