ਸਰਵ ਸਿੱਖਿਆ ਸੁਧਾਰ ਸਮਿਤੀ

11/28/2017 2:16:39 PM

ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦਾ ਸਨਮਾਨ ਅੱਜ
ਸਰਵ ਸਿੱਖਿਆ ਸੁਧਾਰ ਸਮਿਤੀ ਚੰਡੀਗੜ੍ਹ ਦੇ ਚੇਅਰਮੈਨ, ਪ੍ਰਸਿੱਧ ਸਮਾਜ ਸੇਵੀ ਅਤੇ ਬਾਲ ਸਾਹਿਤਕਾਰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੂੰ ਅੱਜ ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਸਨਮਾਨ, ਸਮਾਜ ਸੇਵਾ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਕੀਤਾ ਜਾ ਰਿਹਾ ਹੈ।
ਪ੍ਰਿੰਸੀਪਲ ਗੋਸਲ ਨੂੰ ਪੁਆਧੀ ਸੱਥ ਵਲੋਂ ਕਰਵਾਏ ਜਾ ਰਹੇ 14ਵੇਂ ਸਾਲਾਨਾ ਸਨਮਾਨ ਸਮਾਗਮ -2017 ਮੌਕੇ ਡਾ. ਦੀਵਾਨ ਸਿੰਘ ਕਾਲੇਪਾਣੀ ਯਾਦਗਾਰੀ ਮਿਊਜ਼ੀਅਮ ਸਿਸਵਾਂ (ਕੁਰਾਲੀ-ਬੱਦੀ ਰੋਡ) ਵਿਖੇ ਮਾਸਟਰ ਗੁਰਚਰਨ ਸਿੰਘ ਸਕਰੁੱਲਾਪੁਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰ: ਗੁਲਜ਼ਾਰ ਸਿੰਘ ਸੰਧੂ ਪ੍ਰਧਾਨ ਚੰਡੀਗੜ੍ਹ ਸਾਹਿਤ ਅਕਾਦਮੀ ਹੋਣਗੇ ਅਤੇ ਪ੍ਰਧਾਨਗੀ ਡਾ. ਗੁਰਪਾਲ ਸਿੰਘ ਸੰਧੂ ਚੇਅਰਮੈਨ ਇਵਨਿੰਗ ਸਟੱਡੀਜ਼ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਰਨਗੇ।
ਇਸ ਮੌਕੇ ਤੇ ਬਹਾਦਰ ਸਿੰਘ ਗੋਸਲ ਦੀ ਮਿੰਨੀ ਕਹਾਣੀ ਸੰ੍ਰਗਿਹ ਦੀ ਨਵੀਂ ਪੁਸਤਕ ''ਕੱਚੀਆਂ ਕੰਧਾਂ'' ਵੀ ਲੋਕ ਅਰਪਣ ਕੀਤੀ ਜਾਵੇਗੀ। ਸਰਵ ਸਿੱਖਿਆ ਸੁਧਾਰ ਸਮਿਤੀ ਦੇ ਸਮੂਹ ਮੈਂਬਰਾਂ ਵਲੋਂ ਇਸ ਨਾਮੀ ਐਵਾਰਡ ਲਈ ਪ੍ਰਿੰਸੀਪਲ ਗੋਸਲ ਦੀ ਚੋਣ ਕਰਨ ਲਈ ਪੁਆਧੀ ਪੰਜਾਬੀ ਸੱਥ ਦੇ ਸਰਪ੍ਰਸਤ ਡਾ. ਨਿਰਮਲ ਸਿੰਘ ਲਾਂਬੜਾ ਅਤੇ ਇਸ ਸੰਸਥਾ ਦੇ ਮੁੱਖੀ ਸ੍ਰ. ਮਨਮੋਹਨ ਸਿੰਘ ਦਾਉਂ ਦਾ ਧੰਨਵਾਦ ਕੀਤਾ ਅਤੇ ਸ੍ਰੀ ਗੋਸਲ ਨੂੰ ਮੁਬਾਰਕਾਂ ਦਿੱਤੀਆਂ ਹਨ।
ਬਹਾਦਰ ਸਿੰਘ ਗੋਸਲ, 
ਚੈਅਰਮੈਨ,
ਸਰਵ ਸਿੱਖਿਆ ਸੁਧਾਰ ਸਮਿਤੀ ਚੰਡੀਗੜ੍ਹ।
ਮੋ.ਨੰ: 98764-52223