ਲਾਲ ਬੱਤੀ ਕੋਠੇ ਬਨਾਮ ਫ਼ਿਲਮੀ ਹੀਰੋਇਨਾਂ

07/07/2020 12:51:48 PM

ਰਮੇਸ਼ਵਰ ਸਿੰਘ
ਸੰਪਰਕ ਨੰਬਰ 9914880392

ਭਾਰਤ ਦੇ ਚਾਰ ਮੈਟਰੋ ਸ਼ਹਿਰਾਂ ਦਿੱਲੀ, ਮੁੰਬਈ, ਚੇਨਈ ਤੇ ਕੋਲਕਾਤਾ ਵਿੱਚ ਲਾਇਸੈਂਸ ਪ੍ਰਾਪਤ ਕਰਤਾ ਜਨਾਨੀਆਂ ਨੂੰ ਲੈ ਕੇ ਸਰੀਰ ਵੇਚਣ ਦਾ ਧੰਦਾ ਨਿਸ਼ਚਿਤ ਇਲਾਕਿਆਂ ਵਿੱਚ ਸਥਾਪਤ ਕੀਤੇ ਹੋਏ ਕੋਠੇ ਹਨ। ਆਮ ਭਾਸ਼ਾ ਵਿੱਚ ਇਸ ਨੂੰ ਲਾਲ ਬੱਤੀ ਵਾਲੇ ਕੋਠੇ ਕਿਹਾ ਜਾਂਦਾ ਹੈ। ਇਸ ਧੰਦੇ ਵਿੱਚ ਨੇਪਾਲੀ ਆਂਧਰਾ ਪ੍ਰਦੇਸ਼ ਪੱਛਮੀ ਬੰਗਾਲ ਤੇ ਕੇਰਲਾ ਦੀਆਂ ਕੁੜੀਆਂ ਮੋਹਰੀ ਹਨ। ਮੈਂ ਖ਼ੁਦ ਇਨ੍ਹਾਂ ਕੋਠਿਆਂ ਵਿੱਚ ਵਿਚਰ ਕੇ ਵੇਖਿਆ ਹੈ। 50% ਬੀਬੀਆਂ ਜਾਂ ਕੁੜੀਆਂ ਆਪਣੀ ਮਰਜ਼ੀ ਨਾਲ ਇਹ ਧੰਦੇ ਵਿੱਚ ਹਨ। ਉਸ ਦੇ ਵੱਖ-ਵੱਖ ਕਾਰਨ ਹਨ। ਇਸ ਦਾ ਮੁੱਖ ਕਾਰਨ ਹੈ ‘ਗਰੀਬੀ’, ਜਿਸ ਕਾਰਨ ਉਹ ਇਸ ਕੋਠੇ ਨੂੰ ਕਮਾਈ ਦਾ ਮੁੱਦਾ ਬਣਾਉਂਦੀਆਂ ਹਨ।

