ਕਹਾਣੀ : ਆਪਣੇ ਕੀਤੇ ’ਤੇ ‘ਪਛਤਾਵਾ’

08/27/2020 2:57:52 PM

ਸਿਮਰਜੀਤ ਕੌਰ ਸ਼ੇਰੋਂ

ਇੱਕ ਗਰੀਬ ਪਰਿਵਾਰ ’ਚ ਹਰੀ ਨਾਮ ਦਾ ਬੱਚਾ ਸੀ। ਉਹ ਆਪਣੇ ਘਰ ਵਿਚ ਇੱਕਲਾ ਰਹਿੰਦਾ ਸੀ। ਬਚਪਨ ਵਿਚ ਹੀ ਉਸ ਦੇ ਮਾਂ ਪਿਓ ਮਰ ਚੁੱਕੇ ਸਨ। ਉਸ ਸਮੇਂ ਹਰੀ ਦੀ ਉਮਰ ਲਗਭਗ ਅੱਠ-ਨੌਂ ਸਾਲ ਦੀ ਸੀ। ਜਦ ਉਹ ਚੌਦਾਂ ਸਾਲਾਂ ਦਾ ਹੋਇਆ ਤਾਂ ਉਹ ਆਪਣੇ ਖੇਤਾਂ ਵਿਚ ਕੰਮ ਕਰਨ ਲੱਗ ਪਿਆ। ਹਰੀ ਪ੍ਰਮਾਤਮਾ ਦਾ ਵੀ ਬਹੁਤ ਵੱਡਾ ਭਗਤ ਸੀ। ਖੇਤਾਂ ਵਿਚ ਕੰਮ ਕਰਨ ਦੇ ਨਾਲ-ਨਾਲ ਉਹ ਪਰਮਾਤਮਾ ਦਾ ਸਿਮਰਨ ਵੀ ਕਰਦਾ ਰਹਿੰਦਾ ਸੀ। ਹੌਲੀ-ਹੌਲੀ ਹਰੀ ਦੀ ਮਿਹਨਤ ਰੰਗ ਲਿਆਈ ਅਤੇ ਉਹ ਇੱਕ ਦਿਨ ਬਹੁਤ ਵੱਡਾ ਜ਼ਿੰਮੀਦਾਰ ਬਣ ਗਿਆ ।

ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਜਾਵੋ ਸਾਵਧਾਨ

ਉਸ ਦਾ ਵਿਆਹ ਵੀ ਹੋ ਗਿਆ। ਹਰੀ ਦੀ ਘਰਵਾਲੀ ਸੋਹਣੀ ਅਤੇ ਸਮਝਦਾਰ ਸੀ। ਇੱਕ ਸਾਲ ਦੇ ਅੰਦਰ ਹੀ ਉਸ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ। ਹੁਣ ਉਸ ਦੇ ਘਰ ਹਰ ਸਮੇਂ ਹੱਸੀ ਤੇ ਬੱਚੇ ਦੀਆਂ ਕਿਲਕਾਰੀਆ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਸਨ। ਦੋ- ਤਿੰਨ ਸਾਲਾਂ ਬਾਅਦ ਇੱਕ ਹੋਰ ਪੁੱਤਰ ਦਾ ਜਨਮ ਹੋਇਆ। ਸਾਰਾ ਦਿਨ ਦੋਨੋਂ ਜਣਿਆਂ ਦਾ ਬੱਚਿਆਂ ਨਾਲ ਹੱਸ ਖੇਡ ਕੇ ਚੰਗੇ ਦਿਨ ਲੰਘਦੇ ਰਹੇ। ਇੱਕ ਦਿਨ ਉਹ ਵੀ ਸਮਾਂ ਆ ਗਿਆ। ਜਦੋਂ ਹਰੀ ਨੇ ਆਪਣੇ ਬੱਚੇ ਪੜ੍ਹਨ ਲਈ ਚੰਗੇ ਸਕੂਲ ਵਿੱਚ ਲਾਏ। ਬੱਚਿਆਂ ਦੇ ਕਹਿਣ ਤੋਂ  ਪਹਿਲਾਂ ਹੀ ਉਹ ਉਨ੍ਹਾਂ ਦੀ ਹਰ ਖਵਾਹਿਸ਼ ਪੂਰੀ ਕਰ ਦਿੰਦਾ ਸੀ।

