ਗੀਤ : ਫੁੱਲਾਂ ਤੋਂ ਮਿਲੇ ਜਖ਼ਮ

08/24/2020 5:37:13 PM

ਗੀਤ : ਫੁੱਲਾਂ ਤੋਂ ਮਿਲੇ ਜਖ਼ਮ

ਇਹ ਦੁਨੀਆ ਜਲਬਲੱਲੀ ਏ 
ਕਦੇ ਸਿੱਧੇ ਸਾਧਿਆ ਨਾਲ ਨਾ ਖੜਦੀ 
ਜਿੰਨ੍ਹਾਂ ਤੋਂ ਮਿਲਦੇ ਧੋਖੇ ਨੇ 
ਜਾ ਜਾ ਉਨਾਂ ਦੀਆਂ ਉਂਗਲਾਂ ਉਤੇ ਚੜਦੀ 
ਆਪਣੇ ਰਾਹਾ ਵਿੱਚੋਂ ਕੰਡੇ ਆਪ ਹੀ ਚੁਗਣੇ ਪੈਂਦੇ। 
ਏਥੇ ਰੋਂਦਿਆਂ ਨੂੰ ਹੋਰ ਰਵਾਉੰਦੇ ਨੇ 
ਆਪਣੇ ਹੀ ਮੁੱਖ ਉੱਤੋ ਨੇ ਹਾਸੇ ਖੋਹ ਲੈਂਦੇ,,, 

ਕੀ ਦੋਸ਼ ਹੈ ਕੰਡਿਆ ਨੂੰ ਸਾਨੂੰ ਤਾਂ
ਫੁੱਲਾਂ ਨੇ ਜਖ਼ਮ ਬਥੇਰੇ ਦਿੱਤੇ 
ਆਖਰ ਨੂੰ ਦੁੱਖਾਂ ਦਾ ਘੜਾ ਉੱਛਲ ਗਿਆ 
ਉਂਝ ਅਸੀਂ ਬੜੇ ਘੁੱਟ ਸਬਰਾ ਦੇ ਪੀਤੇ 
ਜੋ ਆਪਣਿਆ ਨੇ ਦਿੱਤਾ ਇੱਕੋ ਹੀ ਫੱਟ
ਦਰਦ ਦੇਵੇ ਹਰ ਦਮ ਉੱਠਦੇ ਬਹਿੰਦੇ। 
ਏਥੇ ਰੋਂਦਿਆਂ ਨੂੰ ਹੋਰ ਰਵਾਉੰਦੇ ਨੇ,,, 

ਏਸ ਇਸ਼ਕ ਜੇ ਚੰਦਰੇ ਦੀ 
ਬੜੀ ਹੈ ਖੇਡ ਨਿਆਰੀ 
ਬਲਤੇਜ ਸੰਧੂ ਦਰਦ ਬੜਾ ਹੁੰਦਾ 
ਜਦ ਹੱਥੋ ਛੁੱਟ ਜੇ ਚੀਜ਼ ਪਿਆਰੀ।
ਸਾਥੋਂ ਮੁੱਖ ਮੋੜ ਬੜੀ ਦੂਰ ਗਏ 
ਜਿਹੜੇ ਸੀ ਆਪਣਾ ਆਪਣਾ ਕਹਿੰਦੇ। 
ਏਥੇ ਰੋਂਦਿਆਂ ਨੂੰ ਹੋਰ ਰਵਾਉੰਦੇ ਨੇ,,,, 

ਬਲਤੇਜ ਸੰਧੂ "ਬੁਰਜ ਲੱਧਾ"
ਬਠਿੰਡਾ 
9465818158


rajwinder kaur

Content Editor

Related News