ਕੋਰੋਨਾ ਦੇ ਦੌਰ ’ਚ ਵੀ ਪੰਜਾਬ ਪੁਲਸ ਦੇ ਮੁਲਾਜ਼ਮ ਖ਼ਾਕੀ ਨੂੰ ਲਗਾ ਰਹੇ ਨੇ ਦਾਗ਼!

05/14/2021 4:40:12 PM

ਕੋਰੋਨਾ ਦੇ ਚੱਲ ਰਹੇ ਇਸ ਦੌਰ ’ਚ ਸਾਨੂੰ ਸਾਰਿਆਂ ਨੂੰ ਪੁਲਸ ਪ੍ਰਸ਼ਾਸਨ ਤੋਂ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਹਨ। ਕੋਰੋਨਾ ਦੇ ਇਸ ਦੌਰ ’ਚ ਸਾਨੂੰ ਬਚਾਉਣ ਅਤੇ ਸਾਡੀ ਸੁਰੱਖਿਆ ਲਈ ਪੁਲਸ ਨੂੰ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਦੇ ਬਾਵਜੂਦ ਕੁਝ ਲੋਕ ਅਜਿਹੇ ਹਨ, ਜੋ ਖ਼ਾਕੀ ਨੂੰ ਦਾਗ਼ ਲਗਾ ਰਹੇ ਹਨ ਅਤੇ ਮੁੜ ਇਕ ਵਾਰ ਫਿਰ ਤੋਂ ਖਾਕੀ ਨੂੰ ਦਾਗ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ ਵਿੱਚ ਖ਼ਬਰ ਸੁਣਨ ਨੂੰ ਮਿਲੀ ਕਿ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਸੀ.ਆਈ.ਏ. ਸਟਾਫ਼ ਦੇ ਥਾਣੇਦਾਰ ਵਲੋਂ ਇਕ ਜਨਾਨੀ ਨਾਲ ਜਬਰ-ਜ਼ਿਨਾਹ ਕੀਤਾ ਗਿਆ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਅਸੀਂ ਪੁਲਸ ਮੁਲਾਜ਼ਮਾਂ ਤੋਂ ਇਨਸਾਫ਼ ਲਈ ਗੁਹਾਰ ਲਾਉਂਦੇ ਹਾਂ। ਹੁਣ ਇਹ ਕੀ ਪਤਾ ਹੁੰਦਾ ਹੈ ਕਿ ਅਜਿਹੇ ਪੁਲਸ ਮੁਲਾਜ਼ਮ ਜਨਾਨੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ ਜਾਂ ਉਨ੍ਹਾਂ ਦੀ ਮਦਦ ਕਰਦੇ ਹਨ।  ਪੀੜਤ ਵਿਧਵਾ ਜਨਾਨੀ ਨੇ ਦੱਸਿਆ ਇਸ ਮੁਲਾਜ਼ਮ ਨੇ ਉਸ ਦੇ ਪੁੱਤ ਨੂੰ ਨਸ਼ੇ ਦੇ ਕੇਸ ਵਿੱਚ ਘਰ ਤੋਂ ਚੁੱਕ ਲਿਆ। ਹਾਲਾਂਕਿ ਉਸ ਦਾ ਪੁੱਤ ਕੋਰੋਨਾ ਪੀੜਤ ਸੀ। ਬੱਚੇ ਉੱਤੇ ਧੱਕੇ ਨਾਲ ਕੇਸ ਦਰਜ ਕਰਨ ਦੀਆਂ ਧਮਕੀਆਂ ਦੇਣ ਲੱਗਾ। ਜਨਾਨੀ ਕੋਲੋਂ ਜ਼ਮੀਨ ਦੇ ਠੇਕੇ ਦੇ 60 ਹਜ਼ਾਰ ਰੁਪਏ ਸਨ, ਜੋ ਉਸ ਨੇ ਆਪਣੇ ਬੱਚੇ ਦੇ ਇਲਾਜ ਲਈ ਰੱਖੇ ਹੋਏ ਸਨ। ਇਸ ਦਰਿੰਦੇ ਨੇ ਉਹ ਵੀ ਪੈਸੇ ਜਨਾਨੀ ਤੋਂ ਲੈ ਲਏ।  

ਪੜ੍ਹੋ ਇਹ ਵੀ ਖਬਰ - Health Tips: ‘ਕੋਰੋਨਾ’ ਦੀ ਤੀਜੀ ਲਹਿਰ ’ਚ ਇੰਝ ਰੱਖੋ ਆਪਣੇ ਬੱਚਿਆਂ ਨੂੰ ‘ਸੁਰੱਖਿਅਤ’ ਅਤੇ ‘ਸਿਹਤਮੰਦ’