200 ਸਾਲ ਪੁਰਾਣੇ ਪੰਜਾਬ ਦੇ ਇਸ ‘ਅੰਬਾਂ ਦੇ ਬਾਗ਼’ ਦੀ ਸੁਣੋ ਦਿਲਚਸਪ ਕਹਾਣੀ (ਵੀਡੀਓ)

ਉਹ ਆਪਣੇ ਬੱਚਿਆਂ ਨੂੰ ਖਾਣ ਪੀਣ ਲਈ ਖੁੱਲ੍ਹਾ ਖ਼ਰਚਾ ਦਿੰਦਾ ਸੀ। ਹਰੀ ਦੀ ਘਰਵਾਲੀ ਉਸ ਨੂੰ ਸਮਝਾਉਂਦੀ ਰਹਿੰਦੀ ਸੀ ਕਿ ਤੁਸੀਂ ਬੱਚਿਆਂ ਨੂੰ ਵਿਗਾੜ ਦੇਣਾ। ਤੁਸੀਂ ਇਨ੍ਹਾਂ ਨੂੰ ਐਨੇ ਪੈਸੇ ਨਾ ਦੇਵੋਂ। ਇਹ ਵਿਗੜ ਜਾਣਗੇ। ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਜਦੋਂ ਤੁਹਾਡੇ ਸਿਰ ਵਿੱਚ ਇਨ੍ਹਾਂ ਨੇ ਗਲੀਆਂ ਕੀਤੀਆਂ। ਪਰ ਹਰੀ ਆਪਣੀ ਪਤਨੀ ਦੀ ਗੱਲ ਨੂੰ ਹਮੇਸ਼ਾ ਹੱਸ ਕੇ ਟਾਲ ਦਿੰਦਾ। ਭਾਗਵਾਨੇ ਕੁਝ ਨੀ ਹੁੰਦਾ ਕਰ ਲੈਣ ਦੇ ਬੱਚਿਆਂ ਨੂੰ ਆਪਣੇ ਸਿਰ ’ਤੇ ਐਸ਼। ਮੈਂ ਆਪਣੇ ਬਚਪਨ ’ਚ ਬਹੁਤ ਦੁੱਖ ਕੱਟੇ ਨੇ। ਹਰੀ ਦੇ ਦੋਵੇਂ ਪੁੱਤਰ ਜਵਾਨ ਹੋ ਗਏ। ਉਹ ਪੜ੍ਹਨ ਕਾਲਜਾਂ ਵਿਚ ਲੱਗ ਗਏ। ਉਨ੍ਹਾਂ ਨੇ ਘਰੇ ਲੇਟ ਆਉਣਾ ਤੇ ਯਾਰਾਂ ਦੋਸਤਾਂ ਨਾਲ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹਰੀ ਦੇ ਬੱਚੇ ਬੁਰੀ ਸੰਗਤ ਵਿੱਚ ਪੈ ਗਏ।

ਚਿਹਰੇ ਦੀ ਖ਼ੂਬਸੂਰਤੀ ਨੂੰ ਸ਼ਿੰਗਾਰਨ ਲਈ ਮੇਕਅਪ ਦਾ ਸਾਮਾਨ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ

ਜਦ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਦੇ ਖੁੱਲ੍ਹੇ ਖਰਚਿਆਂ ਨੇ ਹਰੀ ਨੂੰ ਹਿਲਾਕੇ ਰੱਖ ਦਿੱਤਾ। ਨੌਵੱਤ ਏਥੋਂ ਤੱਕ ਦੀ ਆ ਗਈ, ਕਿ ਜੇਕਰ ਰੁਪਏ ਮੰਗਣ ’ਤੇ ਹਰੀ ਉਨ੍ਹਾਂ ਨੂੰ ਦੇਣ ਤੋਂ ਮਨਾਂ ਕਰ ਦਿੰਦਾ ਤਾਂ ਉਹ ਉਸ ਤੋਂ ਕੁੱਟ ਕੇ ਖੋ ਲੈਂਦੇ। ਨਾ ਮਿਲਣ ’ਤੇ ਆਪਣੇ ਹੀ ਘਰ ਆਪਣੀ ਮਾਂ ਦੇ ਗਹਿਣੇ ਚੋਰੀ ਕਰ ਕੇ ਵੇਚ ਦਿੰਦੇ। ਹਰੀ ਦਾ ਕਾਰੋਬਾਰ ਠੱਪ ਹੋ ਗਿਆ। ਉਹ ਕੰਗਾਲ ਹੋ ਗਿਆ। ਜੋ ਉਸ ਨੇ ਮਿਹਨਤ ਕਰ ਕਰ ਕੇ ਕਾਰੋਬਾਰ ਖੜ੍ਹਾ ਕੀਤਾ ਸੀ। ਉਹ ਬੱਚਿਆਂ ਦੇ ਕਰਨ ਢਹਿ ਗਿਆ। ਹਰੀ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕਾ ਸੀ। ਉਹ ਹਰ ਸਮੇਂ ਪਰਮਾਤਮਾ ਨੂੰ ਕੋਸਣ ਲੱਗ ਪੈਂਦਾ।

ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਆਪਣੇ ਆਪ ਨੂੰ ਕਹਿੰਦਾ ਰਹਿੰਦਾ...ਹੁਣ ਤਾਂ ਮੈਂ ਮੁੱਕ ਜਾਵਾਂ ਪਤਾ ਨੀ ਰੱਬ ਨੇ ਕਿਹੜੇ ਜਨਮ ਦਾ ਵੈਰ ਕੱਢਿਆ ਮੇਰੇ ਨਾਲ, ਇਹੋ ਜਿਹੇ ਪੁੱਤ ਦੇ ਕੇ। ਇਸ ਨਾਲੋਂ ਤਾਂ ਮੈਂ ਬੇਔਲਾਦ ਹੀ ਚੰਗਾ ਸੀ। ਇੰਝ ਕਰਦੇ ਕਰਦੇ ਕਈ ਮਹੀਨੇ ਗੁਜ਼ਰ ਗਏ । ਇੱਕ ਦਿਨ ਹਰੀ ਬੱਚਿਆਂ ਤੋਂ ਦੁੱਖੀ ਹੋ ਕੇ ਸੱਚੀ ਹੀ ਮਰਣ ਨੂੰ ਤੁਰ ਪਿਆ । ਉਹ ਆਪਣੇ ਖੇਤ ਪਹੁੰਚ ਗਿਆ । ਉਹ ਇਕ ਦਰਖੱਤ ਹੇਠ ਬੈਠ ਗਿਆ । ਮਰਣ ਤੋਂ ਪਹਿਲਾਂ ਉਹ ਪਰਮਾਤਮਾ ਨੂੰ ਪੁੱਛਣਾ ਚਾਹੁੰਦਾ ਸੀ ਕਿ ਮੈਂ ਤੇਰੀ ਮਨੋਂ ਤਨੋਂ ਭਗਤੀ ਕੀਤੀ। ਫਿਰ ਮੇਰੇ ਨਾਲ ਇਨਾਂ ਬੁਰਾ ਕਿਉਂ ਹੋਇਆ।

ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ

ਇਸ ਦੇ ਨਾਲ ਨਾਲ ਉਹ ਪਰਮਾਤਮਾ ਨੂੰ ਯਾਦ ਕਰਦਾ ਰਿਹਾ । ਉਸ ਦੇ ਦਿਨ ਰਾਤ ਯਾਦ ਕਰਨ ’ਤੇ ਆਖਰ ਪ੍ਰਮਾਤਮਾਂ ਨੂੰ ਉਸ ਕੋਲ ਆਉਣਾ ਹੀ ਪਿਆ। ਪਰਮਾਤਮਾ ਨੇ ਹਰੀ ਨੂੰ ਕਿਹਾ... ਪੁੱਛ ਭਗਤਾਂ ਜੋ ਤੂੰ ਪੁੱਛਣਾ ਚਾਹੁੰਦਾ ਹੈ। ਉਸ ਨੇ ਹੱਥ ਜੋੜ ਕੇ ਮੱਥਾ ਟੇਕਿਆ । ਹੇ ਪ੍ਰਭੂ ਮੈਂ ਕੀ ਮਾੜਾ ਕਰਮ ਕੀਤਾ ਕਿ ਮੇਰੇ ਦੋਵੇਂ ਈ ਪੁੱਤਰ ਮਾੜੇ ਨਿਕਲ਼ੇ। ਮੈਂ ਉਨ੍ਹਾਂ ਦੀ ਹਰ ਮੰਗ ਪੂਰੀ ਕੀਤੀ। ਉਹ ਨਸ਼ੇੜੀ ਹੋ ਗਏ । ਮੈਨੂੰ ਤੇ ਮੇਰੀ ਘਰਵਾਲੀ ਨੂੰ ਕੁੱਟਦੇ ਮਾਰਦੇ ਰਹਿੰਦੇ ਨੇ। ਪ੍ਰਭੂ ਨੇ ਹਰੀ ਨੂੰ ਇੱਕ ਮੁੱਠੀ ਕਣਕ ਦੇ ਦਾਣਿਆਂ ਦੀ ਦਿੱਤੀ ਤੇ ਕਿਹਾ ਤੂੰ ਇਸ ਤੋਂ ਕੀ ਕਰ ਸਕਦਾ ਹੈ। ਅੱਗੋਂ ਹਰੀ ਨੇ ਜਵਾਬ ਦਿੱਤਾ ਮੈਂ ਇਸ ਕਣਕ ਦੀ ਇੱਕ ਮੁੱਠੀ ਤੋਂ ਬਹੁਤ ਸਾਰੀ ਫਸਲ ਕਰ ਸਕਦਾ ਹਾਂ। ਪ੍ਰਭੂ ਨੇ ਕਿਹਾ ਕਿਸ ਤਰ੍ਹਾਂ ਕਰ ਸਕਦਾ।

