ਪੰਜਾਬੀ ਸੱਭਿਆਚਾਰ ਦਾ ਇਕ ਅਨਮੋਲ ਹੀਰਾ ਐਂਕਰ ‘ਬਲਦੇਵ ਰਾਹੀ’

10/11/2020 12:42:33 PM

ਸੁਰਜੀਤ ਸਿੰਘ ਫਲੋਰਾ
ਐਂਕਰ ਬਲਦੇਵ ਰਾਹੀ ਅੱਜ ਸਟੇਜ਼ ਸ਼ੋਆਂ ਅਤੇ ਸਟੇਜ਼ ਦਾ ਵੱਡਮੁਲਾ ਉਹ ਹੀਰਾ ਹੈ, ਜੋ ਲੱਛੇਦਾਰ ਭਾਸ਼ਾ ਅਤੇ ਹਰਫਾਂ ਦੇ ਨਾਲ-ਨਾਲ ਅਵਾਜ਼ ਦਾ ਧਨੀ ਹੈ। ਸਟੇਜ਼ ਨੂੰ ਕਿਵੇਂ ਦਰਸ਼ਕਾਂ ਦੇ ਰੂ-ਬਰੂ ਕਰਨਾ ਹੈ, ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਰਾਹੀ ਦੇ ਲਫ਼ਜਾਂ ਵਿਚ ਉਹ ਕਸ਼ਿਸ਼ ਹੈ, ਉਹ ਵਜ਼ਨ ਹੈ, ਜਿਸ ਨਾਲ ਦਰਸ਼ਕ ਟਸ ਤੋਂ ਮਸ ਨਹੀਂ ਹੁੰਦੇ । ਮਾਂ ਬੋਲੀ ਪੰਜਾਬੀ ਦਾ ਪਿਆਰਾਂ -ਦਿਲਾਰਾ ਹੈ ਉਹ। ਇਥੇ ਹੀ ਵਸ ਨਹੀਂ ਉਸ ਨੂੰ ਗੁਰਬਾਣੀ ਦੀ ਦਾਤ ਗੁੜਤੀ 'ਚ ਮਿਲੀ ਹੋਈ ਹੈ। ਉਸ ਵਲੋਂ ਲਿਖੀ ਗੀਤਾਂ ਦੀ ਕਿਤਾਬ, ਜੋ ਉਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ, ਜਿਸ ਨੂੰ ਸਭ ਵਲੋਂ ਬਹੁਤ ਪਸੰਦ ਕੀਤਾ ਗਿਆ।

ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ

ਜਦ ਮੈਂ ਕੋਈ 14-15 ਸਾਲਾਂ ਦਾ ਸੀ, ਤਾਂ ਮੈਨੂੰ ਉਨ੍ਹਾਂ ਨੂੰ ਮਿਲਨ ਦਾ ਮੌਕਾ ਮਿਲਿਆ। ਤਕਰੀਬਨ 1988 ਤੋਂ ਪਹਿਲਾਂ ਦੀ ਗੱਲ ਹੈ। ਜਿਸ ਸਮੇਂ ਪਿੰਡ ਈਸ਼ਰਵਾਲ ਵਿਚ ਉਨ੍ਹਾਂ ਦੇ ਪਿਤਾ ਜੀ ਗੁਰੂਘਰ ਦੇ ਗ੍ਰੰਥੀ ਹੁੰਦੇ ਸਨ। ਸ਼ਾਮ ਸਵੇਰੇ ਉਨ੍ਹਾਂ ਦੇ ਛੋਟੇ ਭਰਾ ਤੇ ਰਾਹੀ ਸਾਹਿਬ ਸਵੇਰੇ ਸ਼ਾਮ ਸਪੀਕਰ ’ਤੇ ਪਾਠ ਕਰਿਆਂ ਕਰਦੇ ਸਨ। ਉਸ ਸਮੇਂ ਰਾਹੀ ਸਾਹਿਬ ਇਸ ਨਨੀ ਸੇਟਜ਼ ਸ਼ੋਆਂ ਦੀ ਦੁਨੀਆਂ ਦੇ ਸਿਰਫ਼ ਨੰਨੇ ਜਿਹੇ ਬਾਲਕ ਸਨ, ਭਾਂਵ ਉਨ੍ਹਾਂ ਨੇ ਹਾਲੇ ਸਟੇਜ਼ ਵੱਲ ਪਹਿਲੈ ਕਦਮ ਹੀ ਰੱਖੇ ਸਨ। ਉਨ੍ਹਾਂ ਦੀ ਸੋਚ ਅਤੇ ਸਫ਼ਰਨਾਮਾ ਸੀ, ਜਿਸ ’ਤੇ ਚਲ ਕੇ ਆਪਣੀ ਮੰਜ਼ਿਲ ਨੂੰ ਪਾ ਲੈਣਾ ਉਹ ਲੋਚਦੇ ਸਨ।

