ਕਹਾਣੀ : ‘ਮਾਂ ’ਤੇ ਉੱਠੇ ਹੱਥ ਦੀ ਸਜਾ’

08/25/2020 5:58:58 PM

ਅੰਮ੍ਰਿਤ ਵੇਲੇ ਦੇ ਅਜੇ ਚਾਰ ਈ ਵੱਜੇ ਸਨ। ਬੰਟੀ ਨੂੰ ਪਤਾ ਨਹੀਂ ਕੀ ਹੋਇਆ? ਅੱਜ ਉਹ ਚਾਰ ਵਜੇ ਈ ਉੱਠ ਬੈਠਾ ਸੀ। ਕਿੰਨੇ ਚਿਰ ਤੱਕ ਬਿਸਤਰੇ ’ਤੇ ਹੀ ਉਹ ਬੈਠਾ ਰਿਹਾ, ਫਿਰ ਉਠਿਆ ਤੇ ਵੇਖਿਆ ਕਿ ਰੋਟੀਆਂ ਥੱਲੇ ਡਿੱਗੀਆਂ ਪਈਆਂ ਸਨ। ਥਾਲੀ ਰਿੜ੍ਹ ਕੇ ਕਾਫੀ ਦੂਰ ਚਲੀ ਗਈ ਸੀ। ਸਬਜ਼ੀ ਵਾਲੀ ਕੌਲੀ ਮੂਧੀ ਪਈ ਸੀ। ਥੱਲੇ ਸਾਰੀ ਸਬਜ਼ੀ ਖਿੱਲਰੀ ਪਈ ਸੀ। ਬੰਟੀ ਨੇ ਅਗਾਂਹ ਹੋ ਕੇ ਥਾਲੀ ਚੁੱਕੀ ਅਤੇ ਰੋਟੀਆਂ ਝਾੜ ਕੇ ਵਿੱਚ ਰੱਖ ਲਈਆਂ।

ਚੌਂਕੇ ਵਿੱਚ ਗਿਆ ਅਤੇ ਸਬਜ਼ੀ ਵਾਲੀ ਪਤੀਲੀ ਤੋਂ ਢੱਕਣ ਚੁੱਕਿਆ ਅਤੇ ਵੇਖਿਆ, ਪਤੀਲੀ ਖਾਲੀ ਸੀ। ਉਨ੍ਹੇ ਚਿਰ ਨੂੰ ਉਸਦੀ ਮਾਂ ਪਤੀਲੀ ਦਾ ਖੜਕਾ ਸੁਣ ਕੇ ਉੱਠ ਬੈਠੀ। ਤੇ ਬੰਟੀ ਨੂੰ ਪੁੱਛਣ ਲੱਗੀ ਪੁੱਤ ਰੋਟੀ ਖਾਣੀ ਏਂ ? ਬੰਟੀ ਨੇ ਕਿਹਾ ਹਾਂ ਬੀਬੀ, ਭੁੱਖ ਬੜੀ ਲੱਗੀ ਏ। ਔਹ ਪਰਾਤ ਦੇ ਥੱਲੇ ਰੋਟੀਆਂ ਤੇ ਸਬਜ਼ੀ ਪਈ ਏ.. ਉੱਥੋਂ ਪਾ ਕੇ ਖਾ ਲੈ। ਮੈਂ ਤੈਨੂੰ ਪਾਣੀ ਲਿਆ ਕੇ ਦਿੰਦੀ ਆਂ। ਮਾਂ ਨੇ ਹੌਲੀ ਜਿਹੀ ਕਿਹਾ।

