ਅਖੌਤੀ ''ਸਾਹਿਤਕਾਰਾਂ'' ਨੂੰ ਸਲਾਮ

06/12/2019 12:14:59 PM

ਪਆਰੇ ਪਾਠਕੋ ਬਈ ਕਹਿÎੰਦੇ ਨੇ ਕਿ ਵਾਲਾਂ ਦਾ ਅਲਾਹਿਦਾ ਜਿਹਾ ਸਟਾਈਲ ਬਣਾ ਕੇ, ਹੱਥਾਂ ਦੀਆਂ ਉਂਗਲਾਂ 'ਚ ਮੁÎੰਦਰੀਆਂ ਪਾ ਕੇ ਚੈਨੀਆਂ-ਸ਼ੈਨੀਆਂ ਪਾ ਕੇ ਹੱਥ ਵਿੱਚ ਕੋਈ ਮਾਈਕ-ਸਾਈਕ ਆਦਿ ਫੜ੍ਹ ਲਿਆ ਤਾਂ ਸਮਝੋ ਤੁਸੀਂ ਗਾਇਕ ਬਣ ਗਏ। ਕਿÎੰਗ (ਤੂੰਬੀ) ਹੱਥ ਵਿੱਚ ਫੜ੍ਹਕੇ ਚਾਰ ਕੁ ਏਧਰ ਉਧਰ ਦੀ ਬੁਸਰੀਆਂ ਹੇਕਾਂ ਵੀ ਲਾ ਲਾ ਕੇ ਮਾਡਲਾਂ ਨੂੰ ਅÎੱਧਨੰਗੇ ਕੱਪੜੇ ਪੁਆ ਕੇ ਵੀਡੀਓ-ਸੀਡੀਓ ਬਣਾ ਲਿਆ ਤਾਂ ਸਮਝੋ ਤੁਹਾਨੂੰ ਸਟਾਰ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਚਾਹੇ ਸੂਰਜ ਉਲਟ ਦਿਸ਼ਾ ਵੱਲ ਚੜ੍ਹਨਾ ਹੀ ਸ਼ੁਰੂ ਕਿਉਂ ਨਾ ਕਰ ਦੇਵੇ ਪਰ ਤੁਸੀਂ ਸਟਾਰ ਬਣ ਕੇ ਹੀ ਰਹੋਗੇ। ਸੋ ਜਿਸ ਤਰ੍ਹਾਂ ਗਾਇਕ ਜਾਂ ਸਟਾਰ ਬਣਨ ਲਈ ਉਪਰੋਕਤ ਸ਼ਰਤਾਂ/ਖੂਬੀਆਂ ਪੂਰੀਆਂ ਕਰਨ ਦੀ ਜ਼ਰੂਰ ਹੁੰਦੀ ਹੈ ਉਵੇਂ ਹੀ 'ਸਾਹਿਤਕਾਰ' ਬਣਨਾ ਤਾਂ ਇਸ ਤੋਂ ਵੀ ਕਿਧਰੇ ਵੱਧ ਆਸਾਨ ਕੰਮ ਹੈ। ਬੱਸ ਇੱਕ ਨੋਟ ਬੁੱਕ ਲਓ ਤੇ ਇੱਕ ਪੈਨਸਿਲ ਜਾਂ ਪੈੱਨ। ਅਰਥਾਤ ਜ਼ਿਆਦਾ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ। 
