ਰਿਸ਼ਤਿਆਂ ਦੀ ਵਿਗੜਦੀ ਹੋਈ ਵਿਆਕਰਨ

06/29/2020 11:51:54 AM

ਨਵਨੀਤ ਕੌਰ
9872438410

ਜਨਮ ਦੇ ਸਮੇਂ ਤੋਂ ਹੀ ਮਨੁੱਖ ਨਾਲ ਕਈ ਤਰ੍ਹਾਂ ਦੇ ਰਿਸ਼ਤੇ ਜੁੜ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਰਿਸ਼ਤੇ ਪਿਆਰ ਤੇ ਕੁੱਝ ਰਿਸ਼ਤੇ ਖੂਨ ਦੇ ਹੁੰਦੇ ਹਨ। ਪਿਆਰ, ਵਿਸ਼ਵਾਸ਼ ਦੇ ਅਹਿਸਾਸ ਤੇ ਟਿਕੇ ਰਿਸ਼ਤੇ ਚਿਰ ਸਥਾਈ ਰੂਪ ਸਾਕਾਰ ਕਰ ਲੈਂਦੇ ਹਨ। ਕੁਝ ਰਿਸ਼ਤੇ ਬੜੇ ਸੁਹਾਵਣੇ ਹੁੰਦੇ ਹਨ, ਜਿਨ੍ਹਾਂ ਨਾਲ ਜ਼ਿੰਦਗੀ ਪਲਾਂ 'ਚ ਬੀਤਦੀ ਪ੍ਰਤੀਤ ਹੁੰਦੀ ਹੈ ਤੇ ਕੁਝ ਰਿਸ਼ਤੇ ਕੰਢਿਆਂ ਦੀ ਤਰ੍ਹਾਂ ਜਾਪਦੇ ਹਨ, ਜਿਨ੍ਹਾਂ ਨੂੰ ਸਿਰਫ਼ ਸਮਾਜ ਦੇ ਡਰ ਤੋਂ ਨਿਭਾਇਆ ਜਾਂਦਾ ਹੈ। ਸਿਆਣੇ ਆਖਦੇ ਹਨ, ਰਿਸ਼ਤੇ ਰਬੜ ਦੀ ਤਰ੍ਹਾਂ ਹੁੰਦੇ ਹਨ, ਜਿੰਨਾਂ ਜ਼ਿਆਦਾ ਖਿੱਚੋਗੇ ਟੁੱਟ ਜਾਣਗੇ। ਅੱਜ ਦਾ ਮਨੁੱਖ ਐਨਾਂ ਸਵਾਰਥੀ ਹੋ ਗਿਆ ਕਿ ਅੱਜ ਹਰ ਦੂਜੇ-ਤੀਜੇ ਬਾਦ ਦੇ ਰਿਸ਼ਤੇ ਤਿੜਕ ਰਹੇ ਹਨ। 