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਹਰੀ ਨੇ ਕਿਹਾ ਪ੍ਰਭੂ ਮੈਂ ਇਸ ਨੂੰ ਪਹਿਲਾਂ ਬੀਜਣ ਲਈ ਜ਼ਮੀਨ ਤਿਆਰ ਕਰਾਂਗਾ। ਫਿਰ ਕਣਕ ਬੀਜ ਕੇ ਉਸ ਨੂੰ ਲੋੜ ਅਨੁਸਾਰ ਪਾਣੀ ਅਤੇ ਖ਼ਾਦ ਦੇਵਾਂਗਾ। ਫਿਰ ਫ਼ਸਲ ਪੱਕ ਕੇ ਤਿਆਰ ਹੋ ਜਾਵੇਗੀ । ‌ਫਿਰ ਪ੍ਰਭੂ ਕਹਿੰਦਾ ਦੇਖ ਭਗਤਾਂ ਤੇ ਆਪਣੇ ਖੇਤਾਂ ਵਿੱਚ ਫਸਲਾਂ ਨੂੰ ਲੋੜ ਅਨੁਸਾਰ ਵਸਤੂਆਂ ਮੁੱਹਈਆ ਕਰਵਾਈਆਂ ਤਾਂ ਜਾ ਕੇ ਇਹ ਫਸਲਾਂ ਤੇਰੇ ਖਾਣ ਲਈ ਅਤੇ ਵੇਚਣ ਜੋਗੀ ਹੋਈ । ਭਗਤਾਂ ਤੈਨੂੰ ਪੁੱਤਰ ਵੀ ਮੈਂ ਇਸ ਕਣਕ ਦੇ ਦਾਣਿਆਂ ਵਰਗੇ ਹੀ ਦਿੱਤੇ ਸੀ। ਲੋੜ ਤੋਂ ਵੱਧ ਤੂੰ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ, ਖੁੱਲ੍ਹੇ ਖਰਚੇ ਕਰਨ ਨੂੰ ਰੁਪਏ ਦਿੱਤੇ। ਜੇ ਫ਼ਸਲ ਨੂੰ ਲੋੜ ਤੋਂ ਵੱਧ ਪਾਣੀ ਅਤੇ ਖ਼ਾਦ ਦਿੱਤੀ ਜਾਵੇ ਤਾਂ ਫ਼ਸਲ ਨੇ ਖ਼ਰਾਬ ਹੀ ਹੋਣਾ ਹੈ। ਹਰੀ ਸਾਰੀ ਗੱਲ ਸਮਝ ਚੁੱਕਾ ਸੀ। ਉਸ ਨੂੰ ਹੁਣ ਪ੍ਰਮਾਤਮਾ ਨਾਲ ਕੋਈ ਗਿੱਲਾ ਸ਼ਿਕਵਾ ਨਹੀਂ ਸੀ। ਉਸ ਨੇ ਆਪਣੀ ਗਲਤੀ ਮੰਨ ਲਈ ਅਤੇ ਆਪਣੇ ਪਰਿਵਾਰ ਦੀ ਬਰਬਾਦੀ ਦਾ ਕਾਰਨ ਉਹ ਖੁਦ ਹੀ ਹੈ। ਉਸ ਨੂੰ ਆਪਣੇ ਕੀਤੇ ’ਤੇ ਬਹੁਤ ਪਛਤਾਵਾ ਹੋਇਆ।

 

rajwinder kaur

This news is Content Editor rajwinder kaur