ਵੈਸੇ ਵੀ ਦੇਖਿਆ ਜਾਵੇ ਤਾਂ ਕੋਈ ਵੀ ਬਿਜ਼ਨਸ ਜਾਂ ਧÎੰਦਾ ਸ਼ੁਰੂ ਕਰਨਾ ਹੋਵੇ ਤਾਂ ਉਸ ਵਾਸਤੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਰੁਪਏ ਦਾ ਨਿਵੇਸ (ਇਨਵੈਸਟਮੈਂਟ) ਕਰਨਾ ਪੈਂਦਾ ਹੈ। ਅਜਿਹੀ ਪ੍ਰਸਥਿਤੀ ਵਿੱਚ 'ਸਾਹਿਤਕਾਰ' ਵਾਲਾ ਧÎੰਦਾ ਜਾਂ ਬਿਜ਼ਨਸ ਉਂਝ ਹੀ ਫ਼ਾਇਦੇ ਦਾ ਸੌਦਾ ਬਣ ਜਾਂਦਾ ਹੈ। ਕਿਉਂਕਿ ਇਸ ਬਿਜ਼ਨਸ ਵਿੱਚ ਕੋਈ ਜ਼ਿਆਦਾ ਇਨਵੈਸ਼ਟਮੈਂਟ ਕਰਨ ਦੀ ਵੀ ਲੋੜ ਨਹੀਂ। ਪÎੰਜ-ਦਸ ਰੁਪਏ ਦਾ ਇਕ ਪੈੱਨ ਜਾਂ ਪੈਨਸ਼ਿਲ ਲਓ ਤੇ ਏਨੇ ਕੁ ਦੀ ਇੱਕ ਕਾਪੀ ਲੈ ਲਓ। ਭਾਵ ਪÎੰਦਰਾਂ-ਵੀਹ ਕੁ ਰੁਪਏ ਖਰਚ ਕਰੋ ਤੇ ਉੱਲਟੀਆਂ ਸਿੱਧੀਆਂ ਲੀਕਾਂ ਲਗਾ ਕੇ ਕਿਸੇ ਦੀ ਲੱਤ ਫੜ੍ਹ ਲਓ ਤੇ ਕਿਸੇ ਦੀ ਬਾਂਹ ਫੜ੍ਹ ਲਓ। ਆਪੇ 'ਸਾਹਿਤਕਾਰ' ਬਣ ਗਏ।
ਫੇਰ ਆਪਣੀ 'ਸਾਹਿਤਕਾਰੀ' ਦੀ ਮਸ਼ਹੂਰੀ ਦਾ ਤਾਂ ਹੋਰ ਵੀ ਵੱਧ ਸਸਤਾ ਤੇ ਟਿਕਾਊ ਤਰੀਕਾ ਹੈ ਮਹਿਫ਼ਲਾਂ ਵਿੱਚ ਜਾਣਾ। ਕਿਤੇ ਚਾਰ ਕੁ ਭੋਲੇ ਪÎੰਛੀ ਜੁੜ ਬੈਠੇ ਉਨ੍ਹਾਂ ਦੀ ਤੌੜੀ ਵਿੱਚ ਆਪਣੀ 'ਸਾਹਿਤਕਾਰੀ' ਦਾ ਤੜਕਾ ਲਗਾਉਣ ਲਈ ਕੜਛੀ ਘੁਮਾ ਲਓ। ਕੜਛੀ ਘੁÎੰਮ ਗਈ ਤਾਂ ਸਮਝੋ ਸਬਜੀ ਤਿਆਰ ਜੋ ਗੀ'। ਗੱਲ ਕੀ ਜੀ 'ਸਾਹਿਤਕਾਰੀ' ਦੀ ਕੜੀ ਨੂੰ ਤੜਕਾ ਲਗਾ ਕੇ ਸਨਮਾਨ ਪ੍ਰਾਪਤ ਕਰਨਾ ਤਾਂ ਹੋਰ ਵੀ ਆਸ਼ਾਨ ਕੰਮ ਹੈ। 