ਕੇਰਲਾ ਤੇ ਪੱਛਮੀ ਬੰਗਾਲ ਦੀਆਂ ਕੁੜੀਆਂ ਮੌਜ ਮਸਤੀ ਲਈ ਘਰਦਿਆਂ ਨੂੰ ਨੌਕਰੀ ਦਾ ਕੰਮ ਦੱਸ ਕੇ ਮੋਟੀ ਕਮਾਈ ਕਰ ਰਹੀਆਂ ਹਨ। ਬਾਕੀ ਧੰਦਾ ਏਜੰਟਾਂ ਤੇ ਨਿਰਭਰ ਕਰਦਾ ਹੈ, ਜੋ ਨੌਕਰੀ ਦਾ ਬਹਾਨਾ ਲਗਾ ਕੇ ਘਰ ਤੋਂ ਲੈ ਆਉਂਦੇ ਹਨ। ਇੱਥੇ ਆਪਣੀ ਮਰਜ਼ੀ ਦੀ ਕੀਮਤ ਲਗਾ ਕੇ ਕੋਠੇ ਚਲਾਉਣ ਵਾਲੇ ਮੁਖੀਆਂ ਨੂੰ ਵੇਚ ਦਿੰਦੇ ਹਨ। ਕੋਠੇ ਨੂੰ ਚਲਾਉਣ ਵਾਲੀ ਜਨਾਨੀ ਜਿਸ ਨੂੰ ਆਂਟੀ ਨਾਲ ਸੰਬੋਧਨ ਕੀਤਾ ਜਾਂਦਾ ਹੈ, ਉਹ ਕਿਸੇ ਦੀ ਭਰਤੀ ਕਰਨ ਤੋਂ ਪਹਿਲਾਂ ਉਸਦਾ ਮੈਡੀਕਲ ਕਰਵਾਉਂਦੀ ਹੈ। ਇਹ ਨਾਂ ਕੋਠਿਆਂ ਵਿੱਚ ਮੈਡੀਕਲ ਲੜੀ ਰਾਜ ਸਰਕਾਰ ਦੇ ਕਾਨੂੰਨਾਂ ਅਨੁਸਾਰ ਚੱਲਦੀ ਹੀ ਰਹਿੰਦੀ ਹੈ ਤਾਂ ਜੋ ਕੰਮ ਕਰਨ ਵਾਲੀਆਂ ਔਰਤਾਂ ਤੇ ਆਉਣ ਵਾਲੇ ਗਾਹਕਾਂ ਨੂੰ ਕੋਈ ਗੰਭੀਰ ਬੀਮਾਰੀ ਨਾ ਲੱਗ ਸਕੇ।

ਕੋਰੋਨਾ ਤੋਂ ਬਚਣ ਲਈ FSSAI ਨੇ ਜਾਰੀ ਕੀਤੇ ਭੋਜਨ ਸੁਰੱਖਿਆ ਦਿਸ਼ਾ-ਨਿਰਦੇਸ਼, ਇੰਝ ਧੋਵੋ ਫਲ ਤੇ ਸਬਜ਼ੀਆਂ

ਕੋਠਿਆਂ ਨੂੰ ਭਾਰਤ ਨਿਵਾਸੀ ਬੇਹੱਦ ਘਿਰਣਾ ਕਰਦੇ ਹਨ। ਇਹ ਨਾ ਕੋਠਿਆਂ ਦੇ ਪਿੱਛੇ ਕੀ ਅਸਲੀਅਤ ਹੈ, ਕਿਸੇ ਨੂੰ ਕੁਝ ਪਤਾ ਨਹੀਂ। ਇੱਥੋਂ ਤੱਕ ਕਿ ਇੱਕ ਵਾਰ ਪਾਰਲੀਮੈਂਟ ਵਿੱਚ ਇਨ੍ਹਾਂ ਕੋਠਿਆਂ ਨੂੰ ਬੰਦ ਕਰਵਾਉਣ ਲਈ ਬਿੱਲ ਰੱਖਣ ਦਾ ਪ੍ਰੋਗਰਾਮ ਉਲੀਕਿਆ ਗਿਆ ਪਰ ਇੱਕ ਸਮਝਦਾਰ ਉਸ ਪਾਰਟੀ ਦੇ ਨੇਤਾ ਨੇ ਕਿਹਾ ਕਿ ਇਹ ਮੈਟਰੋ ਸ਼ਹਿਰ ਘਣੀ ਆਬਾਦੀ ਵਾਲੇ ਹਨ। ਕੀ ਤੁਸੀਂ ਆਪਣੀਆਂ ਔਰਤਾਂ ਤੇ ਬੱਚੀਆਂ ਦੀ ਇੱਜ਼ਤ ਨੂੰ ਬਚਾਉਣਾ ਨਹੀਂ ਚਾਹੁੰਦੇ। ਕੋਠੇ ਵਿੱਚ ਧੰਦਾ ਕਰਨ ਵਾਲੀਆਂ ਔਰਤਾਂ ਸਾਡੀ ਬੱਚੀਆਂ ਦੀ ਇੱਜ਼ਤ ਦੀ ਰਖਵਾਲੀ ਕਰਦੀਆਂ ਹਨ। ਕੋਠਿਆਂ ਦੇ ਧੰਦੇ ਵਿੱਚ ਕੋਲਕਾਤਾ ਤੇ ਮੁੰਬਈ ਮੋਹਰੀ ਹਨ।

