“ਸਿੱਖੀ ਤੇ ਅਧਿਆਤਮ” ਪੁਸਤਕ ਦੀ ਘੁੰਡ ਚੁਕਾਈ

07/19/2020 3:18:33 PM

ਨਰੇਸ਼ ਕੁਮਾਰੀ

ਬੀਤੀ ਜੂਨ 21, 2020 ਨੂੰ ਆਕਲੈਂਡ (ਨਿਊਜ਼ੀਲੈਂਡ) ਦੇ ਪੰਜਾਬ ਵਿਰਾਸਤ ਭਵਨ ਵਿਖੇ, ਪੰਜਾਬ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਗਰੁੱਪ “ਕਿਵੀ ਸਾਹਿਤਕ ਸੱਥ” ਵੱਲੋਂ ਵਿਸ਼ੇਸ਼ ਤੌਰ ’ਤੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ ਸਥਾਨਕ ਅਤੇ ਪੰਜਾਬ ਤੋਂ ਆਏ ਉਘੇ ਸਾਹਿਤਕਾਰਾਂ ਵਲੋਂ ਭਾਗ ਲਿਆ ਗਿਆ, ਜਿਨ੍ਹਾਂ ਨੇ ਇਸ ਮੌਕੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਵਿੱਚ ਸ੍ਰੀ ਅਵਤਾਰ ਤਰਕਸ਼ੀਲ ਜੀ, ਜੋ ਕਿ ਉੱਚ ਕੋਟੀ ਦੇ ਸਮਾਜ ਸੇਵੀ ਅਤੇ ਰੀਅਲ ਅਸਟੇਟ ਦੇ ਮਾਲਿਕ ਹਨ, ਨੂੰ ਉਨ੍ਹਾਂ ਦੀ ਨਿਸ਼ਕਾਮ ਸੇਵਾ ਲਈ ਸਨਮਾਨਿਤ ਵੀ ਕੀਤਾ ਗਿਆ। 

ਇਸ ਪ੍ਰੋਗਰਾਮ ਵਿੱਚ ਸ੍ਰੀ ਮਤੀ ਨਰੇਸ਼ ਕੁਮਾਰੀ, ਦਵਿੰਦਰ ਕੌਰ, ਹਰਜੀਤ ਕੌਰ, ਰਾਜਦੀਪ ਕੌਰ, ਰਵਿੰਦਰ ਕੁਮਾਰ ਭਗਤ, ਮਾਸਟਰ ਜਗਦੇਵ ਸਿੰਘ ਬੰਗੀ, ਮੁਖਤਿਆਰ ਸਿੰਘ ਸੱਤਾ ਵੈਰੋਵਾਲੀਆ, ਕਰਮਜੀਤ ਅਕਲੀਆ, ਲੱਗੀ ਜੌਹਲ ਅਤੇ ਗੁਰਦੀਪ ਸਿੰਘ ਨੇ ਵੀ ਸ਼ਿਰਕਤ ਕਰਕੇ ਭਾਗ ਲਿਆ। ਇਸਦੇ ਨਾਲ ਹੀ ਸ੍ਰੀ ਅਵਤਾਰ ਟਹਿਣਾ ਅਤੇ ਤਰਨਦੀਪ ਬਿਲਾਸਪੁਰ ਤਰਤੀਬਵਾਰ ਸੰਪਾਦਕ, ਉੱਘੇ ਸਮਾਚਾਰ ਪੱਤਰ-“ਐਨ ਜ਼ੈੱਡ ਨਿਊਜ਼” ਤੇ “ਅਣਖੀਲਾ ਪੰਜਾਬ” ਟੀ. ਵੀ. ਚੈਨਲ ਨੇ ਵੀ ਯੋਗਦਾਨ ਪਾਇਆ।

