ਡਰਾਵਿੰਗ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ

04/14/2019 5:01:28 PM

ਅੱਜ ਕੱਲ ਸੜਕੀ ਦੁਰਘਟਨਾਵਾਂ ਬਹੁਤ ਹੀ ਵਧ ਗਈਆਂ ਹਨ। ਨਵੇਂ ਤੋਂ ਨਵੇਂ ਤੇਜ਼ ਰਫਤਾਰ ਵਾਲੇ ਸਾਧਨ ਸੜਕਾ ਤੇ ਉੁੱਤਰ ਚੁੱਕੇ ਆ ਸਾਡੇ ਨੌਜਵਾਨ ਵੀਰ ਭੈਣਾਂ ਵਧੀਆਂ ਤੋਂ ਵਧੀਆਂ ਲਗਜਰੀ ਗੱਡੀਆਂ ਖਰੀਦ ਰਹੇ ਆ ਕੋਈ ਮਾੜੀ ਗੱਲ ਨਹੀਂ ਪਰ ਤੇਜ਼ ਰਫਤਾਰ ਤੇ ਗੱਡੀ ਚਲਾਉੁਂਦੇ ਸਮੇਂ ਜੋ ਲਾਪਰਵਾਹੀਆ ਵਰਤ ਰਹੇ ਆ....
ਉੁਨਾਂ ਦੇ ਸਿੱਟੇ ਬੜੇ ਭਿਆਨਕ ਉੱਭਰ ਕੇ ਸਹਾਮਣੇ ਆ ਰਹੇ ਆ...ਜਿੰਨਾ ਵਿੱਚੋਂ ਦੋ ਬਹੁਤ ਹੀ ਖਤਰਨਾਕ ਗੱਡੀ ਚਲਾਉਂਦੇ ਸਮੇਂ ਮੋਬਾਇਲ ਫੌਨ ਤੇ ਗੱਲ ਕਰਨੀ ਅਤੇ ਰਸਤਾ ਨਾ ਮਿਲਣ ਤੇ ਜਿਦ ਬਾਜੀ ਕਰਨੀ ਜਾ ਜਲਦ ਬਾਜ਼ੀ ਕਰਨੀ... 
ਇਸ ਤੋਂ ਬਾਅਦ ਫਿਰ ਛੋਟੇ ਬੱਚਿਆਂ ਨੂੰ ਮੋਟਰਸਾਇਕਲ ਆਦਿ ਦੇਣਾ ਵੀ ਬਹੁਤ ਖਤਰਨਾਕ ਹੈ।
ਸੜਕਾਂੳਉੱਪਰ ਘੁੰਮ ਰਹੇ ਆਵਾਰਾ ਪਸ਼ੂ ਵੀ ਬਹੁਤ ਹੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਆ ਪਰ ਪਸ਼ੂ ਦਾ ਜਰਾ ਵੀ ਪਤਾ ਨਹੀ ਲੱਗਦਾ ਕੇ ਕਦ ਤੁਹਾਡੇ ਵਹੀਕਲ ਨਾਲ ਆ ਟਕਰਾਏ .....  
ਇਸ ਲਈ ਆਪਣੇ ਵਹੀਕਲ ਨੂੰ ਘੱਟ ਰਫਤਾਰ ਤੇ ਚਲਾਉਣਾ ਚਾਹੀਦਾ ਹੈ।ਜੇ ਅਸੀ ਇਨ੍ਹਾਂ ਸਾਰੀਆ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਵਹੀਕਲ ਚਲਾਵਾਂਗੇ ਤਾਂ ਜਾਨੀ ਮਾਲੀ ਨੁਕਸਾਨ ਤੋਂ ਬਚ ਸਕਦੇ ਹਾਂ। ਆਪਣੀਆਂ ਗਲਤੀਆਂ ਦਾ ਦੋਸ਼ ਸਰਕਾਰਾਂ ਨੂੰ ਨਾ ਦਿਓ ਕਿਉਂਕਿ ਗੱਡੀ ਅਸੀਂ ਖੁਦ ਚਲਾ ਰਹੇ ਹਾਂ ਸਰਕਾਰ ਨਹੀ ਸਰਕਾਰਾਂ ਨੂੰ ਸਿਰਫ ਅਸੀਂ ਸੜਕਾਂ ਨਾ ਬਣਾਉਣ ਜਾਂੳਉਨਾਂ ਦੀ ਡਿਉੂਟੀ ਪ੍ਰਤੀ ਘੇਰ ਸਕਦੇ ਹਾਂ ਜੇ ਕਿਤੇ ਸੜਕ ਟੁੱਟੀ ਹੋਣ ਕਰਕੇ ਕੋਈ ਘਟਨਾ ਵਾਪਰਦੀ ਹੈ ਤਾਂ ਫਿਰ ਸਰਕਾਰ ਹੀ ਜਿੰਮੇਵਾਰ ਹੈ ਬਾਕੀ ਜਿੱਥੇ ਵੀ ਚੌਕ ਚੁਰਾਹਿਆਂ ਵਿੱਚ ਲਾਲ ਹਰੀਆਂ ਬੱਤੀਆ ਲੱਗੀਆਂ ਉਨ੍ਹਾਂ ਨੂੰ ਦੇਖ ਕੇ ਵਹੀਕਲ ਨੂੰ ਹਰਕਤ ਵਿੱਚ ਲਿਆਂਦਾ ਜਾਵੇ । ਇਸ ਤਰ੍ਹਾਂ ਜੇ ਅਸੀ ਆਪਣੀਆਂ ਜਿੰਮੇਵਾਰੀਆਂ ਨਿਭਾਵਾਂਗੇ ਤਾਂ ਅਸੀਂ ਆਪਣੇ ਨੁਕਸਾਨ ਤੋਂ ਵੀ ਬਚਾਂਗੇ ਤੇ ਸਾਡਾ ਸਮਾਜ ਸਾਡਾ ਸ਼ਹਿਰ ਸਾਡਾ ਦੇਸ਼ ਵੀ ਖੁਸ਼ਹਾਲ ਹੋਵੇਗਾ।

ਸੁਖਚੈਨ ਸਿੰਘ 'ਠੱਠੀ ਭਾਈ '(ਯੂਏਈ)
00971527632924

Aarti dhillon

This news is Content Editor Aarti dhillon