ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ ''ਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ‘ਰਮੇਸ਼ਵਰ ਸਿੰਘ ਪਟਿਆਲਾ’

08/11/2020 2:05:13 PM

ਹਰ ਮੋੜ ’ਤੇ ਸਲੀਬਾਂ
ਹਰ ਮੋੜ 'ਤੇ ਹਨ੍ਹੇਰਾ
ਫਿਰ ਵੀ ਅਸੀਂ ਨਾ ਰੁਕੇ
ਸਾਡਾ ਵੀ ਵੇਖ ਜੇਰਾ

ਆਉ ਇਸ ਤਰ੍ਹਾਂ ਦੇ ਸ਼ਿਅਰ ਵਾਂਗ ਜ਼ਿੰਦਗੀ ਜਿਉਣ ਵਾਲੇ ਲੇਖਕ ਬਾਰੇ ਜਾਣਦੇ ਹਾਂ। ਮੇਰਾ ਇੰਨਰਨੈਟ ਕੈਫੇ ਹੈ ਤੇ ਮੈਂ ਪਿਛਲੇ ਕਾਫੀ ਸਮੇਂ ਤੋਂ ਤਕਰੀਬਨ ਦਸ-ਬਾਰਾਂ ਅਖਬਾਰ ਜਿਹੜੇ ਆਮ ਕਾਫੀ ਚਰਚਿਤ ਆਨਲਾਇਨ ਡੇਲੀ ਪੜ੍ਹਨਾ ਮੇਰਾ ਰੁਟੀਨ ਹੈ। ਹਰ ਰੋਜ ਕੋਈ ਨਾ ਕੋਈ ਮੁੱਦਾ ਸਾਡੇ ਸਮਾਜ ਲਈ ਵੰਗਾਰ ਬਣ ਖੜ੍ਹਾ ਰਹਿੰਦਾ ਹੈ। ਇੰਨ੍ਹਾਂ ਭਖਦੇ ਮੁੱਦਿਆਂ ’ਤੇ ਬਹੁਤ ਘੱਟ ਲੇਖਕ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਕਾਮਯਾਬ ਹੁੰਦੇ ਹਨ। ਇਨ੍ਹਾਂ ਕਾਮਯਾਬ ਹੋਣ ਵਾਲੇ ਲੇਖਕਾਂ ਵਿੱਚੋਂ ਇੱਕ ਨਾਮ ਰਮੇਸ਼ਵਰ ਸਿੰਘ ਪਟਿਆਲਾ, ਜਿੰਨ੍ਹਾਂ ਦੇ ਭੱਖਦੇ ਮੁੱਦਿਆਂ ਉੱਤੇ ਨਿਧੜਕ ਹੋ ਕੇ ਲਿਖੇ ਲੇਖ ਮੈਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦਾ ਹਾਂ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਜਿੰਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਮਨ ਦੀ ਹਾਲਤ ਪਿੰਜਰੇ ਵਿੱਚ ਫਸੇ ਪੰਛੀ ਵਰਗੀ ਹੋ ਜਾਂਦੀ ਹੈ। ਚੀਕ ਦੁਹਾਈ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦਾ। ਕਿ ਕਿਵੇਂ ਸਾਨੂੰ ਭਰਮਾਂ ਕੇ ਸਾਡੇ ਨਾਲ ਕੀ-ਕੀ ਸ਼ੋਸ਼ਣ ਹੋ ਰਿਹਾ ਹੈ ? ਕਿਵੇ ਸਾਡੀ ਨੌਜਵਾਨੀ ਨੂੰ ਕੁਰਾਹੇ ਪਾਇਆ ਜਾ ਰਿਹਾ? ਕਿਵੇਂ ਸਾਡੀ ਪੰਜਾਬੀ ਮਾਂ-ਬੋਲੀ ਨੂੰ ਖੋਰਾ ਲਾਇਆ ਜਾ ਰਿਹਾ? ਆਦਿ ਕਈ ਮੁੱਦਿਆਂ ਨੂੰ ਬੇ-ਨਕਾਬ ਕਰਨ ਵਾਲਾ ਲੇਖਕ, ਜਿਨ੍ਹਾਂ ਨੂੰ ਮੈਂ ਦਿਲ ਹੀ ਦਿਲ ਆਪਣਾ ਉਸਤਾਦ ਵੀ ਮੰਨਦਾ ਹਾਂ- ਰਮੇਸ਼ਵਰ ਸਿੰਘ ਪਟਿਆਲਾ। ਇੱਕ ਦਿਨ ਕਾਫੀ ਸਮੇਂ ਬਾਅਦ ਮੈਂ ਉਨ੍ਹਾਂ ਦਾ ਇੱਕ ਲੇਖ ਪੜ੍ਹ ਕੇ ਕੁਝ ਜਕਦੇ-ਜਕਾਉਂਦੇ ਨੇ ਫੋਨ ਕੀਤਾ। ਮਨ ਵਿੱਚ ਇੱਕ ਡਰ ਵੀ ਸੀ ਕਿ ਪਤਾ ਨਹੀਂ ਕਿਸ ਤਰ੍ਹਾਂ ਦਾ ਸੁਭਾਅ ਹੋਵੇਗਾ। ਜਦੋਂ ਫੋਨ ਚੁੱਕਿਆ ਤਾਂ ਇੱਕ ਬੜੀ ਹੀ ਕਸ਼ਿਸ਼ ਭਰੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਆਪ ਨੇ ਕਿਹਾ "ਹਾਂ ਜੀ ਕੋਣ ਸਾਹਿਬ ਬੋਲਦੇ ਹੋ "।

