ਕੁਝ ਕੁ ਖੁਸ਼ ਹੋ ਰਹੇ, ਕੁਝ ਵਹਾਉਂਦੇ ਨੀਰ..

12/05/2019 11:53:11 AM

ਘਰੋਂ ਪੜ੍ਹਨ, ਨਿਕਲੇ ਕਈ ਭੈਣਾਂ ਤੇ ਵੀਰ
ਕਿਸੇ ਮੇਹਨਤ ਨਾਲ ਮੰਜ਼ਲਾਂ ਪਾ ਲਈਆਂ
ਬਹੁਤਿਆਂ ਦੀ ਹਾਰ ਗਈ ਉਏ ਤਕਦੀਰ
ਕੁਝ ਕੁ ਖੁਸ਼ ਹੋ ਰਹੇ, ਕੁਝ ਵਹਾਉਂਦੇ ਨੀਰ।
ਬੇਰੁਜ਼ਗਾਰੀ ਵਧ ਰਹੀ, ਲੱਗੇ ਗੰਦਗੀ ਦੇ ਢੇਰ
ਇਮਾਨਦਾਰੀ ਘਟ ਗਈ, ਪੈ ਗਈ ਹੇਰ ਫੇਰ
ਧਰਤੀ ਤੇ ਸੰਕਟ ਪਿਆ, ਪਾਣੀ ਰਿਹਾ ਹੈ ਜੀਰ
ਕੁਝ ਕੁ ਖੁਸ਼ ਹੋ ਰਹੇ, ਕੁਝ ਵਹਾਉਂਦੇ ਨੀਰ।
ਔਰਤ ਕਿਤੇ ਵੀ ਸੇਫ ਨਾ, ਨੇਤਾ ਚੁੱਪ ਗੜੁੱਪ
ਰਾਹ ਜਾਂਦੀ ਧੀ ਭੈਣ ਨੂੰ, ਦੋਸ਼ੀ ਰਹੇ ਹੜੁੱਪ
ਇੱਜ਼ਤ ਕਰ ਰਹੇ ਨੇ, ਕਮੀਨੇ ਲੀਰੋ ਲੀਰ
ਕੁਝ ਕੁ ਖੁਸ਼ ਹੋ ਰਹੇ, ਕੁਝ ਵਹਾਉਂਦੇ ਨੀਰ।
ਚੌਧਰ ਪਿੱਛੇ ਹੋ, ਰਹੀਆਂ ਲੜਾਈਆਂ
ਕਾਹਦੀਆਂ ਰਹੀਆਂ, ਕਾਲਜੀ ਪੜ੍ਹਾਈਆਂ
ਸੁਖਚੈਨ, ਲੱਗ ਰਹੇ ਬੱਸ ਤੁੱਕੇ ਤੀਰ
ਕੁਝ ਕੁ ਖੁਸ਼ ਹੋ ਰਹੇ, ਕੁਝ ਵਹਾਉਂਦੇ ਨੀਰ।

ਸੁਖਚੈਨ ਸਿੰਘ, ਠੱਠੀ ਭਾਈ, (ਯੂ ਏ ਈ)
00971527632924

Aarti dhillon

This news is Content Editor Aarti dhillon