ਕਰਨਾਟਕ ਨੂੰ ਸੋਕੇ ਦੀ ਸਮੱਸਿਆ ਤੋਂ ਉਭਾਰਨ ਵਾਲੇ "ਮੈਨ ਆਫ ਪਾਂਡਸ" ਦੀ ਸੁਣੋ ਕਹਾਣੀ (ਵੀਡੀਓ)

ਕੀ ਤੁਸੀਂ ਮੀਡੀਆ ਵਿੱਚ ਇਨ੍ਹਾਂ ਸ਼ਹਿਰਾਂ ਵਿੱਚ ਕੋਈ ਬਲਾਤਕਾਰ ਦਾ ਕੇਸ ਸੁਣਿਆ ਹੈ। ਅਜਿਹੀ ਦੂਸਰੀ ਲੜੀ ਉੱਨੀ ਸੌ ਅੱਸੀ ਦੇ ਦਹਾਕੇ ਵਿੱਚ ਇਨ੍ਹਾਂ ਸ਼ਹਿਰਾਂ ਵਿੱਚ ਸ਼ੁਰੂ ਹੋਈ, ਜਿਸ ਨੂੰ ਡਾਂਸ ਬੀਅਰ ਬਾਰ ਦਾ ਨਾਮ ਦਿੱਤਾ ਗਿਆ। ਅਜਿਹੀ ਬੀਅਰ ਬਾਰ ਦਾ ਲਾਇਸੈਂਸ ਪ੍ਰਾਪਤ ਕਰਨ ਲਈ ਪੱਧਰ ਦੀ ਕੀਮਤ ਚੁਕਾਉਣੀ ਪੈਂਦੀ ਹੈ, ਜਿਸ ਵਿੱਚ ਕੁੜੀਆਂ ਗਾਹਕਾਂ ਨੂੰ ਪੀਣ ਖਾਣ ਨੂੰ ਸਾਰਾ ਸਾਮਾਨ ਦਿੰਦੀਆਂ ਹਨ ਅਤੇ ਜੋ ਵੀ ਲੜਕਾ ਜਾਂ ਲੜਕੀ ਚਾਹੇ ਤਾਂ ਇੱਥੇ ਚੱਲ ਰਹੇ ਨਾਚ ਵਿੱਚ ਹਿੱਸਾ ਲੈ ਸਕਦੇ ਹਨ। ਕਾਨੂੰਨੀ ਤੌਰ ’ਤੇ ਤਾਂ ਕੁਝ ਲਾਈਸੈਂਸ ਵਾਲੀਆਂ ਕੰਪਨੀਆਂ ਹਨ ਸਰਵਿਸ ਤੇ ਨਾਚ ਲਈ ਲੜਕੀਆਂ ਭੇਜ ਦੀਆਂ ਹਨ ਪਰ ਮੌਜ ਮਸਤੀ ਵਾਲੇ ਲੋਕਾਂ ਨੇ ਇਸ ਵਿੱਚ ਹਿੱਸਾ ਲੈਣਾ ਚਾਲੂ ਕੀਤਾ। ਜਿੱਥੇ ਸ਼ਰਾਬ ਤੇ ਸ਼ਬਾਬ ਹੋਵੇ, ਉੱਥੇ ਗਲਤ ਕੁਰੀਤੀਆਂ ਦਾ ਹੋਣਗੀਆਂ ਹੀ ਸਰਕਾਰ ਨੇ ਅਜਿਹੀਆਂ ਗੈਰ ਕਾਨੂੰਨੀ ਧੰਦਾ ਵੇਖ ਕੇ ਕਾਨੂੰਨੀ ਤੌਰ ’ਤੇ ਰੋਕ ਲਗਾ ਦਿੱਤੀ।