ਪੜ੍ਹੋ ਇਹ ਵੀ ਖਬਰ - ਮਾਇਗ੍ਰੇਨ ਨੂੰ ਠੀਕ ਕਰਨ ਦੇ ਨਾਲ-ਨਾਲ ਹੋਰ ਵੀ ਕਈ ਬੀਮਾਰੀਆਂ ਦਾ ਇਲਾਜ ਕਰਦੀ ਹੈ ‘ਰਾਈ’, ਜਾਣੋ ਕਿਵੇਂ

ਫੇਰ ਮੈਂ ਆਪਣੇ ਬਾਰੇ ਦੱਸਿਆ ਮੈਂ ਤੁਹਾਡੇ ਲੇਖ ਪੜ੍ਹਨ ਵਾਲਾ ਤੁਹਾਡਾ ਛੋਟਾ ਜਿਹਾ ਪਾਠਕ ਹਾਂ ਅਤੇ ਤਹਾਨੂੰ ਮਿਲਣਾ ਚਾਹੁੰਦਾ ਹਾਂ। ਅੱਗੋਂ ਆਪ ਨੇ ਹੱਸਦੇ ਹੋਏ ਕਿਹਾ " ਵੀਰੇ ਮੈਂ ਆਪਣੇ ਆਪ ਨੂੰ ਕੋਈ ਵੱਡਾ ਲੇਖਕ ਤਾਂ ਮੰਨਦਾ ਨਹੀਂ ਪਰ ਤੁਸੀਂ ਮਿਲਣ ਆਉਣਾ ਜੀ ਸਦਕੇ ਆਉ, ਤੁਹਾਡਾ ਆਪਣਾ ਹੀ ਘਰ ਹੈ।’’ ਨਾਲ ਉਨ੍ਹਾਂ ਨੇ ਆਪਣਾ ਪਤਾ ਭੇਜ ਕੇ ਅਗਲੇ ਦਿਨ ਹੀ ਆਉਣ ਦਾ ਸਮਾਂ ਦੇ ਦਿੱਤਾ । ਅਗਲੇ ਦਿਨ ਮੈਂ ਅਤੇ ਮੇਰਾ ਸਾਥੀ ਮਹਿੰਦਰ ਸਿੰਘ ਮੇਹਨਤੀ ਮਣਾਂ-ਮੂੰਹੀ ਚਾਅ ਆਪਣੇ ਅੰਦਰ ਲੈ ਕੇ ਰਮੇਸ਼ਵਰ ਸਿੰਘ ਪਟਿਆਲੇ ਦੇ ਘਰ ਪਹੁੰਚੇ। ਚਾਹ-ਪਾਣੀ ਪੀਣ ਤੋਂ ਬਾਅਦ ਰਸਮੀਂ ਘਰ ਪਰਿਵਾਰ ਬਾਰੇ ਗੱਲਾਂ ਚੱਲੀਆਂ।

