ਕਵਿਤਾ ਖ਼ਿੜਕੀ : ‘ਮੈਂ ਪੰਜਾਬ ਬੋਲਦਾ’

09/27/2020 4:26:50 PM

ਮੈਂ ਪੰਜਾਬ ਬੋਲਦਾ

ਗੱਲ ਸੱਚੀ ਏ ਤਾਹੀਓ ਕਹਿਣ ਲੱਗਾ
ਵਿਚ ਗੰਗਾ ਦੇ ਜ਼ਹਿਰ ਵਹਿਣ ਲੱਗਾ
ਹੱਕ ਮੰਗਣੇ ਤੇ ਜਿੱਥੇ ਡਾਂਗਾਂ ਦਾ ਮੀਂਹ ਪੈਣ ਲੱਗਾ
ਮੈਂ ਆਜ਼ਾਦ ਭਾਰਤ ਵਿਚ ਹੋ ਗੁਲਾਮ ਰਹਿਣ ਲੱਗਾ

ਧੀਆਂ ਦੀਆਂ ਇੱਜ਼ਤਾਂ ਦਾ ਡਰ
ਹੁਣ ਮਾਪਿਆਂ ਨੂੰ ਰਹਿਣ ਲੱਗਾ
ਜ਼ੁਲਮ ਹੋਏ ਤੋਂ ਬਦਲਾ ਲੈਂਦੇ ਸਾ
ਜੇਬਾਂ ਵਿੱਚ ਨਸ਼ਾ ਤੇ ਅਸਲਾ ਰਹਿਣ ਲੱਗਾ
ਮੈਂ ਆਜ਼ਾਦ ਭਾਰਤ ਵਿਚ ਹੋ ਗੁਲਾਮ ਰਹਿਣ ਲੱਗਾ

ਲੱਖਾਂ ਮਾਰ ਬੇਦੋਸ਼ਿਆਂ ਨੂੰ, ਜਿੱਥੇ ਮੁਜਰਮ ਬਾਹਰ ਰਹਿੰਦੇ ਨੇ
ਉਸ ਦੇਸ਼ ਪਿਆਰੇ ਨੂੰ ਭਾਰਤ ਕਹਿੰਦੇ ਨੇ
ਅੱਛੇ ਦਿਨ ਨਾ ਆਏਗੇ, ਸੁਪਨਾ ਸਭਦਾ ਢਹਿਣ ਲੱਗਾ
ਮੈਂ ਆਜ਼ਾਦ ਭਾਰਤ ਵਿਚ ਹੋ ਗੁਲਾਮ ਰਹਿਣ ਲੱਗਾ

ਜੀ.ਡੀ.ਪੀ. ਕਿੱਧਰ ਨੂੰ ਤੁਰ ਗਈ
ਜਿੰਦ ਫਿਕਰਾਂ ਵਿੱਚ ਮੇਰੀ ਖੁਰ ਗਈ
ਬੇਰੋਜ਼ਗਾਰੀ ਕਾਰਨ ਜਵਾਨੀ ਬਾਹਰ ਤੁਰ ਗਈ
ਤਰੱਕੀ ਵਾਲੀ ਗੱਡੀ ਕਿੱਧਰ ਮੁੜ ਗਈ
ਮੇਰਾ ਪਾਣੀ ਰਾਜਸਥਾਨ, ਹਰਿਆਣਾ, ਪਾਕਿਸਤਾਨ ਨੂੰ ਮੁਫ਼ਤ ਵਹਿਣ ਲੱਗਾ
ਮੈਂ ਆਜ਼ਾਦ ਭਾਰਤ ਵਿਚ ਹੋ ਗੁਲਾਮ ਰਹਿਣ ਲੱਗਾ

ਨਸ਼ਾ ਮਕਾਉਣ ਦੀ ਗੱਲ ਨੇ ਕਰਦੇ
ਪਰ ਇਹਦਾ ਕੋਈ ਹੱਲ ਨਹੀਂ ਕਰਦੇ
ਝੂਠੀਆਂ ਖ਼ਾਧੀਆ ਕਸਮਾਂ ਕੁਲ ਆਲਮ ਕਹਿਣ ਲੱਗਾ
ਮੈਂ ਆਜ਼ਾਦ ਭਾਰਤ ਵਿਚ ਹੋ ਗੁਲਾਮ ਰਹਿਣ ਲੱਗਾ

ਪੜ੍ਹੋ ਅਖ਼ਬਾਰ ਇਹ ਖ਼ਬਰਾਂ ਕੱਲ੍ਹ ਦੀਆਂ ਨੇ
ਨਸ਼ੇ ਨਾਲ ਸਰਕਾਰਾਂ ਹੁਣ ਚੱਲਦੀਆਂ ਨੇ
ਸਕੂਲ ਬੰਦ ਸਭ ਠੇਕੇ ਨੇ ਖੁੱਲ੍ਹੇ
ਲੁੱਟਦੇ ਨੇ ਇਹ ਆਪ ਤਾਂ ਬੁੱਲੇ
ਠੰਡੇ ਹੋ ਗਏ ਕਈਆਂ ਦੇ ਚੁੱਲ੍ਹੇ
ਫਿਕਰਾਂ ਵਿਚ ਹਰ ਕੋਈ ਰਹਿਣ ਲੱਗਾ
ਮੈਂ ਆਜ਼ਾਦ ਭਾਰਤ ਵਿਚ ਹੋ ਗੁਲਾਮ ਰਹਿਣ ਲੱਗਾ

ਪੜ੍ਹੋ ਇਹ ਵੀ ਖਬਰ - ਭੁੱਲ ਕੇ ਵੀ ਐਤਵਾਰ ਨੂੰ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ

ਗਗਨਪ੍ਰੀਤ ਕੌਰ
917973929010

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ: ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
 


rajwinder kaur

Content Editor

Related News