ਗੀਤ : ਅਣਖੀ ਪੁੱਤ

10/06/2020 11:12:48 AM

ਗੀਤ : ਅਣਖੀ ਪੁੱਤ

ਅਣਖੀ ਪੁੱਤ ਪੰਜਾਬ ਦਿਆਂ ਨੂੰ, ਹੱਕਾਂ ਖਾਤਿਰ ਲੜਨਾ ਪੈਣਾ ਏ
ਕੌਮ ਜੁਰਮ ਕਰਾਇਮ ਪੇਸ਼ਾ, ਤੈਂ ਸਰਕਾਰੇ ਅੱਤਵਾਦੀ ਕਹਿਣਾ ਏ.......
ਅਣਖੀ.......

ਮਜ਼ਦੂਰਾਂ ਦੇ ਗਲ ਸੁੱਟਦੀ ਰਹਿੰਦੀ, ਸਿਆਸਤ ਤੇਰੀ ਨੀਤੀ ਹਰ
ਕਿਸਾਨਾਂ ਨੂੰ ਲੁੱਟ-ਦੁਰਕਾਰ ਰਹੀ, ਕਿਉਂ ਚਾਲ ਤੇਰੀ ਬਦਨੀਤੀ ਹਰ
ਇਨ੍ਹਾਂ ਧਰਤੀ ਦਿਆਂ ਪੁੱਤਰਾਂ ਨੂੰ, ਰਾਹ ਸੰਘਰਸ਼ ਦੇ ਮੁੜਨਾ ਪੈਣਾ ਏ
ਅਣਖੀ ਪੁੱਤ ਪੰਜਾਬ...........

ਜੋ ਨਸ਼ਿਆਂ ਦੇ ਦਰਿਆ ਵਗਾਏ, ਤਬਾਹੀ ਪੀੜੀ ਨਵੀਂ ਜਵਾਨੀ ਦੀ
ਹੁਣ ਚੱਲਣ ਚਾਲ ਨਹੀਂ ਦੇਣੀ, ਤੇਰੀ ਜੁਰਮਾਂ ਦੀ ਮਨਮਾਨੀ ਦੀ
ਤੈਨੂੰ ਲੋਕ ਰੋਹ ਦੇ ਮੂਹਰੇ, ਆਖਿਰ ਹਰ ਕੇ ਝੁਕਣਾ ਪੈਣਾ ਏ
ਅਣਖੀ ਪੁੱਤ ਪੰਜਾਬ ਦਿਆਂ ਨੂੰ...........

ਕੌਮ ਸ਼ੇਰਾਂ ਦੀ ਜਦ ਉਠ ਦਹਾੜੂ, ਤੇਰੇ ਤਖਤਾਂ ਨੇ ਕੰਬ ਜਾਣੈ
ਸਾਡੇ ਸਿਰੜ ਦੇ ਅੱਗੇ  ਐ ਜਾਲਮ, ਤੈਂ ਆਖਿਰ ਹੰਬ ਜਾਣੈ
ਸ਼ਹਾਦਤਾਂ ਦੋਣੀਆ ਨਹੀਂ ਲੈਣੀਆਂ ਜਦ, ਰੁਕਣਾ ਪੈਣਾ ਏ
ਅਣਖੀ ਪੁੱਤ ਪੰਜਾਬ ਦਿਆਂ.........

ਮਹਜਬ ਦੇ ਤੀਰ ਸਿਆਸੀ "ਰੇਤਗੜੵ" ਅਸੀਂ ਤੇਰੇ ਚੱਲਣ ਨਹੀਂ ਦੇਣੇ
ਨਿਆਂ ਹੱਕ ਆਜ਼ਾਦੀ ਲੈਣੀ, ਅਧਿਕਾਰ ਮਨੁੱਖੀ ਟੁੱਕਣ ਨਹੀਂ ਦੇਣੇ
ਕਲਮਾਂ ਦੀਆਂ ਮਸਾਲ਼ਾਂ ਅੱਗੇ, ਨੇਰਿਆ ਤੈਨੂੰ ਛੁਪਣਾ ਪੈਣਾ ਏ
ਅਣਖੀ ਪੁੱਤ ਪੰਜਾਬ ਦਿਆਂ ਨੂੰ............

ਬਲਜਿੰਦਰ ਸਿੰਘ ਬਾਲੀ ਰੇਤਗੜੵ 
 9465129168


rajwinder kaur

Content Editor

Related News