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਦੇ ਨਾਲ ਹੀ, ਜਦ ਵੀ ਕਦੇ ਕਿਸੇ ਦੇ ਘਰ ਪਾਠ ਰੱਖਿਆਂ ਹੁੰਦਾ ਸੀ, ਮੈਂ ਉਨ੍ਹਾਂ ਨਾਲ ਬੈਠ ਕੇ ਗੁਰਬਾਣੀ ਦੀ ਸੰਧਿਆ ਲੈਂਦਾ ਹੁੰਦਾ ਸੀ। ਉਨ੍ਹਾਂ ਵਿਚ ਸਹਿਣ ਸ਼ਕਤੀ ਹੈ ਤੇ ਸਿਖਾਉਣ ਦਾ ਸਲੀਕਾ ਸੀ। ਮੈਨੂੰ ਗੁਰਬਾਣੀ ਪੜ੍ਹਨ-ਸਿੱਖਣ ਵਿਚ ਕੋਈ ਔਖਆਈ ਨਹੀਂ ਹੋਈ ਪਰ ਮੇਰੀ ਪੰਜਾਬੀ, ਕਿਉਂਕਿ ਮੈਂ ਨੌਵੀ ਕਲਾਸ ਵਿਚ ਹੀ ਸੀ ਜਦ ਕੈਨੇਡਾ ਦਾ ਵੀਜਾਂ ਆਉਣ ਕਾਰਨ, ਉਥੇ ਬੰਦ ਹੋ ਗਈ। ਇਸੇ ਕਰਕੇ ਮੈਂ ਪੰਜਾਬੀ ਮਾਂ ਬੋਲੀ ਦੀ ਵੱਡਮੁਲੀ ਦਾਤ ਤੋਂ ਸੱਖਣਾ ਰਹਿ ਗਿਆ। ਫਿਰ ਵੀ ਜਿੰਨੀ ਕੋ ਆਉਂਦੀ ਹੈ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੀ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਬੜੇ ਭਰੇ ਮਨ ਨਾਲ ਇਹ ਵੀ ਮੈਂ ਇਥੇ ਲਿਖਣਾ ਚਾਹੁੰਦਾ ਹਾਂ। 1986 ਵਿਚ ਮੇਰੇ ਪਿਤਾ ਜੀ 11 ਸਾਲਾਂ ਬਾਅਦ ਕੈਨੇਡਾ ਵਿਚ ਪੱਕੇ ਹੋਏ ਸਨ ਅਤੇ ਉਹ ਆਪਣੇ ਪਰਿਵਾਰ ਨੂੰ ਵਾਪਿਸ ਮਿਲਨ ਲਈ ਭਾਰਤ ਆ ਰਹੇ ਸਨ। 11 ਸਾਲਾਂ ਦਾ ਲੰਮਾ ਵਿਛੋੜਾ ਤੇ ਉਹ ਖੁਸ਼ੀ, ਦਿਲ ਦੇ ਦੌਰੇ ਦਾ ਕਾਰਨ ਬਣ ਗਈ। 4 ਸਾਲਾਂ ਦੇ ਨੂੰ ਛੱਡ ਕੈਨੇਡਾ ਗਏ ਪਰ ਮੁੜ ਪ੍ਰਮਾਤਮਾ ਨੇ ਮਿਲਾਪ ਨਹੀਂ ਕਰਵਾਇਆ। ਉਸ ਸਮੇਂ ਮੈਂ ਆਪਣੀ ਮਾਸੀ ਦੇ ਪਿੰਡ ਸਲੇਮਪੁਰ ਵਿਚ ਰਹਿੰਦਾ ਸੀ, ਜਦ ਪਿੰਡ ਈਸ਼ਰਵਾਲ ਵਿਚ ਪਿਤਾ ਜੀ ਦੇ ਭਾਣੇ ਵਰਤਣ ਦੀ ਖ਼ਬਰ ਆਈ ਸੀ, ਮੇਰੇ ਤੱਕ ਇਹ ਦਰਦ ਭਰੀ ਖ਼ਬਰ ਲੈ ਕੇ ਬਲਦੇਵ ਰਾਹੀ ਸਾਹਿਬ ਹੀ ਆਏ ਸਨ। ਪਰ ਉਨ੍ਹਾਂ ਨੇ ਮੈਨੂੰ ਕੁਝ ਵੀ ਦੱਸਿਆਂ ਨਹੀਂ ਸੀ। ਮਾਸੀ ਨੂੰ ਹੀ ਦੱਸਿਆਂ ਸੀ ਜੋ ਰੌਂਦੀ ਕਰਲਾਉਂਦੀ ਡਿਗਦੀ ਢਹਿੰਦੀ ਪੈ ਰਹੀ ਸੀ। ਮੈਂ ਵਾਰ ਵਾਰ ਪੁੱਛਦਾ ਸੀ ਕੀ ਹੋਇਆ? ਪਰ ਮੈਨੂੰ ਮਾਸੀ ਨੇ ਇਹ ਹੀ ਕਿਹਾ ਕੱਪੜੇ ਪਾ ਕੇ ਰਾਹੀ ਦੇ ਨਾਲ ਪਿੰਡ ਚਲੇ ਜਾ ਤੇਰਾ ਮਾਸੜ ਆਏਗਾ ਤੇ ਅਸੀਂ ਆਉਂਦੇ ਹਾਂ। ਪਿੰਡ ਦੀ ਜਦ ਜੂਹ ਤੇ ਪਹੁੰਚੇ ਤਾਂ ਰਾਹੀ ਵੀਰੇ ਨੇ ਹੌਲੀ ਹੌਲੀ ਲਫਜ਼ਾ ਦੇ ਜਾਲ ਬੁਣਦਿਆਂ ਕੁਝ ਹੱਦ ਤੱਕ ਮੈਨੂੰ ਖ਼ਬਰ ਦੇ ਦਿੱਤੀ ਸੀ ਕਿ ਮੇਰੇ ਪਿਤਾ ਜੀ ਨਹੀਂ ਰਹੇ।

