ਪੰਜਾਬੀਆਂ ਲਈ ਕੋਰੋਨਾ ਬਾਬਤ ਅਫਵਾਹਾਂ ਨੂੰ ਮਾਤ ਦੇ ਕੇ ਕੋਰੋਨਾ ਯੋਧੇ ਵਜੋਂ ਭੂਮਿਕਾ ਨਿਭਾਉਣ ਦਾ ਵੇਲਾ!

09/13/2020 2:42:13 PM

ਬਿੰਦਰ ਸਿੰਘ ਖੁੱਡੀ ਕਲਾਂ
ਮੋਬ :98786-05965

ਸਮੁੱਚੇ ਵਿਸ਼ਵ ਨੂੰ ਹਾਲੇ ਤੱਕ ਕੋਰੋਨਾ ਮਹਾਂਮਾਰੀ ਤੋਂ ਕੋਈ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ। ਇਸ ਦੇ ਟਾਕਰੇ ਲਈ ਤਿਆਰ ਹੋਣ ਵਾਲੀ ਵੈਕਸੀਨ ਦੀ ਅਸਲ ਹਕੀਕਤ ਹਾਲੇ ਸਾਹਮਣੇ ਨਹੀਂ ਆ ਸਕੀ। ਵਿਸ਼ਵ ਦੇ ਕਈ ਮੁਲਕਾਂ ਵੱਲੋਂ ਵੈਕਸੀਨ ਤਿਆਰੀ ਦੇ ਅਖੀਰਲੇ ਪੜ੍ਹਾਅ ਵਿੱਚ ਪਹੁੰਚ ਜਾਣ ਦੇ ਦਾਅਵਿਆਂ ਦੇ ਚੱਲਦਿਆਂ ਆਮ ਲੋਕ ਇਸ ਦਾ ਰਸਤਾ ਤੱਕਣ ਲਈ ਮਜਬੂਰ ਹਨ। ਮੌਜ਼ੂਦਾ ਹਾਲਾਤਾਂ 'ਤੇ ਨਜ਼ਰ ਮਾਰਦਿਆਂ ਸਾਡੇ ਮੁਲਕ ਨੂੰ ਕੋਰੋਨਾ ਪ੍ਰਤੀ ਸੁਚੇਤਤਾ ਬਣਾਈ ਰੱਖਣ ਦੀ ਜ਼ਰੂਰਤ ਹੈ। ਸਾਡੇ ਵੱਲੋਂ ਵਿਖਾਈ ਕਿਸੇ ਵੀ ਕਿਸਮ ਦੀ ਅਣਗਹਿਲੀ ਕਿਸੇ ਵੱਡੇ ਗੰਭੀਰ ਸੰਕਟ ਨੂੰ ਜਨਮ ਦੇ ਸਕਦੀ ਹੈ।

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਵਿਸ਼ਵ ਭਰ ਦੇ ਮੌਜ਼ੂਦਾ ਕੋਰੋਨਾ ਮੀਟਰ 'ਤੇ ਨਜ਼ਰ ਮਾਰਦਿਆਂ ਸਾਡਾ ਮੁਲਕ ਤਕਰੀਬਨ ਪੀੜਤਾਂ ਦੇ ਅੰਕੜੇ ਨਾਲ ਗਿਣਤੀ ਪੱਖੋਂ ਦੂਜੇ ਨੰਬਰ 'ਤੇ ਚਲਿਆ ਗਿਆ ਹੈ। ਸਾਡੇ ਸੂਬੇ ਦੇ ਹਾਲਾਤ ਵੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਹਨ। ਸੂਬੇ 'ਚ ਕੋਰੋਨਾ ਦੇ ਖਤਰੇ ਵਿੱਚ ਦਿਨ ਪ੍ਰਤੀ ਦਿਨ ਇਜ਼ਾਫਾ ਹੋ ਰਿਹਾ ਹੈ। ਸਾਡੇ ਵੱਲੋਂ ਵਿਖਾਇਆ ਅਵੇਸਲਾਪਣ ਗੰਭੀਰ ਖਤਰੇ ਨੂੰ ਜਨਮ ਦੇ ਸਕਦਾ ਹੈ। ਕੋਰੋਨਾ ਤੋਂ ਬਚਾਅ ਦੀਆਂ ਪਾਬੰਦੀਆਂ ਦੌਰਾਨ ਆਰਥਿਕ ਕ੍ਰਿਆਵਾਂ ਦੀ ਬਹਾਲੀ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਆਮਦ ਦੇ ਸ਼ੁਰੂਆਤੀ ਦਿਨਾਂ 'ਚ ਤਾਲਾਬੰਦੀ ਅਤੇ ਕਰਫਿਊ ਲਗਾ ਕੇ ਕੋਰੋਨਾ ਨੂੰ ਹਰਾਉਣ ਲਈ ਇੱਕ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਪਰ ਜਾਪਦਾ ਹੈ ਲੋਕਾਂ ਨੇ ਸਰਕਾਰ ਦੀ ਉਸ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਚੇਤਿਆਂ ਵਿੱਚੋਂ ਦੂਰ ਕਰ ਦਿੱਤਾ ਹੈ।