ਘਰ ਵਿਚ ਬੱਚਿਆਂ ਨੂੰ ਸਹਿਣਸ਼ੀਲ ਕਿਵੇਂ ਬਣਾਈਏ ?

ਇਨ੍ਹਾਂ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਆਪਣਾ ਕੇਸ ਸੁਪਰੀਮ ਕੋਰਟ ਤੱਕ ਲੈ ਗਈਆਂ। ਅਦਾਲਤ ਨੇ ਕੁੜੀਆਂ ਦੇ ਹੱਕ ਵਿੱਚ ਫੈਸਲਾ ਦਿੱਤਾ ਤੇ ਸਰਕਾਰ ਨੂੰ ਝਾੜ ਪਾਉਂਦੇ ਹੋਏ ਕਿਹਾ ਗਲਤ ਕਾਰਨ ਤੁਸੀਂ ਰੋਕਣੇ ਹਨ। ਕਿਸੇ ਦੇ ਰੁਜ਼ਗਾਰ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਕੁੱਲ ਮਿਲਾ ਕੇ ਲਾਲ ਬੱਤੀ ਕੋਠੇ ’ਤੇ ਨਾਚ ਬੀਅਰ ਬਾਰ ਬਾਰੇ ਇਹ ਕਹਿ ਸਕਦੇ ਹਾਂ। ਇਸ ਦਾ ਆਮ ਜਨਤਾ ਉੱਤੇ ਕੋਈ ਅਸਰ ਨਹੀਂ ਪੈਂਦਾ, ਜੋ ਆਪਣੀ ਮਰਜ਼ੀ ਨਾਲ ਜਾਂਦੇ ਹਨ ਉਹ ਹੀ ਕਰਨੀ ਤੇ ਭਰਨੀ ਦੇ ਜ਼ਿੰਮੇਵਾਰ ਹਨ। ਦੋਨਾਂ ਧੰਦਿਆਂ ਦਾ ਅਸਰ ਮੈਟਰੋ ਸ਼ਹਿਰਾਂ ਉੱਪਰ ਹੀ ਪਿਆ ਹੋਵੇਗਾ ਪਰ ਆਮ ਭਾਰਤੀ ਜਨਤਾ ’ਤੇ ਨਹੀਂ।

