ਛੋਟੀ ਕਹਾਣੀ : ਵਿਹਲਾ ਦਿਮਾਗ਼

07/21/2020 2:32:31 PM

ਅੱਜ ਘਰ ’ਚ ਕਲੇਸ਼ ਹੁੰਦੇ ਨੂੰ ਦੋ ਦਿਨ ਹੋ ਗਏ ਸਨ। ਅੱਜ ਬਿਸਨੋ ਦੇ ਭਾਈ ਬੁਲਾਏ ਨੇ ਘਰੇ ਕੈਲੇ ਨੇ, ਭਾਈਆਂ ਦੇ ਆਉਣ ’ਤੇ ਕੈਲੇ ਨੇ ਕਿਹਾ ..!

ਸੁਣੋ ਵੀ ਆਪਣੀ ਭੈਣ ਨੂੰ ਸਮਝਾਓ, ਕੀ ਉਹ ਜਾਗੀਰਦਾਰ ਦੇ ਘਰੇ ਕੰਮ ਕਰਨ ਨਾ ਜਾਵੇ, ਉਸ ਦੀ ਨਿਗ੍ਹਾ ਮੈਨੂੰ ਠੀਕ ਨੀ ਲੱਗਦੀ, ਪਰ ਇਹ ਤੁਹਾਡੀ ਭੈਣ ਮੇਰੇ ਹਟਾਇਆ ਨਹੀਂ ਹੱਟ ਦੀ।

ਬਿਸਨੋ ਨੇ ਅੱਗੇ ਬੋਲਦਿਆਂ ਕਿਹਾ, ਕੀ ਮਰਜਾਣਿਆਂ ਜਿਨ੍ਹਾਂ ਜ਼ੋਰ ਬੋਲਣ ਉੱਤੇ ਲਾਉਂਦਾ ਏ ਤੂੰ, ਉਹ ਹੀ ਜ਼ੋਰ ਕੰਮ ਕਰਨ ’ਤੇ ਲੱਗਾ ਲਿਆ ਕਰ, ਨਾਲੇ ਇਹ ਜੋ ਜਵਾਕ ਜੰਮੇ ਨੇ, ਇਨ੍ਹਾਂ ਨੂੰ ਕੌਣ ਰੋਟੀਆਂ ਖਵਾਉ, ਅਜੇ ਬੋਲਣੇ ਨੂੰ ਮਰਦੈ।

ਤੇਰੀ ਤਾਂ ਦਾਰੂ ਹੀ ਨਹੀਂ ਪੂਰੀ ਹੁੰਦੀ, ਮੈਂ ਤਾਂ ਜਵਾਕ ਪਾਲਣੇ ਹੀ ਨੇ।

ਬਿਸਨੋ ਦੇ ਭਾਈਆਂ ਨੇ ਕੈਲੇ ਨੂੰ ਸਮਝਾਉਂਦਿਆ ਕਿਹਾ, ਕੀ ਕੈਲਿਆ ਘਰੇ ਕਲੇਸ਼ ਪਾਈ ਰੱਖਣਾ ਠੀਕ ਨਹੀਂ ਹੁੰਦਾ, ਜੇ ਤੈਨੂੰ ਬਿਸਨੋ ਦਾ ਕਿਸੇ ਦੇ ਘਰੇ ਕੰਮ ਕਰਨਾ ਠੀਕ ਨਹੀਂ ਜਾਪਦਾ, ਤਾਂ ਤੂੰ ਘਰ ਦਾ ਸਾਰਾ ਖ਼ਰਚ ਤੋਰ, ਵਿਹਲੜ ਬੰਦਾ ਤੇ ਵਿਹਲਾ ਦਿਮਾਗ਼ ਐਵੇਂ ਹੀ ਗ਼ਲਤ ਫਹਿਮੀਆਂ ਪਾਲਦੇ ਰਹਿੰਦੇ ਹਨ।

ਬਿਸਨੋ ਕਿਸੇ ਦੇ ਘਰੇ ਕੰਮ ਕਰਨ ਨੂੰ ਨਹੀਂ ਜਾਂਦੀ ਪਰ ਤੂੰ ਤਾਂ ਹੋ ਕਮਾਉਣ ਵਾਲਾ। ਲਿਆਕੇ ਦੇ ਘਰੇ ਸਾਰਾ ਰਾਸ਼ਨ, ਪਾਣੀ। ਉਹ ਭੁੱਖੀ ਆਪੇ ਰਹਿ ਲਵੇਂਗੀ। ਅੱਗੇ ਤੇਰੇ ਬੱਚੇ ਵੀ ਖਾਣ ਪੀਣ ਨੂੰ ਮੰਗਣਗੇ ਹੀ ਨਾ ,ਤੂੰ ਵੀ ਕੰਮ ਕਰ ਵਿਹਲੜਾਂ ਦੀ ਸੰਗਤ ਛੱਡਕੇ, ਆਪਣੇ ਪਰਿਵਾਰ ਵੱਲ ਧਿਆਨ ਦੇ। ਇਸ ਮੌਕੇ ਕੈਲਾ ਚੁਪੀਧਾਰੀ ਬੈਠਾ ਸੀ ਅਤੇ ਦੂਜੇ ਪਾਸੇ ਬਿਸਨੋ ਆਪਣੇ ਦੁੱਖ ਆਪਣੇ ਭਾਈਆਂ ਨਾਲ ਸਾਂਝੇ ਕਰ ਰਹੀ ਸੀ।
   

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444 


rajwinder kaur

Content Editor

Related News