ਛੋਟੀ ਕਹਾਣੀ : ‘ਪਾਲਣ- ਪੋਸ਼ਣ’

08/02/2020 3:45:25 PM

" ਸੁਣੋ ਜੀ, ਇਨ੍ਹਾਂ ਦੋਹਾਂ ਨੂੰ ਪੁੱਛੋ ਕਿ ਜੇ ਬੱਚੀ ਦੀ ਦੇਖਭਾਲ ਕਰ ਹੀ ਨਹੀਂ ਸਕਦੀਆਂ ਸੀ ਤਾਂ ਸਾਨੂੰ ਬੱਚੀ ਪੈਦਾ ਕਰਨ ਲਈ ਦਬਾਅ ਕਿਉਂ ਪਾਇਆ ਸੀ। ਰੋਜ਼-ਰੋਜ਼ ਦੀ ਇਸ ਕਲੇਸ਼ ਨੇ ਮੇਰਾ ਦਿਮਾਗ ਖਰਾਬ ਕਰ ਦਿੱਤਾ। " ਸਿਮਰਨ ਇੱਕੋ ਸਾਹ ਸਾਰਾ ਕੁਝ ਕਹਿ ਗਈ । ਉਸਦਾ ਪਤੀ ਰਜੇਸ਼ ਹਰ ਗੱਲ ਚੁੱਪਚਾਪ ਸੁਣਦਾ ਰਿਹਾ। ਉਸਨੂੰ ਵੀ ਆਪਣੀ ਵਿਧਵਾ ਮਾਂ ਅਤੇ ਛੋਟੀ ਪਰ ਵਿਆਹੁਣ ਜੋਗੀ ਭੈਣ ਤੇ ਖਿੱਝ ਆਉਂਦੀ ਸੀ ਕਿ ਆਖਿਰ ਉਹ ਦੋਵੇਂ ਉਨ੍ਹਾਂ ਦੀ ਛੇ ਮਹੀਨਿਆਂ ਦੀ ਕੁੜੀ ਨੂੰ ਉਸਦੀ ਪਤਨੀ ਦੀ ਮਰਜ਼ੀ ਅਨੁਸਾਰ ਕਿਉਂ ਨਹੀਂ ਪਾਲ ਰਹੀਆਂ ਸਨ ।

ਪੜ੍ਹੋ ਇਹ ਵੀ ਖਬਰ - ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

ਰਜੇਸ਼ ਅਤੇ ਸਿਮਰਨ ਦੇ ਵਿਆਹ ਨੂੰ ਦੋ ਸਾਲ ਹੋ ਗਏ ਸਨ ਅਤੇ ਉਨ੍ਹਾਂ ਦੀ ਛੇ ਮਹੀਨਿਆਂ ਦੀ ਇੱਕ ਬੱਚੀ ਸੀ । ਘਰ ਵਿੱਚ ਰਜੇਸ਼ ਦੀ ਵਿਧਵਾ ਮਾਂ ਜਿਸ ਨੂੰ ਪਤੀ ਦੀ ਮੌਤ ਪਿੱਛੋਂ ਉਸਦੀ ਨੌਕਰੀ ਮਿਲੀ ਸੀ ਅਤੇ ਇੱਕ ਕਵਾਰੀ ਭੈਣ ਸੀ। ਰਜੇਸ਼ ਅਤੇ ਸਿਮਰਨ ਦੋਵੇਂ ਸਰਕਾਰੀ ਨੌਕਰੀ ਕਰਦੇ ਸਨ ਪਰ ਘਰ ਖਰਚ ਦੇ ਨਾਮ ’ਤੇ ਮਾਂ ਨੂੰ ਸਿਰਫ ਪੰਜ ਹਜ਼ਾਰ ਰੁਪਏ ਹੀ ਦਿੰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਾ ਘਰ ਦੇ ਕਿਸੇ ਖਰਚ ਦਾ ਫਿਕਰ ਸੀ ਨਾ ਹੀ ਭੈਣ ਦੇ ਵਿਆਹ ਦਾ।

ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਰਜੇਸ਼, ਸਿਮਰਨ ਅਤੇ ਮਾਂ ਦੇ ਡਿਊਟੀ ਜਾਣ ਮਗਰੋਂ ਬੱਚੀ ਦੀ ਦੇਖਭਾਲ ਰਜੇਸ਼ ਦੀ ਭੈਣ ਕਰਦੀ ਸੀ, ਜਿਸ ਨੂੰ ਇਸ ਕੰਮ ਲਈ ਆਪਣਾ ਕਾਲਜ ਛੱਡ ਕੇ ਪ੍ਰਾਈਵੇਟ ਪੜ੍ਹਣਾ ਪੈ ਰਿਹਾ ਸੀ। ਪਰ ਪਤਾ ਨਹੀਂ ਕੀ ਕਾਰਨ ਸੀ ਕਿ ਸਿਮਰਨ ਨੂੰ ਬੱਚੀ ਦੀ ਪਰਵਰਿਸ਼ ਵਿੱਚ ਘਾਟ ਹੀ ਲੱਗਦੀ ਰਹਿੰਦੀ ਸੀ। ਉਹ ਅਕਸਰ ਆਨੇ ਬਹਾਨੇ ਆਪਣੇ ਪਤੀ ਕੋਲ ਉਸਦੀ ਭੈਣ ਅਤੇ ਮਾਂ ਦੀ ਸ਼ਿਕਾਇਤ ਹੀ ਕਰਿਆ ਕਰਦੀ ਸੀ। 

ਨੌਕਰੀ ਅਤੇ ਕਾਰੋਬਾਰ ’ਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ

ਹੌਲੀ ਹੌਲੀ ਇਸ ਸੁਲਗਦੀ ਅੱਗ ਨੇ ਹਵਾ ਫੜ ਲਈ ਅਤੇ ਸਿਮਰਨ ਨੇ ਆਪਣੀ ਬੱਚੀ ਨਾਲ ਪੇਕੇ ਰਹਿਣ ਦਾ ਫੈਸਲਾ ਕਰ ਲਿਆ। ਉਸ ਅਨੁਸਾਰ ਉਹ ਆਪਣੀ ਸੱਸ ਅਤੇ ਨਨਾਣ ਦੀ 'ਅਕਲ ਟਿਕਾਣੇ' ਲਿਆਉਣਾ ਚਾਹੁੰਦੀ ਸੀ। ਪਰ ਸ਼ਾਇਦ ਉਹ ਅਨਜਾਣ ਸੀ ਕਿ ਅਜਿਹੇ ਫੈਸਲੇ ਦਿਲਾਂ ’ਚ ਦੂਰੀਆਂ ਵਧਾ ਕੇ ਰਿਸ਼ਤਿਆਂ ਨੂੰ ਜੜ੍ਹੋਂ ਪੁੱਟ ਸੁੱਟਦੇ ਹਨ। 

ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ

ਹੁਣ ਰਜੇਸ਼ ਅਤੇ ਸਿਮਰਨ ਰੋਜ਼ ਨੈੱਟ ਤੇ ਬੱਚੀ ਲਈ ਕੇਅਰ ਟੇਕਰ ਦੀ ਤਲਾਸ਼ ਕਰਦੇ । ਆਖਿਰ ਇੱਕ ਦਿਨ ਤਲਾਸ਼ ਪੂਰੀ ਹੋਈ ਅਤੇ ਉਨ੍ਹਾਂ ਨੂੰ ਬੱਚੀ ਲਈ ਕੇਅਰ ਟੇਕਰ ਮਿਲ ਗਈ। ਜਿਸ ਲਈ 5000/- ਅਡਵਾਂਸ ਅਤੇ 8000/- ਰੁਪਏ ਪ੍ਰਤੀ ਮਹੀਨਾ ਦੇਣਾ ਤੈਅ ਹੋਇਆ। ਬੜੀ ਹੈਰਾਨੀ ਦੀ ਗੱਲ ਸੀ ਕਿ ਘਰ ਵਿੱਚ ਸਿਰਫ 5000/- ਦੇ ਕੇ ਬੇਫਿਕਰੀ ਨਾਲ ਰਹਿਣ ਵਾਲਾ ਜੋੜਾ ਬੱਚੀ ਦੀ ਨੌਕਰ ਲਈ ਇੰਨੀ ਵੱਡੀ ਰਕਮ ਦੇਣ ਲਈ ਕਿਵੇਂ ਤਿਆਰ ਹੋ ਗਿਆ ? ਇਹ ਸਭ ਕੁਝ ਜਾਣ ਕੇ ਮੈਂ ਸੋਚ ਰਹੀ ਸੀ ਕਿ ਇਹ ਜੋੜਾ ਬੱਚੀ ਦੇ " ਪਾਲਣ- ਪੋਸ਼ਣ " ਦੇ ਨਾਮ ’ਤੇ ਆਖਿਰ ਸਿੱਧ ਕੀ ਕਰਨਾ ਚਾਹੁੰਦਾ ਸੀ.... ??

ਅੰਜੂ ‘ਵ’ ਰੱਤੀ 
ਹੁਸ਼ਿਆਰਪੁਰ 

rajwinder kaur

This news is Content Editor rajwinder kaur