PunjabKesari

ਉਪਰੰਤ ਲੇਖਿਕਾ ਅਤੇ ਕਵਿੱਤਰੀ ਸ੍ਰੀ ਮਤੀ ਨਰੇਸ਼ ਕੁਮਾਰੀ ਦੀ ਸਿੱਖ ਧਰਮ ਨੂੰ ਸਮਰਪਿਤ ਕਿਤਾਬ ‘‘ਸਿੱਖੀ ਤੇ ਅਧਿਆਤਮ” ਦੀ ਘੁੰਡ ਚੁਕਾਈ ਰਸਮ, ਮਾਸਟਰ ਜਗਦੇਵ ਸਿੰਘ ਬੰਗੀ ਜੀ ਵਲੋਂ ਕੀਤੀ ਗਈ। ਦੱਸ ਦੇਈਏ ਕਿ ਉਪਰੋਕਤ ਕਿਤਾਬ ਲੇਖਿਕਾ ਦੇ ਸਿੱਖ ਧਰਮ ਪ੍ਰਤੀ ਨਿੱਜੀ ਤਜਰਬਿਆਂ ’ਤੇ ਆਧਾਰਿਤ ਹੈ। ਜ਼ਿਕਰਯੋਗ ਹੈ ਕਿ ਨਰੇਸ਼ ਕੁਮਾਰੀ (ਲੇਖਿਕਾ) ਇੱਕ ਹਿੰਦੂ , ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਪਰ ਲੇਖਿਕਾ ਸਿੱਖ ਧਰਮ ਦੀ ਬਾਣੀ ਨਾਲ ਪੂਰੀ ਤਰਾਂ ਜੁੜਨ ਤੋਂ ਪਹਿਲਾਂ ਇਸ ਧਰਮ ਨੂੰ ਨਾਂਮਾਤਰ ਹੀ ਮੰਨਦੀ ਸੀ। ਆਮ ਲੋਕਾਂ ਵਾਂਗ ਮਹਾਰਾਜ ਦੇ ਸਰੂਪ ਅੱਗੇ ਮੌਕਾ-ਏ-ਮੂਜਬ ਮੱਥਾ ਟੇਕ ਲਿਆ ਕਰਦੀ ਸੀ ਅਤੇ ਕਦੇ ਕਦਾਈਂ, ਜਪੁਜੀ ਸਾਹਿਬ, ਸੁਖਮਣੀ ਸਾਹਿਬ, ਅਨੰਦ ਸਾਹਿਬ ਜਿਹੀਆਂ  ਬਾਣੀਆਂ ਦਾ ਜਾਪ ਕਰ ਲੈਂਦੀ ਸੀ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਸਲ ਵਿੱਚ ਉਸਦੀ ਜ਼ਿੰਦਗੀ ਵਿੱਚ ਇੱਕ ਅਤਿਅੰਤ ਕਸ਼ਟਦਾਈ ਸਮੇਂ ਤੋਂ ਬਾਅਦ ਬਾਣੀ ਪ੍ਰਤੀ ਉਦੋਂ ਝੁਕਾ ਵਧਿਆ, ਜਦੋਂ ਇਸ ਖਾਲਸ ਧਰਮ ਨਾਲ ਜੁੜੀ, ਵਾਹਿਗੁਰੂ ਨਾਮ ਵਿੱਚ ਭਿੱਜੀ ਇੱਕ ਗਵਾਂਡਣ ਨੇ ਦੁਖਭੰਜਨੀ ਸਾਹਿਬ, ਸੁਖਮਣੀ ਸਾਹਿਬ ਤੇ ਸੰਕਟ ਮੋਚਨ ਸਾਹਿਬ ਨਾਲ  ਜੁੜਨ ਲਈ ਪ੍ਰੇਰਿਆ। ਇਸ ਪੁਸਤਕ ਵਿੱਚ ਲਿਖਿਆ ਗਿਆ ਹੈ ਕਿ ਇਨ੍ਹਾਂ ਬਾਣੀਆਂ ਨਾਲ ਜੁੜਨ ਉਪਰੰਤ ਲੇਖਿਕਾ ਨੇ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਵੱਡੀ ਅਤੇ ਉਸਾਰੂ ਤਬਦੀਲੀ ਦੇਖੀ। ਉਸ ਦੇ ਸਦਾ ਉਲਝੇ ਅਤੇ ਵਿਗੜੇ ਕੰਮ ਹੁਣ ਚਮਤਕਾਰਿਕ ਢੰਗ ਨਾਲ ਸਿੱਧੇ ਅਤੇ ਸੁਖਾਵੇਂ ਨੇਪਰੇ ਚੜ੍ਹਨ ਲੱਗ ਪਏ। ਜਿਵੇਂ ਰਿਜੈਕਟ ਹੋਇਆ ਲੋਨ, ਵਾਹਿਗੁਰੂ ਜੀ ਦੀ ਕਿਰਪਾ ਸਦਕਾ, ਸੰਕਟ ਮੋਚਨ ਸਾਹਿਬ ਦੇ, ਸ਼ਰਧਾ ਸਹਿਤ ਪੜ੍ਹੇ ਪਾਠ ਕਾਰਨ ਮਿਲ ਗਿਆ ਸੀ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

