‘ਸਮਝਦਾਰੀ ਤੇ ਜਾਗਰੂਕਤਾ ਨਾਲ ਸਾਡੇ ਸਮਾਜ ’ਚ ਆਵੇਗਾ ਬਦਲਾਅ’

11/13/2020 2:42:06 PM

ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ’ਤੇ ਪੰਜਾਬ ਪੁਲਸ ਵੱਲੋਂ ਦੇਸ਼ ਵਿਦੇਸ਼ ਵੱਸਦੇ ਸਮੂਹ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਅਸੀਂ ਤੁਹਾਡੇ ਸਭ ਦੇ ਸਾਥ ਨਾਲ ਹੀ ਇੱਕ ਵਧੀਆਂ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਅੱਜ ਦੇ ਸਮੇਂ ਨੂੰ ਵੇਖਦੇ ਹੋਏ ਜਨਾਨੀਆਂ ਤੇ ਕੁੜੀਆਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਉਨ੍ਹਾਂ ਦੀ ਸਮਝਦਾਰੀ ਅਤੇ ਜਾਗਰੂਕਤਾ ਨਾਲ ਸਾਡੇ ਸਮਾਜ ਵਿੱਚ ਬਦਲਾਅ ਆਵੇਗਾ। ਜਨਾਨੀ ਜੇਕਰ ਜ਼ੁਲਮ ਨੂੰ ਚੁੱਪਚਾਪ ਕਰਕੇ ਬਰਦਾਸ਼ਤ ਕਰ ਲੈਂਦੀ ਹੈ ਇਸ ਨਾਲ ਜ਼ੁਲਮ ਦੀ ਉਮਰ ਵੱਧਣ ਲੱਗ ਜਾਂਦੀ ਹੈ। ਬਾਕੀ ਪੰਜਾਬ ਪੁਲਸ ਤੇ ਕਾਨੂੰਨ ਹਮੇਸ਼ਾਂ ਹੀ ਸੱਚਾਈ ਦੇ ਨਾਲ ਕੰਮ ਕਰ ਰਹੇ ਹਨ ਤੇ ਕਰਦੇ ਰਹਿਣਗੇ।

ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’

ਆਪ ਨੂੰ ਦੱਸਣਾ ਚਾਉਂਦੀ ਹਾਂ ਕੀ ਮੈਨੂੰ ਇਸ ਖ਼ੇਤਰ ਵਿੱਚ ਭਾਵ ਪੰਜਾਬ ਪੁਲਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ਉੱਤੇ ਕੰਮ ਕਰਦਿਆਂ ਕਈ ਸਾਲ ਹੋ ਗਏ ਹਨ। ਅਸੀਂ ਖ਼ੁਦ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਨਾਲ ਲੜਦੇ ਹਾਂ। ਸਾਡਾ ਹਮੇਸ਼ਾ ਚੰਗੇ ਅਤੇ ਮਾੜੇ ਹਰੇਕ ਤਰ੍ਹਾਂ ਦੇ ਲੋਕਾਂ ਨਾਲ ਮੇਲ ਮਿਲਾਪ ਹੁੰਦਾ ਰਹਿੰਦਾ ਹੈ। ਅਸੀਂ ਆਪਣੀ ਡਿਊਟੀ, ਕਾਨੂੰਨ ਦੀ ਇੱਜ਼ਤ ਅਤੇ ਸਨਮਾਨ ਲਈ ਦਿਨ ਰਾਤ ਸਭ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬਿਨਾਂ ਕਿਸੇ ਛੁੱਟੀ ਤੋਂ ਆਪਣੀ ਡਿਊਟੀ ਨਿਭਾ ਰਹੇ ਹਾਂ।

ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ’ਤੇ ਜੇਕਰ ਤੁਹਾਨੂੰ ਹੁੰਦੇ ਹਨ ਇਨ੍ਹਾਂ ਚੀਜ਼ਾਂ ਦੇ ਦਰਸ਼ਨ ਤਾਂ ਸਮਝੋ ‘ਸ਼ੁੱਭ ਸ਼ਗਨ’  

ਇਹ ਸਭ ਕੁਝ ਅਸੀਂ ਤਾਂ ਹੀ ਕਰ ਪਾਉਂਦੇ ਹਾਂ ਜਦੋਂ ਸਾਨੂੰ ਸਾਡੇ ਉੱਚ ਅਧਿਕਾਰੀਆਂ ਤੇ ਅਫ਼ਸਰਾਂ ਵੱਲੋਂ, ਪੰਜਾਬ ਦੇ ਲੋਕ ਵੱਲੋਂ ਭਰਪੂਰ ਸਹਿਯੋਗ ਮਿਲਦਾ ਹੈ। ਸਾਡੀ ਪੰਜਾਬ ਪੁਲਸ, ਸਾਡੇ ਸਾਰੇ ਉੱਚ ਅਫ਼ਸਰ ਤੇ ਅਧਿਕਾਰੀ ਇਹ ਚਾਉਂਦੇ ਹਨ ਕਿ ਇਸੀਂ ਸਮੇਂ ਰਹਿੰਦੇ ਹਰੇਕ ਜ਼ੁਲਮ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਜੜ੍ਹ ਤੋਂ ਖ਼ਤਮ ਕਰੀਏ। 

ਜਸਪ੍ਰੀਤ ਕੌਰ  
ਐਡੀਸ਼ਨਲ ਐੱਸ.ਐੱਚ.ਓ.
ਸਧਰ ਥਾਣਾ ਪਟਿਆਲਾ

ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ਦੇ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’


rajwinder kaur

Content Editor

Related News