'ਸਾਹਿਤਕਾਰੀ' ਦਾ ਬਿਜਨਸ ਜ਼ੋਰ ਫੜ੍ਹਨ ਵਿੱਚ ਰਤਾ ਟਾਇਮ ਨਹੀਂ ਲਾਉਦਾ। ਬਸ਼ਰਤੇ ਕਿ ਮਾਇਆ ਦਾ ਆਭਾਵ ਨਾ ਹੋਵੇ। ਬਾਕੀ ਇਸ ਲਈ ਵੀ ਕੋਈ ਚਿÎੰਤਾ ਕਰਨ ਦੀ ਲੋੜ ਨਹੀਂ। ਬਸ ਜਾ ਧਮਕੋ ਕਿਸੇ ਮਹਿਫ਼ਲ ਵਿੱਚ ਤੇ ਪੜ੍ਹ ਦਿਓ ਆਪਣਾ ਲੱਲਾ-ਭੱਬਾ ਤੇ ਗੱਲ ਨਾ ਸਮਝ ਆਈ 'ਤੇ ਵੀ ਵਿੱਚੋਂ ਕਿਸੇ ਨੇ ਉੱਚੀ ਦੇਣੀ ਵਾਹ-ਵਾਹ ਕਹਿ 'ਤੀ ਤਾਂ ਆਪੇ ਈ ਪੌਂਅ-ਬਾਰਾਂ ਹੋ ਜਾਣੀਆਂ। ਵੈਸੇ ਵੀ ਫ਼ੋਕੀ ਵਾਹ-ਵਾਹ ਖੱਟਣ ਦਾ ਕੋਈ ਮਜ਼ਾ ਈ ਅਲੱਗ ਹੁÎੰਦਾਂ। ਅਰਥਾਤ 'ਸਾਹਿਤਕਾਰੀ' ਦੇ ਬਿਜ਼ਨਸ ਨੂੰ ਫ਼ਾਇਦਾ ਹੋਣਾ ਸ਼ੁਰੂ ਹੋ ਜਾਣਾ। ਇਸ ਬਿਸ਼ਨਸ ਦੇ ਜ਼ੋਰ ਫੜ੍ਹਨ ਵਿੱਚ ਕਲਾ ਦੇ ਹੋਣ ਦਾ ਕੋਈ ਬਹੁਤਾ ਹੱਥ ਨਹੀਂ ਹੁÎੰਦਾ। 'ਸਾਹਿਤਕਾਰੀ' ਦਾ ਬਿਜ਼ਨਸ ਜ਼ੋਰ ਫੜ੍ਹ ਗਿਆ ਤਾਂ ਸਮਝੋ ਮਾਇਆ 'ਕੱਠੀ ਹੋ ਗੀ। ਜਦ ਮਾਇਆ ਆ ਗਈ ਤਾਂ ਸਮਝੋ ਸਨਮਾਨ ਵੀ ਖਰੀਦ ਹੋ ਜਾਣੇ ਨੇ। ਜੇਬ ਢਿੱਲੀ ਕਰੋ ਜਾਂ ਤਲਬੇ ਚੱਟੂ ਜਾਂ ਫਿਰ ਜੇਬ ਢਿੱਲੀ ਕਰੋ ਤਾਂ ਸਨਮਾਨਾਂ ਦੀ ਛਤਰ-ਛਾਇਆ ਆਪੇ ਹੋ ਜਾਣੀ ਹੈ ਭਾਈ!
