ਪ੍ਰੈਸ ਨੋਟ

08/08/2018 5:39:19 PM

ਅੱਜ ਮਿਤੀ 2 ਅਗਸਤ 2018 ਨੂੰ ਅਰਬਨ ਹਾਟ ਵਿਖੇ ਕਿਰਤੀ ਅਤੇ ਸੱਭਿਆਚਾਰਕ ਮੇਲੇ ਦੇ ਅਖਰੀਲੇ ਦਿਨ ਚਰਖਾ ਕੱਤਣ, ਸਿਲਾਈ ਕਢਾਈ, ਨਾਲੇ ਬੁਨਣਾ, ਕਰੋਸ਼ੀਆਂ, ਗੋਟਾ ਕਢਾਈ ਅਤੇ ਸਵੈਟਰ ਬੁੰਨਣ ਦੇ ਵਿਰਾਸਤੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਅਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਵਿਚ ਤਕਰੀਬਨ 40 ਦੇ ਕਰੀਬ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਇਸ ਪ੍ਰਤੀਯੋਗਤਾ ਵਿਚ ਡਾ. ਇੰਦਰਜੀਤ ਕੌਰ ਪ੍ਰਧਾਨ ਪਿੰਗਲਵਾੜਾ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਛੋਟੇ-ਛੋਟੇ ਬੱਚਿਆਂ ਨੇ ਵੀ ਇਹਨਾਂ ਮੁਕਾਬਲਿਆਂ ਵਿਚ ਬਹੁਤ ਉਤਸ਼ਾਹ ਨਾਲ  ਹਿੱਸਾ ਲਿਆ। 
 

ਸ਼ਾਮ ਨੂੰ ਸਮੂੰਹ ਕਿਰਤੀਆਂ, ਵਲੰਟੀਅਰਾਂ ਅਤੇ ਕਲਾਂ ਆਰਟਿਸਟਾਂ ਦਾ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਕੰਵਰ ਵਿਜੇ ਪ੍ਰਤਾਪ ਸਿੰਘ ਆਈ.ਜੀ. ਸਪੈਸ਼ਲ ਓਪਰੇਸ਼ਨ ਗਰੁੱਪ ਅੰਮ੍ਰਿਤਸਰ ਵਲੋਂ ਕੀਤੀ ਗਈ। ਸ੍ਰ. ਨੋਨਿਹਾਲ ਸਿੰਘ ਆਈ.ਪੀ.ਐਸ., ਆਈ.ਜੀ. ਜਲੰਧਰ ਰੇਂਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮੂੰੰਹ ਕਿਰਤੀਆਂ, ਆਰਟਿਸਟਾਂ ਨੂੰ ਪਿੰਗਲਵਾੜਾ ਪਰਿਵਾਰ ਦੇ ਵਲੰਟੀਅਰਾਂ ਵਲੋਂ ਫੁਲਕਾਰੀ ਦੀ ਛਾਂ ਵਿਚ ਭਰੇ ਪੰਡਾਲ ਵਿਚ ਲਿਆਉਂਦਾ ਗਿਆ। ਸਮੂੰਹ ਕਿਰਤੀ ਇਸ ਤਰੀਕੇ ਦੇ ਮਾਨ ਸਤਿਕਾਰ ਨਾਲ ਬਹੁਤ ਹੀ ਪ੍ਰਭਾਵਿਤ ਹੋਏ। 
 

ਇਸ ਮੌਕੇ ਡੁਬਈ ਦੇ ਪਿੰਗਲਵਾੜਾ ਸੇਵਾਦਾਰ ਮੰਨਜਿੰਦਰ ਸਿੰਘ ਦੀ ਕੋਸ਼ਿਸ਼ਾਂ ਦੁਆਰਾ ਨਿਰਮਿਤ ਵੀਡੀਓ ਗੀਤ ਵੀ ਰੀਲਿਜ਼ ਕੀਤਾ ਗਿਆ। ਇਸ 3 ਮਿੰਟ ਦੇ ਗੀਤ ਵਿਚ ਭਗਤ ਪੂਰਨ ਸਿੰਘ ਜੀ ਦੇ ਉਪਦੇਸ਼ਾਂ ਅਤੇ ਪਿੰਗਲਵਾੜੇ ਦੇ ਵਿਚ ਹੋ ਰਹੀ ਸੇਵਾ ਨੂੰ ਦਰਸ਼ਿਤ ਕੀਤਾ ਗਿਆ ਹੈ।
 

ਉਪਰੰਤ ਸਰੂਪ ਸਿੰਘ ਕਡਿਆਣਾ ਦੇ ਢਾਡੀ ਜਥੇ ਵਲੋਂ ਢਾਡੀ ਵਾਰਾਂ ਗਾਈਆਂ ਇਹਨਾਂ ਵਿਚ ਗੁਰੂ ਨਾਨਕ ਸਾਹਿਬ ਦੇ ਅਤੇ ਭਾਈ ਲਾਲੋ ਦੁਆਰਾ ਕਿਰਤ ਦੀ ਮਹੱਤਤਾ ਦਾ ਜਸ ਗਾਇਆ ਗਿਆ। ਇਹਨਾਂ ਦੇ ਨਾਲ ਹੀ ਉਹਨਾਂ ਨੇ ਭਗਤ ਪੂਰਨ ਸਿੰਘ ਦੁਆਰਾ ਦਿਤੇ ਉਪਦੇਸ਼ਾਂ ਦਾ ਢਾਡੀ ਵਾਰਾਂ ਦੁਆਰਾ ਗਾਇਨ ਵੀ ਕੀਤਾ। ਸਮਾਰੋਹ ਤੋਂ ਬਾਅਦ ਕੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ ਅਤੇ ਨੋਨਿਹਾਲ ਸਿੰਘ ਆਈ.ਪੀ.ਐਸ ਨੇ ਅਰਬਨ ਹਾਟ ਦੇ ਸਾਰੇ ਸਟਾਲਾਂ ਨੂੰ ਦੇਖਣ ਵਾਸਤੇ ਗਏ।ਉਪਰੰਤ ਕਿਰਤੀ ਅਤੇ ਸੱਭਿਆਚਾਰਕ ਮੇਲੇ ਦਾ ਸਮਾਪਨ ਹੋ ਗਿਆ।