ਬਹੁ ਗਿਣਤੀ ਭਾਰਤ ਦੀ ਇਸ ਧੰਦੇ ਬਾਰੇ ਜਾਣਦੀ ਵੀ ਨਹੀਂ ਦੂਜਾ ਪੱਖ ਸਾਡੀਆਂ ਫਿਲਮਾਂ ਜਦੋਂ ਤੋਂ ਕਾਲੀਆਂ ਚਿੱਟੀਆਂ ਵਿੱਚੋਂ ਫੱਟਾ ਫੱਟ ਪੁਲਾਂਘਾਂ ਪੁੱਟਦੀਆਂ ਰੰਗੀਨ ਹੋ ਗਈਆਂ ਤਾਂ ਭਾਰਤ ਦੀ ਨੌਜਵਾਨ ਪੀੜ੍ਹੀ ਇੱਕ ਦਮ ਇਨ੍ਹਾਂ ਵੱਲ ਝੁੱਕ ਗਈ ਪਿਛਲੇ ਪੰਜ ਕੁ ਦਹਾਕਿਆਂ ਤੋਂ ਕਿਹੜਾ ਮਰਦ ਜਾਂ ਇਸਤਰੀ ਹੈ, ਜਿਸ ਨੇ ਫਿਲਮ ਨਾ ਵੇਖੀ ਹੋਵੇ ਤੇ ਉਸ ’ਤੇ ਥੋੜ੍ਹਾ ਬਹੁਤ ਅਸਰ ਨਾ ਪਿਆ ਹੋਵੇ, ਅੱਤਕਥਨੀ ਨਹੀਂ। 1977 ਦੇ ਦਹਾਕੇ ਵਿੱਚ ਫ਼ਿਲਮਾਂ ਦਾ ਬੁਰਾ ਪ੍ਰਭਾਵ ਦੇਖ ਕੇ ਸਰਕਾਰ ਨੂੰ ਸੈਂਸਰ ਸਥਾਪਿਤ ਕਰਨਾ ਪਿਆ, ਜੋ ਫ਼ਿਲਮਾਂ ਨੂੰ ਵੇਖਣ ਤੋਂ ਬਾਅਦ ਰਿਲੀਜ਼ ਹੋਣ ਦਾ ਹੁਕਮ ਕਰਦੇ ਹਨ।

ਦੇਸ਼ ਦੀ ਸ਼ਾਨ ਮੁੰਬਈ ਦਾ ਮਸ਼ਹੂਰ ‘ਰਾਇਲ ਓਪੇਰਾ ਹਾਊਸ’

ਭਾਰਤ ਵਿੱਚ ਇਹ ਵੇਖਣ ਨੂੰ ਮਿਲਦਾ ਹੈ ਜੇ ਨੌਜਵਾਨ ਪੀੜ੍ਹੀ ਦੇ ਚਾਲ ਚੱਲਣ ’ਤੇ ਕੋਈ ਬਹੁਤਾ ਅਸਰ ਫ਼ਿਲਮਾਂ ਦਾ ਨਾਂ ਵੀ ਹੋਵੇ ਪਹਿਰਾਵੇ ਪਰ ਫਿਲਮਾਂ ਦਾ ਬਹੁਤ ਡੂੰਘਾ ਅਸਰ ਪਿਆ ਹੈ ਜੋ ਆਮ ਦੇਖਣ ਨੂੰ ਮਿਲਦਾ ਹੈ। ਫਿਲਮੀ ਹੀਰੋਇਨਾਂ ਦੇ ਅਰਧ ਕੱਜੇ ਸਰੀਰ ਖਿਲਾਰੇ ਹੋਏ ਵਾਲ ਤੇ ਵਾਧੂ ਨਕਲੀ ਗਹਿਣਿਆਂ ਦਾ ਜਨਾਨੀ ਵਰਗ ਉੱਤੇ ਬਹੁਤ ਭਾਰੂ ਅਸਰ ਹੈ। ਫਿਲਮ ਵਿਚ ਦੀਆਂ ਮਨਘੜਤ ਕਹਾਣੀਆਂ ਦਾ ਨੌਜਵਾਨ ਪੀੜ੍ਹੀ ਉੱਤੇ ਬਹੁਤ ਭਾਰੂ ਅਸਰ ਹੈ। ਫ਼ਿਲਮਾਂ ਅਸਲੀਅਤ ਤੋਂ ਕੋਹਾਂ ਦੂਰ ਹੁੰਦੀਆਂ ਹਨ। ਸਾਡੇ ਦੇਸ਼ ਦੀ ਅਸਲੀਅਤ ਬੇਰੁਜ਼ਗਾਰੀ ਗਰੀਬੀ ਤੇ ਖੁਦਕਸ਼ੀਆਂ ਨਾਲ ਜੂਝ ਰਹੀ ਜਨਤਾ ਦੀ ਕੋਈ ਵੀ ਫ਼ਿਲਮ ਕਾਰ ਕਹਾਣੀ ਪੇਸ਼ ਨਹੀਂ ਕਰੇਗਾ।