ਅਰਥਾਤ ਸਨਮਾਨ ਪ੍ਰਾਪਤੀ ਵਿੱਚ ਆਉਣ ਵਾਲੀਆਂ ਸਾਰੀਆਂ ਗੁÎੰਝਲਾਂ ਨੇ ਕਿਨਾਰਾ ਕਰ ਜਾਣਾ ਭਾਵ ਸਨਮਾਨ ਪ੍ਰਾਪਤੀ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਣੀ। ਪ੍ਰਧਾਨ ਸੈਬ੍ਹ ਤੇ ਸੈਟਕਰੀ (ਸੈਕਟਰੀ) ਸੈਬ੍ਹ ਨੇ ਆਪੇ ਕੰਨ ਵਿੱਚ ਕਹਿ ਦੇਣਾ ਕਿ ਆਉਣ ਵਾਲੇ ਐਸ ਮਹੀਨੇ ਦੀ ਐਨੀ ਤਾਰੀਕ ਨੂੰ ਤੁਹਾਡਾ ਸਨਮਾਨ ਜਾਂ ਸਰੋਪਾ ਪੱਕਾ। ਏਨਾਂ ਧਿਆਨ ਰੱਖਣਾ ਕਿ ਆਈ ਹੋਈ ਸÎੰਗਤ ਜਾਂ ਸ਼ਰਧਾਲੂਆਂ ਨੂੰ ਚਾਹ-ਪਾਣੀ ਪ੍ਰੋਗਰਾਮ ਵੀ ਉਲੀਕਿਆ ਜਾਣਾ। ਮੇਰੇ ਵਰਗੇ ਨੇ ਆਪੇ ਕਹਿ ਦੇਣਾ ਪ੍ਰਧਾਨ ਸੈਬ੍ਹ ਜੀ ਕੋਈ ਗੱਲ ਨਹੀਂ ਉਸ ਦੀ ਤੁਸੀਂ ਚਿÎੰਤਾ ਨਾ ਕਰਨਾ ਇਹ ਮੇਰੀ ਹੇੱਡਏਕ ਹੈ। ਪਰ ਇਕ ਵਾਰ ਮੇਰੀ ਬਹਿਜਾ-ਬਹਿਜਾ ਹੋ ਜਾਣੀ ਚਾਹੀਦੀ ਹੈ। 
ਸਰੋਪਾ ਜਾਂ ਸਨਮਾਨ ਪ੍ਰਾਪਤੀ ਦਾ ਉਹ ਭਾਗਾਂ ਭਰਿਆ ਖ਼ੁਸ਼ੀ ਦਾ ਦਿਨ ਆਉਣਾ। ਅਖੌਤੀ 'ਵਿਦਵਾਨਾਂ' ਨੇ ਪਰਚੇ ਵੀ ਪੜ•ਨੇ। ਕੇਤਲੀ ਦੀ ਗਰਮਾ-ਗਰਮਾ ਚਾਹ ਦੀ ਮਹਿਕ ਨੇ ਉਨ੍ਹਾਂ ਬਚਾਰਿਆਂ ਦਾ ਦਿਲ ਵੀ ਮਹਿਕਾ ਦੇਣਾ ਤੇ ਉਹ ਵੀ ਗਦ-ਗਦ ਹੋ ਉੱਠਣੇ। ਉਨ੍ਹਾਂ ਦੇ ਦਿਲ ਵਿੱਚ ਇਸ ਗੱਲ ਦੇ ਲੱਡੂ ਭੁਰਨੇ ਸ਼ੁਰੂ ਹੋਣੇ ਕਿ ''ਸ਼ਾਇਦ ਮੇਰੀ ਸ਼ਾਇਦ ਕਾ ਖ਼ਿਆਲ ਦਿਲ ਮੇਂ ਆਇਆ, ਇਸੀ ਲੀਏ ਮÎੰਮੀ ਨੇ ਚਾਏ ਪੇ ਬੁਲਾਇਆ ਹੈ'' ਉਹਦੇ ਕੋਲੋਂ ਵੀ ਇਹ ਤਨੋਂ ਮਨੋਂ ਧਨੋਂ ਕੀਤੀ ਗਈ ਸੇਵਾ ਨੂੰ ਅਣਗੌਲਿਆਂ ਨਹੀਂ ਕਰ ਹੋਣਾ ਤੇ ਤਾਰੀਫ਼ਾਂ ਦੇ ਪੁਲ ਬÎੰਨ੍ਹਣੇ ਈ ਪੈਣੇ ਹਨ।  