ਜਦੋਂ ਅਸੀਂ ਕਿਸੇ ਨਾਲ ਰਿਸ਼ਤਾ ਸਿਰਫ਼ ਪੈਸਿਆਂ ਨੂੰ ਜਾਂ ਕਿਸੇ ਹੋਰ ਲਾਲਚ 'ਚ ਆ ਕੇ ਜੋੜਦੇ ਹਾਂ ਤਾਂ ਉਦੋਂ  ਖੁਸ਼ੀ ਕੁਝ ਸਮੇਂ ਦੀ ਹੀ ਮਿਲਦੀ ਹੈ ਤੇ ਅਸੀਂ ਫੇਰ ਸਾਰੀ ਉਮਰ ਸਿਰਫ਼ ਰਿਸ਼ਤਿਆਂ ਦਾ ਭਾਰ ਢੋਂਦੇ ਹਾਂ। ਮੈਨੂੰ ਲੱਗਦਾ ਰਿਸ਼ਤਿਆਂ ਵਿੱਚ ਆਪਸੀ ਸਮਝਦਾਰੀ ਤੇ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ਬਰਦਸਤੀ ਦੇ ਥੋਪੇ ਹੋਏ ਰਿਸ਼ਤੇ ਸਾਰੀ ਜ਼ਿੰਦਗੀ ਕੰਡਿਆਂ ਦੀ ਤਰ੍ਹਾਂ ਚੁਭਦੇ ਰਹਿੰਦੇ ਹਨ 'ਤੇ ਅਸੀਂ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ। ਕੁਝ ਮਾਤਾ-ਪਿਤਾ ਆਪਣੇ ਕੰਮਾਂ-ਕਾਰਾਂ 'ਚ ਐਨੇ ਵਿਅੱਸਤ ਹੋ ਜਾਂਦੇ ਹਨ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇ ਪਾਉਂਦੇ ਤੇ ਨਾਂ ਹੀ ਸਮੇਂ ਸਿਰ ਚੰਗੀ ਸਿੱਖਿਆ ਦੇ ਪਾਉਂਦੇ ਹਨ, ਜਿਸਦੇ ਨਤੀਜੇ ਵਜੋਂ ਉਹ ਇਨਸਾਨ ਦੀ ਜਗ੍ਹਾਂ ਹੈਵਾਨ ਬਣ ਜਾਂਦੇ ਹਨ। ਇਨ੍ਹਾਂ ਰਿਸ਼ਤਿਆਂ ਦੇ ਤਾਣੇ-ਬਾਣੇ ’ਤੇ ਹੀ ਸਾਰਾ ਸਮਾਜਕ ਢਾਂਚਾ ਉਸਰਿਆ ਹੋਇਆ ਹੈ। ਇਸ ਲਈ ਇਨ੍ਹਾਂ ਵੱਲ ਧਿਆਨ ਦੇਣਾ ਵੀ ਬਣਦਾ ਹੈ ਤੇ ਇਨ੍ਹਾਂ ਦੇ ਢਾਂਚੇ ਨੂੰ ਮਜਬੂਤ ਕਰਨਾ ਵੀ ਬਣਦਾ ਹੈ। 

'ਕਰੰਡ' ਦੀ ਗੰਭੀਰ ਸਮੱਸਿਆ ਵੀ ਨਹੀਂ ਤੋੜ ਸਕੀ ਸਿੱਧੀ ਬਿਜਾਈ ਕਰਨ ਵਾਲੇ ਯੋਧੇ ਕਿਸਾਨਾਂ ਦਾ ‘ਸਿਰੜ’

ਰਿਸ਼ਤੇ ਹੀਰੇ ਦੀ ਤਰ੍ਹਾਂ ਸਖਤ ਨਹੀਂ ਕੱਚ ਦੀ ਤਰ੍ਹਾਂ ਚਮਕੀਲੇ ਹੁੰਦੇ ਹਨ ਤੇ ਟੁੱਟਦੇ ਫੁੱਲਾਂ ਤੋਂ ਵੀ ਪਹਿਲਾਂ ਹਨ। ਅਜੋਕੇ ਸਮੇਂ ਰਿਸ਼ਤਿਆਂ ਦਾ ਜੋ ਹਾਲ ਹੈ, ਉਹਦੇ ਪਿਛੋਕੜ ਪਿੱਛੇ ਬਹੁਤ ਸਾਰੇ ਕਾਰਨ ਕੰਮ ਕਰਦੇ ਹਨ, ਜੋ ਸਿਰਫ਼ ਬਾਹਰੀ ਹੀ ਨਹੀਂ ਹੁੰਦੇ ਅੰਦਰੂਨੀ ਵੀ ਹੁੰਦੇ ਹਨ। ਕੇਵਲ ਮਾਨਸਿਕ ਹੀ ਨਹੀਂ ਭਾਵਨਾਤਮਿਕ ਵੀ ਹੁੰਦੇ ਹਨ। ਇਹ ਮਿੱਠੇ ਵੀ ਜਲੇਬੀ ਦੀ ਤਰ੍ਹਾਂ ਹੁੰਦੇ ਹਨ ਤੇ ਗੁੰਝਲਦਾਰ ਵੀ ਉਨ੍ਹੇ ਹੀ ਹੁੰਦੇ ਹਨ। ਇਨ੍ਹਾਂ ਅੰਦਰ ਮਿਠਾਸ ਕੇਵਲ ਪਿਆਰ ਦੀ ਚਾਸ਼ਨੀ ਨਾਲ ਹੀ ਆ ਸਕਦੀ ਹੈ। ਸਵੈ-ਹੰਕਾਰ ਨਾਲ ਇਨ੍ਹਾਂ ਦਾ ਸਵਾਦ ਫਿੱਕਾ ਪੈ ਜਾਂਦਾ ਹੈ। ਸਾਡੇ ਰਿਸ਼ਤਿਆਂ ਅੰਦਰ ਤਰੇੜਾਂ ਦਾ ਕਾਰਨ ਸਾਡਾ ਦੁਨਿਆਵੀ ਭਲੇ ਦੇ ਸੰਕਲਪ ਤੋਂ ਟੁੱਟਕੇ ਸਵੈ ਕੇਂਦਰਤ ਹੋਣਾ ਹੈ। 

