ਕਹਾਣੀ : ਮੇਰਾ ਵੀਰ ਗਰੀਬੜਾ

08/09/2020 5:19:44 PM

ਰੱਖੜੀ ਤੋਂ ਅਗਲੇ ਦਿਨ ਸੰਨੀ ਨੇ ਆਪਣੀ ਮੰਮੀਂ ਸਰੋਜ ਤੋਂ ਕੁਝ ਪੈਸੇ ਮੰਗੇ ਅਤੇ ਕਿਹਾ, ਮੰਮੀ ਜੀ ਮੈਨੂੰ ਪੰਜਾਹ ਰੁਪਏ ਦਿਉ, ਮੈਂ ਕਾਪੀ ਅਤੇ ਪੈੱਨ ਲੈਣਾ ਏਂ। ਸਰੋਜ ਨੇ ਆਪਣੇ ਪਤੀ ਨੂੰ ਆਵਾਜ਼ ਦੇਂਦੇਂ ਹੋਏ ਕਿਹਾ, ਮੈਂ ਕਿਹਾ ਜੀ ਸੁਣਦੇ ਹੋ, ਸੰਨੀ ਨੂੰ ਪੰਜਾਹ ਰੁਪਏ ਚਾਹੀਦੇ ਨੇ ਦੇ ਦਿਆਂ ? ਹਾਂ ਮੇਰੇ ਪਰਸ ਵਿੱਚੋਂ ਕੱਢ ਦਿਉ, ਪਤੀ ਨੇ ਬਾਥਰੂਮ ਦੇ ਅੰਦਰੋਂ ਹੀ ਆਵਾਜ਼ ਦਿੰਦੇ ਹੋਏ ਨੇ ਕਿਹਾ। ਪਤਨੀ ਸਰੋਜ ਨੇ ਆਪਣੇ ਪਤੀ ਦਾ ਪਰਸ ਖੋਹ੍ਹਲਿਆ ਤੇ ਵਿੱਚ ਪੰਜ ਹਜ਼ਾਰ ਰੁਪਏ ਵੇਖ ਕੇ ਹੈਰਾਨ ਹੋ ਗਈ, ਕਿਉਂਕਿ ਉਸ ਵਿੱਚ ਖੁੱਲ੍ਹੇ ਪੰਜਾਹ ਰੁਪਏ ਵੀ ਨਹੀਂ ਸਨ ਅਤੇ ਟੋਟਲ ਪੰਦਰਾਂ ਹਜ਼ਾਰ ਰੁਪਏ ਵਿੱਚੋਂ ਬਾਕੀ ਪੰਜ ਹਜ਼ਾਰ ਹੀ ਬਚੇ ਸਨ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੌਰ ’ਚ ਆਪਣੀ ਗੱਡੀ ਨੂੰ ਵੀ ਰੱਖੋ ਵਾਇਰਸ ਫ੍ਰੀ, ਰਹੋਗੇ ਹਮੇਸ਼ਾ ਸੁਰੱਖਿਅਤ

ਹੱਕੀ-ਬੱਕੀ ਹੋਈ ਪਤਨੀ ਨੇ ਆਪਣੇ ਪਤੀ ਨੂੰ ਪੁੱਛਿਆ...ਮੈਂ ਕਿਹਾ ਜੀ, ਪਰਸੋਂ ਜਦੋਂ ਤੁਸੀਂ ਆਪਣੀ ਤਨਖਾਹ ਕਢਾ ਕੇ ਲਿਆਏ ਸੀ, ਉੱਦੋਂ ਤਾਂ ਤੁਹਾਡੇ ਪਰਸ ਵਿੱਚ ਪੰਦਰਾਂ ਹਜ਼ਾਰ ਰੁਪਏ ਤੋਂ ਵੱਧ ਪੈਸੇ ਸਨ ਪਰ ਅੱਜ ਸਿਰਫ ਪੰਜ ਹਜ਼ਾਰ ਰੁਪਏ ਈ ਨੇ। ਬਾਕੀ ਦਸ ਹਜ਼ਾਰ ਰੁਪਏ ਕਿੱਧਰ ਗਏ? ਰੱਖੜੀਆਂ ਅਤੇ ਮਠਿਆਈ ’ਤੇ ਤਾਂ ਮਸਾਂ ਹਜ਼ਾਰ ਬਾਰਾਂ ਸੌ ਈ ਲੱਗੇ ਨੇ।

