ਸੜਕਾਂ ਦਾ ਹਾਲ...

02/18/2020 3:00:24 PM

ਧਿਆਨ ਵਿੱਚ ਲਿਆਵਾਂ ਗੱਲ
ਕੀ ਪਤਾਂ ਕੋਈ ਹੋ ਜਾਵੇ ਹੱਲ
ਛੋਟੇ ਨਹੀਂ ਉਹ ਵੀ ਵੱਡੇ ਵੱਡੇ
ਸੜਕਾਂ ਦੇ ਵਿੱਚ ਪੈ ਗਏ ਖੱਡੇ।
ਟ੍ਰੈਕਟਰ ਗੱਡੀ ਖ਼ੜੇ ਵਿਚਕਾਰ
ਕੲੀ ਪੁੱਤ ਮਾਂਵਾਂ ਦੇ ਦਿੱਤੇ ਮਾਰ
ਲੋਕਾਂ ਲਾ ਧਰਨੇ ਝੰਡੇ ਗੱਡੇ
ਸੜਕਾਂ ਦੇ ਵਿੱਚ ਪੈ ਗੲੇ ਖੱਡੇ।
ਜੈਤੋ, ਮੱਲਣ, ਗੁੜੀ, ਸੂਰੇ ਵਾਲਾ ਕੌਣੀ
ਚੰਗੀ ਸੜਕ ਕੋਈ ਨਾਂ ਥਿਆਉਣੀ
ਗੱਡੀਆਂ ਦੇ ਜਾਣ ਟੈਰ ਬਾਈ ਵੱਢੇ
ਸੜਕਾਂ ਦੇ ਵਿੱਚ ਪੈ ਗੲੇ ਖੱਡੇ।
ਕੋਟਕਪੂਰਾ ਮੇਨ ਚੌਂਕ ਦੇ ਨੇੜੇ
ਵ੍ਹੀਕਲ ਖਾਂਦਾ ਜਾਵੇ ਗੇੜੇ
ਬਾਡੀ ਦੇ ਪੱਲੇ ਕੱਖ ਨਾ ਛੱਡੇ
ਸੜਕਾਂ ਦੇ ਵਿੱਚ ਪੈ ਗੲੇ ਖੱਡੇ।
ਟਰਾਲੀ ਤੇ ਫੁੱਲ ਲੱਦੀ ਤੂੜੀ
ਚੜਦੀ ਜਾਵੇ ਉਸ ਨੂੰ ਮੂੜੀ
ਸੁਖਚੈਨ, ਟ੍ਰੈਫਿਕ ਦੀ ਪਿੱਛੇ ਲੈਣ ਲੱਗੇ
ਸੜਕਾਂ ਦੇ ਵਿੱਚ ਪੈ ਗਏ ਖੱਡੇ।

ਸੁਖਚੈਨ ਸਿੰਘ ਠੱਠੀ ਭਾਈ (ਯੂ ਏ ਈ)
00971527632924


Aarti dhillon

Content Editor

Related News