ਕਵਿਤਾ ਖਿੜਕੀ: ਪੜ੍ਹੋ ਤਿੰਨ ਵੱਖੋ-ਵੱਖ ਵਿਸ਼ਿਆਂ ਨਾਲ ਸਬੰਧਿਤ ਕਵਿਤਾਵਾਂ

09/13/2021 2:59:33 PM

ਗ਼ਜ਼ਲ

 ਪਿਆਸਾ ਪੰਛੀ ਆਕੇ ਵਹਾਂ ਪਰ ਠਹਿਰਾ ਹੈ, 
 ਦੂਰ ਤਲਕ ਸਿਹਰਾ ਹੈ ਔਰ ਬਸ ਸਿਹਰਾ ਹੈ। 

 ਜਬ ਸੇ ਖਿਜ਼ਾਂ ਨੇ ਦਸਤਕ ਦੀ ਹੈ ਗੁਲਸ਼ਨ ਮੇਂ, 
 ਹਰ ਇੱਕ ਫੂਲ ਚਿਹਰਾ ਕਿਤਨਾ ਉਤਰਾ ਹੈ। 

 ਝੂਠੋਂ ਔਰ ਮੱਕਾਰੋਂ ਕੀ ਇਸ ਦੁਨੀਆ ਮੇਂ, 
 ਜੋ ਸੱਚਾ ਹੈ ਸਭ ਕਾ ਦੁਸ਼ਮਣ  ਠਹਿਰਾ ਹੈ। 

ਬਿੱਛੜੇ ਉਸ ਕੋ ਏਕ ਜ਼ਮਾਨਾ ਬੀਤ ਗਿਆ, 
ਦਿਲ ਪਰ ਅਬ ਤੱਕ ਜ਼ਖਮ ਬਹੁਤ ਹੀ ਗਹਿਰਾ ਹੈ। 

ਵੋਹ ਝਰਨਾ ਹੈ ਇਸ ਲੀਏ ਸ਼ੋਰ ਮਚਾਤਾ ਹੈ, 
ਦੇਖੋ ਸਾਗਰ ਸ਼ਾਂਤ ਕਿਤਨਾ ਠਹਿਰਾ ਹੈ। 

 ਡੂਬਤੇ ਡੂਬਤੇ ਬਚ ਕਰ ਆਇਆ ਜੋ 'ਅੱਬਾਸ' 
 ਉਸ ਸੇ ਪੂਛੋ ਦਰਿਆ ਕਿਤਨਾ ਗਹਿਰਾ ਹੈ। 

ਲੇਖਕ ਅਤੇ ਸ਼ਾਇਰ : ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ 9855259650 
Abbasdhaliwal72@gmail.com 

----------------------------------------------

ਧਰਨਿਆਂ ਵਾਲਾ ਸ਼ਹਿਰ (ਕਾਵਿ ਵਿਅੰਗ)

ਸੁਣੋ ਕੈਪਟਨ ਜੀ ਕਿੱਥੇ ਰਹਿੰਦੇ, ਕੀ ਹੋ ਰਿਹਾ,ਕੀ ਥੋਨੂੰ ਹੈ ਖ਼ਿਆਲ।
ਸ਼ਾਹੀ ਸ਼ਹਿਰ ਦੇ ਅੰਦਰ ਧਰਨਿਆਂ ਨੇ, ਕੀਤਾ ਪਬਲਿਕ ਦਾ ਬੁਰਾ ਹਾਲ।
ਹਰ ਕੋਈ ਆਪਣੇ ਹੱਕਾਂ ਲਈ ਲੜ ਰਿਹਾ,ਥੋਨੂੰ ਨਜ਼ਰ ਨਾ ਆਵੇ, ਹੈ ਬੜੀ ਕਮਾਲ।
ਅੱਗੇ ਆਉਣਾ ਵਾਲਾ ਸਾਲ 2022 ਵੇਖਣਾ, ਸਮੇਂ ਨੇ ਚੱਲਣੀ ਬੜੀ ਹੀ ਭੈੜੀ ਚਾਲ।
ਰਾਜ ਭਾਗ ਦੇ ਨਸ਼ੇ ਦੇ ਅੰਦਰ ਹੱਕ ਮਾਰਕੇ, ਨਾ ਬੁਰੀ ਕਰੋ ਪੰਜਾਬ ਦੇ ਲੋਕਾਂ ਨਾਲ।
ਮੁੱਖ ਮੰਤਰੀ ਪੰਜਾਬ ਹੋਕੇ ਵੀ, ਵੇਖੋ ਸ਼ਹਿਰ ਪਟਿਆਲੇ ਦਾ ਕੀ ਹੈ ਹਾਲ।
ਤੁਸੀਂ ਆਪਣੇ ਹਾਕਮ ਵਜ਼ੀਰ ਖੁਸ਼ ਕਰਨ ਲਈ , ਰੱਖਦੇ ਹੋ ਬੜਾ ਧਿਆਨ।
ਹਰ ਰੋਜ਼ ਦੇ ਧਰਨਿਆਂ ਕਰਕੇ, ਹੁੰਦਾ ਪਬਲਿਕ ਦਾ ਬੜਾ ਹੀ ਨੁਕਸਾਨ।
ਬਹੁਤੇ ਲੋਕ ਹੁਣ ਤੇ ਆਖਣ ਲੱਗੇ,ਪਟਿਆਲਾ ਬਣਿਆ ਧਰਨਿਆਂ ਵਾਲਾ ਸ਼ਹਿਰ।
ਸੁਣ ਜਖਵਾਲੀ ਉਹ ਸਿਆਸਤ ਵੀ ਕੀ ਕਰਨੀ, ਜੋ ਲੋਕਾਂ ਅੰਦਰ ਘੋਲੇ ਜ਼ਹਿਰ।
  ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444