ਪੜ੍ਹੋ ਇਹ ਵੀ ਖਬਰ - ਭਗਵਾਨ ਵਿਸ਼ਨੂੰ ਜੀ ਦੇ ਅੱਠਵੇਂ ਅਵਤਾਰ ਸਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ

ਆਪ ਨੇ ਦੱਸਿਆ ਮੇਰਾ ਜਨਮ ਪਿੰਡ ਸਹਾਰਨ ਮਾਜਰਾ, ਜ਼ਿਲ੍ਹਾ ਲੁਧਿਆਣਾ ਪਿਤਾ ਪ੍ਰੀਤਮ ਸਿੰਘ ਮਾਤਾ ਮਨਜੀਤ ਕੌਰ ਦੀ ਕੁੱਖੋਂ ਸੰਨ 1960 ਨੂੰ ਜੂਨ ਮਹੀਨੇ ਹੋਇਆ ਪਰ ਤਰੀਕ ਦਾ ਸਹੀ ਪਤਾ ਨਹੀਂ। ਆਪ ਦੇ ਮਾਤਾ ਕਹਿੰਦੇ ਸਨ ਕਿ ਜਨਮ ਉਦੋਂ ਹੋਇਆ ਜਦੋਂ ਇਕਾਦਸੀ ਨੂੰ ਠੰਡੀ ਲੱਸੀ ਦੇ ਲੰਗਰ ਲਾਉਂਦੇ ਸੀ। ਆਪ ਸਾਧਾਰਨ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਨਾਨਕਾ ਪਿੰਡ ਲੋਹਾਰਾ ਮਾਜਰਾ, ਜ਼ਿਲ੍ਹਾ ਸੰਗਰੂਰ ਵਿਖੇ ਆਪਣਾ ਮਲੂਕ ਬਚਪਨ ਅਤੇ ਜਵਾਨੀ ਦਾ ਤਿੱਖੜ ਦੁਪਹਿਰਾ ਗੁਜਾਰਿਆ। ਨਾਨਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਮੁੱਖ ਆਧਿਆਪਕ ਅਤੇ ਗੀਤਕਾਰ ਹਰਨੇਕ ਸਿੰਘ ਸੋਹੀ ਨੇ ਆਪ ਦੀ ਕਾਬਲੀਅਤ ਨੂੰ ਉਸ ਸਮੇਂ ਪਛਾਣ ਲਿਆ ਜਦੋਂ ਉਹ ਹੋਰ ਸਕੂਲਾਂ ਨੂੰ ਭੇਜਣ ਲਈ ਚਿੱਠੀਆਂ ਲਿਖਣ ਲਈ ਕਹਿੰਦੇ ਸਨ।

ਚਿੱਠੀਆਂ ਪੜ੍ਹ ਕੇ ਉਹ ਕਹਿੰਦੇ ਤੂੰ ਇੱਕ ਦਿਨ ਜ਼ਰੂਰ ਲੇਖਕ ਬਣੇਗਾ। ਉਸ ਤੋਂ ਬਾਅਦ ਆਪਨੇ ਮੋਦੀ ਕਾਲਜ ਪਟਿਆਲਾ ਵਿਖੇ ਬੀ.ਏ. ਦੀ ਡਿਗਰੀ ਕਰਨ ਤੋਂ ਬਾਅਦ ਮਾਰਚੈਂਟ ਨੇਵੀ ਵਿੱਚ ਨੌਕਰੀ ਦਾ ਜੁਗਾੜ ਕਰ ਲਿਆ। ਇਸਤੋਂ ਬਾਦ ਆਪ ਦਾ ਵਿਆਹ  ਹੋਇਆ ਅਤੇ ਘਰ ਵਿੱਚ ਇੱਕ ਬੇਟੇ ਗੁਰਇਕ ਸਿੰਘ ਦਾ ਜਨਮ ਹੋਇਆ, ਜੋ ਕਾਲਜ ਤੱਕ ਦੀ ਪੜ੍ਹਾਈ ਕਰਨ ਤੋਂ ਬਾਦ ਅੱਗੇ ਪੜ੍ਹਾਈ ਲਈ ਕੈਨੇਡਾ ਵਿੱਚ ਰਹਿ ਰਿਹਾ ਹੈ। ਪਤਨੀ ਬਲਵਿੰਦਰ ਕੌਰ ਸਕੂਲ ਟੀਚਰ ਹੈ ਅਤੇ ਆਪ ਦੀ ਲੇਖਣੀ ਵਿੱਚ ਬਹੁਤ ਮਦਦ ਕਰਦੇ ਹਨ। ਜਿਵੇਂ ਸਮੇਂ-ਸਮੇਂ 'ਤੇ ਚਾਹ-ਪਾਣੀ ਬਣਾ ਕੇ ਦੇਣਾ, ਮਿਲਣ ਆਏ ਪਾਠਕਾਂ ਲਈ ਨਾਸ਼ਤੇ ਪਾਣੀ ਦਾ ਪ੍ਰਬੰਧ ਕਰਨਾ।