ਨਾਸ਼ਤੇ ’ਚ ਜ਼ਰੂਰ ਖਾਓ 2 ਅੰਡੇ, ਬਚ ਸਕਦੇ ਹੋ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ

ਉਦਾਹਰਣ ਵਜੋਂ ਸਾਨੂੰ ਪ੍ਰਾਪਤੀ ਵੀ ਸਾਡੀ ਹੀ ਵੱਡੀ ਲੱਗਦੀ ਹੈ, ਦੁੱਖ ਵੀ ਸਾਨੂੰ ਆਪਣੇ ਹੀ ਵਧੇਰੇ ਡੂੰਘਾ ਤੇ ਵਿਆਪਕ ਲੱਗਦਾ ਹੈ ਦੂਜਿਆਂ ਦਾ ਨਹੀਂ। ਜੇਕਰ ਕਦੇ ਬੇਰੁਜ਼ਗਾਰੀ, ਬ੍ਰਾਂਡ ਦੇ ਕੱਪੜੇ ਆਦਿ ਨਾ ਮਿਲਣ ਕਰਕੇ ਹੀ ਸਾਡੇ ਦੁੱਖੀ ਹੋਣ ਦਾ ਕਾਰਨ ਲੱਗਦਾ ਹੈ ਤਾਂ ਇੱਕ ਫੇਰੀ ਮੈਟਰੋ ਸ਼ਹਿਰਾਂ ਦੇ ਉਸ ਇਲਾਕੇ ਅੰਦਰ ਲਾ ਲੈਣੀ ਚਾਹੀਦੀ ਹੈ, ਜਿਸ ਨੂੰ ਅੰਗਰੇਜ਼ੀ ਵਿੱਚ "ਸਲਅੱਮ" ਏਰੀਆ ਕਹਿੰਦੇ ਹਨ। ਪੰਜਾਬੀ ਵਿੱਚ ਝੋਪੜੀਆਂ, ਕੁੱਲੀਆਂ ਜ਼ਾ ਕੱਚੀਆਂ ਬਸਤੀਆਂ 'ਚ ਰਹਿਣ ਵਾਲੇ ਲੋਕ ਕਹਿ ਲਵੋ। ਜਿੱਥੇ ਮਨੁੱਖ ਜਾਨਵਰਾਂ ਤੋਂ ਵੀ ਭੈੜੀ ਜ਼ਿੰਦਗੀ ਜੀਅ ਰਹੇ ਹਨ, ਫਿਰ ਸਾਨੂੰ ਜਾਂ ਤਾਂ ਆਪਣੇ ਆਪ ਤੇ ਹਾਸਾ ਆਵੇਗਾ ਜਾਂ ਫੇਰ ਗੁੱਸਾ,ਫੇਰ ਸਾਨੂੰ ਸਾਡਾ ਉਹੀ ਆਪਾ ਸਾਨੂੰ ਵੱਡਾ ਜਾਪੇਗਾ ਜੋ ਕਦੇ ਇੱਕ ਚੀਜ਼ ਨਾ ਮਿਲਣ ਕਰਕੇ ਅਕਸਰ ਛੋਟਾ ਜਾਪਦਾ ਹੈ। ਜੇਕਰ ਅਸੀਂ ਕਿਸੇ ਛੋਟੀ ਜਿਹੀ ਪ੍ਰਾਪਤੀ ਨਾਲ ਹੀ ਆਪਣੇ ਆਪ ਨੂੰ ਸਿਕੰਦਰ ਸਮਝ ਬੈਠੇ ਹਾਂ, ਫੇਰ ਯਾਦ ਕਰਨਾ ਚਾਹੀਦਾ ਹੈ, ਮਹਾਨ ਇਨਸਾਨਾਂ ਦੀਆਂ ਪ੍ਰਾਪਤੀਆਂ ਨੂੰ, ਸੰਘਰਸ਼ਾਂ ਨੂੰ,  ਉਨ੍ਹਾਂ ਦੇ ਅਨੁਸ਼ਾਸਨ ਨੂੰ ,ਨਿਮਰਤਾ ਨੂੰ,ਫੇਰ ਹੀ ਸਾਨੂੰ ਸਾਡੀ ਛੋਟੀ ਸੋਚ ਦਾ ਅਹਿਸਾਸ ਹੋਵੇਗਾ। 

