ਨਿੱਤ ਵਧਦੇ ਸੜਕ ਹਾਦਸੇ: ਕਾਰਨ ਅਤੇ ਰੋਕਥਾਮ ਦੇ ਨਵੀਨਤਮ ਉਪਾਅ

04/20/2017 11:28:38 AM

ਨਿੱਤ ਵਧਦੀਆਂ ਸੜਕ ਦੁਰਘਟਨਾਵਾਂ ਵਿਸ਼ਵ ਪੱਧਰ ਤੇ ਇੱਕ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਵਿਕਾਸਸ਼ੀਲ
ਦੇਸ਼ਾਂ ''ਚ ਸੜਕ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਰੋਜ਼ਾਨਾ ਸੈਂਕੜੇ ਮਾਸੂਮ ਲੋਕ, ਜਿਨ੍ਹਾਂ ''ਚ ਜ਼ਿਆਦਾ ਨੌਜੁਆਨ ਵਰਗ ਆਉਂਦਾ ਹੈ, ਹਾਦਸਿਆਂ ਦਾਂ ਸ਼ਿਕਾਰ ਹੋ ਰਹੇ ਹਨ ।ਜ਼ਿਆਦਾਤਾਰ ਸੜਕ ਹਾਦਸੇ ਵਾਹਨਾਂ ਦੇ ਚਾਲਕਾਂ ਦੀ ਗਲਤੀ, ਟੁੱਟੀਆਂ ਸੜਕਾਂ ਪਸ਼ੂਆਂ, ਤੇਜ਼-ਗਤੀ ਆਦਿ ਕਰਕੇ ਵਾਪਰ ਰਹੇ ਹਨ। ਭਿਆਨਕ ਸੜਕੀ ਅਤੇ ਰੇਲ ਹਾਦਸਿਆਂ ਦੀਆਂ ਖਬਰਾਂ ਪੜ੍ਹ ਕੇ ਦਿਲ ਕੰਬ ਉੱਠਦਾ ਹੈ।ਪਿਛਲੇ ਸਾਲ ਨਵੰਬਰ ਮਹੀਨੇ ''ਚ ਕਾਨਪੁਰ ਕੋਲ
ਹੋਏ ਭਿਅੰਕਰ ਰੇਲ ਹਾਦਸੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਗਈ ਤੇ 300 ਦੇ ਕਰੀਬ ਜ਼ਖਮੀ ਹੋਏ।ਇਸੇ ਤਰ੍ਹਾਂ ਫਾਜ਼ਿਲਕਾ ਕੋਲ ਟਰੱਕ ਅਤੇ ਜੀਪ ਦੀ ਧੁੰਦ ਕਾਰਨ ਹੋਈ ਟੱਕਰ ''ਚ 13 ਅਧਿਆਪਕਾਂ ਦੀ ਬੇਵਕਤੀ ਮੌਤ ਨਾਲ ਸਭ ਦੇ ਮਨ ਝੰਜੋੜੇ ਗਏੇ ।ਆਖਰ ਇੰਨੇ ਹਾਦਸੇ ਕਿਉਂ ਹੋ ਰਹੇ ਹਨ?ਇਹ ਇੱਕ ਚਿੰਤਾ ਦਾ ਵਿਸ਼ਾ ਹੈ।ਦੇਸ਼ ਦਾ ਸੁਨਹਿਰੀ
ਭਵਿੱਖ ਇਹਨਾਂ ਹਾਦਸਿਆਂ ਦੀ ਭੇਟ ਚੜ੍ਹ ਰਿਹਾ ਹੈ।ਹਥਲੇ ਲੇਖ ''ਚ ਨਿੱਤ ਵਾਪਰ ਰਹੀਆਂ ਸੜਕ ਦੁਰਘਟਨਾਵਾਂ ਦੇ ਕਾਰਨ, ਸਰਕਾਰੀ ਅੰਕੜਿਆਂ ਦੀ ਰਿਪੋਰਟ, ਅੰਤਰਾਸ਼ਟਰੀ ਪੱਧਰ ਤੇ ਸੜਕ ਸੁਰੱਖਿਆ ਨਿਯਮਾਂ ਦੀ ਬਣਾਵਟ,ਵਰਤੋਂ ਅਤੇ ਸੁਧਾਰ, ਅਤੇ ਇਲ਼ੈਕਟ੍ਰਾਨਿਕ ਵਿਧੀਆਂ ਰਾਹੀਂ ਸੜਕ ਦੁਰਘਟਨਾਵਾਂ ਤੋਂ ਬਚਾਅ ਆਦਿ ਸੰਬੰਧੀ ਚਰਚਾ ਕੀਤੀ ਗਈ
ਹੈ। ਸੜਕ ਸੁਰੱਖਿਆ ਸੰਬੰਧੀ ਭਾਰਤ ਨੇ ਵਿਸ਼ਵ ਸਿਹਤ ਸੰਗਠਨ ਦੁਆਰਾ ਤਿਆਰ ਕਰਵਾਏ ਬ੍ਰਾਜ਼ੀਲੀਆ ਘੋਸ਼ਨਾ ਪੱਤਰ ਤੇ ਦਸਤਖਤ ਕੀਤੇ ਹਨ ਅਤੇ ਸੰਨ 2020 ਤੱਕ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਦਰ 50% ਤੱਕ ਘਟਾਉਣ ਦਾ ਨਿਰਣਾ ਲਿਆ ਹੈ।ਇਸ ਸੰਬੰਧੀ ਸੜਕ ਅਤੇ ਪਰਿਵਹਿਨ     ਮੰਤਰਾਲਾ (ਭਾਰਤ ਸਰਕਾਰ) ਨੇ ਕੁੱਝ
ਮਹੱਤਵਪੂਰਨ ਯੋਜਨਾਵਾਂ ਉੁਲੀਕੀਆਂ ਹਨ, ਜਿਸ ''ਚ ਸਾਲ 2016-18 ਦੌਰਾਨ, ਤਕਰੀਬਨ 6000 ਕਰੋੜ ਰੁਪਏ ਨਵੀਆਂ ਅਤੇ ਖਾਮੀ-ਰਹਿਤ ਸੜਕਾਂ ਦੇ ਨਿਰਮਾਣ ਕਾਰਜਾਂ ਲਈ ਰੱਖੇ ਹਨ।ਇਸਦੇ ਨਾਲ ਹੀ ਸੜਕ ਸੁਰੱਖਿਆ ਆਡਿਟ ਪ੍ਰੋਗਰਾਮ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।ਕੇਂਦਰੀ ਮੋਟਰ-ਵਹੀਕਲ ਐਕਟ ਨੂੰ ਸੋਧ ਕੇ ਹੋਰ ਵੀ ਨਵੀਨਤਮ ਬਣਾਇਆ