ਕੇਤਲੀਆਂ 'ਚ ਪਾਈ ਗਰਮਾ-ਗਰਮ ਚਾਹ ਤੇ ਨਾਲ ਮੱਠੀਆਂ ਜਾਂ ਪਕੌੜੇ ਆਦਿ ਨੇ ਆਈ ਹੋਈ ਸÎੰਗਤ ਨੂੰ ਬਾਬਾ ਰਾਮ ਦੇਵ ਜੀ ਦੇ ਜੋਗ ਵਾਲਾ ਸੁੱਖ ਪ੍ਰਦਾਨ ਕਰਨਾ। ਫਿਰ ਜਦੋਂ ਅਜਿਹੀ ਪ੍ਰਸਿਥਤੀ ਪੈਦਾ ਹੋ ਗਈ ਤਾਂ ਮੂÎੰਹ 'ਚੋਂ ਤਾਂ ਆਪਣੇ ਆਪ ਹੀ ਵਾਹ-ਵਾਹ ਨਿਕਲਣੀ। ਪ੍ਰਧਾਨ ਸੈਬ੍ਹ ਨੇ ਚਾਹ ਦੀ ਚੁਸਕੀ ਲੈਂਦੇ ਹੋਏ ਆਪਣੇ ਅÎੰਦਾਜ਼ ਵਿੱਚ ਸਨਮਾਨ ਲਈ ਮੁਬਾਰਕਵਾਦ ਪੇਸ਼ ਕਰਨੀ ਹੈ। ਸੈਟਕਰੀ (ਸੈਕਟਰੀ) ਸੈਬ੍ਹ ਨੇ ਵੀ ਇਸ ਗੱਲ ਵੱਲ ਇਸ਼ਾਰਾ ਕਰਨਾ ਬਈ ''ਵਾਕਇ ਈ ਬਹੁਤ ਵਧੀਆ ਸ਼ਖ਼ਸੀਅਤ ਨੇ।' ਨਾਲੇ ਹੀ ਇਹ ਵੀ ਅਨਾਉਂਸਮੈਂਟ ਕਰ ਦੇਣੀ ਬਈ 'ਚਾਹ ਪੀਂਦੇ ਪੀਂਦੇ ਫਲਾਣਾ ਸੈਬ੍ਹ ਦੀ ਸ਼ਾਇਰੀ ਦਾ ਲੁਤਫ਼ ਵੀ ਲੈ ਲਿਆ ਜਾਵੇ। ਮੇਰੇ ਵਰਗੇ ਨੇ ਆਪਣੀ ਜੇਬ੍ਹ ਵਿੱਚੋਂ ਪੁਰਾਣੀ ਜਿਹੀ ਕਾਪੀ ਦਾ ਇੱਕ ਕਾਗ਼ਜ਼ ਕੱਢਣਾ ਤੇ ਜੁੜੀ ਹੋਈ ਮਹਿਫ਼ਲ ਵਿੱਚੋਂ ਪ੍ਰਧਾਨਗੀ ਮÎੰਡਲ ਵਿੱਚ ਬੈਠਿਆਂ ਦਾ ਧਿਆਨ ਆਪਣੇ ਵੱਲ ਕੇਂਦ੍ਰਿਤ ਕਰਨ ਲਈ ਉਨ੍ਹਾਂ ਵਿੱਚ ਵੀ ਅਦਬ-ਸਤਿਕਾਰ ਦੀ ਫ਼ੂਕ ਭਰਨ ਉਪਰÎੰਤ ਆਪਣੀਆਂ ਕੁਝ ਕੜੀ ਘੋਲਵੀਆਂ ਸਤਰਾਂ ਪੜ੍ਹਨੀਆਂ ਸ਼ੁਰੂ ਕਰਨੀਆਂ :-
