ਆਵਾਜ਼ ਦੇ ਕਹਾਂ ਹੈ-ਦੁਨੀਆਂ ਮੇਰੀ ਜਵਾਂ ਹੈ''

05/06/2020 4:16:12 PM

ਸਤਵੀਰ ਸਿੰਘ ਚਾਨੀਆਂ
92569-73526

ਵੈਸੇ ਇਹ ਤਨਵੀਰ ਨਕਵੀ ਸਹਿਬ ਦਾ ਲਿਖਿਆ ਅਤੇ ਨੂਰ ਜਹਾਂ-ਸੁਰਿੰਦਰ ਵਲੋਂ ਗਾਇਆ ਗਿਆ ਹਿੰਦੀ ਫਿਲਮ ‘ਅਨਮੋਲ ਘੜੀ’ (1946) ਦਾ ਗੀਤ ਹੈ, ਜੋ ਕਿ ਆਪਣੇ ਸਮੇਂ 'ਚ ਬਹੁਤ ਮਕਬੂਲ ਰਿਹੈ। ਦੂਜੇ ਪਾਸੇ ਇਹ ਗੀਤ ਦੀ ਮੁੱਢਲੀ ਸਤਰ-47 ਦੇ ਭਿਆਨਕ ਦੁਖਦਾਈ ਦੌਰ ਦੇ ਵਿੱਛੜਿਆਂ ਦੇ ਮੁੜ ਮਿਲਾਪ ਲਈ ਬਹੁਤ ਸਾਰਥਿਕ ਰਹੀ। ਕਹਾਣੀ ਇੰਞ ਹੈ ਕਿ ਉਸ ਕਾਲੇ ਭਿਆਨਕ ਅਤੇ ਦੁਖਦਾਈ ਦੌਰ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਆਪਸੀ ਨਾਸਾਜ ਸਬੰਧਾਂ ’ਤੇ ਚਲਦਿਆਂ, ਕਸ਼ਮੀਰ ਯੁੱਧ ਹੋਣ ਉਪਰੰਤ ਸਬੰਧ ਕਾਫੀ ਵਿਗੜ ਗਏ ਸਨ।

ਕੁਝ ਸਾਲਾਂ ਦੀ ਲੰਬੀ ਕਸ਼ਮ-ਕਸ਼ ਤੋਂ ਬਾਅਦ ਜ਼ਖ਼ਮਾਂ ’ਤੇ ਮਲਮ ਲਾਉਂਦਿਆਂ ਤਦੋਂ ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਵਲੋਂ 'ਆਵਾਜ਼ ਦੇ ਕਹਾਂ ਹੈ' ਵਿੱਛੜਿਆਂ ਦੀ ਭਾਲ ਅਤੇ ਮੁੜ ਮਿਲਾਪ ਲਈ ਇਹ ਪਰੋਗਰਾਮ ਸ਼ੁਰੂ ਕੀਤਾ ਗਿਆ। ਬਜ਼ੁਰਗਾਂ ਦੇ ਦੱਸਣ ਮੁਤਾਬਕ ਉਸ ਪ੍ਰੋਗਰਾਮ ਦਾ ਸੰਚਾਲਨ ਅਬਦੁੱਲ ਜੱਬਾਰ ਨਾਮੇ ਕਰਮਚਾਰੀ ਕਰਦਾ ਸੀ। ਪ੍ਰੋਗਰਾਮ ਦੇ ਸ਼ੁਰੂਆਤ ਵਿਚ 'ਆਵਾਜ਼ ਦੇ ਕਹਾਂ ਹੈ-ਦੁਨੀਆਂ ਮੇਰੀ ਜਵਾਂ ਹੈ' ਗੀਤ ਦੀਆਂ ਮੁਢਲੀਆਂ ਸਤਰਾਂ ਵੱਜਦੀਆਂ ਸਨ। ਆਪਣਿਆਂ ਦੀ ਭਾਲ ਕਰਨ ਵਾਲੇ ਪੀੜਤ, ਰੇਡੀਓ ਸਟੇਸ਼ਨ ਨੂੰ ਆਪਣੇ ਰਿਫਿਊਜੀ ਕੈਂਪ/ਰਿਹਾਇਸ਼ੀ ਪਤੇ ਸਮੇਤ ਖਤ ਲਿਖਦੇ ਸਨ। ਉਹ ਖਤ ਰੇਡੀਓ ਸਟੇਸ਼ਨ ’ਤੇ ਅਬਦੁੱਲ ਜੱਬਾਰ ਵਲੋਂ ਪੜ੍ਹੇ ਜਾਂਦੇ ਸਨ।