ਜਾ ਰਿਹਾ ਹੈ।ਅਸੀਂ ਭਾਰਤ ਦੇ ਜਿੰਮੇਵਾਰ ਨਾਗਰਿਕ ਤਦ ਹੀ ਹੋ ਸਕਦੇ ਹਾਂ, ਜੇ ਅਸੀਂ ਸੜਕ ਸੁਰੱਖਿਆ ਸੰਬੰਧੀ ਨਿਯਮਾਂਦਾ ਪੂਰਾ ਪਾਲਣ ਕਰੀਏ।

ਸੜਕ ਹਾਦਸਿਆਂ ਦੇ ਮੁੱਖ ਕਾਰਨ ਸੜਕ ਹਾਦਸਿਆਂ ਦੇ ਮੁੱਖ ਕਾਰਨ  ਅਤੇ ਸਰਕਾਰੀ ਅੰਕੜੇ
ਸੜਕ ਸੁਰੱਖਿਆ ਨਿਯਮਾਂ ਦੀ ਦੁਰਵਰਤੋ ਵੀ ਹਾਦਸਿਆਂ ਨੂੰ ਜਨਮ ਦਿੰਦੀ ਹੈ ਅਤੇ ਕੀਮਤੀ ਜਾਨਾਂ ਮੌਤ ਦਾਸ਼ਿਕਾਰ ਹੋ ਜਾਂਦੀਆਂ ਹਨ।ਜ਼ਿਆਦਾਤਾਰ ਸੜਕ ਹਾਦਸੇ ਵਾਹਨਾਂ ਦੀ ਓਵਰਸਪੀਡ, ਸ਼ਰਾਬ ਪੀ ਕੇ ਗੱਡੀ ਚਲਾਉਣ,ਅਣਸਿੱਖਿਅਤ ਡ੍ਰਾਈਵਿੰਗ ਕਰਕੇ, ਰਾਤ ਨੂੰ ਸੜਕ ਤੇ ਚਲਣ ਸਮੇਂ ਤੇਜ਼ ਤੇ ਚਮਕਦਾਰ ਲਾਈਟਾਂ ਦੀ ਵਰਤੋਂ ਕਾਰਨ,
ਮੋਬਾਈਲ ਫੋਨ ਦੀ ਵਰਤੋਂ, ਅਵਾਰਾ ਪਸ਼ੂਆਂ ਦੇ ਸੜਕਾਂ ਉੱਪਰ ਘੁੰਮਣ ਕਰਕੇ, ਟੁੱਟੀਆਂ ਤੇ ਇਕਹਿਰੀਆ ਸੜਕਾਂ ਕਰਕੇ, ਮਾਨਸਿਕ ਤੌਰ ਤੇ ਪ੍ਰੇਸ਼ਾਨੀ ''ਚ ਵਾਹਨ ਚਲਾਉਣ ਕਰਕੇ,  ਆਦਿ ਕਾਰਨਾਂ ਕਰਕੇ ਹੁੰਦੇ ਹਨ।ਸੜਕ ਹਾਦਸਿਆਂ ਸੰਬੰਧੀ ਸੜਕ ਅਤੇ ਪਰਿਵਹਿਨ ਮੰਤਰਾਲਾ, ਭਾਰਤ ਦੀ ਰਿਪੋਰਟ ਹੇਠ ਲਿਖੇ ਚਿੰਤਾਜਨਕ ਅੰਕੜੇ ਪੇਸ਼ ਕਰਦੀ ਹੈ। ਸਾਲ 2015
''ਚ ਦੇਸ਼ ''ਚ ਬਹੁਤ ਜ਼ਿਆਦਾ ਸੜਕ ਹਾਦਸੇ ਹੋਏ।ਅਕਤੂਬਰ 2016 ਤੱਕ ਸੜਕੀ ਹਾਦਸਿਆਂ ਦੀ ਗਿਣਤੀ ਹੋਰ ਵੀ ਵਧੀ ਹੈ।ਸਾਲ 2015 ''ਚ 77.1% ਹਾਦਸੇ ਵਾਹਨ ਚਾਲਕਾਂ ਦੀ ਲਾਪਰਵਾਹੀ ਕਰਕੇ ਹੋਏ। ਇਨਾਂ੍ਹ ਹਾਦਸਿਆਂ ਕਾਰਨ 72% ਲੋਕਾਂ ਨੇ ਜਾਨ ਤੋਂ ਹੱਥ ਧੋਇਆ ਤੇ 80.3% ਵਿਅਕਤੀ ਜ਼ਖਮੀ ਹੋਏ।ਸਾਈਕਲ ਸਵਾਰ ਅਤੇ ਪੈਦਲ ਸੜਕ ਪਾਰ 
ਕਰਨ ਵਾਲੇ ਲੋਕਾਂ ਕਰਕੇ 1.5% ਹਾਦਸੇ ਵਾਪਰੇ।ਇਸ ਤੋਂ ਬਿਨ੍ਹਾਂ ਟ੍ਰੈਫਿਕ ਲਾਈਟ ਚੌਂਕਾਂ ਅਤੇ ਪੁਲਿਸ ਅਧਿਕਾਰਤ ਖੇਤਰਾਂ
''ਚ ਸਭ ਤੋਂ ਵਧ 67.6% ਹਾਦਸੇ ਵਾਪਰੇ ਅਤੇ ਤਕਰੀਬਨ 68.4% ਲੋਕ ਆਪਣੀ ਜਾਨ ਗੁਆ ਬੈਠੇ।ਭਾਵੇਂ ਵਿਸ਼ਵ ਪੱਧਰ ਤੇ ਸੜਕੀ-ਆਵਾਜਾਈ ਨੈਟਵਰਕ ਅਤੇ ਤੇਜ਼ ਵਾਹਨਾਂ ਦੀ ਸੰਖਿਆ ''ਚ ਭਾਰੀ ਵਾਧਾ ਹੋਇਆ ਹੈ,ਪਰ ਸਾਡਾ ਦੇਸ਼ ਸੜਕ ਸੁਰੱਖਿਆ ਸੰਬੰਧੀ ਗੰਭੀਰ ਚੁਣੌਤੀਆਂ ਨੂੰ ਅਜੇ ਵੀ ਝਲ ਰਿਹਾ ਹੈ।ਸੰਨ 2014-2015 ਤੱਕ
ਭਾਰਤ ''ਚ ਸੜਕ ਦੁਰਘਟਨਾਵਾਂ 2.5 ਤੱਕ ਵਧੀਆਂ ਹਨ।ਪਿਛਲੇ ਦੋ ਸਾਲਾਂ ਦੌਰਾਨ ਹਾਦਸਿਆਂ ''ਚ ਮਰਨ ਵਾਲੇ ਲੋਕਾਂ ਦੀ ਗਿਣਤੀ 4.6% ਤੱਕ ਵਧੀ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।ਰਿਪੋਰਟ ਮੁਤਾਬਕ ਸੰਨ 2014-15 ਦੌਰਾਨ ਹੋਏ ਔਸਤਨ 100 ਹਾਦਸਿਆਂ ਪਿੱਛੇ ਮੌਤ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਤੀਬਰਤਾ 28.5% ਤੋਂ ਵਧ ਕੇ