ਉਹ ---ਨਾ--- ਵਿੱਚੋਂ ਕੁੱਝ ਪੈਸੇ ਮੈਂ ਕਿਸੇ ਨੂੰ ਦਿੱਤੇ ਨੇ। ਮੇਰਾ ਦੋਸਤ ਸੀ, ਉਹਨੂੰ ਜਰੂਰਤ ਸੀ। ਆਪਣੇ ਪਤੀ ਦੇ ਮੂੰਹੋਂ ਇੰਨਾ ਸੁਣਦਿਆਂ ਹੀਂ ਪਤਨੀ ਸਰੋਜ ਝੱਟ ਹੀ ਸਭ ਸਮਝ ਗਈ ਕਿ ਇਹ ਪੈਸੇ ਕਿੱਥੇ ਗਏ ਨੇ, ਸਰੋਜ ਨੂੰ ਆਪਣੇ ਪੇਕਿਆਂ ਦਾ ਉਸੇ ਵੇਲੇ ਹੀ ਖਿਆਲ ਆ ਗਿਆ ਅਤੇ ਭਰਜਾਈ ਦੇ ਕਹੇ ਹੋਏ ਬੋਲ ਕੰਨਾਂ ਵਿੱਚ ਗੂੰਜਣ ਲੱਗ ਪਏ, ਜਿਹੜੀ ਕਿਸੇ ਅਨਜਾਣ ਵਿਅਕਤੀ ਦੇ ਗੁਣ ਗਾਉਂਦੀ ਹੋਈ ਇਹ ਆਖ ਰਹੀ ਸੀ।

ਪੜ੍ਹੋ ਇਹ ਵੀ ਖਬਰ - ਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ) 

ਨੀ ਭੈਣ ਜੀ ਭਲਾ ਹੋਵੇ ਉਸ ਵਿਚਾਰੇ ਫਰਿਸ਼ਤੇ ਦਾ ਜਿੰਨੇ ਸਾਡੀ ਔਖੀ ਵੇਲੇ ਬਾਂਹ ਫੜ੍ਹੀ, ਸਾਡੇ ਕੋਲ ਕੋਈ ਪੈਸਾ ਨਹੀਂ ਸੀ, ਜਿੱਥੇ ਜਿੱਥੇ ਵੀ ਦਿਹਾੜੀਆਂ ਕਰਕੇ ਆਇਆ, ਕਿਸੇ ਨੇ ਕੋਈ ਪੈਸਾ ਵੀ ਨਹੀਂ ਦਿੱਤਾ। ਉਧਰੋਂ ਤੁਹਾਡਾ ਫੋਨ ਆ ਗਿਆ ਤੁਸੀਂ ਕਿਹਾ ਕਿ ਰੱਖੜੀ ਲੈ ਕੇ ਐਤਕੀਂ ਅਸੀਂ ਨਹੀਂ ਆਉਣਾ, ਤੇਰਾ ਭਰਾ ਕਹਿੰਦਾ ਮੈਂ ਜ਼ਿਆਦਾ ਗਰੀਬ ਆਂ ਸ਼ਾਇਦ ਤਾਂ ਕਰ ਕੇ ਭੈਣ ਨਾ ਆਊ ਹੋਵੇ। ਭੈਣ ਸਮਝਦੀ ਹੋਵੇਗੀ ਭਰਾ ਨੇ ਮੈਨੂੰ ਕੀ ਦੇਣਾ ਏਂ, ਉਸ ਦਿਨ ਭਰਾ ਤੇਰਾ ਤਾਂ ਜ਼ਿਆਦਾ ਈ ਮਨ ਮਾੜਾ ਕਰ ਬੈਠਾ। ਸਾਰਾ ਦਿਨ ਗੁੰਮ ਸੁੰਮ ਜਿਹਾ ਰਿਹਾ। 