ਪੜ੍ਹੋ ਇਹ ਵੀ ਖਬਰ - ਬਰਸੀ 'ਤੇ ਵਿਸ਼ੇਸ਼ : ਸ਼ੱਕਰਗੜ੍ਹ ਦਾ ਜਾਇਆ ਸ਼ਬਦ ਵਣਜਾਰਾ ‘ਸ਼ਿਵ ਕੁਮਾਰ ਬਟਾਲਵੀ

ਪੜ੍ਹੋ ਇਹ ਵੀ ਖਬਰ - Viral World ’ਚ ਦੋ ਭੈਣਾਂ 'ਰਾਜੀ ਕੌਰ ਅਤੇ ਵੀਨੂ ਗਿੱਲ' ਦੀ 'ਮਾਝਾ/ਮਾਲਵਾ' ਪੰਜਾਬੀ ਚਰਚਾ (ਵੀਡੀਓ)

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਖ਼ਰਬੂਜੇ ਸ਼ਾਹ ਉਰਫ਼ ਸਾਈ ਅੱਲਾ ਦਿੱਤਾ 

ਇਸ ਤਰਾਂ ਵਿਛੜਿਆ ਹੋਇਆ ਲੋੜਵੰਦ ਰੇਡੀਓ ਜ਼ਰੀਏ ਰਾਹੀਂ ਸਬੰਧਤ ਪਤੇ ’ਤੇ ਆਪਣੇ ਪਰਿਵਾਰਕ ਮੈਂਬਰਾਂ/ਸਨੇਹੀਆਂ ਨਾਲ ਸੰਪਰਕ ਕਰ ਲੈਂਦਾ ਸੀ। ਹੋਰ ਵੀ ਸੈਂਕੜੇ ਦਰਦਮੰਦ ਜਗਿਆਸੂਆਂ ਇਸ ਪ੍ਰੋਗਰਾਮ ਨਾਲ ਜੁੜ ਕੇ ਵਿੱਛੜਿਆਂ ਦੇ ਮੁੜ ਮਿਲਾਪ ਲਈ ਯਤਨ ਕੀਤੇ। ਮੈਂ ਇਸ ਪਰੋਗਰਾਮ ਦੇ ਤਦੋਂ ਦੇ ਤਮਾਮ ਪ੍ਰਬੰਧਕਾਂ ਅਤੇ ਨਾਲ ਜੁੜੇ ਦਰਦਮੰਦ ਜਗਿਆਸੂਆਂ ਨੂੰ ਦਿਲ ਦੇ ਬਹੁਤ ਕਰੀਬ ਤੋਂ ਸਲਾਮ ਆਖਦਾ ਹਾਂ। 

PunjabKesari

ਆਪਣੇ ਪੁਰਖਿਆਂ ਦੀ ਜੰਮਣ ਭੋਇੰ ਦੇਖਣ ਦੀ ਇਹ ਇਤਿਹਾਸਕ ਤੜਫ ਦੋਹਾਂ ਵੰਨੀਓਂ ਹਾਲੇ ਤੱਕ ਉਵੇਂ ਹੀ ਬਰਕਰਾਰ ਹੈ। ਭਲੇ ਜਿੱਥੇ ਕਰਤਾਰ ਪੁਰ ਸਾਹਿਬ ਦੇ ਲਾਂਘੇ ਨੇ ਵੱਡੀ ਮਲਮ ਦਾ ਕੰਮ ਕੀਤਾ ਹੈ, ਉਥੇ ਦੋਹਾਂ ਵੰਨੀਓਂ ਬਹੁਤ ਹੀ ਉਦਮੀ ਨੌਜਵਾਨ ਵੱਡੀ ਪੱਧਰ ’ਤੇ ਵੰਡ ਦੀ ਪੀੜ ਹੰਢਾਅ ਰਹੇ ਬਜ਼ੁਰਗਾਂ ਦੀਆਂ ਵੀਡੀਓਜ ਸ਼ੇਅਰ ਕਰ ਰਹੇ ਹਨ। ਇਹ ਸਾਰਿਆਂ ਦੀ ਪਹੁੰਚ ਵਿਚ ਨਹੀਂ। ਅਜੇ ਵੀ ਲੋੜ ਹੈ ਕਿ ਵੰਡ ਦੀ ਪੀੜ ਅਤੇ ਨਾ ਮੁੱਕਣ ਵਾਲੀ ਮੁੜ ਮਿਲਾਪ ਦੀ ਲੰਬੀ ਉਡੀਕ ਹੰਢਾਅ ਰਹੇ ਬਜ਼ੁਰਗਾਂ ਲਈ ਅਜਿਹਾ ਵਿਰਾਸਤੀ ਰੇਡੀਓ ਸਿਲਸਿਲਾ ਮੁੜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ।

 


rajwinder kaur

Content Editor

Related News