ਤੰਦਰੁਸਤ ਰਹਿਣ ਲਈ ਹਰ ਉਮਰ ਦੇ ਵਿਅਕਤੀ ਨੂੰ ਕਿੰਨਾ ਤੁਰਨਾ ਹੈ ਲਾਹੇਵੰਦ, ਜਾਣਨ ਲਈ ਪੜ੍ਹੋ ਖ਼ਬਰ

ਸੂਬੇ 'ਚ ਕੋਰੋਨਾ ਦੇ ਵਧਦੇ ਪ੍ਰਕੋਪ ਦੇ ਨਾਲ-ਨਾਲ ਅਫਵਾਹਾਂ ਦਾ ਪ੍ਰਚਲਨ ਵੱਡੀ ਸਮੱਸਿਆ ਬਣਿਆ ਹੋਇਆ ਹੈ। ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ਪ੍ਰਤੀ ਆਜ਼ਾਦੀ ਦਾ ਰੱਜ ਕੇ ਦੁਰਉਪਯੋਗ ਕੀਤਾ ਜਾ ਰਿਹਾ ਹੈ। ਬਿਨਾਂ ਕਿਸੇ ਜਾਂਚ ਪੜਤਾਲ ਜਾਂ ਸਬੂਤ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਜਾ ਰਹੀਆਂ ਅਫਵਾਹਾਂ ਕੋਰੋਨਾ ਬਾਰੇ ਗਲਤ ਧਾਰਨਾ ਅਤੇ ਦਹਿਸ਼ਤ ਪੈਦਾ ਕਰ ਰਹੀਆਂ ਹਨ। ਸ਼ਰਾਰਤੀ ਅਨਸਰਾਂ ਵੱਲੋਂ ਤਸਵੀਰਾਂ ਅਤੇ ਆਡੀਓਜ਼ ਨੂੰ ਤੋੜ ਮਰੋੜ ਕੇ ਪੇਸ਼ ਕਰਦਿਆਂ ਲੋਕ ਮਨਾਂ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ।

ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

ਕੋਰੋਨਾ ਬਾਰੇ ਅਫਵਾਹਾਂ ਦਾ ਦੌਰ ਕੋਰੋਨਾ ਦੀ ਆਮਦ ਜਿੰਨਾ ਹੀ ਪੁਰਾਣਾ ਹੈ। ਕੋਰੋਨਾ ਦੀ ਆਮਦ ਸਮੇਂ ਸਿਹਤ ਵਿਭਾਗ ਵੱਲੋਂ ਕੀਤੀਆਂ ਬਚਾਅ ਕਾਰਜਾਂ ਦੀਆਂ ਮੌਕ ਡਰਿੱਲਾਂ ਨੂੰ ਸ਼ਰਾਰਤੀ ਲੋਕਾਂ ਨੇ ਕੋਰੋਨਾ ਮਰੀਜ਼ ਹੋਣ ਦੀਆਂ ਅਫਵਾਹਾਂ ਨਾਲ ਜੋੜਕੇ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕੀਤਾ। ਉਪਰੰਤ ਅਫਵਾਹ ਪੈਦਾ ਕੀਤੀ ਗਈ ਕਿ ਸਰਕਾਰਾਂ ਨੂੰ ਪ੍ਰਤੀ ਕੋਰੋਨਾ ਮਰੀਜ ਰਾਸ਼ੀ ਮਿਲਣੀ ਹੈ ਅਤੇ ਇਸੇ ਲਈ ਕੋਰੋਨਾ ਮਰੀਜਾਂ ਦੀ ਗਿਣਤੀ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਹੈ। ਪਿਛਲੇ ਕੁੱਝ ਦਿਨਾਂ ਤੋਂ ਇਲਾਜ਼ ਅਧੀਨ ਕੋਰੋਨਾ ਮਰੀਜਾਂ ਦੇ ਅੰਗ ਕੱਢਣ ਅਤੇ ਸੈਪਲਿੰਗ ਬਾਬਤ ਅਫਵਾਹਾਂ ਬੜੀ ਤੇਜ਼ੀ ਨਾਲ ਫੈਲਾਈਆਂ ਜਾ ਰਹੀਆਂ ਹਨ।

ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗੀਆਂ ਲਈ ਖਾਸ ਖ਼ਬਰ, ਇੰਝ ਕਰ ਸਕਦੇ ਹੋ ਇਨ੍ਹਾਂ ਨੂੰ ਕੰਟਰੋਲ

ਸ਼ਰਾਰਤੀ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਗਲਤ ਪ੍ਰਚਾਰ ਨੇ ਸਿਹਤ ਵਿਭਾਗ ਅਤੇ ਆਮ ਲੋਕਾਂ ਵਿੱਚ ਦੂਰੀ ਪੈਦਾ ਕਰ ਦਿੱਤੀ ਹੈ। ਦੂਰੀ ਵੀ ਅਜਿਹੀ ਕਿ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕਾਰਜ਼ਸ਼ੀਲ ਸਿਹਤ ਕਾਮਿਆਂ ਅਤੇ ਅਧਿਕਾਰੀਆਂ ਨੂੰ ਨਫਰਤ ਦੀ ਨਿਗਾਹ ਨਾਲ ਵੇਖਣ ਲੱਗੇ ਹਨ। ਕਈ ਥਾਵਾਂ 'ਤੇ ਆਮ ਲੋਕਾਂ ਅਤੇ ਸਿਹਤ ਵਿਭਾਗ ਵਿੱਚ ਤਣਾਅ ਪੈਦਾ ਹੋਣ ਦੀਆਂ ਖਬਰਾਂ ਤੋਂ ਲੈ ਕੇ ਕਈ ਪਿੰਡਾਂ ਵੱਲੋਂ ਸੈਪਲਿੰਗ ਨਾ ਕਰਵਾਉਣ ਅਤੇ ਸਿਹਤ ਟੀਮਾਂ ਨੂੰ ਸਹਿਯੋਗ ਨਾ ਕਰਨ ਦੇ ਮਤੇ ਪਾਏ ਜਾਣ ਦੀਆਂ ਖਬਰਾਂ ਵੀ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਪੜ੍ਹਨ ਸੁਣਨ ਨੂੰ ਮਿਲੀਆਂ ਹਨ। ਆਮ ਲੋਕ ਵੱਲੋਂ ਇਨ੍ਹਾਂ ਅਫਵਾਹਾਂ ਦੀ ਸਚਾਈ ਜਾਣੇ ਬਿਨਾਂ ਵਿਸ਼ਵਾਸ਼ ਕਰਨਾ ਸਭ ਤੋਂ ਵੱਡਾ ਖਤਰਨਾਕ ਰੁਝਾਨ ਹੈ। ਸੂਬੇ ਵਿੱਚ ਕੋਰੋਨਾ ਮਰੀਜਾਂ ਦੇ ਅੰਗ ਕੱਢਣ ਦੀ ਕੋਈ ਵੀ ਘਟਨਾ ਨਾ ਵਾਪਰਨ ਦੇ ਬਾਵਜੂਦ ਲੋਕਾਂ ਦੇ ਮਨਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਗਿਆ ਹੈ।

ਧਨ ਦੀ ਪ੍ਰਾਪਤੀ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ

ਕੋਰੋਨਾ ਨਾਲ ਜੁੜੀਆਂ ਅਫਵਾਹਾਂ ਦਾ ਆਲਮ ਕਿਸੇ ਸਾਜਿਸ਼ ਦਾ ਹਿੱਸਾ ਵੀ ਹੋ ਸਕਦਾ ਹੈ। ਸੋਚੀ ਸਮਝੀ ਸਾਜਿਸ਼ ਅਧੀਨ ਸਰਕਾਰ, ਸਿਹਤ ਵਿਭਾਗ ਅਤੇ ਆਮ ਲੋਕਾਂ ਵਿੱਚ ਦੂਰੀ ਪੈਦਾ ਕਰਕੇ ਪੰਜਾਬ ਨੂੰ ਮਹਾਂਮਾਰੀ ਦੇ ਗੰਭੀਰ ਦੌਰ ਵਿੱਚ ਧਕੇਲਣ ਦੇ ਯਤਨ ਦਾ ਹਿੱਸਾ ਵੀ ਹੋ ਸਕਦੀਆਂ ਹਨ ਇਹ ਅਫਵਾਹਾਂ। ਪੰਜਾਬੀਆਂ ਵੱਲੋਂ ਇਸ ਤਰ੍ਹਾਂ ਦੀ ਅਫਵਾਹਾਂ 'ਤੇ ਯਕੀਨ ਕਰਨਾ ਆਪਣੇ ਆਪ ਵਿੱਚ ਅਫਸੋਸ ਜਨਕ ਹੈ। ਪਿੰਡਾਂ ਦੀਆਂ ਸਥਾਨਕ ਸਰਕਾਰਾਂ ਵੱਲੋਂ ਅਫਵਾਹਾਂ ਦੇ ਵਹਿਣ ਵਿੱਚ ਆ ਕੇ ਸਿਹਤ ਵਿਭਾਗ ਦੇ ਅਸਹਿਯੋਗ ਦੇ ਮਤੇ ਪਾਉਣਾ ਅਤਿ ਮੰਦਭਾਗਾ ਹੈ। ਜਦੋਂ ਸਮਾਂ ਇਸ ਮਹਾਂਮਾਰੀ ਦੇ ਖਿਲਾਫ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੀ ਮੰਗ ਕਰਦਾ ਹੈ ਐਨ ਉਸ ਸਮੇਂ ਅਸੀਂ ਖੇਰੂੰ ਖੇਰੂੰ ਹੋਣ ਨੂੰ ਫਿਰਦੇ ਹਾਂ।

