ਸਾਉਣ ਦੇ ਮਹੀਨੇ ’ਤੇ ਵਿਸ਼ੇਸ਼ : ਪੀਂਘਾਂ ਝੂਟਣ ਮੁਟਿਆਰਾਂ

07/28/2020 6:02:24 PM

ਸਾਉਣ ਦਾ ਮਹੀਨਾ ਬੜਾ ਹੀ ਮਹੱਤਵਪੂਰਨ ਮਹੀਨਾ ਹੈ। ਜਿਵੇਂ ਜਿਵੇਂ ਸਮਾਂ ਬਦਲਦਾ ਰਿਹਾ, ਉਸ ਦੇ ਨਾਲ-ਨਾਲ ਹੀ ਦੁਨੀਆਂ ਦੇ ਸਾਰੇ ਰੀਤੀ-ਰਿਵਾਜ ਵੀ ਬਦਲ ਗਏ ਹਨ। ਸਮਾਂ ਬਦਲਣ ਦੇ ਬਾਵਜੂਦ ਕਈਆਂ ਇਲਾਕਿਆਂ ਵਿੱਚ ਅੱਜ ਵੀ ਪਹਿਲਾਂ ਵਾਲੇ ਰੀਤੀ-ਰਿਵਾਜ ਅਤੇ ਪ੍ਰੰਪਰਾਵਾਂ ਚੱਲੀਆਂ ਆਉਂਦੀਆਂ ਹਨ। ਇਸ ਮਹੀਨੇ ਮਾਵਾਂ ਆਪਣੀਆਂ ਕੁੜੀਆਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ।

ਪੜ੍ਹੋ ਇਹ ਵੀ ਖਬਰ - ਕੈਨੇਡਾ ਸੁਪਰੀਮ ਕੋਰਟ ਦੀ ਦਸਤਾਰ ਵਾਲੀ ਪਹਿਲੀ ਅੰਮ੍ਰਿਤਧਾਰੀ ਜੱਜ ‘ਪਲਬਿੰਦਰ ਕੌਰ ਸ਼ੇਰਗਿਲ’

ਖਾਸ ਕਰਕੇ ਉਹ ਮਾਵਾਂ ਜ਼ਿਆਦਾ ਖੁਸ਼ ਹੁੰਦੀਆਂ ਹਨ, ਜਿੰਨਾਂ ਦੀਆਂ ਕੁੜੀਆਂ ਦਾ ਸੱਜਰਾ ਵਿਆਹ ਹੋਇਆ ਹੁੰਦਾ ਹੈ। ਉਹ ਆਪਣੀਆਂ ਧੀਆਂ ਨੂੰ ਪੇਕੇ ਘਰ ਲਿਆਉਣ ਲਈ ਦੋ ਤਿੰਨ ਦਿਨ ਸਾਉਣ ਚੜ੍ਹਨ ਤੋਂ ਪਹਿਲਾਂ ਹੀ ਸਹੁਰੇ ਘਰ ਆਪ ਜਾਂ ਆਪਣੇ ਪੁੱਤ ਨੂੰ ਭੇਜ ਦਿੰਦੀਆਂ ਹਨ ਅਤੇ ਵਾਪਿਸ ਆਪਣੀ ਧੀ ਨੂੰ ਪੇਕੇ ਘਰ ਮੰਗਾਂ ਲੈਂਦੀਆਂ ਹਨ। ਸਾਉਣ ਦਾ ਸਾਰਾ ਮਹੀਨਾ ਧੀਆਂ ਆਪਣੇ ਪੇਕੇ ਘਰ ਕੱਟਦੀਆਂ ਹਨ। ਭਾਂਦਰੋਂ ਦੀ ਸੰਗਰਾਂਦ ਤੋਂ ਬਾਅਦ ਨੂੰਹਾਂ ਆਪਣੀ ਸੱਸ ਦੇ ਮੱਥੇ ਲੱਗਦੀਆਂ ਸਨ।

ਪੜ੍ਹੋ ਇਹ ਵੀ ਖਬਰ - ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਲਈ ਅਰਜ਼ੀਆਂ ਦੇਣ ਦੀ ਤਾਰੀਖ਼ 5 ਅਗਸਤ ਤੱਕ ਵਧੀ

ਮਾਂਵਾਂ ਆਪਣੀਆਂ ਧੀਆਂ ਦੇ ਨਾਲ ਸਾਰਾ ਮਹੀਨਾ ਖੁਸ਼ੀ-ਖੁਸ਼ੀ ਬਤੀਤ ਕਰਦੀਆਂ ਸਨ। ਦੁੱਖ-ਸੁੱਖ ਫੋਲਦੇ ਰਹਿਣਾ ਅਤੇ ਰੰਗ ਬਰੰਗੇ ਸਵਾਦਿਸ਼ਟ ਖਾਣੇ ਬਣਾ ਕੇ ਆਪਣੀਆਂ ਬੇਟੀਆਂ ਨੂੰ ਖਵਾਉਂਦੀਆਂ ਸਨ। ਜੇ ਕਿਤੇ ਬੇਟੀ ਨੇ ਕਹਿਣਾ ਕਿ ਮਾਂ ਤੁਸੀਂ ਬੈਠ ਜਾਉ, ਮੈ ਕਰਦੀਂ ਆਂ ਸਾਰਾ ਕੰਮ ਤਾਂ ਅੱਗੋਂ ਝੱਟ ਮਾਂ ਨੇ ਆਖ ਦੇਣਾ ਕਿ ਤੂੰ ਧੀਏ ਬਹਿ ਜਾਹ, ਸਹੁਰੇ ਘਰ ਤੈਨੂੰ ਬਹਿਣ ਦਾ ਕਿੱਥੇਂ ਟਾਈਮ ਮਿਲਣਾ ਏਂ। ਇਸ ਤਰ੍ਹਾਂ ਮਾਵਾਂ ਧੀਆਂ ਨੇ ਆਪਸ ਵਿੱਚ ਪਿਆਰ ਭਰੀਆਂ ਗੱਲਾਂ ਕਰਦੇ ਰਹਿਣਾ।