29.1% ਹੋ ਗਈ। 2015 ਦੀ ਸਰਕਾਰੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਹਰ ਰੌਜ਼ ਤਕਰੀਬਨ 1374 ਸੜਕ ਦੁਰਘਟਨਾਵਾਂ ਹੋਈਆਂ, 400 ਲੋਕਾਂ ਦੀ ਮੌਤ ਹੋਈ ਅਤੇ ਦੁੱਗਣੇ ਜ਼ਖਮੀ ਹੋਏ।ਔਸਤਨ ਸਾਡੇ ਦੇਸ਼ ''ਚ 57 ਸੜਕ ਦੁਰਘਟਨਾਵਾਂ ਪ੍ਰਤੀ ਘੰਟਾ ਹੋ ਰਹੀਆਂ ਹਨ ਅਤੇ 17 ਦੇ ਕਰੀਬ ਵਿਅਕਤੀ ਮੌਤ ਦੇ ਮੂੰਹ ''ਚ ਜਾ ਰਹੇ ਹਨ।15 ਤੋਂ 34
ਸਾਲ ਤੱਕ ਦੇ ਨੌਜੁਆਨ ਇਨ੍ਹਾਂ ਹਾਦਸਿਆਂ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਮੌਤ ਦਰ ਦੀ ਇਹ ਗਿਣਤੀ 54.1% ਹੈ,ਜੋ ਦੇਸ਼ ਦੇ ਭਵਿੱਖ ਲਈ ਬਹੁਤ ਖਤਰਨਾਕ ਸਾਬਿਤ ਹੋ ਸਕਦੀ ਹੈ।
ਵਰ੍ਹੇ ਦੌਰਾਨ ਹੀ ਭਾਰਤ ''ਚ ਤਕਰੀਬਨ 5 ਲੱਖ ਲੋਕ ਜ਼ਖਮੀ ਹੋਏ।ਰਿਪੋਰਟ ਅਨੁਸਾਰ ਸਭ ਤੋਂ ਵੱਧ ਭਿਆਨਕ ਸੜਕ ਹਾਦਸਿਆਂ ਵਾਲੇ ਰਾਜ ਮਿਜ਼ੋਰਮ (102.9), ਪੰਜਾਬ (73.4%), ਦਾਦਰਾ ਅਤੇ ਨਗਰ ਹਵੇਲੀ (60.9%) ਦਰਜ ਹੋਏ ਹਨ। ਇਹ ਪ੍ਰਤੀਸ਼ਤਤਾ ਹਾਦਸਿਆਂ ਪਿੱਛੇ ਦਰਜ ਕੀਤੀ ਗਈ ਹੈ।ਮੁੰਬਈ ਅਤੇ ਦਿੱਲੀ ਵਰਗੇ ਵੱਡੇ ਮੈਟਰੋ ਸ਼ਹਿਰਾਂ
''ਚ ਵੀ ਕਾਫੀ ਸੜਕ ਦੁਰਘਟਨਾਵਾਂ ਹੋਈਆਂ। ਦੌਰਾਨ ਇਕੱਲੇ ਦਿੱਲੀ ਸ਼ਹਿਰ ਅਤੇ ਆਲੇ-ਦੁਆਲੇ ਹੋਈਆਂ ਸੜਕ ਦੁਰਘਟਨਾਵਾਂ ਕਾਰਨ ਕਈ ਵਿਅਕਤੀਆਂ ਦੀ ਮੌਤ ਹੋਈ। ਰਿਪੋਰਟ ਮੁਤਾਬਕ ਇਨਾਂ੍ਹ ਸੜਕ ਦੁਰਘਟਨਾਵਾਂ ਦਾ ਮੱਖ ਕਾਰਨ ਵਾਹਨਾਂ ਦੇ ਚਾਲਕਾਂ ਦੀ ਗਲਤੀ ਅਤੇ ਤੇਜ਼ ਸਪੀਡ ਸੀ।ਸਾਲ 2014 ਵਿੱਚ ਇਹ ਇਹ ਅੰਕੜਾ 78.8%
ਸੀ, ਜਦੋਂ ਕਿ 2015 ''ਚ 77.1% ਹਾਦਸੇ ਵਾਹਨਾਂ ਦੇ ਚਾਲਕਾਂ ਦੀ ਗਲਤੀ ਕਾਰਨ ਹੋਏ।47.9% ਸੜਕ ਦੁਰਘਟਨਾਵਾਂ ਵਾਹਨਾਂ (ਕਾਰਾਂ, ਜੀਪਾਂ, ਬੱਸਾਂ, ਮੋਟਰਸਾਈਕਲ ਆਦਿ) ਦੀ ਗਤੀ ਸੀਮਾ ਵੱਧ ਹੋਣ ਕਰਕੇ ਹੋਈਆਂ।ਸ਼ਰਾਬ ਪੀ ਕੇ ਵਾਹਨ ਚਲਾਉਣ ਕਰਕੇ ਹੋਏ ਹਾਦਸਿਆਂ ਦੀ ਦਰ 64%ਦਰਜ ਕੀਤੀ ਗਈ ਹੈ, ਜੋ ਕਿ ਅਤੀ ਗੰਭੀਰ ਮਾਮਲਾ ਹੈ।
ਦੇਸ਼ ''ਚ ਸਾਲ 2015 ਦੌਰਾਨ 57083 ਕੇਸ ਹਿੱਟ ਅਤੇ ਰਨ (ਮਾਰੋ ਅਤੇ ਭੱਜ ਜਾਓ) ਦੇ ਹੋਏ ਜੋ ਕਿ 2014 ''ਚ ਹੋਏ ਅਜਿਹੇ ਮਾਮਲਿਆਂ ਤੋਂ 1% ਜ਼ਿਆਦਾ ਹਨ।ਇਸ ਤੋਂ ਇਲਾਵਾ ਓਵਰਲੋਡਿਡ ਟਰੱਕਾਂ ਅਤੇ ਟਰਾਲਿਆਂ ਕਰਕੇ 77116 ਸੜਕ ਦੁਰਘਟਨਾਵਾਂ ਹੋਈਆਂ ਅਤੇ 25199 ਵਿਅਕਤੀਆਂ ਦੀ ਮੌਤ ਹੋਈ ।ਦੁਪਹੀਆ ਵਾਹਨਾਂ ਦੀ ਦੁਰਘਟਨਾ ਦਰ 2013 ''ਚ 26.3% ਤੋਂ ਵੱਧ ਕੇ 28.8%  ਤੱਕ ਹੋ ਗਈ।

