ਘਰੋਂ ਕੱਢ ਕੇ ਮਾਵਾਂ ਨੂੰ ਉਜਾੜ ਕੇ ਰੁੱਖਾਂ ਦੀਆਂ ਛਾਵਾਂ ਨੂੰ...

03/04/2020 12:57:23 PM

ਘਰੋਂ ਕੱਢ ਕੇ ਮਾਵਾਂ ਨੂੰ ਉਜਾੜ ਕੇ ਰੁੱਖਾਂ ਦੀਆਂ ਛਾਵਾਂ ਨੂੰ
ਮੁੱਲ ਖਰੀਦਣਾ ਪੈਣਾ ਐ ਫੇਰ ਮੁਫਤ 'ਚ ਮਿੱਲੇ ਸਾਹਾਂ ਨੂੰ
ਜੇ ਇੰਝ ਹੀ ਦੂਸ਼ਿਤ ਕਰਦੇ ਰਹੇ ਅਸੀਂ ਪਾਣੀ ਤੇ ਹਵਾਵਾਂ ਨੂੰ
ਇਕ ਦਿਨ ਮੁਸੀਬਤ ਝੱਲਣੀ ਪੈਣੀ ਆ ਸਾਡੇ ਚਾਵਾਂ ਨੂੰ
ਜ਼ਹਿਰ ਪੀਣਾ ਗਿੱਜ ਗਏ ਅਸੀਂ ਜ਼ਹਿਰੀ ਹੋਈ ਫਿਰਦੇ ਆ
ਸ਼ੁੱਧ ਭੋਜਨ ਕਿੱਥੋਂ ਦੇਵਾਂਗੇ ਅਸੀਂ ਬਨੇਰੇ ਬੈਠੇ ਕਾਵਾਂ ਨੂੰ
ਦੁਧਾਰੂ ਪਛੂਆਂ ਨੂੰ ਮਿਲਦਾ ਜ਼ਹਿਰੀਲਾ ਚਾਰਾ ਹੁਣ
ਰੋਡ ਉੱਤੇ ਅਸੀਂ ਲੈ ਆਏ ਡੰਗਰ ਵੱਛੇ ਗਾਵਾਂ ਨੂੰ
ਕੁਦਰਤ ਨਾਲ ਕਰੀ ਜਾਂਦੇ ਆ ਅਸੀਂ ਅੰਨ੍ਹੇਵਾਹ ਖਿਲਵਾੜ
ਤਾਂ ਹੀ ਉਜੋਨ ਪਰਤ ਵੀ ਖਿਸਕਦੀ ਜਾਂਦੀ ਆ ਉਤਾਹਾਂ ਨੂੰ
ਆਪਣੇ ਹੀ ਪਤਨ ਵੱਲ ਵੱਧਦਾ ਐ ਇਨਸਾਨ ਹੁਣ
ਰੱਬਾ ਮੁਆਫ ਕਰੀ ਅਸੀਂ ਵਿਗਾੜ ਦਿੱਤਾ ਤੇਰੀਆਂ ਰੱਚਨਾਵਾਂ ਨੂੰ
ਭੂਚਾਲ, ਤੂਫਾਨਾਂ ਦਾ ਵੀ ਅਸੀਂ ਮਖੌਲ ਉਡਾਉਣ ਲੱਗੇ ਆਂ
ਭੁੱਲ ਗਏ ਤੇਰੇ ਉਪਕਾਰ ਤੇ ਤੇਰੀਆਂ ਦਿੱਤੀਆਂ ਬਾਹਾਂ ਨੂੰ
ਕੋਈ ਐਸਾ ਭਾਣਾ ਵਰਤਾ ਸੋਝੀ ਆਵੇ ਇਨਸਾਨ ਨੂੰ
ਵਧਾਵਾ ਦਵੇ ਉਹ ਉਜਾੜ ਦੀਆਂ ਰੋਕਥਾਮਾਂ ਨੂੰ
ਖੰਨੇ ਵਾਲਾ “ਜੱਸ“ ਕੁਦਰਤ ਦੀ ਖੈਰ ਮੰਗਦਾ ,,
ਪੂਰੀਆਂ ਕਰੀ ਰੱਬਾ ਇਹਦੀਆਂ ਦੁਆਵਾਂ ਨੂੰ

ਜੱਸ ਖੰਨੇ ਵਾਲਾ
9914926342


Aarti dhillon

Content Editor

Related News