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਰਾਹੀ ਸਾਹਿਬ ਦੀ ਜਦੋ ਜਹਿਦ ਉਨ੍ਹਾਂ ਦੀ ਦੌੜ ਅੱਜ ਮੁਕਮਲ ਤੌਰ ’ਤੇ ਰੰਗ ਲਿਆ ਚੁੱਕੀ ਹੈ। ਉਹ ਸਟੇਜ਼ਾ ’ਤੇ ਵਾਹ ਵਾਹ ਖੱਟਣ ਵਾਲਾ ਐਂਕਰ ਬਣ ਚਕਿਆ ਹੈ।

ਜਿਥੇ ਉਹ ਸਟੇਜ਼ ਨੂੰ ਆਪਣੇ ਸ਼ਬਦਾ ਦੇ ਅਸਰ - ਰਸੂਕ ਨਾਲ ਦਮਦਾਰ ਤਰੀਕੇ ਨਾਲ ਸੰਭਾਲਦਾ ਹੈ, ਉਥੇ ਉਸ ਦੀ ਕਲਮ ਗੀਤਾਂ ਨੂੰ ਜਨਮ ਦਿੰਦੇ ਹੋਏ, ਹਰ ਕਿਸੇ ਦੇ ਦੁਖ ਦਰਦ ਦੀ ਕਹਾਣੀ ਵਰਨਣ ਕਰਦੀ ਹੈ।

ਉਹ ਧੀਆਂ ਨੂੰ ਕੁਖ਼ ਵਿਚ ਮਾਰਨ ਦੀ ਦਰਦ ਭਰੀ ਕਹਾਣੀ ਅਤੇ ਬਦਲ ਰਹੇ ਸੰਸਾਰ ਨੂੰ ਨਵੀਂ ਵੀਂਹਵੀ ਸਦੀ ਵਿਚ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਕੁਖਾ ਵਿਚ ਮਰ ਰਹੀਆਂ ਧੀਆਂ ਵਾਰੇ ਲਿਖਦਾ ਹੈ :
"ਮੈਨੂੰ ਕੁਖ ਵਿਚ ਬਾਬਲ ਨਾ ਮਾਰ ਵੇ"

ਜਿਸ ਨੂੰ ਗਾਇਕਾਂ ਮਿਸ ਪੂਜਾ ਰਮਤਾ ਯੂਕੇ ਨੇ ਬਹੁਤ ਹੀ ਦਰਦ ਭਰੇ ਲਹਿਜੇ ਵਿਚ ਗਾਇਆ ਹੈ। ਰਾਹੀ ਦੇ ਦਰਦ ਭਰੇ ਲਫਜ਼ ਅਤੇ ਦਿਲ ਦੀ ਹੂਕ, ਉਹ ਚਿੰਤਾ, ਧੀਆਂ ਪ੍ਰਤੀ ਉਸ ਦਾ ਪਿਆਰ, ਜੁਲਮ ਨੂੰ ਖ਼ਤਮ ਕਰਨ ਦੀ ਇਕ ਫਰਿਆਦ, ਤਰਲਾ, ਜੋ ਇਸ ਗਾਣੇ ਨੂੰ ਸੁਣਦਾ ਹੈ, ਉਸ ਦੀਆਂ ਇਕ ਵਾਰ ਤਾਂ ਨਮ ਹੋ ਹੀ ਜਾਂਦੀਆਂ ਹਨ।