ਸੜਕ ਹਾਦਸਿਆਂ ਦੇ ਹੋਰ ਕਾਰਨ:
ਦੇਸ਼ ਦੇ ਪ੍ਰਮੁੱਖ ਰਾਸ਼ਟਰੀ ਮਾਰਗਾਂ, ਰਾਜ ਮਾਰਗਾਂ ਅਤੇ ਦੂਜੇ ਲਿੰਕ ਮਾਰਗਾਂਉੁਪਰ ਔਸਤਨ  28.4% ਸੜਕ ਦੁਰਘਟਨਾਵਾਂ ਹੋਈਆਂ।ਹਾਦਸੇ ਕਿਸ ਸਮੇਂ ਵਾਪਰੇ ਜਾਂ ਵਾਪਰਦੇ ਹਨ, ਇਹ
ਵੀ ਬਹੁਤ ਮਹੱਤਵਪੂਰਨ ਅਤੇ ਵਿਚਾਰਣਯੋਗ ਤੱਥ ਹੈ। ਸਰਕਾਰੀ ਅੰਕੜਿਆਂ ਦੀ ਰਿਪੋਰਟ ਅਨੁਸਾਰ ਜ਼ਿਆਦਾ ਸੜਕ ਹਾਦਸੇ ਤੜਕੇ ਸਵੇਰੇ 5 ਵਜੇ ਤੋਂ 8 ਵਜੇ ਤੱਕ, ਸ਼ਾਮ ਨੂੰ 6 ਵਜੇ ਤੋਂ 7 ਵਜੇ ਵਿਚਕਾਰ ਹੀ ਵਾਪਰਦੇ ਹਨ।ਦੇਸ਼ ''ਚ ਤਕਰੀਬਨ 2 ਲ਼ੱਖ ਹਾਦਸੇ ਇਸੇ ਸਮੇਂ ਹੀ ਹੋਏ। ਪੇਂਡੂ ਖੇਤਰ ਵੀ ਸੜਕ ਦੁਰਘਟਨਾਵਾਂ ਲਈ ਕਾਫੀ ਸੰਵੇਦਨਸ਼ੀਲ ਮੰਨੇ ਗਏ ਹਨ। ਰਿਪੋਰਟਾਂ ਮੁਤਾਬਕ ਸੜਕ ਹਾਦਸੇ ਪੇਂਡੂ ਖੇਤਰਾਂ ਦੀਆਂ ਸੜਕਾਂ ਉਪਰ ਵਾਪਰੇ।ਦੇਸ਼ ਦੇ ਪੇਂਡੂ ਖੇਤਰਾਂ ''ਚ ਹੋਏ ਹਾਦਸਿਆਂ ਕਰਕੇ 61% ਵਿਅਕਤੀਆਂ ਦੀ ਮੌਤ
ਹੋਈ ਅਤੇ 59.1% ਜ਼ਖਮੀ ਹੋਏ।ਪੇਂਡੂ ਖੇਤਰਾਂ ''ਚ ਸੜਕ ਹਾਦਸਿਆਂ ਦੀ ਦਰ ਸ਼ਹਿਰੀ ਖੇਤਰਾਂ ਨਾਲੋਂ ਵੱਧ ਰਹੀ ਹੈ।ਇਸ ਤੋਂ ਇਲਾਵਾ ਇੱਕ ਹੈਰਾਨੀਜਨਕ ਤੱਥ ਵੀ ਸਾਹਮਣੇ ਆਇਆ,  ਸੜਕ ਹਾਦਸੇ ਪੱਕੇ ਲਾਇਸੰਸ ਧਾਰਕਾਂ ਵੱਲੋਂ ਕੀਤੇ ਗਏ। ਇਸ ਤੋਂ ਇਲਾਵਾ  ਹਾਦਸੇ ਕੱਚੇ ਲਾਇਸੰਸ ਧਾਰਕਾਂ ਅਤੇ ਸੜਕ ਹਾਦਸੇ ਬਿਨ੍ਹਾਂ
ਲਾਇਸੰਸ ਤੋਂ ਵਾਹਨ ਚਲਾਉਣ ਵਾਲਿਆਂ ਵੱਲੋਂ ਕੀਤੇ ਗਏ।

ਪੰਜਾਬ ''ਚ ਸੜਕ ਹਾਦਸੇ: 
ਜੇ ਆਪਾਂ ਪੰਜਾਬ ਰਾਜ ਦੀ ਗੱਲ ਕਰੀਏ ਤਾਂ, ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਪੰਜਾਬ ਭਰ ''ਚ 6638 ਸੜਕ ਹਾਦਸੇ ਹੋਏ ਅਤੇ4893 ਲੋਕਾਂ ਦੀ ਮੌਤ ਹੋ ਗਈ। 40% ਸੜਕ ਦੁਰਘਟਨਾਵਾਂ ਭਾਰੀਆਂ ਕਮਰਸ਼ੀਅਲ ਗੱਡੀਆਂ ਕਰਕੇ ਹੋਈਆਂ। ਕ੍ਰਾਈਮ ਬ੍ਰਾਂਚ ਪੰਜਾਬ ਪੁਲਿਸ ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਿਕ ਸਾਲ 2015'' ਪੰਜਾਬ ''ਚ ਸੜਕ ਹਾਦਸਿਆਂ ਦੀ ਦਰ 4% ਤੱਕ ਅਤੇ ਜ਼ਖਮੀਆਂ ਦੀ ਦਰ 5% ਤੱਕ ਵਧੀ ਹੈ।

ਸੜਕ ਸੁਰੱਖਿਆ ਨਿਯਮ: 
ਭਾਰਤ ਸਰਕਾਰ ਨੇ ਸੜਕ ਸੁਰੱਖਿਆ ਨਿਯਮਾਂ ਨੂੰ ਯਕੀਨਨ ਤੌਰ ਤੇ ਲਾਗੂ ਕਰਨ ਲਈ ਕਾਫੀ ਕਦਮ ਚੁੱਕੇ ਹਨ।ਇਨ੍ਹਾਂ ਨਿਯਮਾਂ ਤੇ  ਅਮਲ ਕਰਨਾ ਵੀ ਬਹੁਤ ਜ਼ਰੂਰੀ ਹੈ।ਸਰਕਾਰ ਨੇ ਰਾਸ਼ਟਰੀ ਸੜਕ ਸੁਰੱਖਿਆ ਪਾਲਿਸੀ ਨੂੰ ਪਾਸ ਕੀਤਾ ਹੈ, ਇਸ ਅਧੀਨ ਕੁੱਝ ਜ਼ਰੂਰੀ ਨੁਕਤੇ ਅਮਲ ''ਚ ਲਿਆਂਦੇ ਜਾਣਗੇ, ਜਿਵੇਂ ਸੜਕ ਸੁਰੱਖਿਆ ਸੰਬੰਧੀ ਸੁਚੇਤਨਤਾ ਅਤੇ