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਜਿਉਂ ਹੀਂ ਮਾਂ ਪਾਣੀ ਲੈਣ ਜਾਣ ਲਈ ਉੱਠੀ ਤਾਂ ਅਚਾਨਕ ਚੱਕਰ ਖਾ ਕੇ ਥੱਲੇ ਡਿੱਗ ਪਈ। ਬੰਟੀ ਨੇ ਜਿਉਂ ਵੇਖਿਆ, ਉਹ ਭੱਜ ਕੇ ਆ ਗਿਆ। ਉਸ ਨੇ ਮਾਂ ਨੂੰ ਆਣ ਕੇ ਚੁੱਕਿਆ ਅਤੇ ਮੰਜੀ ’ਤੇ ਬਿਠਾ ਦਿੱਤਾ। ਬੰਟੀ ਦਾ ਹੱਥ ਖੂਨ ਨਾਲ ਭਿੱਜ ਗਿਆ। ਜਦੋਂ ਬੰਟੀ ਦਾ ਧਿਆਨ ਪਿਆ ਤੇ ਹੈਰਾਨ ਹੋ ਗਿਆ। ਇਹ ਕੀ, ਖੂਨ ਕਿੱਥੋਂ ਵੱਗਿਆ ਬੀਬੀ ? ਬੰਟੀ ਨੇ ਹੈਰਾਨੀ ਨਾਲ ਪੁੱਛਿਆ।

ਜਿਹੜਾ ਰਾਤੀਂ ਆਪਣੀ ਮਾਂ ਦੇ ਕੰਨ ’ਤੇ ਥੱਪੜ ਮਾਰਿਆ ਈ, ਕੰਨ ਪਾੜ ਕੇ ਵਾਲੀ ਪਤਾ ਨਹੀਂ ਕਿੱਧਰ ਉੱਡ ਗਈ। ਤੇਰੀ ਮਾਂ ਨੇ ਤੇ ਮੈਂ, ਰਾਤੀਂ ਰੋਟੀ ਨਹੀਂ ਖਾਧੀ, ਕੀ ਕਸੂਰ ਸੀ ਵਿਚਾਰੀ ਦਾ ? ਤੇਰੇ ਸ਼ਰਾਬੀ ਹੋਏ ਦੇ ਕੋਲ ਘੰਟਾ ਰੋਟੀ ਲੈ ਕੇ ਖੜ੍ਹੀ ਰਹੀ, ਤੂੰ ਏਡਾ ਕਮੀਨਾ ਨਿਕਲਿਆ। ਮਾਂ ਨੂੰ ਥੱਪੜਾਂ ਨਾਲ ਕੁੱਟ ਸੁਟਿਆ। ਜੇ ਚਾਰ ਦਿਨ ਰਹਿਣ ਦੇਵੇਂਗਾ ਤੇ ਠੀਕ, ਨਹੀਂ ਤੇ ਕਿਤੇ ਕਿਨਾਰਾ ਕਰ ਜਾਂਵਾਂਗੇ, ਕੋਲ ਪਏ ਹੋਏ ਬਾਪ ਨੇ ਉਠਦਿਆਂ ਕਿਹਾ। 

ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’

ਚੱਲ ਛੱਡ ਬੰਟੀ ਦੇ ਬਾਪੂ, ਰੋਟੀ ਖਾਣ ਦੇ ਬਾਲ ਨੂੰ ਸਵੇਰੇ ਸਵੇਰੇ ਮੂੰਹ ਹਨੇਰੇ ਈ ਲੱਗ ਪਿਆਂ ਏਂ। ਜਾਹ ਪੁੱਤ ਤੂੰ ਰੋਟੀ ਖਾਹ। ਜਾਹ ਮੇਰਾ ਪੁੱਤ ਖਾਹ ਰੋਟੀ। ਬੰਟੀ ਦਾ ਅੱਜ ਪਤਾ ਨਹੀਂ ਕਿਉਂ ਰੋਣ ਨੂੰ ਮਨ ਕਰ ਰਿਹਾ ਸੀ। ਉਸਦਾ ਜੀ ਕੀਤਾ ਕਿ ਮਾਂ ਦੀ ਗੋਦੀ ’ਚ ਸਿਰ ਰੱਖ ਕੇ ਰੋਵੇ ਪਰ ਚੁੱਪ ਕਰ ਕੇ ਬੰਟੀ ਮੰਜੇ ’ਤੇ ਲੰਮਾ ਪੈ ਗਿਆ। ਥੋੜੀ ਦੇਰ ਬਾਅਦ ਫਿਰ ਉਠਿਆ ਤੇ ਪਤੀਲੀ ਵਿੱਚ ਪਾਣੀ ਲਿਆ ਕੇ ਚੁੱਲੇ ਉੱਤੇ ਰੱਖ ਕੇ ਅੱਗ ਬਾਲ ਦਿੱਤੀ।