ਪੜ੍ਹੋ ਇਹ ਵੀ ਖਬਰ - ਤਾਜ਼ਾ ਅਧਿਐਨ: ਵਸਤੂ ਦੀ ਸਤਹਿ ਤੋਂ ਨਹੀਂ ਫੈਲਦਾ ਕੋਰੋਨਾ ਵਾਇਰਸ (ਵੀਡੀਓ)

ਆਪ ਦੱਸਦੇ ਹਨ ਕਿ ਮੇਰੇ ਲੇਖਾਂ ਪੜ੍ਹਨ ਵਾਲੀ ਮੇਰੀ ਪਹਿਲੀ ਪਾਠਕ ਮੇਰੀ ਪਤਨੀ ਹੈ। ਜਿੰਨ੍ਹੇ ਜ਼ਿਆਦਾ ਆਪ ਆਪਣੀ ਲੇਖਣੀ ਵਿੱਚ ਸਾਫ ਅਤੇ ਸਪੱਸ਼ਟ ਹਨ ਉਦੋਂ ਜ਼ਿਆਦਾ ਉੱਚੀ-ਸੁੱਚੀ ਸਖਸ਼ੀਅਤ ਅਤੇ ਮਿਲਣਸਾਰਤਾ ਵਾਲੇ ਇਨਸਾਨ ਹਨ। ਜਦੋਂ ਆਪ ਤੋਂ ਪੁੱਛਿਆ ਗਿਆ ਕਿ ਆਪ ਕਿਸ ਧਰਮ ਨੂੰ ਮੰਨਦੇ ਹੋ ਤਾਂ ਆਪ ਦਾ ਜਵਾਬ ਸੀ ਕਿ ਮੈਂ ਬਾਬੇ ਨਾਨਕ ਤੋਂ ਸਿਵਾਏ ਹੋਰ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ ਉਨ੍ਹਾਂ ਦੀ ਵਿਚਾਰਧਾਰਾ ਉੱਪਰ ਚੱਲਦਾ ਹਾਂ ਆਪਣੇ ਦੇਸ਼ ਵਾਸੀਆਂ ਨੂੰ ਵੀ ਇਸੇ ਵਿਚਾਰਨ ਨੂੰ ਜੀਵਨ ਵਿੱਚ ਅਪਣਾਉਣ ਲਈ ਕਹਿੰਦਾ ਹਾਂ।

ਪੜ੍ਹੋ ਇਹ ਵੀ ਖਬਰ - ਪੰਜਾਬ 'ਚ ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿਸ਼ਵ ਪੱਧਰ ਦੀ ਦਰ ਨਾਲੋਂ ਵਧੇਰੇ (ਵੀਡੀਓ)