ਸਤਰਕਿਤਾ ਦਾ ਫੈਲਾਅ ਕਰਨਾ, ਸੜਕੀ ਸੂਚਨਾਵਾਂ ਦਾ ਡੈਟਾਬੇਸ ਤਿਆਰ ਕਰਨਾ, ਇਟੈਲੀਜੈਂਟ ਸੜਕੀ ਢਾਂਚਾ ਤਿਆਰ ਕਰਨਾ, ਇਲੈਕਟ੍ਰਾਨਿਕ ਤਕਨੀਕਾਂ ਦਾ ਉਪਯੋਗ, ਜੀ.ਪੀ.ਐਸ ਅਤੇ ਉਪਗ੍ਰਹਿ ਪ੍ਰਣਾਲੀਆਂ ਰਾਹੀਂ ਸੜਕਾਂ ਦੀ ਦੇਖ-ਰੇਖ ਅਤੇ ਕੰਟਰੋਲ ਆਦਿ ਨੁਕਤੇ ਤਿਆਰ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਸੜਕ ਮੰਤਰਾਲੇ ਵੱਲੋਂ ਪ ੍ਰੋਗਰਾਮ ਦਾ ਵੀ ਐਲਾਨ ਕੀਤਾ ਗਿਆ ਹੈ; ਇਸ ਦਾ ਮਤਲਬ ਐਜੂਕੇਸ਼ਨ (ਸਿੱਖਿਆ),ਇੰਜਨੀਅਰਿੰਗ (ਸੜਕ ਤੇ ਵਾਹਨ), ਇਨਫੋਰਸਮੈਂਟ (ਲਾਗੂ ਕਰਨਾ) ਅਤੇ ਐਮਰਜੈਂਸੀ ਕੇਅਰ (ਤਤਕਾਲੀ ਬਚਾਅ)। ਸੜਕਾਂ ਦੇ ਨਿਰਮਾਣ ਸਮੇਂ ਇਹ ਨੁਕਤੇ ਨੂੰ ਧਿਆਨ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਦੀਆਂ ਤਕਰੀਬਕ 100 ਦੇ ਕਰੀਬ ਸੜਕਾਂ ਦੁਰਘਟਨਾਵਾਂ ਦੇ
ਸੰਦਰਭ ਤੋਂ ਬਹੁਤ ਸੰਵੇਦਨਸ਼ੀਲ ਹਨ, ਨੂੰ ਪਹਿਲਾਂ ਨਿਰਮਾਣ ਕਾਰਜਾਂ ਦੀ ਸ਼੍ਰੇਣੀ ''ਚ ਰੱਖਿਆ ਗਿਆ ਹੈ।ਇਸ ਸੰਬੰਧ ''ਚ ਰਾਜਾਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
।ਸਭ ਤੋਂ ਪਹਿਲਾਂ ਸੜਕਾਂ ਤੇ ਮਾਰਗਾਂ ਦਾ ਵਧੀਆ ਤਰੀਕੇ ਨਾਲ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ।ਕਾਨੂੰਨ ਹੀ ਇਦਾਂ ਦਾ ਹੋਵੇ ਕਿ ਵਾਹਨ ਚਲਾਉਣ ਦੌਰਾਨ ਮੋਬਾਈਲ ਫੋਨ ਦੀ ਵਰਤੋ, ਸ਼ਰਾਬ ਅਤੇ ਡਰੱਗਜ਼ ਦੀ ਵਰਤੋ ''ਤੇ ਪੱਕੀ ਪਾਬੰਧੀ ਲੱਗ ਜਾਵੇ।ਅਮਰੀਕਾ ਦੀ ਵਰਜੀਨੀਆ ਸਟੇਟ ਅਤੇ ਮੈਰੀਲੈਂਡ ਸੂਬੇ ''ਚ ਸੜਕ ਸੁਰੱਖਿਆ ਸੰਬੰਧੀ ਸਖਤ ਕਾਨੂੰਨ ਲਾਗੂ ਹਨ।ਸਫਰ
ਦੌਰਾਨ ਮੋਬਾਈਲ ਫੋਨ ਤੇ ਪੂਰੀ ਪਾਬੰਧੀ ਹੈ।ਹਾਦਸਿਆਂ ਤੋਂ ਬਚਾਅ ਲਈ ਸੜਕਾਂ ਦੀ ਦਰਜਾਬੰਦੀ, ਕਰਨੀ ਵੀ ਬਹੁਤ ਜ਼ਰੂਰੀ ਹੈ ।ਇਸ ਕਾਨੂੰਨ ਅਨੁਸਾਰ ਵਧੀਆ ਤਰੀਕੇ ਨਾਲ ਤਿਆਰ ਸੜਕਾਂ ਨੂੰ ''ਏ'' ਸ਼੍ਰੇਣੀ ''ਚ ਰੱਖਿਆ ਗਿਆ ਹੈ।''ਏ'' ਸ਼੍ਰੇਣੀ ਦੀਆਂ ਸੜਕਾਂ ਚਾਰ ਸਿਤਾਰਿਆਂ ਨੂੰ ਦਰਸਾਉਂਦੀਆਂ ਹਨ।''ਬੀ'' ਸ਼੍ਰੇਣੀ ਵਾਲੀਆਂ ਸੜਕਾਂ ਤਿੰਨ
ਸਿਤਾਰਿਆਂ ਨੂੰ ਦਰਸਾਉਂਦੀਆਂ ਹਨ।ਸੜਕ ਸੁਰੱਖਿਆ ਦੇ ਪ੍ਰਬੰਧਾਂ ਨੂੰ ਪੁਖਤਾ ਕਰਨ ਲਈ ਸਖਤ ਡ੍ਰਾਈਵਿੰਗ ਟੈਸਟ ਦਾ ਹੋਣਾ ਬਹੁਤ ਜ਼ਰੂਰੀ ਹੈ।ਪਬਲਿਕ
