ਗੀਤ : ਮੇਰਾ ਗੀਤ ਬਣੀ ਤੂੰ ਸੋਹਣੀਏ

10/01/2020 6:03:36 PM

ਗੀਤ : ਮੇਰਾ ਗੀਤ ਬਣੀ ਤੂੰ ਸੋਹਣੀਏ

ਮੇਰਾ ਗੀਤ ਬਣੀ ਤੂੰ ਗਜ਼ਲ਼ ਨੀ,  ਮੈਂ ਲਿਖਦਾ ਹੀ ਮਰ ਜਾਵਾਂ 
ਜਾਂਦਾਂ ਤੇਰੀ ਨਜ਼ਰ ਇਹ ਜ਼ਿੰਦਗ਼ੀ, ਮੈਂ ਨਾਂਅ ਤੇਰੇ ਕਰ  ਜਾਵਾਂ 
ਮੇਰਾ ਗੀਤ ਬਣੀ ਤੂੰ ਸੋਹਣੀਏ.............

ਗੀਤ ਮਹੁੱਬਤ ਦਾ ਮੈਂ ਬਣ ਗਿਆ,ਸਤਰ ਅਧੂਰੀ ਤੜਫ ਰਹੀ
ਹੌਕੇਂ,ਦਿਲ ਦੇ ਪੀ ਹਰ ਦਰਦ ਮੈਂ,ਬਸ ਲਿਖਦਾ ਹੀ ਤੁਰ ਜਾਵਾਂ 
ਮੇਰਾ ਗੀਤ ਬਣੀ ਤੂੰ ਸੋਹਣੀਏ.............

ਇਸ਼ਕ ਚੜੇ ਪ੍ਰਰਵਾਨ ਨੀ ਰੱਬ ਕਰੇ,ਫੁੱਲ ਬਣਾ ਤੇਰੇ ਰਾਹ ਦਾ
ਤੂੰ ਮਸਲੇਂ ਪਰ ਚੁੰਮਾਂ ਪੈਰ ਮੈਂ, ਮਹਿਕਾਂ ਸਾਹ-ਸਾਹ ਭਰ ਜਾਵਾਂ
ਮੇਰਾ ਗੀਤ ਬਣੀ ਤੂੰ ਸੋਹਣੀਏ........ ........

ਥਾਂ-ਥਾਂ ਗਾਉਂਦੇਂ ਫਿਰਨ ਅਵੱਲੜੇ, ਆਸ਼ਕ ਵਾਂਗ ਸ਼ੁਦਾਈਆਂ 
ਫੱਕਰ ਰਮਤੇ ਗਾਵਣ ਘੁੰਮਦੇ, ਸ਼ਬਦ ਹੋ ਤੇਰੇ ਦਰ ਜਾਵਾਂ
ਮੇਰਾ ਗੀਤ ਬਣੇ ਤੂੰ ਸੋਹਣਿਆਂ............

ਜਿੰਦੇ ਨੀ ਮੇਰੀਏ ਕਮਲੀਏ, ਆ ਲੋਰ ਇਸ਼ਕ ਦੀ ਬਣ ਤੂੰ
ਇਕਲਾਪੇ ਦੀ ਰੁੱਤ ਹੈ ਚੰਦਰੀ, ਮੈਂ ਰੂਹ ਤੇਰੀ ਵਰ ਜਾਵਾਂ
ਮੇਰਾ ਗੀਤ ਬਣੀ ਤੂੰ ਸੋਹਣੀਏ...............

"ਯਸ਼ " ਦੇ ਦਿਲ ਵਿਚ ਰਹਿ  ਧੜਕਦਾ, ,ਲਿਖ ਅਲਫ਼ਾਜ਼ ਪਿਆਰਾਂ ਦੇ
ਪਾਕਿ-ਮੁਹੱਬਤ ਰੂਹ ਦੀ ਮਹਿਰਮਾਂ, ਮੈਂ ਕੱਚੇ ਤੇ ਤਰ ਜਾਵਾਂ
ਮੇਰਾ ਗੀਤ ਬਣੀਂ ਤੂੰ ਦਿਲਬਰਾ-----------

ਆ ਜਾਵੀਂ ਝੱਲੀਏ "ਰੇਤਗੜ੍ਹ", "ਬਾਲੀ" ਦਮ ਦਮ ਯਾਦ ਕਰੇ
ਰੂਹ ਦੀ ਤਸਬ੍ਹੀ ਅੰਦਰ ਫੇਰਦਾ, ਕਲਮਾਂ, ਹੋ ਮੰਤਰ ਜਾਵਾਂ
ਮੇਰਾ ਗੀਤ ਬਣੀ ਤੂੰ ਸੋਹਣੀਏ...... .........

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖਬਰ - ਇਸ ਸਾਲ ਆਫ ਸੀਜ਼ਨ ਦੌਰਾਨ ਸਿਰਫ਼ 9 ਦਿਨ ਹੀ ਖੁੱਲ੍ਹਿਆ ‘ਤਾਜ ਮਹਿਲ’, ਜਾਣੋ ਕਿਉਂ 

ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
 9465129168ਵਟਸਐਪ 
7087629168
baljinderbali68@gmail.com

rajwinder kaur

This news is Content Editor rajwinder kaur