ਰੂਹ ਫੁੱਲਵਾੜੀ

05/19/2017 3:15:48 PM

ਬੇਪਰਵਾਹ ਹੋਣਾ ਹੈ,
ਤਾਂ ਸ਼ਰਤ ਹੈ.,,,
ਦਿਲ ਦੀ ਮੰਜੀ ਡਾਹ ,,,
ਜ਼ਰਾ ਕੁ ਘੜੀ ,,
ਸਾਡੇ ਮਹਿਕਦੇ ਵਿਹੜ੍ਹੇ ਅੰਦਰ,,,
ਜਿਥੇ ਵੱਗਦੀ ਹੈ ਪੌਣ,,
ਇਤਰ ਦੀਆਂ ਸੁਗੰਧਾਂ ਭਰੀ...
ਐਵੇਂ ਤੁਰਿਆਂ ਫ਼ਿਰਦਾ ਹੈ...
ਬੇਜਾਨ ਰਾਹਾਂ ਦੀ ਸੜਕ ਉਪਰ,,
ਘਸਾਉਂਦਾ ਆਪਣੇ ਸੱਠ ਵਰ੍ਹਿਆਂ ਦਾ ਚੰਮ,,
ਜਿਹੜ੍ਹਾ ਸੜ੍ਹ ਘਸ ਰਿਹਾ ਹੈ,,,
ਪਛਤਾਵਿਆਂ ਦੀ ਰਗੜ੍ਹ ਖਾ ਖਾ,,
ਤੱਕ ਝੂੰਮਦੀ ਕਿਸੇ ਮਲੂਕ ਤਿੱਤਲੀ ਵੱਲ,,,
ਤੈਨੂੰ ਆਪਣੇ ਅਪੰਗ ਹੋਣ ਦਾ ਅਹਿਸਾਸ ਹੋਵੇਗਾ,,,
ਫ਼ਿਰ ਤੂੰ ਸ਼ਾਇਦ ਤਿਆਗ ਦੇਵੇ,,
ਹਓਮੈਂ ਭਰੀ ਤੇਜ਼ਾਬੀ ਰੂਹ..
ਸਿੱਖ ਲਵੇਂ ਜਿੰਦਗੀ ਦੀ ਬਰਸਾਤ  ''ਚ,,
ਆਪਣੇ ਆਪ ਨੂੰ ਮਿਸ਼ਰੀ ਦੀ ਡਲੀ ਬਣਾ,
ਘੋਲ ਲੈਣਾ, ਸ਼ਰਬਤ ਬਣਾ ਲੈਣਾ,
ਸਰਬੱਤ ਲਈ…

ਇਹ ਮੇਰੀ ਮੌਲਕ ਰਚਨਾ ਹੈ
ਖੁਸ਼ਪ੍ਰੀਤ ਕੁਤਬਾ
ਪਿੰਡ ਤੇ ਡਾਕਖਾਨਾ ਕੁਤਬਾ
ਤਹਿਸੀਲ ਜਿਲ੍ਹਾ ਬਰਨਾਲਾ
ਮੋਬਾਇਲ ਨੰ 82849-00150