ਗਲੀ ਨਾ ਬਣਨ ਕਾਰਨ ਮੁਹੱਲਾ ਵਾਸੀ ਡਾਢੇ ਔਖੇ

12/28/2016 5:57:42 PM

ਜਲੰਧਰ— ਇਥੋਂ ਦੀ ਬਸਤੀ ਪੀਰਦਾਦ ਵਿਖੇ ਵਾਲਮੀਕੀ ਮੰਦਿਰ ਵਾਲੀ ਗਲੀ ਦੀ ਪਿਛਲੇ 4 ਸਾਲਾਂ ਤੋਂ ਮੁਰੰਮਤ ਨਹੀਂ ਹੋਈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਦੇ ਲੋਕਾਂ ਦੀ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਇਸ ਗਲੀ ਦੀ ਮੁਰੰਮਤ ਨਹੀਂ ਹੋਈ, ਜਿਸ ਕਾਰਨ ਇਥੋਂ ਲੰਘਣਾਂ ਵੀ ਔਖਾ ਹੋ ਜਾਂਦਾ ਹੈ। ਲੋਕਾਂ ਨੇ ਇਕੱਠੇ ਹੋ ਕੇ ਕਈ ਵਾਰ ਪ੍ਰਸ਼ਾਸਨ ਅੱਗੇ ਆਪਣੀ ਸਮੱਸਿਆ ਦੀ ਗੁਹਾਰ ਲਗਾਈ ਹੈ ਪਰ ਫਿਰ ਵੀ ਇਸ ''ਤੇ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਇਥੋਂ ਦੇ ਲੋਕਾਂ ਦੀ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ।— ਸ਼ਹਿਜਾਦ ਵਾਲੀਆ