ਟਰਾਂਸਪੋਰਟ ਅਤੇ ਭਾਰੀ ਵਾਹਨਾਂ ਦੇ ਚਾਲਕਾਂ ਲਈ ਸਪੈਸ਼ਲ ਟ੍ਰੇਨਿੰਗ ਸਕੂਲ ਪੂਰੇ ਦੇਸ਼ ''ਚ ਹੀ ਖੋਲਣੇ ਚਾਹੀਦੇ ਹਨ।ਵੱਖ ਵੱਖ ਬੀਮਾ ਕੰਪਨੀਆਂ ਵੀ ਸੜਕ ਸੁਰੱਖਿਆ ਸੰਬੰਧੀ ਕੁੱਝ ਜ਼ਰੂਰੀ ਨੁਕਤੇ ਪੇਸ਼ ਕਰਦੀਆਂ ਹਨ।ਇਸ ਅਨੁਸਾਰ ਨੌਜੁਆਨ ਚਾਲਕਾਂ ਤੇ ਦੇਰ ਰਾਤ ਨੂੰ ਡ੍ਰਾਈਵਿੰਗ ਕਰਨ ਤੇ ਪਾਬੰਧੀ ਹੋਵੇ, ਤਜਰਬੇਕਾਰ ਵਿਅਕਤੀਆਂ ਦੁਆਰਾ
ਹੀ ਵਾਹਨ ਚਾਲਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ।ਸ਼ਰਾਬ/ਡਰੱਗਜ਼ ਤੇ ਪੂਰਨ ਰੂਪ ''ਚ ਪਾਬੰਧੀ ਹੋਵੇ।ਵੱਡੀਆਂ ਗੱਡੀਆਂ ਦੀ ਰਿਹਾਇਸ਼ੀ ਇਲਾਕਿਆਂ ''ਚ ਜਾਣ ਤੇ ਪਾਬੰਧੀ ਹੋਵੇ।“ਸਫਰ ਮੁਤਾਬਿਕ ਬੀਮਾ ਯੋਜਨਾਵਾਂ ਮਤਲਬ ਕਿ ਤੁਸੀਂ ਕਦੋਂ ਤੇਕਿੱਥੇ ਡ੍ਰਾਈਵ ਕਰੋਗੇ, ਐਕਸੀਡੈਂਟ ਦੀ ਹਾਲਤ ''ਚ ਤੁਹਾਡੇ ਸਫਰ ਮਤਾਬਿਕ ਹੀ ਤੁਹਾਨੂੰ ਮਾਲੀ ਮਦਦ ਦਿੱਤੀ ਜਾਵੇਗੀ।ਕੁੱਝ ਚੁਨਿੰਦਾ ਦੇਸ਼ਾਂ ''ਚ ਇਹ ਨਿਯਮ ਲਾਗੂ ਹਨ।ਸੜਕਾਂ ਤੇ ਵਾਹਨ ਲੋੜ ਮੁਤਾਬਿਕ ਹੀ ਕੱਢੋ। ਸਾਡੇ ਦੇਸ਼ ''ਚ ਅਜਿਹੇ ਕਾਨੂੰਨ ਬਣਨੇ ਅਤੇ ਲਾਗੂ ਕਰਨੇ ਅਤੀ ਜ਼ਰੂਰੀ ਹਨ।
ਸਰਕਾਰ ਵੱਲੋਂ ਵਾਹਨ ਕੰਪਨੀਆਂ ਦੁਆਰਾ ਬੇਲੋੜੀਆਂ ਗੱਡੀਆਂ ਮਾਰਕਿਟ ''ਚ ਲਿਆਉਣ ਤੇ ਵੀ ਪਾਬੰਧੀ ਚਾਹੀਦੀ
ਹੈ। ਦੇਖੋ-ਦੇਖੀ ਕਾਰ ਕੰਪਨੀਆਂ ਇੱਕ ਸਾਲ ''ਚ ਹੀ 2-3 ਮਾਡਲ ਮਾਰਕਿਟ ''ਚ ਉਤਾਰ ਰਹੀਆਂ ਹਨ।ਇਹ ਪੈਸੇ ਦੀ ਵੀ ਬਰਬਾਦੀ ਹੈ।ਪਿਛਲੇ ਕੁੱਝ ਮਹੀਨਿਆਂ ਦੌਰਾਨ ਉੱਤਰੀ ਭਾਰਤ ਦੀਆਂ ਮੁੱਖ ਸੜਕਾਂ ਤੇ ਲੱਗੇ ਵੱਡੇ-ਵੱਡੇ ਜਾਮਵਾਹਨਾਂ ਦੀ ਵੱਧਦੀ ਗਿਣਤੀ ਦੀ ਹੀ ਉਦਾਹਰਨ ਹਨ। ਦੁਰਘਟਨਾਵਾਂ ਤੋਂ ਬਚਨ ਲਈ ਵਾਹਨਾਂ/ਗੱਡੀਆਂ ਦੇ ਸੁਰੱਖਿਅਤ ਡਿਜ਼ਾਈਨ ਅਤੇ ਉਹਨਾਂ ਦੀ ਬਾਲਣ-ਬੱਚਤ ਸੰਯੋਗਤਾ ਵਧਾਉਣ ਤੇ ਜ਼ੋਰ ਦੇਣ ਦੀ ਵੀ ਬਹੁਤ ਲੋੜ ਹੈ।ਡੀਜ਼ਲ ਅਤੇ ਪੈਟਰੋਲ ਗੱਡੀਆਂ ਦੀ ਮਾਈਲੇਜ (ਕਿ.ਮੀ ਪ੍ਰਤੀ ਲਿਟਰ)ਅਜੇ ਕੁਝ ਮਿਲੀਲੀਟਰ ਤੱਕ ਹੀ ਸੀਮਤ ਹੈ, ਨਵੀਨਤਮ ਇੰਜਨ ਤਕਨਾਲੋਜੀ ਵਰਤ ਕੇ ਇਹ ਸੀਮਾ 20-25 ਕਿ.ਮੀ/ਲਿ. ਕਰਨੀ ਚਾਹੀਦੀ ਹੈ।ਸਿਰਫ ਪ੍ਰਦੂਸ਼ਨ ਰਹਿਤ ਗੱਡੀਆਂ ਨੂੰ ਹੀ ਪਰਮਿਟ ਮਿਲਣੇ ਚਾਹੀਦੇ ਹਨ।

ਜੀ. ਪੀ. ਐਸ ਨੈਨੋ ਜੀ. ਪੀ. ਐਸ ਨੈਨੋ ਉਪਗ੍ਰਹਿ ਪ੍ਰਣਾਲੀ ਦਾ ਸੜਕ ਸੁਰੱਖਿਆ ''ਚ ਯੋਗਦਾਨ ਉਪਗ੍ਰਹਿ ੍ਰ