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

ਇਸ ਤਰ੍ਹਾਂ ਜੇਕਰ ਜ਼ਿਆਦਾ ਹੀ ਆਪਣੀ ਜ਼ਿੰਦਗੀ ਤੋਂ ਦੁੱਖੀ ਹੋ ਤਾਂ ਫਿਲੀਸਤਾਨ, ਲੀਬੀਆ, ਇਰਾਕ, ਅਫ਼ਗਾਨਿਸਤਾਨ ਅੰਦਰ ਵੱਸਦੀ ਬਹੁਤੀ ਵਸੋਂ ਦੇ ਦਰਦਾਂ ਦਾ ਅਹਿਸਾਸ ਕਰਨਾ ਤੁਹਾਡਾ ਦਰਦ ਤਕਲੀਫ਼ ਛੂ-ਮੰਤਰ ਹੋ ਜਾਵੇਗਾ। ਉਪਰੋਕਤ ਕੁਝ ਉਦਾਹਰਨਾਂ ਉਨ੍ਹਾਂ ਲੋਕਾਂ ਨੂੰ ਸ਼ੀਸ਼ਾਂ ਦਿਖਾਉਣ ਲਈ ਨੇ ਜੋ ਰਿਸ਼ਤਿਆਂ ਵਿੱਚ ਆਪਣੇ-ਆਪ ਨੂੰ ਲੋੜ ਤੋਂ ਜ਼ਿਆਦਾ ਮਹੱਤਤਾ ਦਿੰਦੇ । ਲਗਪਗ ਸਭ ਨੂੰ ਇਕੋ ਜਿਹੀਆਂ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਰਾਸ਼ਟਰੀ ਅਪਰਾਧ ਬਿਓਰੋ (ncrb) ਦੇ ਅੰਕੜੇ ਅੱਖਾਂ ਖੋਲਣ ਲਈ ਕਾਫ਼ੀ ਹਨ। ਕਿ ਔਰਤ ਵਿਰੋਧੀ ਅਪਰਾਧ ਵਿੱਚ 70-80% ਵਿੱਚੋਂ ਅਪਰਾਧ ਕਰਨ ਵਾਲਾ ਮਰਦਾਂ ਵਿਚੋਂ ਕੋਈ ਸਕਾ ਸਬੰਧੀ, ਰਿਸ਼ਤੇਦਾਰ ਜਾਂ ਗੁਆਂਢੀ ਹੀ ਹੁੰਦਾ ਹੈ ਅਜਿਹਾ ਕਿਉਂ ? ਇਸ ਪਿੱਛੇ ਵੱਡਾ ਕਾਰਨ ਸਾਡੇ ਰਿਸ਼ਤਿਆਂ ਅੰਦਰ ਆਈ ਨੈਤਿਕ ਗਿਰਾਵਟ ਹੈ, ਲਿਖਦੇ ਬੋਲਦੇ ਵੀ ਸ਼ਰਮ ਆਉਂਦੀ ਹੈ। 