ਬਈ ਜਿਹਦੇ ਕੋਲੇ ਮਾਇਆ ਮਿੱਤਰੋ! ਸਾਹਿਤਕਾਰ ਉਹ ਵੱਡੇ, 
ਅਸਲ ਕਲਾ ਤੋਂ ਕੀ ਕਿਸੇ ਲੈਣਾ, ਦੂਜਿਆਂ ਨੇ ਮੂÎੰਹ ਅੱਡੇ।
ਮੈਨੂੰ ਕੁਛ ਲਿਖਣਾ ਨਾ ਅਵੇ, ਮੱਝ ਥੱਲਿਓਂ ਝੋਟੇ ਵੱਲ ਜਾਵੇ,
ਸਮਝ ਨਾ ਪੈਂਦੀ ਵਾਹ-ਵਾਹ ਹੁÎੰਦੀ, ਬੋਲੀ ਬਣਦੀ ਪਾਵੇ ਪਾਵੇ,
ਮੈਂ ਤਾਂ ਦੋ ਚਾਰ ਲਕੀਰਾਂ ਵਾਹ ਕੇ, ਖੇਡਦਾਂ ਅੱਡੇ-ਖੱਡੇ।
ਬਈ ਜਿਹਦੇ ਕੋਲੇ ਮਾਇਆ ਮਿੱਤਰੋ! ਸਾਹਿਤਕਾਰ ਉਹ ਵੱਡੇ..
ਬਸ ਜੀ ਫਿਰ ਕੀ 'ਵਾਹ ਸ਼ੇਰਾ ਕੁਛ ਨਹੀਂ ਤੇਰਾ' ਵਾਲੀ ਗੱਲ ਹੋਣੀ ਕੋਈ ਤਾੜੀ ਤੱਕ ਨਹੀਂ ਵੱਜਣੀ। ਦੁਨੀਆਂ ਦੀ ਇੱਕ ਸੱਚਾਈ ਹੈ ਕਿ ਇੱਥੇ ਕੜ ਹੀ ਵਿਕਦਾ ਹੈ ਤੇ ਖਰੇ ਸੋਨੇ ਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ। ਕਿਉਂਕਿ ਇਹ ਰੱਜਿਆਂ ਦੀ ਦੁਨੀਆਂ ਹੈ ਭਾਈ। ਬਾਕੀ ਵੈਸੇ ਵੀ ਤਾਂ ਆਪਾਂ ਇਹ ਗੱਲ ਸਹਿਜ ਸੁਭਾਅ ਵਿੱਚ ਕਹਿ ਜਾਂਦੇ ਹਾਂ ਕਿ 'ਜਿÎੰਨੇ ਰੱਜੇ ਉੱਨੇ ਭੁੱਖੇ।' ਦੂਜੇ ਦਾ ਮਸੀਹਾ ਬਣਨ ਦੀ ਲੱਗੀ ਦੌੜ ਵਿੱਚ ਹੀਰਿਆਂ ਦੀ ਪਰਖ ਕਰਨ ਵਿੱਚ ਵਿਹਲ ਕਿਹਦੇ ਕੋਲ ਹੈ। ਬਾਕੀ ਵੈਸੇ ਵੀ ਹੀਰੇ ਦੀ ਪਰਖ ਕਰਨੀਂ ਕਿਸੇ ਜ਼ੌਹਰੀ ਦਾ ਕÎੰਮ ਹੀ ਹੁÎੰਦਾ ਹੈ। ਚਲੋ ਗੱਲ ਛੱਡੋ। ਮੈਨੂੰ ਵੀ ਥੋੜ੍ਹਾ ਲੱਲਾ ਲਿਖਣੇ ਦੀ ਚੇਤਕ ਪੈ ਗੀ'। ਮੈਂ ਵੀ ਕੁਝ ਅੱਖਰ ਲਿਖਣ ਲੱਗ ਪਿਆ। ਸੁਭਾਵਤ ਹੀ ਸੀ ਵਿਦਵਾਨਾਂ ਨਾਲ ਵੀ ਮੇਲ-ਜੋਲ ਹੋਣਾ ਵੀ ਸ਼ੁਰੂ ਹੋ ਗਿਆ। ਪਰ ਵਿਦਵਾਨਾਂ ਦੀ ਕੈਟਾਗਰੀ ਵਿਚ ਐਡਮਿਸ਼ਨ ਲੈਣ ਦਾ ਹੀਆ ਨਾ ਪਿਆ। ਕਿਉਂਕਿ ਪੀ. ਐੱਚ. ਡੀ. ਨਾ ਕੀਤੀ ਯਾਰੋ, ਨਾ ਕੀਤੀ ਬੇਈਮਾਨੀ,
ਅਜੇ ਤੱਕ ਮੇਰੇ ਨੇੜੇ ਐਸੀ, ਢੁਕੀ ਨਾ ਕੋਈ ਜ਼ਨਾਨੀ,
ਸ਼ਾਤੀ ਵੀ ਮੈਥੋਂ ਦੂਰ ਭਜਾਈ, ਉਹ ਵੀ ਨਾ ਗੱਲ ਮਾਨੀ,
ਫਿਰ ਵੀ ਮੈਂ ਸ਼ੁਕਰਾਨਾ ਕਰਦਾ, ਰੱਬਾ ਬੜੀ ਮੇਹਰਬਾਨੀ।
ਜਿਹੜਾ ਵੀ ਇਕ ਵਾਰੀ ਸਾਹਿਤਕਾਰੀ ਦੀ ਮੋਟਰ-ਗੱਡੀ 'ਤੇ ਚੜ੍ਹ ਗਿਆ ਫਿਰ ਨਹੀਂ ਉਤਰਦਾ। ਚਾਹੇ ਐਕਸੀਡੈੱਟ ਹੀ ਕਿਉਂ ਨਾ ਹੋ ਜਾਵੇ। ਸਭ ਕਾਸੇ ਵਿੱਚ ਮਿਲਾਵਟ, ਘਪਲੇਬਾਜ਼ੀ ਆਦਿ ਆਉਣ ਕਰਕੇ ਸਾਹਿਤਕ ਖੇਤਰ ਕਿਹਦੀ ਨੂੰਹ-ਧੀ ਨਾਲੋਂ ਘੱਟ ਹੈ। ਹਰ ਕੋਈ ਆਪਣੇ ਆਪ ਵਿੱਚ ਵੱਡਾ ਵਿਦਵਾਨ ਹੈ। ਪਰ ਮੈਂ ਅਕਸਰ ਇਸ ਸੋਚ ਦੀ ਸੀਮਾ ਤੱਕ ਪਹੁÎੰਚਣ ਤੋਂ ਹਿਚਕਾਉਂਦਾ ਹਾਂ। ਪਰ ਦੂਸਰੇ ਪਾਸੇ ਜੇ ਕਿਸੇ ਨੂੰ ਦੂਸਰੇ ਦੀ ਗੱਲ ਲੈ ਲਓ ਉਹਨੂੰ  ਵਿਦਵਾਨ ਨਾ ਮÎੰਨਿਆ ਜਾਵੇ ਤਾਂ ਗਲ਼ ਪੈ ਜਾਂਦਾ ਹੈ। ਕਿਉਂ ਬੈਂਕ ਬੈਲੇਂਸ ਜੁ ਵੱਡਾ ਹੁÎੰਦਾ ਹੈ। ਸੋ ਬੈਂਕ ਬੈਲੈਂਸ ਦੇਖ ਹਰ ਕਿਸੇ ਦੁਆਰਾ ਉਸ ਨੂੰ ਵਿਦਵਾਨ ਮÎੰਨਣਾ ਹੀ ਪੈਣਾ ਹੈ। 