ਜੀ.ਪੀ.ਐਸ ਯਾਨੀ ਗਲੋਬਲ ਪੁਜੀਸ਼ਨਿੰਗ ਸੈਟੇਲਾਈਟ (ਵਿਸ਼ਵ ਸਥਿਰ ਉਪਗ੍ਰਹਿ) ਪ੍ਰਣਾਲੀ ਦੀ ਉਪਲਬਧਤਾ ਅਤੇ ਦਰੁਸਤੀ ਕਰਕੇ ਵਾਹਨਾਂ ''ਚ ਸੁਰੱਖਿਆ ਹੋਰ ਵੀ ਸੁਚਾਰੂ ਢੰਗ ਨਾਲ ਅਤੇ ਮਜ਼ਬੂਤ ਹੋ ਸਕੇਗੀ।ਇਸ ਪ੍ਰਣਾਲੀ ਦੀ ਵਰਤੋਂ ਨਾਲ ਸੜਕਾਂ ਉੱਪਰ ਮੋਟਰ/ਵਾਹਨ ਦੁਰਘਟਨਾਵਾਂ ਤੋਂ ਬਚ ਸਕਣਗੇ।ਇਸ ਆਟੋਮੈਟਿਕ (ਸਵੈਚਾਲਿਤ) ਉਗ੍ਰਹਿ ਸੰਚਾਰ ਪ੍ਰਣਾਲੀ ਦੀ ਵਰਤੋਂ ਨਾਲ ਸੜਕਾਂ ਤੇ ਵਾਹਨਾਂ ਦੀ ਸਹੀ ਮੋਜੂਦਗੀ ਦਾ ਪਤਾ ਲੱਗ ਸਕੇਗਾ ਕਿ ਵਾਹਨ ਕਿਸ ਦਿਸ਼ਾ ''ਚ ਅਤੇ ਕਿੰਨੀ ਗਤੀ ਨਾਲ ਜਾ ਰਿਹਾ ਹੈ।ਵਿਸ਼ਵ ਸਥਿਰ ਉਪਗ੍ਰਹਿ ਪ੍ਰਣਾਲੀ ਰਾਹੀਂ ਵਾਹਨਾਂ ਨੂੰ ਸੜਕਾਂ ਤੇ ਪੇਸ਼ ਆਉਣ ਵਾਲੀਆਂ ਰੁਕਾਵਟਾਂ ਆਦਿ ਬਾਰੇ ਵੀ ਸਹੀ ਪਤਾ ਲਗਾਇਆ ਜਾ ਸਕੇਗਾ।ਪਿਛਲੇ ਮਹੀਨੇ ਭਾਰਤ ਦੁਆਰਾ ਪ ੁਲਾੜ ਚ
ਵੱਖ-ਵੱਖ ਦੇਸ਼ਾਂ ਦੇ 104 ਉਪਗ੍ਰਹਿ ਸਥਾਪਿਤ ਕੀਤੇ ਹਨ, ਇਹਨਾਂ ''ਚ ਭਾਰਤੀ ਪੁਲਾੜ ਅਤੇ ਖੋਜ ਸੰਸਥਾ (ਇਸਰੋ) ਦੇਦੋ ਨੈਨੋ ਉਪਗ੍ਰਹਿ ਵੀ ਸ਼ਾਮਲ ਹਨ, ਜੋ ਕਿ ਭਾਰਤ ਦੇ ਨਵੀਨਤਮ ਅਤੇ ਆਧੁਨਿਕ ਸੰਚਾਰ ਸਿਸਟਮ ਲਈ ਕੰਮ ਕਰਨਗੇ।ਇਹਨਾਂ ਉਪਗ੍ਰਹਾਂ ''ਚ ਲੱਗੇ ਨੈਨੋ ਸੈਂਸਰਾਂ ਰਾਹੀਂ ਸੜਕਾਂ ਅਤੇ ਆਵਾਜਾਈ ਉੱਪਰ ਸਟੀਕ ਨਜ਼ਰ
ਰਹੇਗੀ।ਅੱਜਕਲ ਦੀਆਂ ਆਧੁਨਿਕ ਕਾਰਾਂ ਅਤੇ ਬੱਸਾਂ ਆਦਿ ''ਚ ਜੀ.ਪੀ.ਐਸ ਪ੍ਰਣਾਲੀ ਦੇ ਰਿਸੀਵਰ ਲੱਗੇ ਆ ਰਹੇਹਨ।ਇੰਟਰਨੈਟ ਦੀ ਮੱਦਦ ਨਾਲ ਇਹ ਰਿਸੀਵਰ ਸਿੱਧੇ ਹੀ ਉਪਗ੍ਰਹਿ ਪ੍ਰਣਾਲੀ ਨਾਲ ਜੁੜ ਜਾਣਗੇ ਅਤੇ ਵਾਹਨ ''ਚ ਲੱਗੀ ਰਿਸੀਵਰ ਸਕਰੀਨ ਤੇ ਡ੍ਰਾਈਵਰ ਨੂੰ ਸਫਰ ਸੰਬੰਧੀ ਅਗਾਊਂ ਜਾਣਕਾਰੀ ਮਿਲਦੀ ਰਹੇਗੀ।ਇਸ ਨੈਨ ਉਪਗ੍ਰਹਿ ਪ੍ਰਣਾਲੀ ਰਾਹੀਂ ਤੇਜ਼ ਗੱਡੀ ਚਲਾਉਣ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਾਲ ਹੀ ਚੇਤਾਵਨੀ ਜਾਰੀ ਹੋ ਸਕੇਗੀ।ਜੀ.ਪੀ.ਐਸ (ਵਿਸ਼ਵ ਸਥਿਰ ਉਪਗ੍ਰਹਿ) ਪਣਾਲੀ ਰਾਹੀਂ ਧੁੰਦ ''ਚ ਹੋਣ ਵਾਲੇ ਸੜਕ ਅਤੇ ਰੇਲ ਹਾਦਸਿਆਂ ਉੱਪਰ ਵੀ ਲਗਾਮ ਲੱਗੇਗੀ।ਜੀ.ਪੀ.ਐਸ ਪ੍ਰਣਾਲੀ ''ਚ ਹੋਰ ਸੁਧਾਰਾਂ ਲਈ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ, ਆਈ.ਆਈ. ਟੀਜ਼, ਅਤੇ ਖੋਜ ਲੈਬੋਰੇਟਰੀਆਂ ''ਚ ਪ੍ਰੀਖਣ ਅਤੇ ਖੋਜ ਕਾਰਜ ਚੱਲ ਰਹੇ ਹਨ।ਭਵਿੱਖ ਦੀਆਂ ਸਮਾਰਟ ਸੜਕਾਂ ਅਤੇ ਸੁਰੱਖਿਅਤ ਟਰਾਂਸਪੋਰਟ ਨੈਟਵਰਕ ਲਈ ਜੀ.ਪੀ.ਐਸ
ਯਾਨੀ ਗਲੋਬਲ ਪੁਜੀਸ਼ਨਿੰਗ ਸੈਟੇਲਾਈਟ (ਵਿਸ਼ਵ ਸਥਿਰ ਉਪਗ੍ਰਹਿ) ਪ੍ਰਣਾਲੀ ਵਰਦਾਨ ਸਾਬਿਤ ਹੋਵੇਗੀ।

ਸੜਕ ਸੁਰੱਖਿਆ ਦੇ ਕੁੱਝ ਮਹੱਤਵਪੂਰਨ ਨਿਯਮ:
(1) ਆਵਾਜਾਈ ਦੇ ਨਿਯਮਾਂ ਅਤੇ ਚਿੰਨ੍ਹਾਂ ਨੂੰ ਹਮੇਸ਼ਾਂ ਧਿਆਨ ਨਾਲ ਪੜੋ ਤੇ ਉਹਨਾਂ ਦੀ ਪਾਲਣਾ ਕਰੋ।
(2) ਗੱਡੀ ਚਲਾਉਣ ਸਮੇਂ ਸੀਟ ਬੈਲਟ ਦਾ ਪ੍ਰਯੋਗ ਲਾਜ਼ਮੀ ਹੈ।ਵਾਹਨਾਂ ਦੇ ਇੰਡੀਕੇਟਰਾਂ ਦੀ ਮੁੜਣ ਸਮੇਂ ਵਰਤੋਂ ਜ਼ਰੂਰ ਕਰੋ। 
