ਕਵਿਤਾ ਖਿੜਕੀ : ਕਿਸਾਨ

09/27/2020 3:15:29 PM

ਕਵਿਤਾ ਖਿੜਕੀ : ਕਿਸਾਨ 

ਸਾਡੇ ਬਿਸਤਰੇ ਰੇਲਾਂ ਦੀਆਂ ਪਟੜੀਆਂ ’ਤੇ 
ਧੌਣਾਂ ਟੰਗੀਆਂ ਰੁੱਖਾਂ ਦੀਆਂ ਲੱਕੜੀਆਂ ’ਤੇ 
ਵਿੰਨ੍ਹੇ ਪਏ ਆ ਕਰਜ਼ਿਆਂ ਨਾਲ ਸੀਨੇ 
ਭਾਰ ਸਿਰਾਂ ’ਤੇ ਪੀੜਾਂ ਦੀਆਂ ਗੱਠੜੀਆਂ ਦੇ 
ਸਾਨੂੰ ਪਏ ਨੇ ਜਾਲ ਸਿਆਸਤਾਂ ਦੇ 
ਜ਼ਹਿਰੀ ਨੀਲੀਆਂ ਚਿੱਟੀਆਂ ਮੱਕੜੀਆਂ ਦੇ 
ਡਾਣਸੀਵਾਲੀਆ ਮੰਡੀ ਵਿਚ ਜੱਟ ਸੁੱਤਾ 
ਸਿਰ ’ਤੇ ਸਾਏ ਨੇ ਦੁੱਖਾਂ ਦੀਆਂ ਛੱਤਰੀਆਂ ਦੇ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੁਲਵੀਰ ਡਾਂਸੀਵਾਲ
sahotakulvir@gmail.com
778-863-2472

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ: ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
 

rajwinder kaur

This news is Content Editor rajwinder kaur