ਕਿਸੇ ਸਮੇਂ ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਧੀ ਭੈਣ ਮੰਨੀ ਜਾਂਦੀ ਸੀ ਤੇ ਅੱਜਕੱਲ੍ਹ ਰਿਸ਼ਤੇਦਾਰੀ ਅੰਦਰ ਲੱਗਦੀ ਭੈਣ ਨਾਲ ਵੀ ਕੁਕਰਮ ਦੇ ਕੇਸ ਸਾਹਮਣੇ ਆ ਰਹੇ ਹਨ। ਗੱਲਾਂ ਇਸ ਤੋਂ ਅੱਗੇ ਜਾ ਕੇ ਮਾਂ-ਪੁੱਤ, ਧੀ-ਬਾਪ ਨਾਲ ਨਜਾਇਜ਼ ਸੰਬੰਧਾਂ ਤੱਕ ਚਲੀ ਗਈ ਹੈ। ਭਾਵੇਂ ਅਜਿਹੇ ਕੇਸ ਘੱਟ ਹੋਣ। ਪਰ ਏਦਾਂ ਦੇ ਬਹੁਤ ਕੇਸ ਤਾਂ ਸਾਹਮਣੇ ਹੀ ਨਹੀਂ ਆਉਂਦੇ। ਸ਼ਾਇਦ ਪਰਿਵਾਰਕ ਮੈਂਬਰ ਸਮਾਜ ਦੇ ਡਰ ਤੋਂ ਆਪਣੇ ਘਰ ਵਿੱਚ ਹੀ ਦਫ਼ਨ ਕਰ ਲੈਂਦੇ ਅਜਿਹੇ ਕੇਸਾਂ ਨੂੰ। ਹਮੇਸ਼ਾਂ ਹੀ ਕਿਉਂ ਸਮਾਜ ਦਾ ਡਰ ਬਣਿਆ ਰਹਿੰਦਾ ਹੈ? ਸਮਾਜ ਵੀ ਤਾਂ ਸਾਡੇ ਲੋਕਾਂ ਨਾਲ ਬਣਦਾ ਹੈ ਫੇਰ ਕਿਉਂ ਅਸੀਂ ਕਿਸੇ ਦਾ ਅਜਿਹੀਆਂ ਮੁਸ਼ਕਿਲਾਂ ਵਿੱਚ ਸਾਥ ਦੇਣ ਦੀ ਥਾਂ ਸਮਾਜ 'ਚ ਉਨ੍ਹਾਂ ਦਾ ਮਜ਼ਾਕ ਬਣਾ ਦਿੰਦੇ ਹਾਂ? ਇਸ ਕਰਕੇ ਆਧੁਨਿਕ ਸਮਾਜ ਵਿੱਚ ਵੱਧ ਰਹੀ ਅਰਾਜਕਤਾ ਲਈ ਸਾਡੀ ਮਾਨਸਿਕਤਾ ਵੀ ਇਸ ਘਟੀਆ ਮਾਨਸਿਕ ਵਰਤਾਰੇ ਨੂੰ ਜਨਮ ਦੇਣ ਵਿੱਚ ਮੱਹਤਵਪੂਰਨ ਸਥਾਨ ਰੱਖਦੀ ਹੈ।