ਇਨ੍ਹਾਂ ਛੋਟੇ-ਛੋਟੇ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਵਧਾ ਸਕਦੇ ਹੋ ਆਪਣੇ ਭੋਜਨ ਦਾ ਸੁਆਦ

ਸਾਨੂੰ ਸਮਝਣਾ ਹੋਵੇਗਾ ਕਿ ਕੋਰੋਨਾ ਇੱਕ ਮਹਾਂਮਾਰੀ ਹੈ ਅਤੇ ਇਸ ਦੇ ਨਾ ਹੋਣ ਬਾਰੇ ਸ਼ਰਾਰਤੀ ਲੋਕਾਂ ਵੱਲੋਂ ਫੈਲਾਏ ਜਾ ਰਹੇ ਪ੍ਰਚਾਰ ਨੂੰ ਆਮ ਲੋਕਾਂ ਨੂੰ ਅਤੇ ਸਰਕਾਰ ਨੂੰ ਕਰੜੇ ਹੱਥੀਂ ਲੈਣਾ ਪਵੇਗਾ। ਸਾਡੇ ਸਮਾਜ ਵਿੱਚ ਬਿਨਾਂ ਲੱਛਣਾਂ ਵਾਲੇ ਲੋਕਾਂ ਦਾ ਮਰੀਜ਼ ਹੋਣ ਦੀ ਪੁਸ਼ਟੀ ਸਭ ਤੋਂ ਘਾਤਕ ਅਤੇ ਖਤਰਨਾਕ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਅਜਿਹੇ ਮਰੀਜ ਵਾਇਰਸ ਦੇ ਫੈਲਾਅ ਲਈ ਸਭ ਤੋਂ ਖਤਰਨਾਕ ਹਨ। ਸਰਕਾਰਾਂ ਵੱਲੋਂ ਘਰ ਤੋਂ ਬਾਹਰ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਰੱਖਣ ਦੇ ਨਿਯਮਾਂ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਜਰੂਰਤ ਹੈ। ਮਾਸਕ ਪਹਿਨ ਕੇ ਅਤੇ ਸਰੀਰਕ ਦੂਰੀ ਬਣਾਕੇ ਰੱਖਦਿਆਂ ਸਰਕਾਰੀ ਇਜ਼ਾਜਤ ਅਨੁਸਾਰ ਆਪੋ ਆਪਣੀਆਂ ਆਰਥਿਕ ਕ੍ਰਿਆਵਾਂ ਦਾ ਨਿਭਾਅ ਸਮੇਂ ਦੀ ਮੁੱਖ ਜਰੂਰਤ ਹੈ। ਸਿਵਲ ਅਤੇ ਪੁਲਸ ਪ੍ਰਸ਼ਾਸਨ ਨੂੰ ਸੋਸ਼ਲ ਮੀਡੀਆ 'ਤੇ ਕਰੜੀ ਨਜ਼ਰ ਬਣਾਉਣੀ ਪਵੇਗੀ। ਸੋਸ਼ਲ ਮੀਡੀਆ ਬਾਰੇ ਸ਼ਰਾਰਤੀ ਲੋਕਾਂ ਦੀ ਆਜ਼ਾਦੀ 'ਤੇ ਲਗਾਮ ਕਸਣਾ ਸਮੇਂ ਦੀ ਮੰਗ ਬਣ ਗਿਆ ਹੈ। ਸੋਸ਼ਲ ਮੀਡੀਆ ਦੇ ਅਫਵਾਹਬਾਜਾਂ 'ਤੇ ਬਾਕੀਆਂ ਲਈ ਸਬਕ ਦੇਣ ਵਾਲੀ ਕਾਰਵਾਈ ਹੋਣੀ ਚਾਹੀਦੀ ਹੈ।


rajwinder kaur

Content Editor

Related News