(3) ਓਵਰ ਸਪੀਡ ਤੇ ਗੱਡੀ ਨਾ ਚਲਾਓ । 50-70 ਕਿ.ਮੀ. ਪ੍ਰਤੀ ਘੰਟਾ ਵਾਹਨ ਦੀ ਸਪੀਡ ਠੀਕ ਰਹਿੰਦੀ
ਹੈ।
(4) ਡ੍ਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ।
(5) ਸਕੂਟਰ, ਮੋਟਰ-ਸਾਈਕਲ ਚਲਾਉਣ ਸਮੇਂ ਹੈਲਮਟ ਦਾ ਪ੍ਰਯੋਗ ਜ਼ਰੂਰ ਕਰੋ।
(6) ਨਬਾਲਗ ਗੱਡੀ ਨਾ ਚਲਾਉਣ।
(7) ਜ਼ੈਬਰਾ ਕਰਾਸਿੰਗ ਤੇ ਵਾਹਨ ਹੌਲੀ ਕਰ ਲਵੋ ਅਤੇ ਪੈਦਲ ਲੰਘਣ ਵਾਲਿਆਂ ਨੂੰ ਹਮੇਸ਼ਾਂ ਤਰਜੀਹ ਦਿਓ।
(8) ਆਪਣੀ ਗੱਡੀ ਦਾ ਸਮੇਂ-ਸਮੇਂ ਚੈੱਕਆਪ ਜ਼ਰੂਰ ਕਰਵਾਓ।ਟਾਇਰ ਫਟਣ ਕਰਕੇ ਵੀ ਬਹੁਤੇ ਹਾਦਸੇ ਹੁੰਦੇ
ਹਨ। ਇਸ ਲਈ ਵਾਹਨ ਨੂੰ ਮਕੈਨਿਕ ਤੋਂ ਚੰਗੀ ਤਰ੍ਹਾਂ ਨਾਲ ਚੈੱਕ ਕਰਵਾਓ ਅਤੇ ਸਮੇਂ ਸਿਰ ਸਰਵਿਸ ਵੀ
ਕਰਵਾਓ।
(9) ਜੇ ਤੁਹਾਡੇ ਕੋਲ ਪੱਕਾ ਜਾਂ ਆਰਜ਼ੀ ਲਾਇਸੈਂਸ ਹੈ ਤਾਂ ਹੀ ਤੁਸੀਂ ਗੱਡੀ ਚਲਾਉਣ ਦੇ ਯੋਗ ਹੋਵੋਗੇ।ਰੈਗੂਲਰ ਲਾਇਸੈਂਸ ਤੋਂ ਬਗੈਰ ਤੁਸੀਂ ਸੜਕ ਤੇ ਗੱਡੀ ਨਹੀਂ ਚਲਾ ਸਕਦੇ।
(10) ਟ੍ਰੈਫਿਕ ਪੁਲਿਸ ਦਾ ਹਮੇਸ਼ਾਂ ਸਹਿਯੋਗ ਕਰੋ। ਹਮੇਸ਼ਾਂ ਸੱਭਿਅਕ ਰਹਿ ਕੇ ਸੜਕ ਤੇ ਚਲੋ।ਸੜਕਾਂ ਸਭ ਦੀਆਂ
ਸਾਂਝੀਆਂ ਹਨ, ਸੜਕਾਂ ਤੇ ਗੰਦ ਨਾ ਪਾਵੋ। ਫਲਾਂ ਦੇ ਛਿਲਕੇ, ਕੂੜਾ-ਕਰਕਟ, ਪੱਥਰ, ਰੋੜੇ/ਬਜਰੀ ਆਦਿ
ਨਾ ਸੁੱਟੋ, ਇਹ ਸਭ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਜੇ ਇਹ ਪਏ ਹੋਣ ਤਾਂ ਬੜੇ ਧਿਆਨ ਨਾਲ
ਚੁੱਕ ਕੇ ਇੱਕ ਪਾਸ ੇ ਰੱਖ ਦਿਓ।
(11) ਸ਼ਰਾਬ ਪੀ ਕੇ ਗੱਡੀ ਚਲਾਉਣੀ ਸਿੱਧੀ ਮੌਤ ਨਾਲ ਮਿਲਣੀ ਹੈ।ਅਜਿਹਾ ਕਦੇ ਵੀ ਨਾ ਕਰ ੋ।
(12) ਸੜਕਾਂ ਤੇ ਹੰਕਾਰ ''ਚ ਆ ਕੇ ਜਾਂ ਤੈਸ਼ ''ਚ ਆ ਕੇ ਗੱਡੀ ਕਦੀ ਵੀ ਨਾ ਚਲਾਓ, ਅਜਿਹਾ ਤੁਹਾਡੇ
ਵਾਸਤੇ ਅਤੇ ਹੋਰਨਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
(13) ਹਮੇਸ਼ਾਂ ਆਪਣੀ ਲੈਨ ''ਚ ਜਾਂ ਖੱਬੇ ਪਾਸੇ ਰਹਿ ਕੇ ਗੱਡੀ ਚਲਾਓ।ਗੱਡੀ ਦੇ ਸ਼ੀਸ਼ਿਆਂ ਰਾਹੀਂ ਪਿਛਲੀਆਂ ਆ ਰਹੀਆਂ ਗੱਡੀਆਂ ਨੂੰ ਪੂਰੀ ਤਰ੍ਹਾਂ ਨਾਲ ਭਾਂਪ ਕੇ ਹੀ ਅਗਲੇ ਵਾਹਨ ਨੂੰ ਸੱਜੇ ਪਾਸੇ ਤੋਂ ਕਰਾਸ ਕਰੋ।
ਸੋ ਸੜਕ ਸੁਰੱਖਿਆ ਦੇ ਮਹੱਤਵਪੂਰਨ ਨਿਯਮਾਂ ਨੂੰ ਅਪਣਾਉਣਾ ਤੇ ਉਹਨਾਂ ਦੀ ਪਾਲਣਾ ਕਰਨੀ ਸਾਡੀ
ਸਭਨਾਂ ਦੀ ਜਿੰਮੇਵਾਰੀ ਹੈ।ਸਰਕਾਰਾਂ ਵੀ ਇਸ ਪਾਸੇ ਆਪਣਾ ਖਾਸ ਧਿਆਨ ਦੇਣ, ਕਿਉਂਕਿ ਕਿਸੇ ਵੀ ਦੇਸ਼
ਦੀ ਆਰਥਿਕਤਾ ਦਾ ਪਤਾ ਉਸ ਦੇਸ਼ ਦੇ ਲੋਕਾਂ ਦੇ ਰਹਿਣ ਸਹਿਣ ਅਤੇ ਸੜਕਾਂ ਦੇ ਵਧੀਆ ਨਿਰਮਾਣ
ਕਾਰਜਾਂ ਤੋਂ ਹੀ ਲੱਗਦਾ ਹੈ।