ਆਪ ਨੇ ਲਗਭੱਗ ਤਿੰਨ ਦਹਾਕੇ ਮਾਰਚੈਂਟ ਨੇਵੀ ਦੀ ਨੌਕਰੀ ਕੀਤੀ ਅਤੇ ਹੋਰ ਦੇਸ਼ਾਂ ਵਿੱਚ ਸੱਤ ਸਮੁੰਦਰ ਪਾਰ ਘੁੰਮਦਾ ਰਿਹਾ ਅਤੇ ਜ਼ਿੰਦਗੀ ਦੀਆਂ ਕਈ ਧੁੱਪਾਂ ਛਾਵਾਂ ਨੂੰ ਆਪਣੇ ਪਿੰਡੇ ਤੇ ਹੰਢਾਇਆ। ਇਹ ਲਿਖਣ ਵਾਲੇ ਪਾਸੇ ਕਿਸ ਤਰ੍ਹਾ ਰੁਝਾਨ ਆਇਆ ਆਪ ਦਾ ਕਹਿਣਾ ਸੀ ਕਿ ਪੰਜਾਬੀ ਟ੍ਰਿਬਿਊਨ ਅਖਬਾਰ ਆਪਣੀ ਨੌਕਰੀ ਦੋਰਾਨ ਵੀ ਕੋਰੀਅਰ ਕਰਵਾ ਕੇ ਵੀ ਪੜ੍ਹਦਾ ਹੁੰਦਾ ਸੀ ਅਤੇ ਲੇਖਕਾਂ ਦੀਆਂ ਲਿਖੀਆਂ ਰਚਨਾਵਾਂ ਦੇ ਜਵਾਬ ਚਿੱਠੀਆਂ ਦੇ ਰੂਪ ਵਿੱਚ ਦਿੰਦਾ ਸੀ। ਇੱਕ ਦਿਨ ਅਖਬਾਰ ਦੇ ਆਡੀਟਰ ਸਾਹਿਬ ਆਇਆ ਤੁਸੀਂ ਲੇਖ ਬਹੁਤ ਵਧੀਆ ਲਿਖ ਸਕਦੇ ਹੋ ਲੇਖ ਲਿਖਿਆ ਕਰੋ। ਇਸ ਤਰ੍ਹਾਂ ਮੈਂ ਲੇਖ ਲਿਖਣੇ ਸ਼ੁਰੂ ਕੀਤੇ ਅਤੇ ਛਪਣਾ ਸ਼ੁਰੂ ਹੋ ਗਿਆ। ਹੁਣ ਤੱਕ ਆਪ ਭਾਰਤ ਦੇ ਇੱਕ ਸੱਚੇ ਸਪੂਤ ਵਾਂਗ ਸਮਾਜ ਵਿੱਚ ਫੈਲੀਆਂ ਅਣਗਿਣਤ ਅਲਾਮਤਾ ਜੜੋਂ ਉਖਾੜਨ ਦਾ ਪ੍ਰਣ ਕਰ ਚੁੱਕੇ ਹਨ ਤੇ ਕਾਫੀ ਹੱਦ ਤੱਕ ਉਸ ਵਿੱਚ ਸਫਲ ਵੀ ਹੋਏ ਹਨ।

ਆਪ ਵੱਲੋਂ ਲਿਖੇ ਅਣਗਿਣਤ ਲੇਖਾਂ ਦੇ ਵਿਸ਼ੇ ਨਸ਼ਿਆਂ ਵਿੱਚ ਗਰਕਦੀ ਜਵਾਨੀ ਲਈ ਜ਼ਿੰਮੇਵਾਰ ਕੋਣ? ਅਜੋਕੀ ਗਾਇਕੀ ਦਾ ਸੱਚ, ਪੰਜਾਬੀ ਤੋਂ ਦੂਰ ਜਾ ਰਿਹਾ ਦੂਰਦਰਸ਼ਨ, ਸ਼ੋਰ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ, ਮਹਿੰਗਾਈ, ਬੇਰੁਜਗਾਰੀ, ਸੜਕਾਂ 'ਤੇ ਪਸ਼ੂਆਂ ਦੀ ਦਹਿਸ਼ਤ ਸਰਕਾਰ ਮੌਨ, ਤਿੜਕ ਰਹੇ ਸਮਾਜਿਕ ਰਿਸ਼ਤੇ ,ਔਰਤਾਂ ਦੀ ਦੁਰਦਸ਼ਾ ਆਦਿ ਪਤਾ ਨਹੀਂ ਕਿੰਨ੍ਹੇ ਅਣਗਿਣਤ ਲੇਖ। ਇਨ੍ਹਾਂ ਦੇ ਕਈ ਲੇਖਾਂ ਨੂੰ ਪੜ੍ਹ ਕੇ ਕਈ ਲੀਡਰਾਂ, ਬਾਬਿਆਂ, ਦੂਰਦਰਸ਼ਨ ਦੇ ਕਰਮਚਾਰਿਆਂ, ਕਈ ਹੋਰ ਚਮਚਾਗਿਰੀ ਕਰਨ ਵਾਲੇ ਦੇ ਫੋਨ ਆਉਂਦੇ ਹਨ ਪਰ ਆਪ ਦਾ ਜਵਾਬ ਹੁੰਦਾ ਹੈ ਕਿ ਮੈਂ ਬਾਬੇ ਨਾਨਕ ਤੋਂ ਸਵਾਏ ਹੋਰ ਕਿਸੇ ਲੱਲੀ-ਛੱਲੀ ਤੋਂ ਨਹੀਂ ਡਰਦਾ ਇਹ ਗੱਲ ਸਿਰਫ ਆਪ ਦੇ ਕਹਿਣ ਦੀ ਹੀ ਨਹੀ ਆਪ ਦੇ ਲੇਖਾਂ ਅੰਦਰ ਭਲੀ-ਭਾਂਤ ਵੇਖੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਆਪਣੀ ਰਾਸ਼ੀ ਅਨੁਸਾਰ ਹਰ ਸੋਮਵਾਰ ਜ਼ਰੂਰ ਕਰੋ ਇਹ ਉਪਾਅ, ਹੋਵੇਗੀ ਭਗਵਾਨ ਸ਼ਿਵ ਦੀ ਕ੍ਰਿਪਾ