ਪੜ੍ਹੋ ਇਹ ਵੀ ਖਬਰ - Cooking Tips : ਕੀ ਤੁਸੀਂ ਕਦੀ ਖਾਦੇ ਨੇ ‘ਮੈਗੀ ਦੇ ਪਕੌੜੇ’, ਜੇ ਨਹੀਂ ਤਾਂ ਜਾਣੋ ਬਣਾਉਣ ਦੀ ਵਿਧੀ

ਇਸੇ ਤਰ੍ਹਾਂ ਉਨ੍ਹਾਂ ਦੇ ਗਾਣੇ ਮਾਣਕ, ਕੇ ਦੀਪ, ਹੰਸ ਰਾਜ, ਜਮਲਾ, ਪੂਜਾ ਨੇ ਗਾਏ ਹਨ। ਜਿਥੇ ਉਹ ਸਟੇਜਾਂ ਦਾ ਸ਼ਿੰਗਾਰ ਹੈ, ਉਥੇ ਉਹ ਇਕ ਬਹੁਪੱਖੀ ਕਲਾਕਾਰ ਤੇ ਦਿਲ ਵਾਲਾ ਦਿਲਦਾਰ ਵੀ ਹੈ। ਇਸ ਦੇ ਨਾਲ ਹੀ ਉਹ ਗਾਇਕ ਕਲਾਕਾਰਾ ਦਾ ਯਾਰ ਵੀ ਹੈ।

ਬਲਦੇਵ ਰਾਹੀ ਤੇ ਰਾਹੀ ਲੁਧਿਆਣੀ ਕੋਈ ਦੋ ਨਹੀਂ ਹਨ, ਇਹ ਵੀ ਉਸ ਦਾ ਹੀ ਇਕ ਨਾਂ ਹੈ। ਜਿਸ ਦੇ ਨਾਂ ਹੇਠ ਉਹ ਅਖਬਾਰਾਂ ਵਿਚ ਛਾਇਆਂ ਹੁੰਦਾ ਹੈ। ਅਨੇਕਾ ਮਾਣ ਸਨਮਾਨ ਉਸ ਨੂੰ ਮਿਲ ਚੁਕੇ ਹਨ ਪਰ ਕਦੇ ਉਸ ਨੇ ਇਨ੍ਹਾਂ ਦਾ ਦਿਖਾਵਾਂ ਨਹੀਂ ਕੀਤਾ।

ਇਸ ਦੇ ਨਾਲ ਹੀ ਉਹ ਯਾਂਰਾ ਦਾ ਯਾਰ ਹੈ। ਲੋੜ ਪੈਣ ’ਤੇ ਆਪਣਾ ਸਭ ਕੁਝ ਵਾਰਨ ਲਈ ਮਦਦ ਲਈ ਤਿਆਰ ਹੋ ਜਾਂਦਾ ਹੈ। ਜਦ ਵੀ ਕਿਸੇ ਗਾਇਕ ਨੂੰ ਪ੍ਰਮੋਸ਼ਨ ਦੀ ਲੋੜ ਹੋਵੇਂ ਉਹ ਦਿਲ ਖੋਹਲ ਕੇ ਕਰਦਾ ਹੈ। ਇਸ ਦੇ ਨਾਲ ਹੀ ਕਈ ਸੱਭਿਆਚਾਰਕ ਮੇਲਿਆਂ ਦਾ ਬਾਨੀ ਉਨ੍ਹਾਂ ਨੂੰ ਲੁਟ ਚੁੱਕਿਆਂ ਹੈ । ਇਸ ਮੁਕਾਮ ’ਤੇ ਪਹੁੰਚ ਕੇ ਵੀ ਉਸ ਨੇ ਕਦੇ ਆਪਣਾ ਆਪ ਜਾਹਿਰ ਨਹੀਂ ਕੀਤਾ, ਜੋ ਉਸ ਦੀ ਇਕ ਬਿਹਰਤ ਤੇ ਸਫ਼ਲ ਕਲਾਕਾਰ ਹੋਣ ਦੀ ਨਿਸ਼ਾਨੀ ਹੈ।  

ਪੜ੍ਹੋ ਇਹ ਵੀ ਖਬਰ - ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ, ਜਾਣੋ ਕੀ ਹੈ ਕਹਾਣੀ (ਵੀਡੀਓ) 

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
 


rajwinder kaur

Content Editor

Related News