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਸ਼ਾਮ ਕੂੰ ਵੇਲੇ ਰੱਖੜੀ ਤੋਂ ਇੱਕ ਦਿਨ ਪਹਿਲਾਂ ਸਾਡੇ ਬੂਹੇ ਅੱਗੇ ਇੱਕ ਕਾਰ ਆ ਕੇ ਰੁੱਕੀ। ਕਾਰ ਦੀ ਪਿਛੇ ਵਾਲੀ ਸੀਟ ’ਤੇ ਬੈਠਾ ਪਤਾ ਨਹੀਂ ਉਹ ਕੌਣ ਸੀ? ਜਿਸਨੇ ਮੂੰਹ ਢੱਕਿਆ ਹੋਇਆ ਸੀ, ਨੇ ਸਾਡੇ ਬੂਹੇ ਵਿੱਚ ਆ ਕੇ ਆਵਾਜ਼ ਮਾਰੀ ਅਤੇ ਪੁੱਛਿਆ ਕਿ ਇਹ ਘਰ ਦੀਪੇ ਦਾ ਏ। ਅਸੀਂ ਆਖਿਆ ਹਾਂ ਜੀ, ਫਿਰ ਉਸਨੇ ਆਖਿਆ ਇਹ ਸਾਮਾਨ ਤੁਹਾਡਾ ਆਇਆ ਏ, ਲੈ ਲਉ। ਸ਼ਹਿਰੋਂ ਕਿਸੇ ਦੁਕਾਨਦਾਰ ਨੇ ਭੇਜਿਆ ਏ। ਸਾਡੇ ਮਨ੍ਹਾਂ ਕਰਨ ’ਤੇ ਵੀ ਧੱਕੇ ਨਾਲ ਛੱਡ ਗਿਆ, ਜਦੋਂ ਅਸੀਂ ਖੋਲ੍ਹ ਕੇ ਵੇਖਿਆ ਤਾਂ ਮੈਂ ਹੈਰਾਨ ਰਹਿ ਗਈ। ਉਸ ਵਿੱਚ ਬੱਚਿਆਂ ਦੇ ਕੱਪੜੇ ਅਤੇ ਸਾਰਾ ਖਾਣ ਪੀਣ ਦਾ ਸਾਮਾਨ, ਮਠਿਆਈ ਦੇ ਡੱਬੇ, ਤਿੰਨ ਲੇਡੀਜ਼ ਬੜੇ ਮਹਿੰਗੇ ਸੂਟ, ਬਿਸਕੁਟ ਨਮਕੀਨ ਵਗੈਰਾ ਬੜਾ ਸਾਮਾਨ ਸੀ। ਸਾਡੇ ਲਈ ਤਾਂ ਉਹ ਰੱਬ ਬਣਕੇ ਆਇਆ ਏ।

ਪੜ੍ਹੋ ਇਹ ਵੀ ਖਬਰ - ਲਫਜ਼ ਹੀ ਹੁੰਦੇ ਹਨ ਹਰ ਇਨਸਾਨ ਦਾ ਅਸਲੀ ਸ਼ੀਸ਼ਾ!