ਨਿਰਪੱਖਤਾ,ਨਿੱਡਰਤਾ, ਦਲੇਰੀ ਆਪ ਦੀ ਲੇਖਣੀ ਨੂੰ ਚਾਰ ਚੰਨ ਲਗਾ ਦਿੰਦੇ ਹਨ ਤਾਂ ਹੀ ਤਾਂ ਆਪ ਦੇ ਇਲਾਕੇ ਦੇ ਦੋ ਸ਼ਹਿਰ ਜਿੱਥੇ ਕਦੇ ਕੋਈ ਲਾਊਡ ਸਪੀਕਰ ਨਹੀਂ ਵੱਜਦਾ ਸੁਣਿਆ, ਕਈ ਲੇਖਕ ਜਿੰਨ੍ਹਾਂ ਦੀਆਂ ਲਿਖਤਾਂ ਦੇ ਸਹੀ ਤੱਥ ਸਾਹਮਣੇ ਲਿਆਂਦੇ ਤਾਂ ਮੂੰਹ 'ਚ ਉਂਗਲਾਂ ਪਵਾ ਦਿੱਤੀਆ ਅਤੇ ਅਖਬਾਰਾਂ ਨੇ ਛਾਪਣੇ ਬੰਦ ਕਰ ਦਿੱਤੇ। ਜਦੋਂ ਦੂਰਦਰਸ਼ਨ ਸਬੰਧੀ ਲੇਖਾਂ ਬਾਰੇ ਗੱਲ ਹੋਈ ਤਾਂ ਆਪ ਨੇ ਕਿਹਾ ਕਿ ਇਹ ਖੁਦ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ 'ਤੇ ਪ੍ਸਾਰ ਗਲਤ ਕਰ ਰਹੇ ਹਨ। ਆਪਣੀਆਂ ਐਂਕਰਾਂ ਦੇ ਵਾਲੇ ਖੁੱਲ੍ਹੇ ਛੱਡ, ਜੇਠ ਹਾੜਾਂ 'ਚ ਪਿੰਟ ਕੋਟ ਪਾ ਕੇ ਕਿਹੜੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰ ਰਹੇ। ਇਹ ਤਾਂ ਪੰਜਾਬੀ ਮਾਂ ਬੋਲੀ ਦਾ ਜਲੂਸ ਕੱਢ ਰਹੇ ਹਨ ਬਾਕੀ ਰਹਿੰਦੀ ਖੂਹਦੀ ਕਸਰ ਆਹ ਗੀਤਕਾਰ ਤੇ ਗਾਇਕ ਕੱਢੀ ਜਾਂਦੇ ਹਨ ਪਰ ਆਪ ਦਾ ਕਹਿਣਾ ਹੈ ਜਿੰਨ੍ਹਾਂ ਚਿਰ ਇਸ ਸਰੀਰ ਵਿੱਚ ਸਾਹ ਚੱਲਦੇ ਹਨ ਮੈਂ ਪਿੱਛੇ ਹਟਣ ਵਾਲਾ ਨਹੀਂ।

