ਗੀਤ : ਸੱਤ ਬੈਂਡਾ ਵਾਲੀ ਕੁੜੀ

07/06/2020 4:05:28 PM

ਗੀਤ : ਸੱਤ ਬੈਂਡਾ ਵਾਲੀ ਕੁੜੀ

ਖੇਤੀ ਵਿੱਚੋਂ ਪੱਲੇ ਪੈਂਦਾ ਕੱਖ ਨੀ ਬਥੇਰੇ ਅਸੀਂ ਹੱਥ ਪੈਰ ਮਾਰ ਲਏ, 
ਬਾਪੂ ਖੇਤਾਂ ਵਿੱਚ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਮੈਂ ਦੇਖਿਆ, 
ਮਸਾ ਖਾਣ ਜੋਗੇ ਦਾਣੇ ਬਚਦੇ ਲਾਲਿਆ ਦੇ ਵਿਆਜ ਨੇ ਹੀ ਮਾਰ ਲਏ ,
ਮਾੜੇ ਘਰ ਦੇ ਹਾਲਾਤ ਬੇਬੇ ਪਾਟੀ ਚੁੰਨੀ ਨੂੰ ਹੀ ਤੋਪੇ ਲਾ-ਲਾ ਵੇਖੀ ਡੰਗ ਸਾਰ ਦੀ।
ਮਹਿੰਗੀਆ ਰੇਹਾ ਸਪਰੇਹਾ ਨੇ ਈ ਜੱਟ ਖਾ ਲਿਆ, 
ਉੱਤੋ ਚੰਦਰੀ ਏ ਬੇਰੁਜ਼ਗਾਰੀ ਮਾਰ ਗੀ...

ਪਿਛਲੇ ਸਾਲ ਛੋਟੀ ਭੈਣ ਨੂੰ ਵਿਆਹਿਆ ਸੀ,
ਕਿੱਲਾ ਪਿਆ ਸੀ ਨਿਆਈ ਵਾਲਾ ਵੇਚਣਾ,
ਔਖ ਸੌਖ ਵਿੱਚ ਕਰਿਓ ਡਿਮਾਂਡਾ ਪੂਰੀਆ,
ਵਿਚੋਲਾ ਆਖਦਾ ਜੇ ਚੰਗਾ ਘਰ ਬਾਰ ਦੇਖਣਾ,
ਧੀਆਂ ਲਈ ਮਾਪਿਆਂ ਨੂੰ ਬਥੇਰਾ ਕੁੱਝ ਪੈਦਾ ਕਰਨਾ ,
ਨਹੀ ਤਾਂ ਰਹਿੰਦੀ ਏ ਤਾਹਨੇ ਦੁਨੀਆਂ ਇਹ ਮਾਰਦੀ।
ਚੰਦਰੀ ਏ ਬੇਰੁਜ਼ਗਾਰੀ ਮਾਰਗੀ....

ਨੌਕਰੀ ਲਈ ਬੇਰੁਜ਼ਗਾਰਾ ਦੀਆਂ ਲੱਗੀਆਂ ਨੇ ਲੰਮੀਆ ਕਤਾਰਾ,
ਕਿਤੇ ਮਿਲਦੀ ਨਾ ਨੌਕਰੀ ਮੈਂ ਸੜਕਾਂ ਦੀ ਧੂੜ ਬੜੀ ਫੱਕ ਲਈ,
ਰਿਸ਼ਵਤ ਖੋਰੀ ਭ੍ਰਿਸ਼ਟਾਚਾਰੀ ਦਾ ਅੱਜ ਕੱਲ੍ਹ ਜੋਰ ਬੜਾ ਚੱਲਦਾ,
ਮੈਂ ਸੁਣਿਆ ਨੌਕਰੀ ਤਾਂ ਪੈਸੇ ਵਾਲਿਆਂ ਨੇ ਰਾਖਵੀਂ ਏ ਰੱਖ ਲਈ ,
ਪੜ੍ਹ ਲਿਖ ਕੇ ਜਵਾਨੀ ਫਿਰਦੀ ਏ ਸੜਕਾਂ ’ਤੇ ਟਾਈਮ ਗਾਲਦੀ। 
ਚੰਦਰੀ ਏ ਬੇਰੁਜ਼ਗਾਰੀ ਮਾਰਗੀ....

ਸਬਰਾ ਦਾ ਟੁੱਟਾ ਬੰਨ ਕਾਲੇ ਅੰਗਰੇਜ ਦੇਸ਼ ਨੂੰ ਲਾਈ ਜਾਂਦੇ ਸੰਨ,
ਕਿੱਲਾ ਇੱਕ ਔਖਾ ਸੌਖਾ ਵੇਚ ਬਾਪੂ ਬੜੇ ਔਖੇ ਡੰਗ ਸਾਰ ਲਏ,
ਪੁੱਛ ਕੇ ਏਜੰਟਾਂ ਕੋਲੋ ਸੱਤ ਬੈਂਡਾ ਵਾਲੀ ਕੋਈ ਲੱਭ ਲੈਣੀ ਏ ਕੁੜੀ,
ਘਰ ਦੇ ਹਾਲਾਤ ਕਰਨੇ ਸੁਖਾਲੈ ਬਾਪੂ ਜਾ ਕੇ ਮੁਲਖ ਬਾਹਰਲੇ, 
ਗੱਭਰੂ ਪੁੱਤਾ ਦਾ ਖੂਨ ਕਦੇ ਖਾਂਦਾ ਸੀ ਉਬਾਲੇ,
ਸੰਧੂਆ ਬਠਿੰਡੇ ਵਾਲਿਆ ਛੋਟੀ ਜਿਹੀ ਸਰਿੰਜ ਠਾਰ ਗਈ।
ਮਹਿੰਗੀਆ ਰੇਹਾ ਸਪਰੇਹਾ ਨੇ ਈ ਜੱਟ ਖਾ ਲਿਆ,
ਉੱਤੋ ਚੰਦਰੀ ਏ ਬੇਰੁਜ਼ਗਾਰੀ ਮਾਰਗੀ....

ਬਲਤੇਜ ਸੰਧੂ ਬੁਰਜ "ਬਠਿੰਡੇ ਵਾਲਾ"
ਪਿੰਡ ਬੁਰਜ ਲੱਧਾ
ਜ਼ਿਲਾ ਬਠਿੰਡਾ 
9465818158


rajwinder kaur

Content Editor

Related News