ਫਿਰ ਇਸ ਪੁਲਸ ਕਰਮਚਾਰੀ ਨੇ ਉਸ ਦੇ ਪੁੱਤ ਨੂੰ ਬਚਾਉਣ ਲਈ ਉਸ ਉੱਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਇਆ। ਹਾਲਾਂਕਿ ਪੀੜਤ ਜਨਾਨੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਬਾਰੇ ਦੱਸਿਆ ਹੋਇਆ ਸੀ। ਇਸ ਦਰਿੰਦੇ ਨੇ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਧਮਕੀਆਂ ਦਿੱਤੀਆਂ। ਕਰੀਬੀ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਦੀ ਮਦਦ ਨਾਲ ਪੁਲਸ ਮੁਲਾਜ਼ਮ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ। ਪੀੜਤ ਨੇ ਰੋਂਦੇ ਹੋਏ ਦੱਸਿਆ ਕਿ ਕਈ ਦਿਨਾਂ ਤੋਂ ਇਹ ਪੁਲਸ ਮੁਲਾਜ਼ਮ ਡਰਾ-ਧਮਕਾ ਕੇ ਉਸ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ। ਇਸ ਪੁਲਸ ਮੁਲਾਜ਼ਮ ਨੇ ਉਸ ਦੀ ਇੱਜ਼ਤ ਵੀ ਲੁੱਟੀ ਤੇ ਨਾਲ ਹੀ ਉਸ ਤੋਂ ਲੱਖਾਂ ਰੁਪਏ ਵਸੂਲਿਆ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਪਾਰਲਰ ਗਈ ਕੁੜੀ ਦਾ ‘ਕਤਲ’, ਲਾਸ਼ ’ਤੇ ਪਿਸਤੌਲ ਰੱਖ ਫ਼ਰਾਰ ਹੋਇਆ ਕਾਤਲ

ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਪੁਲਸ ਮੁਲਾਜ਼ਮਾਂ ਨੂੰ, ਜੋ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਅਜਿਹੇ ਪੁਲਸ ਮੁਲਾਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਪੁਲਸ ਲੋਕਾਂ ਦੀ ਰੱਖਿਆ ਲਈ ਹੁੰਦੀ ਹੈ, ਨਾ ਕਿ ਇੱਜ਼ਤ ਲੁੱਟਣ ਲਈ। ਹਾਲਾਂਕਿ ਸੀਨੀਅਰ ਪੁਲਸ ਅਧਿਕਾਰੀ ਨੇ ਏ.ਐੱਸ. ਆਈ. ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਉੱਧਰ ਮਹਿਲਾ ਕਮਿਸ਼ਨ ਦੀ ਚੇਅਰਮੈਨ ਨੇ ਵੀ ਕਿਹਾ ਕਿ ਅਜਿਹੇ ਦਰਿੰਦੇ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਮੈਂ ਇਸ ਅਹੁਦੇ ’ਤੇ ਤਾਇਨਾਤ ਹਾਂ, ਉਦੋਂ ਤੱਕ ਜਨਾਨੀਆਂ ਨੂੰ ਇਨਸਾਫ਼ ਮਿਲੇਗਾ। ਇਹ ਕੋਈ ਪਹਿਲੀ ਘਟਨਾ ਨਹੀਂ ਸਗੋਂ ਅਕਸਰ ਪੁਲਸ ਦੇ ਅਜਿਹੇ ਕਈ ਮੁਲਾਜ਼ਮ ਸੁਰਖੀਆਂ ਵਿੱਚ ਕਈ ਵਾਰ ਆ ਚੁੱਕੇ ਹਨ। ਪੁਲਸ ਪ੍ਰਸ਼ਾਸਨ ਦੀ ਜਦੋਂ ਵੀ ਨਵੀਂ ਭਰਤੀ ਹੁੰਦੀ ਹੈ ਤਾਂ ਸਿਪਾਹੀ ਰੈਂਕ ਦੇ ਬੰਦਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਜਨਾਨੀਆਂ ਦੀ ਇੱਜ਼ਤ ਕਰਨ। ਜਨਾਨੀਆਂ ਨਾਲ ਮਾੜਾ ਕਰਨ ਵਾਲੇ ਦਰਿੰਦਿਆਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਕੋਈ ਹੋਰ ਅਜਿਹੀ ਭੈੜੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ। 

ਸੰਜੀਵ ਸਿੰਘ ਸੈਣੀ
ਮੋਹਾਲੀ।

rajwinder kaur

This news is Content Editor rajwinder kaur