ਪਰਿਵਾਰ ਅਤੇ ਸਮਾਜ ਨਾਲ ਟਕਰਾ ਕੇ ਗਣਿਤ ਪੜ੍ਹਣ ਵਾਲੀ ਕੁੜੀ : ਮੈਰੀ ਸੋਫੀ ਜੇਰਮੀ

ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕਰਨਾ ਚਾਹੀਦਾ ਹੈ ਸਾਡੇ ਕਿੰਨੇ ਪਵਿੱਤਰ ਰਿਸ਼ਤੇ ਵੀ ਤਾਰ ਤਾਰ ਹੋ ਗਏ ਹਨ ? ਸੋਚਣਾ ਪੈਣਾ ਹੈ ਅਜਿਹਾ ਕਿਵੇਂ ਹੋ ਗਿਆ ? ਜਦੋਂ ਕਿ ਜ਼ਮਾਨਾ ਵਿਗਿਆਨ ਅਤੇ ਕੰਪਿਊਟਰ ਦਾ ਹੈ, ਕਿਤੇ ਇਸ ਮਸ਼ੀਨੀ ਦੌਰ ਅੰਦਰ ਅਸੀਂ ਵੀ ਮਸ਼ੀਨ ਹੀ ਤਾਂ ਨਹੀਂ ਬਣ ਗਏ ? ਕਿਤੇ ਬਜ਼ਾਰਵਾਦ ਅੰਦਰ ਹਰ ਚੀਜ਼ ਵਿਕਣ ਦੀ ਮਾੜੀ ਪ੍ਰਵਿਰਤੀ ਕਰਕੇ ਇਨਸਾਨੀਅਤ ਤੇ ਰਿਸ਼ਤੇ ਵੀ ਵਿਕ ਤਾਂ ਨਹੀਂ ਗਏ? ਕਿਤੇ ਪਿਆਰ ਬਾਰੇ ਕੋਮਲ ਅਹਿਸਾਸ ਵੀ ਮੰਡੀ ਦੀ ਵਸਤੂ ਤਾਂ ਨਹੀਂ ਬਣ ਗਏ ? ਕਿਤੇ ਅਸੀਂ ਆਧੁਨਿਕ ਕਹਾਉਣ ਦੇ ਚੱਕਰ ਵਿੱਚ ਅਖੌਤੀ ਆਜ਼ਾਦੀ ਦੇ ਸ਼ੋਰ ਅੰਦਰ ਅਸੀਂ ਸਿਰਫ਼ ਜੰਗਲੀ ਮਾਨਸਿਕਤਾ ਤਾਂ ਨਹੀਂ ਗ੍ਰਹਿਣ ਕਰ ਰਹੇ ਤੇ ਉਸਦੇ ਅਸਲ ਅਰਥਾਂ ਤੋਂ ਅਸੀਂ ਦੂਰ ਹੋਈਏ? ਕਿਤੇ ਵਿਸ਼ਵੀਕਰਨ ਦੇ ਦੌਰ ਅੰਦਰ ਅਸੀਂ ਸਿਰਫ਼ ਪੱਛਮ ਦੀਆਂ ਕੂੜ ਆਦਤਾਂ ਨੂੰ ਹੀ ਤਾਂ ਨਹੀਂ ਮਾਣ ਨਾਲ ਸਵੀਕਾਰ ਕਰ ਰਹੇ ? ਤੇ ਪੂਰੇ ਵਿਸ਼ਵ ਦੀਆਂ ਪਾਕ- ਰੀਤਾਂ, ਸੁਹਿਰਦ ਵਿਚਾਰਾਂ, ਕੋਮਲਤਾ ਨੂੰ ਅਣਦੇਖਾਂ ਤਾਂ ਨਹੀਂ ਕਰ ਰਹੇ ? ਵਾਤਾਵਰਣ ਅੰਦਰ ਫ਼ੈਲ ਰਹੇ ਪ੍ਰਦੂਸ਼ਣ ਤੋਂ ਜ਼ਿਆਦਾ ਪ੍ਰਦੂਸ਼ਿਤ ਅਸੀਂ ਅੰਦਰੋਂ ਤਾਂ ਨਹੀਂ ਹੋ ਗਏ ? ਸਭ ਸਵਾਲਾਂ ਦੇ ਜਵਾਬ ਤੁਹਾਨੂੰ ਹਾਂ ਵਿੱਚ ਮਿਲਣਗੇ।

ਖੇਡ ਰਤਨ ਪੰਜਾਬ ਦੇ : ਕੁਸ਼ਤੀ 'ਚ ਕਮਾਲਾਂ ਕਰਦਾ ‘ਕਰਤਾਰ ਸਿੰਘ’