ਲੈ ਭੈਣ ਉਨ੍ਹਾਂ ਸੂਟਾਂ ਵਿੱਚੋਂ ਦੋ ਸੂਟ ਤੁਸੀਂ ਲੈ ਜਾਉ। ਆਪਣੇ ਭਰਾ ਵਲੋਂ ਰੱਖੜੀ ਦੇ ਸਮਝ ਕੇ। ਸਰੋਜ ਨੂੰ ਯਾਦ ਆਇਆ ਕਿ ਮੈ ਤਾਂ ਰੱਖੜੀ ਬੰਨਣ ਜਾਣ ਲਈ ਰਾਜੀ ਨਹੀਂ ਸਾਂ ਪਰ ਪਤੀ ਨੇ ਕਿਹਾ ਕਿਉਂ ਨਹੀਂ ਜਾਣਾ ਰੱਖੜੀ ਬੰਨਣ, ਬੱਚੇ ਉਡੀਕਣਗੇ। ਤੇਰਾ ਵੀਰ ਉਡੀਕੂਗਾ। ਨਾਲੇ ਭੈਣ ਦੇ ਹੁੰਦਿਆਂ ਤੇਰੇ ਵੀਰ ਦੀਪੇ ਦੀ ਬਾਂਹ ਸੁੰਨੀ ਕਿਉਂ ਰਹੇ, ਰੱਖੜੀ ਬੰਨ੍ਹਣ ਤਾਂ ਜ਼ਰੂਰ ਜਾਵਾਂਗੇ ਬਈ।

ਭਰਜਾਈ ਵਲੋਂ ਰੱਖੜੀ ’ਤੇ ਦਿੱਤੇ ਹੋਏ ਉਹੀ ਸੂਟ ਸਰੋਜ ਨੇ ਦੁਬਾਰਾ ਖੋਲ੍ਹ ਕੇ ਵੇਖੇ ਤਾਂ ਸਮਝ ਗਈ ਕਿ ਇਹ ਸੂਟ ਉਸੇ ਹੀ ਦੁਕਾਨ ਦੇ ਹਨ, ਜਿੱਥੋਂ ਅਸੀਂ ਕੱਪੜਾ ਲੈਂਦੇ ਹਾਂ। ਮੇਰੇ ਗਰੀਬੜੇ ਜਿਹੇ ਭਰਾ ਦੇ ਘਰੇ ਮੇਰਾ ਪਤੀ ਬਿਨਾਂ ਕਹੇ ਤੋਂ ਸਭ ਕੁਝ ਦੇ ਆਇਆ ਮੈਨੂੰ ਪਤਾ ਵੀ ਨਹੀਂ ਲੱਗਣ ਦਿੱਤਾ। ਸੋਚਾਂ ਵਿੱਚ ਡੁੱਬੀ ਹੋਈ ਸਰੋਜ ਦੇ ਅੱਖਾਂ ਵਿੱਚੋਂ ਵਹਿੰਦੇ ਹੋਏ ਹੰਝੂ ਸਰੋਜ ਦੀਆਂ ਗੱਲ੍ਹਾਂ ਧੋ ਰਹੇ ਸਨ।

ਪੜ੍ਹੋ ਇਹ ਵੀ ਖਬਰ - ਪੰਜਾਬ ''ਚ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਸ਼ਰਾਬ ਕਾਂਡ!

ਸਰੋਜ ਦਾ ਪਤੀ ਬਾਥਰੂਮ ਵਿੱਚੋਂ ਨਹਾ ਕੇ ਬਾਹਰ ਆਇਆ ਅਤੇ ਕਹਿਣ ਲੱਗਾ....ਮੇਮ ਸਾਹਿਬ...ਓ....ਮੇਮ ਸਾਹਿਬ ਕਿੱਥੇ ਖੋਏ ਬੈਠੇ ਓ, ਮੇਰੇ ਕੱਪੜੇ ਸ਼ੱਪੜੇ ਕੱਢ ਦਿਉ। 

