ਹਰ ਰੋਜ਼ ਵਾਪਰਦੀਆਂ ਸੜਕੀ ਦੁਰਘਟਨਾਵਾਂ

02/24/2020 2:00:28 PM

ਦੇਸ਼ ਦੇ ਭਵਿੱਖ ਨੂੰ ਮੌਤ ਵੱਲ ਲਿਜਾ ਰਹੀਆਂ ਹਨ ਹਰ ਰੋਜ਼ ਵਾਪਰਦੀਆਂ ਸੜਕੀ ਦੁਰਘਟਨਾਵਾਂ।ਜਿੰਨੀ ਕੁ ਆਬਾਦੀ ਸਾਡੇ ਦੇਸ਼ ਵਿੱਚ ਵੱਧ ਰਹੀ ਹੈ ਉੱਨੇ ਹੀ ਵ੍ਹੀਕਲ ਵਧ ਰਹੇ ਹਨ। ਨੌਜਵਾਨ ਮੁੰਡੇ ਕੁੜੀਆਂ ਬਿਨਾਂ ਲਾਇਸੈਂਸ ਦੇ ਮੋਟਰ ਗੱਡੀਆਂ ਚਲਾ ਰਹੇ ਹਨ।
ਸੜਕਾਂ ਉੱਪਰ ਚੱਲਣ ਵਾਲੀਆਂ ਬੱਸਾਂ, ਟਰੱਕ, ਟ੍ਰੈਕਟਰ, ਤੂੜੀ ਨਾਲ ਭਰੀਆਂ ਬੇਹਿਸਾਬ ਲੋਡ ਟਰਾਲੀਆਂ ਵੀ ਬਹੁਤ ਨਾਜਾਇਜ਼ ਤਰੀਕੇ ਨਾਲ ਚੱਲਦੀਆਂ ਨਜ਼ਰ ਆਉਂਦੀਆਂ ਹਨ, ਪਰ ਪ੍ਰਸ਼ਾਸਨ ਦਾ ਇਹਨਾਂ ਗੱਲਾਂ ਵੱਲ ਕੋਈ ਵੀ ਧਿਆਨ ਨਹੀਂ ਹੈ। ਕਈ ਵਾਰ ਅਸੀਂ ਲਿੰਕ ਸੜਕਾਂ ਤੇ ਆਵਾਜਾਈ ਕਰਦੇ ਹੋਏ ਦੇਖਦੇ ਹਾਂ ਕੇ ਸੜਕ ਦੇ ਵਿਚਕਾਰ ਚੱਲ ਰਹੀਆਂ ਬੇਹੱਦ ਤੂੜੀ ਨਾਲ ਭਰੀਆ ਟਰਾਲੀਆਂ ਟ੍ਰੈਫਿਕ ਜਾਮ ਕਰ ਦਿੰਦੀਆਂ ਹਨ,ਦੂਰ ਦੂਰ ਤੱਕ ਗੱਡੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਮੈਂ ਕਈ ਵਾਰ ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦੇ ਬਗਰਾੜੀ ਪਿੰਡ ਵਿੱਚ ਜਾਂਦਾ ਰਹਿੰਦਾ ਹਾਂ
ਉੱਥੇ ਮੇਨ ਚੌਂਕ ਵਿੱਚੋਂ ਜੋ ਲਿੰਕ ਸੜਕ ਰਣ ਸਿੰਘ ਵਾਲਾ ਨੂੰ ਨਿਕਲ਼ਦੀ ਹੈ ਉੱਥੇ ਸੜਕ ਦੇ ਵਿਚਕਾਰ ਬੱਸਾਂ ਖੜੀਆਂ ਰਹਿੰਦੀਆਂ ਹਨ ਜੋ ਕੇ ਬਹੁਤ ਗ਼ਲਤ ਹਨ ਤੇ ਉੱਥੋਂ ਲੰਘਣ ਵਾਲੇ ਵਹੀਕਲਾ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਹਾਮਣਾ ਕਰਨਾਂ ਪੈਂਦਾ ਹੈ। ਜੈਤੋ ਤੋਂ ਲੈ ਕੇ ਮੱਲਣ ਤੱਕ ਜੋ ਸੜਕ ਨਹਿਰ ਦੇ ਨਾਲ ਨਾਲ ਜਾਂਦੀ ਹੈ, ਉਸ ਦੀ ਬਹੁਤ ਹੀ
ਬੁਰੀ ਹਾਲਤ ਹੈ। ਗੋਡੇ ਗੋਡੇ ਜਿੰਨੇਂ ਖੱਡੇ ਪਏ ਹੋਏ ਹਨ।ਸਰਕਾਰਾਂ ਦਾ ਪੰਜਾਬ ਦੀਆਂ
ਟੁੱਟੀਆਂ ਸੜਕਾਂ ਵੱਲ ਕੋਈ ਵੀ ਧਿਆਨ ਨਹੀਂ ਹੈ‌।
ਬਾਹਰਲੇ ਮੁਲਕਾਂ ਵਿੱਚ ਸਰਕਾਰਾਂ ਟੈਕਸ ਜ਼ਰੂਰ ਵਸੂਲਦੀਆਂ ਹਨ, ਪਰ ਟੈਕਸ ਲੈਣ ਦੇ ਨਾਲ ਨਾਲ ਸਹੂਲਤਾਂ ਵੀ ਮੁਹੱਈਆ ਕਰਵਾਉਂਦੀਆ ਹਨ। ਸੋ ਸਰਕਾਰਾ ਨੂੰ ਚਾਹੀਦਾ ਹੈ ਕੇ ਉਹ ਸੜਕੀ ਆਵਾਜਾਈ ਵੱਲ ਵੱਧ ਤੋਂ ਵੱਧ ਧਿਆਨ ਦੇਣ ਤਾਂ ਕੇ ਅਸੀਂ ਸਹੀ ਸੜਕਾਂ ਹੋਣ ਤੇ ਸਹੀ ਕਾਨੂੰਨ ਵਿੱਚ ਰਹਿ ਕੇ ਆਪਣੀ ਯਾਤਰਾ ਸਫਲ ਕਰ ਸਕੀਏ ਤੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਅਤੇ ਸਾਡਾ ਦੇਸ਼ ਖੁਸ਼ਹਾਲ ਹੋਵੇ।

ਸੁਖਚੈਨ ਸਿੰਘ ਠੱਠੀ ਭਾਈ (ਯੂ ਏ ਈ)
00971527632924

Aarti dhillon

This news is Content Editor Aarti dhillon