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੀ ਰਾਤ ਕਰੋਂ ਇਹ ਉਪਾਅ, ਬੇਸ਼ੁਮਾਰ ਬਰਕਤ ਹੋਣ ਦੇ ਨਾਲ ਪੂਰੀਆਂ ਹੋਣਗੀਆਂ ਮਨੋਕਾਮਨਾਵਾਂ

ਕਈ ਲੇਖਕ ਅਜਿਹੇ ਹੁੰਦੇ ਹਨ ਕਿ ਜਿੰਨਾਂ ਦੀ ਜ਼ਿੰਦਗੀ ਬਾਰੇ ਜਾਣ ਕਿ ਇੰਝ ਮਹਿਸੂਸ ਹੁੰਦਾ ਹੈ, ਜ਼ਿੰਦਗੀ ਹੋਵੇ ਤਾਂ ਏਦਾਂ ਦੀ ਹੋਵੇ ਨਹੀਂ ਤਾਂ ਨਾ ਹੋਵੇ ਅਜਿਹੀ ਫਿਤਰਤ ਦੇ ਮਾਲਕ ਹਨ ਰਮੇਸ਼ਵਰ ਸਿੰਘ ਜੀ। ਉਨ੍ਹਾਂ ਨੂੰ ਕਾਫੀ ਇਨਾਮ ਸਨਮਾਨ ਦਾ ਮੋਕਾ ਵੀ ਮਿਲਿਆ ਹੈ ਪਰ ਅਸਲੀ ਸਨਮਾਨ ਉਹ ਆਪਣੇ ਸਰੋਤਿਆਂ ਨੂੰ ਮੰਨਦੇ ਹਨ। ਪਾਠਕਾਂ ਨੂੰ ਮੰਨਦੇ ਹਨ, ਜਿੰਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਲਿਖਣ ਲਈ ਹੌਸਲਾ ਮਿਲਦਾ ਹੈ। ਅੱਜ ਕੱਲ੍ਹ ਤੋਰੀ ਫੁਲਕੇ ਦਾ ਜੁਗਾੜ ਕੁਝ ਜ਼ਮੀਨ ਦਾ ਠੇਕਾ ਆ ਜਾਂਦਾ ਹੈ ਤੇ ਕੁਝ ਮੇਰੀ ਪੈਨਸ਼ਨ ਜ਼ਿੰਦਗੀ ਬਹੁਤ ਖੁਸ਼ਨੁਮਾਂ ਦੋਸਤਾਂ ਮਿੱਤਰਾਂ ਤੇ ਪਾਠਕਾਂ ਦੀਆਂ ਦੁਆਵਾਂ ਨਾਲ ਗੁਜਰ ਰਹੀ ਹੈ।

ਸ਼ਾਲਾ !ਭਾਰਤ ਦੇ ਇਸ ਸੱਚੇ ਸਪੂਤ ਦੀ ਉਮਰ ਲੋਕ ਗੀਤਾਂ ਜਿੰਨੀ ਲੰਬੀ, ਕਲਮ ਲਈ ਸ਼ਬਦਾਂ ਦੇ ਭਰੇ ਸਮੁੰਦਰ , ਹਿੰਮਤ ਅਤੇ ਦਲੇਰੀ ਦਾ ਖੁੱਲ੍ਹਾ ਆਸਮਾਨ ਅਤੇ ਪਾਠਕਾਂ ਦੇ ਪਿਆਰ ਦੇ ਵਹਿੰਦੇ ਝਰਨੇ ਹਮੇਸ਼ਾ ਵਹਿੰਦੇ ਰਹਿਣ ।

ਆਖੀਰ ਵਿੱਚ ਉਹ ਆਪਣੇ ਪਾਠਕਾਂ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਚੰਗੇ ਲੇਖਕਾਂ ਨੂੰ ਇਸ ਸ਼ੇਅਰ ਰਾਹੀਂ ਸੁਨੇਹਾ ਇਉਂ ਦਿੰਦੇ ਹਨ :

ਮਿਸ਼ਾਲਾਂ ਬਾਲ ਕੇ ਰੱਖਣਾ
ਜਦੋਂ ਤੱਕ ਰਾਤ ਬਾਕਾ ਹੈ
ਸਤਨਾਮ ਸਿੰਘ ਸ਼ਦੀਦ (ਸਮਾਲਸਰ)
ਮੋ.97108-60004


rajwinder kaur

Content Editor

Related News