ਹੌਲੀ-ਹੌਲੀ ਮਾਲਕ ਦੀ ਕ੍ਰਿਪਾ ਸਦਕਾ ਉਸਨੇ ਆਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਸਟੀਕ ਸਹਿਤ, ਸਹਿਜ ਪਾਠ ਕਰਨਾ ਅਰੰਭ ਕਰ ਦਿੱਤਾ। ਜਿਸਨੇ ਉਸਦੇ ਜੀਵਨ, ਆਤਮ-ਵਿਸ਼ਵਾਸ, ਆਤਮਿਕ ਸ਼ਕਤੀ ਅਤੇ ਹਾਲਾਤਾਂ ਨੂੰ ਸਿਰੇ ਦੇ ਪੱਧਰ ਤੱਕ ਪੁਚਾ ਦਿੱਤਾ। ਇਸ ਸ਼ਰਧਾ ਭਾਵਨਾ ਦੀ ਪ੍ਰੇਰਣਾ ਸਦਕਾ ਉਸਨੇ, ਉਪਰੋਕਤ ਪੁਸਤਕ (ਸਿੱਖੀ ਤੇ ਅਧਿਆਤਮ) ਦੀ ਸਿਰਜਨਾ ਕੀਤੀ, ਤਾਂ ਜੋ ਉਹ ਦੂਸਰੇ ਧਰਮਾਂ ਨੂੰ ਸਿੱਖ ਧਰਮ ਦੀ ਅਧਿਆਤਮਕ ਸੱਚਾਈ ਬਾਰੇ ਦੱਸ ਸਕੇ। ਜਿਸ ਨਾਲ ਜੁੜਕੇ ਦੁਨੀਆਂ ਦੇ ਬਾਕੀ ਧਰਮਾਂ ਦੇ ਲੋਕ ਵੀ ਆਪਣੇ ਜੀਵਨ ਦੀਆਂ ਕਠਿਨਾਈਆਂ ਤੋਂ ਨਿਜਾਤ ਪਾ ਕੇ, ਜੀਵਨ ਸੁਖਦਾਈ ਤੇ ਸਫਲਾ ਕਰ ਸਕਣ।

ਡੇਅਰੀ ਫਾਰਮਿੰਗ ਦੇ ਲਾਹੇਵੰਦ ਧੰਦੇ ਦਾ ਲੱਕ ਤੋੜ ਰਹੀ ਹੈ ਦੁੱਧ ’ਚ ‘ਮਿਲਾਵਟਖੋਰੀ’

PunjabKesari

ਉਪਰੋਕਤ ਪੁਸਤਕ ਵਿੱਚ ਸਿੱਖ ਧਰਮ ਦੇ ਦਸਾਂ ਗੁਰੂ ਸਾਹਿਬਾਨਾਂ ਦੇ ਨਾਲ-ਨਾਲ ਸਦਾ ਲਈ ਥਾਪੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੰਖੇਪ ਵਰਨਣ ਦੇ ਨਾਲ-ਨਾਲ ,ਧਰਮ ਪ੍ਰਤੀ ਸਕਾਰਾਤਮਕ ਪੱਖ, ਵਾਹਿਗੁਰੂ ਤੇ ਵਿਸ਼ਵਾਸ, ਬਾਣੀ ਦੀ ਵਿਸ਼ੇਸ਼ਤਾ, ਸੁੱਖ ਤੇ ਆਨੰਦ, ਸੰਤ, ਸੱਤ-ਸੰਗਤ, ਸੰਤ ਕੌਣ, ਅਜੋਕੇ ਜੁੱਗ ਵਿੱਚ ਬਾਣੀ ਦੀ ਅਤਿਅੰਤ ਜ਼ਰੂਰਤ, ਮਨੁੱਖੀ ਜੀਵਨ ਉੱਤਮ ਜੀਵਨ, ਬਾਣੀ ਨਾਲ ਜੁੜਨ ਦਾ ਤਰੀਕਾ, ਪੁੰਨ ਤੇ ਪਾਪ ਕੀ ਹੈ ? ਦਰਸ਼ਨ ਅਤੇ ਇਸ਼ਨਾਨ ,੧ਓ, ਨਿਰੰਕਾਰ, ਆਕਾਰ ਤੇ ਪ੍ਰਭੂ ਹੋਂਦ, ਚਮਤਕਾਰ ਤੇ ਨਿੱਜੀ ਵਿਚਾਰਾਂ ਦੇ ਸਿਰਲੇਖਾਂ ਹੇਠ ਲੇਖਿਕਾ ਨੇ ਸੰਖੇਪ ਅਤੇ ਆਸਾਨ ਭਾਸ਼ਾ ਵਿੱਚ ਵਰਨਣ ਕੀਤਾ ਹੈ।
 


rajwinder kaur

Content Editor

Related News