ਇਸ ਲਈ ਸਭ ਤੋਂ ਪਹਿਲਾਂ ਸਮੱਸਿਆਵਾਂ ਦੇ ਮੂਲ ਕਾਰਨਾਂ ਨੂੰ ਸਮਝੀਏ, ਸਮੱਸਿਆਵਾਂ ਦੀ ਸ਼ਨਾਖਤ ਕਰੀਏ ਤੇ ਸਵੈ-ਵਿਸ਼ਲੇਸ਼ਣ ਵੱਲ ਵਧੀਏ। ਅਸੀਂ ਬਾਜ਼ਾਰ ਦੀ ਵਿਕਣ ਵਾਲੀ ਅਸੀਂ ਵਸਤੂ ਨਾ ਬਣੀਏ, ਉਹ ਬਜ਼ਾਰ ਜੋ ਸਾਨੂੰ ਸੋਚਣ ਸਮਝਣ ਤੇ ਮਹਿਸੂਸਣ ਵੀ ਆਪਣੀ ਤਰ੍ਹਾਂ ਲਾਵੇ। ਸਾਡੀ ਮੂਲ ਪ੍ਰਵਿਰਤੀਆਂ ਅੰਦਰ ਵਿਕਾਰ ਪੈਦਾ ਕਰੇ। ਅਸੀਂ ਆਪਣੀ ਜ਼ਮੀਨੀ ਹਕੀਕਤ ਨੂੰ ਸਮਝਦੇ ਹੋਏ ਐਥੋਂ ਦੀਆਂ ਰੀਤਾਂ ਨੂੰ ਨਾਲ ਲੈ ਕੇ ਵਿਸ਼ਵ ਸੱਭਿਆਚਾਰ ਦਾ ਅੰਗ ਬਣੀਏ। ਵਿਸ਼ਵ ਵਾਸੀ ਸਾਡੇ ਤੇ ਮਾਣ ਕਰਨ ਅਤੇ ਅਸੀਂ ਵੀ ਆਪਣੀਆਂ ਉੱਚ ਕੀਮਤਾਂ ਨਾਲ ਪੂਰੇ ਵਿਸ਼ਵ ਨੂੰ ਪ੍ਰਭਾਵਤ ਕਰੀਏ। ਲੋੜ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣ ਦੀ ਹੈ। ਹਰ ਰਿਸ਼ਤੇ ਦਾ ਆਪਣਾ ਵਿਸ਼ੇਸ਼ ਸਥਾਨ ਹੁੰਦਾ ਹੈ ਪਰ ਲੋੜ ਹੈ ਕਿ ਅਸੀਂ ਸਭ ਰਿਸ਼ਤਿਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਈਏ

PunjabKesari

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਮੋਲ ਵਚਨ ਹਨ "ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।।" ਇਸ ਧਾਰਨਾ ਰਾਹੀਂ ਅਸੀਂ ਸੰਵਾਦ ਨਾਲ ਜੁੜੀਏ। ਭਾਵ ਪਹਿਲਾ ਦੂਜੇ ਦਾ ਪੱਖ ਨਿਮਰਤਾ ਨਾਲ ਸੁਣੀਏ ਫੇਰ ਸਲੀਕੇ ਤੇ ਤਰਕ ਨਾਲ ਆਪਣਾ ਪੱਖ ਰੱਖੀਏ। ਫੇਰ ਹੀ ਰਿਸ਼ਤੇ ਅੰਦਰ ਆਈਆਂ ਸਮੱਸਿਆਵਾਂ ਨਾਲ ਇੱਕ- ਇੱਕ ਕਰਕੇ ਨਜਿੱਠਿਆ ਜਾ ਸਕਦਾ ਹੈ। ਇਉਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕ ਨੂੰ ਨਹੀਂ ਭੁੱਲਣਾ ਚਾਹੀਦਾ। "ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲ ਪਛਾਣੁ"। ਆਓ ਅਸੀਂ ਸਾਰੇ ਆਪਣੇ ਮੂਲ ਨੂੰ ਪਛਾਣੀਏ। ਰਿਸ਼ਤਿਆਂ ਦੀਆਂ ਬਗੀਚੀ ਨੂੰ ਫੇਰ ਮਹਿਕਣ ਲਾਈਏ। ਪਿਆਰ, ਸਤਿਕਾਰ ਦੀ ਹਵਾਵਾਂ ਇਸ ਬਗੀਚੀ ’ਚੋਂ ਫਿਰ ਤੋਂ ਆਵਣ। ਦੁਨੀਆਂ ਦਾ ਭਲਾ ਮੰਗੀਏ।


rajwinder kaur

Content Editor

Related News