ਸਵੇਰ ਦੇ ਨਾਸ਼ਤੇ ''ਚ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ

ਪਾਣੀ ਜਦੋਂ ਪੂਰਾ ਉੱਬਲ ਗਿਆ ਤਾਂ ਪਤੀਲੀ ਨੂੰ ਲਾਹ ਕੇ ਚੁੱਕ ਕੇ ਬਾਥਰੂਮ ’ਚ ਲੈ ਗਿਆ। ਬੰਟੀ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ, ਇੱਕ ਦਮ ਆਪਣਾ ਸੱਜਾ ਹੱਥ ਉਬਲੇ ਹੋਏ ਪਾਣੀ ਵਿੱਚ ਪਾ ਦਿੱਤਾ ਤੇ ਆਪਣਾ ਮੂੰਹ ਕੱਪੜੇ ਨਾਲ ਘੁੱਟ ਲਿਆ। ਹੱਥ ਜਦੋਂ ਪਾਣੀ ਵਿੱਚੋ ਬਾਹਰ ਕੱਢਿਆ ਤਾਂ ਛਾਲੇ ਹੀ ਛਾਲੇ ਹੋਣੇ ਸ਼ੁਰੂ ਹੋ ਗਏ ਅਤੇ ਵਾਪਿਸ ਆਣ ਕੇ ਮਾਂ ਦੇ ਗਲ ਲੱਗ ਕੇ ਉੱਚੀ ਉੱਚੀ ਰੋ ਪਿਆ।

ਰੋਂਦਾ ਹੋਇਆ ਕਹਿਣ ਲੱਗਾ, ਬੀਬੀ ਮੈ ਜਿਹੜਾ ਹੱਥ ਤੇਰੇ ਤੇ ਚੁੱਕਿਆ ਸੀ, ਉਸ ਹੱਥ ਨੂੰ ਸਜਾ ਮਿਲ ਗਈ ਏ। ਮਾਂ ਨੇ ਜਦੋਂ ਪੁੱਤ ਦੇ ਹੱਥ ਉੱਤੇ ਛਾਲੇ ਵੇਖੇ ਤਾਂ ਆਪਣੀ ਛਾਤੀ ਨਾਲ ਉਹਦਾ ਹੱਥ ਘੁੱਟ ਲਿਆ। ਆਖਣ ਲੱਗੀ ਪੁੱਤ ਇਹ ਤੂੰ ਕੀ ਕੀਤਾ, ਆਪਣਾ ਹੱਥ ਕਾਹਤੋਂ ਸਾੜ ਲਿਆ ਇਹਦਾ ਕੀ ਕਸੂਰ ਆ? ਕਸੂਰ ਤਾਂ ਤੇਰੀ ਸ਼ਰਾਬ ਦਾ ਆ, ਜਿਹੜੀ ਤੂੰ ਪੀਂਦਾ ਏਂ।

ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ

ਜੇ ਤੂੰ ਇਹ ਛੱਡ ਦੇਵੇਂ ਤਾਂ ਪੁੱਤ ਅਸੀਂ ਸਵਰਗਾਂ ’ਚ ਪੈ ਜਾਈਏ। ਮਾਂ ਮੈ ਅੱਜ ਤੋਂ ਬਾਅਦ ਕਦੇ ਸ਼ਰਾਬ ਨਹੀਂ ਪੀਵਾਂਗਾ, ਕਦੇ ਸ਼ਰਾਬ ਨਹੀਂ ਪੀਵਾਂਗਾ....

PunjabKesari

(ਸਮਾਪਤ )
ਵੀਰ ਸਿੰਘ ਵੀਰਾ 
ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਮੋਬ÷9855069972,9780253156


rajwinder kaur

Content Editor

Related News