ਸਰੋਜ ਨੇ ਆਪਣੀ ਪਤੀ ਵੱਲ ਬੜੇ ਗਹੁ ਨਾਲ ਵੇਖਿਆ....ਅਤੇ...ਕਿੰਨਾ...ਚਿਰ ਵੇਖਦੀ ਹੀ ਰਹੀ। ਆਖਰ ਪਤੀ ਨੇ ਪੁੱਛਿਆ ਕੀ ਗੱਲ ਬਈ, ਕੋਈ ਗਲਤੀ ਹੋ ਗਈ। ਸਰੋਜ ਦਾ ਰੋਣਾ ਨਿਕਲ ਗਿਆ ਅਤੇ ਆਪਣੇ ਪਤੀ ਨੂੰ ਘੁੱਟ ਕੇ ਚਿੰਬੜ ਗਈ, ਕਹਿੰਦੀ ਮੈਨੂੰ ਸਭ ਪਤਾ ਲੱਗ ਗਿਆ ਏ ਤੁਸੀਂ ਮੇਰੇ ਗਰੀਬੜੇ ਜਿਹੇ ਭਰਾ ਦਾ ਪੜਦਾ ਢੱਕ ਲਿਆ ਏ, ਤੁਸੀਂ ਆਪ ਈ ਮੇਰੇ ਵਾਸਤੇ ਸੂਟ ਖਰੀਦੇ ਅਤੇ ਆਪ ਈ ਮੇਰੇ ਭਰਾ ਦੇ ਘਰੇ ਸਭ ਕੁਝ ਦੇ ਕੇ ਆਏ। ਨਾ ਤੁਸੀਂ ਉਨ੍ਹਾਂ ਨੂੰ ਪਤਾ ਲੱਗਣ ਦਿੱਤਾ ਅਤੇ ਨਾ ਹੀਂ ਮੈਨੂੰ ਤੁਸੀਂ ਦੱਸਿਆ। ਲੋਕ ਕਹਿੰਦੇ ਨੇ ਪਤੀ ਪ੍ਰਮੇਸ਼ਰ ਹੁੰਦਾ ਹੈ, ਸੱਚਮੁੱਚ ਅੱਜ ਮੈ ਅੱਖੀਂ ਵੇਖ ਲਿਆ। ਵਾਕਿਆ ਈ ਤੁਸੀਂ ਰੱਬ ਦਾ ਰੂਪ ਹੋ। ਮੈਂ ਅੱਜ ਰੱਬ ਅੱਗੇ ਸੱਚੇ ਦਿਲੋਂ ਇਹੋ ਹੀ ਅਰਦਾਸ ਕਰਦੀ ਆਂ। ਕਿ ਹੇ ਮੇਰੇ ਸੱਚੇ ਪਾਤਸ਼ਾਹ, ਮੇਰੇ ਵਰਗੀਆਂ ਗਰੀਬ ਪਰਿਵਾਰਾਂ ਦੀਆਂ ਗਰੀਬੜੀਆਂ ਧੀਆਂ ਨੂੰ, ਮੇਰੇ ਪਤੀ ਵਰਗੇ ਨੇਕ ਅਤੇ ਚੰਗੇ ਸੁਭਾਅ ਵਾਲੇ ਪਤੀ ਹੀ ਦੇਂਵੀ। ਤੇਰੇ ਘਰੇ ਕਿਸੇ ਚੀਜ ਦਾ ਘਾਟਾ ਨਹੀਂ। ਹੇ ਪ੍ਰਮਾਤਮਾ ਮੈਂ ਤੇਰਾ ਲੱਖ-ਲੱਖ ਸ਼ੁਕਰ ਕਰਦੀਂ ਆਂ। ਰੱਬ ਰੂਪੀ ਪਤੀ ਦੇ ਨਾਲ ਮੇਰਾ ਰਿਸ਼ਤਾ ਜੋੜਿਆ । ਮੇਰੇ ਪਤੀ ਨੂੰ ਮੇਰੀ ਉਮਰ ਵੀ ਲੱਗ ਜਾਏ ਦਾਤਿਆ, ਮੇਰੀ ਉਮਰ ਵੀ ਲੱਗ ਜੇ, ਮੇਰੀ ਉਮਰ ਵੀ ਲੱਗ ਜੇ।

PunjabKesari

ਸਮਾਪਤ 
ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
9855069972 ,9780253156


rajwinder kaur

Content Editor

Related News