ਪੜ੍ਹੋ ਇਹ ਵੀ ਖਬਰ - SDM ਪੂਨਮ ਸਿੰਘ ਨੇ ਬਚਾਈ ਨੌਜਵਾਨ ਦੀ ਜਾਨ, ਕਿਹਾ ‘ਮੌਕੇ ’ਤੇ ਨਾ ਪਹੁੰਚਦੀ ਤਾਂ ਮਾਰ ਦਿੰਦੇ’

ਜਦੋਂ ਵੀ ਐਤਵਾਰ ਦਾ ਦਿਨ ਆਉਂਦਾ ਤਾਂ ਸਾਰੀਆਂ ਕੁੜੀਆਂ ਵਿਆਹੀਆਂ ਤੇ ਕੁਆਰੀਆਂ ਨੇ ਕੱਠੀਆਂ ਹੋ ਕੇ ਸਾਵੇਂ ਲਾਉਣੇ ਸਾਰਾ ਦਿਨ ਪੀਂਘਾਂ ਝੂਟਣੀਆਂ ਤੇ ਬੋਲੀਆਂ ਪਾ-ਪਾ ਕੇ ਗਿੱਧਾ ਪਾਉਣਾ। ਸਾਰਾ ਸਾਰਾ ਦਿਨ ਤਾਏ ਚਾਚਿਆਂ ਦੇ ਘਰ ਆਉਣਾ ਜਾਣਾ ਲੱਗਾ ਰਹਿਣਾ। ਜਦੋਂ ਵੀ ਕਿਸੇ ਪਾਸੋਂ ਕਾਲੀਆਂ ਘਟਾਂ ਚੜਨੀਆਂ ਤੇ ਵੇਖਦੇ ਹੀ ਵੇਖਦੇ ਮੋਹਰੇ ਧਾਰ ਮੀਂਹ ਲਹਿ ਪੈਣਾ। ਫਿਰ ਪੂੜਿਆਂ ਲਈ ਗੁੜ ਵਾਲਾ ਪਾਣੀ ਗਰਮ ਕਰਕੇ ਆਟਾ ਘੋਲ ਲੈਣਾ ਤੇ ਪੂੜੇ ਪੱਕਣੇ ਸ਼ੁਰੂ ਹੋ ਜਾਣੇ।

ਪੜ੍ਹੋ ਇਹ ਵੀ ਖਬਰ - ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

ਜੇ ਕਿਸੇ ਦੇ ਘਰੇ ਆਪਣਾ ਦੁੱਧ ਹੋਣਾ ਤੇ ਨਾਲੇ ਫਿੱਕੀ ਖੀਰ ਬਣਾ ਲੈਣੀ, ਬੜੇ ਸਵਾਦ ਨਾਲ ਬਹਿ ਕੇ ਖੀਰ ਦੇ ਨਾਲ ਪੂੜੇ ਖਾਈ ਜਾਣੇ। ਉਹ ਦਿਨ ਹੁਣ ਨਹੀਂ ਰਹੇ। ਹੁਣ ਨਾ ਧੀਆਂ ਪੇਕੇ ਸਾਉਣ ਕੱਟਣ ਲਈ ਆਉਂਦੀਆਂ ਹਨ ਅਤੇ ਨਾ ਹੀਂ ਕਿਸੇ ਕੋਲ ਇੰਨਾ ਟਾਈਮ ਹੈ। ਪੀਂਘਾਂ ਤਾਂ ਸੁਪਨੇ ਹੀ ਹੋ ਗਈਆਂ ਹਨ। ਨਾ ਸਾਂਵੇ ਲੱਗਦੇ ਹਨ ,ਨਾ ਹੁਣ ਕੋਈ ਆਪਣੀਆਂ ਧੀਆਂ ਨੂੰ ਭੇਜ ਕੇ ਰਾਜੀ ਹੈ। ਸੋ ਇਨ੍ਹਾਂ ਕੁਝ ਮੈ ਤੁਹਾਡੇ ਨਾਲ ਸਾਂਝਾ ਕਰਦਾ ਹੋਇਆ ਆਪਣੇ ਲੇਖ ਨੂੰ ਇੱਥੇ ਹੀ ਸਮਾਪਤ ਕਰਦਾ ਹਾਂ। ਚੰਗਾ ਰੱਬ ਰਾਖਾ।

PunjabKesari

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਮੋਬ ÷9855069972


rajwinder kaur

Content Editor

Related News