ਜੇ ਕਰੇਗਾ ਕੋਈ ਦੇਖਣ ਨਹੀਂ ਜਾਵੇਗਾ। ਨਰਕ ਭੋਗ ਰਹੀ ਜਨਤਾ ਨੂੰ ਸਵਰਗੀ ਕਹਾਣੀਆਂ ਚੰਗੀਆਂ ਹੀ ਲੱਗਣਗੀਆਂ। ਆਸ਼ਕੀ ਮਸ਼ੂਕੀ ਬਾਹਰਲੇ ਦੇਸ਼ਾਂ ਦੀਆਂ ਸੈਰਾਂ ਆਪਣੀ ਮਰਜ਼ੀ ਨਾਲ ਵਿਆਹ ਸ਼ਾਦੀਆਂ ਕਰਵਾਉਣਾ ਮਿੱਤਰਾਂ ਦੋਸਤਾਂ ਨਾਲ ਮਹਿੰਗੇ ਹੋਟਲਾਂ ਵਿੱਚ ਜਾ ਕੇ ਖਾਣੇ ਖਾਣੇ ਸਾਡੀ ਨੌਜਵਾਨ ਪੀੜ੍ਹੀ ਨੂੰ ਵਿਗਾੜ ਰਹੇ ਹਨ। ਹਰ ਰੋਜ਼ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਮਾਂ-ਬਾਪ ਨਾਲ ਨੌਜਵਾਨ ਪੀੜ੍ਹੀ ਦਾ ਕੀ ਸਲੂਕ ਹੈ। ਮੁੰਡੇ ਕੁੜੀਆਂ ਮਿਲ ਕੇ ਖੁਦਕਸ਼ੀਆਂ ਕਰ ਰਹੇ ਹਨ। ਕਦੇ ਕਿਸੇ ਨੇ ਇਸ ਸਬੰਧੀ ਸੋਚਿਆ ਹੈ ਹੁਣ ਟੀ.ਵੀ, ਫੇਸਬੁੱਕ, ਯੂ-ਟਿਊਬ, ਸਿਨੇਮੇ ਨੂੰ ਹਰੇਕ ਦੀ ਜੇਬ ਤੱਕ ਲੈ ਕੇ ਆ ਗਈ ਹੈ।

ਬੀਮਾਰ ਲੋਕਾਂ ਦਾ ਖਾਣਾ ਮੰਨਿਆ ਜਾਂਦਾ ਹੈ 'ਦਲੀਆ', ਜਾਣੋ ਹਰ ਵਿਅਕਤੀ ਲਈ ਕਿਉਂ ਹੈ ਜ਼ਰੂਰੀ

ਸਮਾਰਟਫੋਨ ਚਲਾਕ ਫੋਨ ਹੀ ਕਹਿ ਸਕਦੇ ਹਾਂ ਜਿਸ ਵਿੱਚ ਭਾਰਤ ਦੇਸ਼ ਦੀਆਂ ਹਰ ਭਾਸ਼ਾਵਾਂ ਦੀਆਂ ਫਿਲਮਾਂ ਦੇ ਨਾਲ ਹਰ ਵਿਦੇਸ਼ੀ ਫਿਲਮ ਵੇਖੀ ਜਾ ਸਕਦੀ ਹੈ। ਗੂਗਲ ਦੀ ਮਿਹਰਬਾਨੀ ਕਹੋ ਜਾਂ ਕਮਾਈ ਕੋਈ ਵੀ ਕਿਸੇ ਤਰ੍ਹਾਂ ਦੀ ਫਿਲਮ ਵੇਖੋ ਸੈਂਸਰ ਕਿੱਧਰ ਗਿਆ। ਹੀਰੋ ਹੀਰੋਇਨ ਜੋ ਵੀ ਆਪਣੇ ਰੋਲ ਵਿੱਚ ਚੰਗੀਆਂ ਜਾਂ ਮੰਦੀਆਂ ਹਰਕਤਾਂ ਕਰਦੇ ਹਨ, ਉਨ੍ਹਾਂ ਦਾ ਰੁਜ਼ਗਾਰ ਹੈ। ਪਹਿਰਾਵਾ ਨਿਰਮਾਤਾ ਵੱਲੋਂ ਦਿੱਤਾ ਗਿਆ ਰੋਲ ਹੈ ਪਰ ਵੇਖਣ ਵਾਲੇ ਲਈ ਢੁੱਕਵਾਂ ਹੈ। ਅੱਜ ਕੱਲ੍ਹ ਜੋ ਸਾਡੇ ਸਮਾਜ ਵਿੱਚ ਹੋ ਰਿਹਾ ਹੈ, ਉਹ ਫ਼ਿਲਮਾਂ ਉਸ ਲਈ ਮੁੱਖ ਦੇਣ ਹਨ। ਕੀ ਕਦੇ ਸਰਕਾਰਾਂ ਨੇ ਸੋਚਿਆ ਸਰਕਾਰ ਦਾ ਵੀ ਦੀ ਕਮਾਈ ਦਾ ਹਿੱਸਾ ਹੈ।

ਸਾਡੇ ਬੱਚੇ ਕੀ ਵੇਖਦੇ ਹਨ, ਕੀ ਕਰਦੇ ਹਨ, ਮਾਂ ਬਾਪ ਨੇ ਕਦੇ ਨਹੀਂ ਸੋਚਿਆ। ਪੰਜਾਬੀ ਫ਼ਿਲਮਾਂ ਇੰਗਲੈਂਡ ਸਰਕਾਰ ਵੱਲੋਂ ਦਿੱਤੀ ਛੋਟ ਦੇ ਤਹਿਤ ਜੋ ਕੁਝ ਪਰੋਸ ਰਹੀਆਂ ਹਨ ਕੁਝ ਦੱਸਣ ਦੀ ਜ਼ਰੂਰਤ ਨਹੀਂ । ਸਰਕਾਰਾਂ ਰਾਜਨੀਤਕ ਪਾਰਟੀਆਂ ਬੁੱਧੀਜੀਵੀਆਂ ਤੇ ਸਾਹਿਤ ਸਭਾਵਾਂ ਨੂੰ ਜਾਗਣਾ ਚਾਹੀਦਾ ਹੈ ਅਤੇ ਠੋਸ ਹੱਲ ਬਾਰੇ ਸੋਚਣਾ ਚਾਹੀਦਾ ਹੈ। ਹਰ ਪਿੰਡ ਹਰ ਸ਼ਹਿਰ ਕੋਠਿਆਂ ਤੋਂ ਵੀ ਭੈੜਾ ਹੋ ਜਾਵੇਗਾ। ਆਪਾਂ ਇਹ ਕਹਿਣ ਲਈ ਮਜਬੂਰ ਹੋ ਜਾਵਾਂਗੇ ਕਿ ਥਾਂ-ਥਾਂ ’ਤੇ ਅਜਿਹੇ ਲਾਲ ਬੱਤੀ ਕੋਠੇ ਖੁੱਲ੍ਹ ਜਾਣ ਤਾਂ ਜੋ ਬੀਬੀਆਂ ਦੀ ਇੱਜ਼ਤ ਬਚੀ ਰਹੇ।

ਸਿੱਧੀ ਬਿਜਾਈ ਵਾਲੇ ਝੋਨੇ ਦਾ ਫੈਲਾਅ ਘੱਟ ਹੋਣ ਸਬੰਧੀ 'ਬੇਲੋੜੀ ਚਿੰਤਾ' ਨਾਲ ਜੂਝ ਰਹੇ ਕਿਸਾਨ


rajwinder kaur

Content Editor

Related News