ਏਥੇ ਕੂੜ ਦਾ ਸੌਦਾ ਵਿਕਦਾ ਏ, ਤੇ ਕੂੜ ਦੇ ਖਰੀਦਾਰ ਨੇ,
ਸਾਹਿਤਕਾਰੀ ਕਰਨ ਲਈ ਅੱਜਕੱਲ੍ਹ ਗਧੇ ਵੀ ਤਿਆਰ ਨੇ।
ਕਲਾ ਤਾਂ ਲਹੂ ਲੁਹਾਨ ਹੈ ਕੀਤੀ, ਮਾਇਆ ਦੇ ਹਥਿਆਰ ਨੇ।
ਐਵਾਰਡ ਭਾਰੀਆਂ ਜੇਬਾਂ ਟੋਲ੍ਹ ਕੇ, ਬਣਦੇ ਉਨ੍ਹਾਂ ਦੇ ਯਾਰ ਨੇ।
ਛਿਲੜਾਂ ਦਾ ਐਵਾਰਡ, ਸਨਮਾਨ ਚਿÎੰਨ੍ਹ ਜਾਂ ਸਰੋਪੇ ਆਦਿ ਖਰੀਦ ਲਏ ਜਾਂਦੇ ਹਨ। ਕਲਾ ਦਾ ਰÎੰਗ, ਮਾਇਆ ਦੇ ਮੁਕਾਬਲੇ ਬੜਾ ਫਿੱਕਾ ਪੈ ਗਿਆ ਜਾਪਦਾ ਹੈ। ਐਸੀ ਪ੍ਰਸਿਥਤੀ ਪੈਦਾ ਹੋਣ ਦੇ ਬਾਵਜੂਦ ਵੀ ਕੋਈ ਸੂਝਵਾਨ ਸ਼ਾਇਰ ਆਸ਼ਾਵਾਦੀ ਸੋਚ ਨਹੀਂ ਤਿਆਗ਼ਦਾ 'ਤੇ ਆਪਣਾ ਕਰਮ ਕਰਦਾ ਰਹਿÎੰਦਾ ਹੈ। ਕਿਉਂਕਿ ਉਸ ਨੂੰ ਇਹ ਗੱਲ ਦਾ ਅਹਿਸਾਸ ਹੈ ਕਿ :-
ਵਕਤ ਆਨੇ ਪਰ ਕਰਵਾ ਦੇਂਗੇ, ਹੱਦੋਂ ਕਾ ਅਹਿਸਾਸ,
ਕੁਛ ਤਾਲਾਬ ਖ਼ੁਦ ਕੋ, ਸਮੁÎੰਦਰ ਸਮਝ ਬੈਠੇਂ ਹੈਂ। 
ਅÎੰਤ ਵਿੱਚ ਸਭ ਮਹਾਨ-ਭਾਵ ਸਖ਼ਸ਼ੀਅਤਾਂ ਦੇ ਲਈ ਕੁਝ ਸਤਰਾਂ ਮੇਰੇ ਮਨ ਵਿੱਚ ਆਪ ਮੁਹਾਰੇ ਉੱਠ ਰਹੀਆਂ ਹਨ ਜੋ ਕੁਝ ਇਸ ਤਰ੍ਹਾਂ ਹਨ  :-
ਮਾਇਆ-ਪੱਖੀ ਸਾਹਿਤਕਾਰੋ, ਹਾਂ ਚÎੰਗੇ-ਭਲੇ ਬੇ-ਨਾਮ,
ਸਾਡਾ ਅਖ਼ੌਤੀ 'ਸਾਹਿਤਕਾਰਾਂ' ਨੂੰ, ਕੋਟਿ-ਕੋਟਿ ਪ੍ਰਣਾਮ।

ਧÎੰਨਵਾਦ ਸਾਹਿਤ।
ਪਰਸ਼ੋਤਮ ਲਾਲ ਸਰੋਏ, ਮੋਬਾ : 91-92175-44348


Aarti dhillon

Content Editor

Related News