--------------------------------------

    ਮਾਂ
ਰਿਸ਼ਤੇ ਤਾਂ ਉਂਝ ਹੁੰਦੇ ਲੱਖਾਂ ਨੇ ਦੁਨੀਆਂ ਤੇ, 
ਗੱਲ ਉਸ ਕਿਰਦਾਰ ਦੀ ਅੱਜ ਕਰਦੇ ਆ ! 
ਰੂਪ ਰੱਬ ਦਾ ਤੇ ਠੰਡੀ ਛਾਂ ਆਖਦੇ ਜਿਸਨੂੰ,
ਸਦਾ ਸਿਫ਼ਤ ਇਸ ਰਿਸ਼ਤੇ ਦੀ ਕਰਦੇ ਆ !

ਮਹੀਨੇ ਨੌਂ ਜੋ ਰੱਖਦੀ ਅਪਣੀ ਕੁੱਖ ਦੇ ਵਿੱਚ,
ਜਾਨ ਦੀ ਬਾਜੀ ਸਾਡੇ ਲਈ ਜੋ ਲਾਉਂਦੀ ਆ !
ਜਨਮ ਹੁੰਦਾ ਉਸਦਾ ਵੀ ਦੂਜੀ ਵਾਰ ਕਹਿੰਦੇ, 
ਰਿਸ਼ਤਾ ਆਖਰੀ ਸਾਹ ਤੱਕ ਨਿਭਾਉਂਦੀ ਆ !

ਨਾ ਅੱਕਦੀ ਨਾ ਥੱਕਦੀ ਨਾ ਅਰਾਮ ਦਾ ਪਤਾ, 
ਸਾਡੀ ਖੁਸ਼ੀ ਲਈ ਅਪਣਾ-ਆਪ ਭੁਲਾਉਂਦੀ ਆ !
ਆਪ ਸਾਰ ਲੈਂਦੀ ਏ ਖਾਲੀ ਪੇਟ ਕਈ ਵਾਰ,
ਪਰ ਸਾਨੂੰ ਕਦੀ ਭੁੱਖਿਆਂ ਨਾ ਸਵਾਉਂਦੀ ਆ !

ਬੱਚਿਆਂ ਦਾ ਸਕੂਲ ਕਦੀ ਦਫ਼ਤਰ ਪਤੀ ਦਾ, 
ਫਿਕਰ ਸਾਰੇ ਪਰਿਵਾਰ ਦਾ ਉਹ ਰੱਖਦੀ ਆ ! 
ਸਾਫ ਸਫਾਈ ਕੱਪੜੇ ਧੋ ਲਏ ਕਦੀ ਭਾਂਡੇ,
ਰੋਜ਼ ਤਿੰਨ ਵੇਲੇ ਚੁੱਲੇ ਮੋਹਰੇ ਭੱਖਦੀ ਆ !

ਦਿਨ ਤਿਉਹਾਰ ਸਾਨੂੰ ਛੁੱਟੀ ਸ਼ਨੀ-ਐਤਵਾਰ ਦੀ,
ਪਰ ਸਾਰੀ ਉਮਰ ਇਹ ਛੁੱਟੀ ਨਾ ਮੰਗਦੀ ਆ !
ਲੱਖਾਂ ਹਜ਼ਾਰਾਂ ਪੁੱਤ ਹੋ ਜਾਂਦੇ ਨੇ ਕਪੁੱਤ ਚਾਹੇ,
ਪਰ ਇਹ ਸਦਾ ਸੁੱਖ ਉਨ੍ਹਾਂ ਦੀ ਮੰਗਦੀ ਆ !

ਦੋ-ਦੋ, ਤਿੰਨ-ਤਿੰਨ ਬੱਚਿਆਂ ਦਾ ਭਵਿੱਖ ਸੰਵਾਰ ਕੇ, 
ਕਿਉਂ ਆਖਰੀ ਉਮਰੇ ਘਰੋਂ-ਬੇਘਰ ਹੋ ਜਾਂਦੀ ਏ ?
ਮਗਰੋਂ ਯਾਦ ਵਿੱਚ ਬਾਲਦੇ ਸਭ ਘਿਓ ਦੇ ਦੀਵੇ,
ਜਿਉਂਦਿਆਂ ਜੀ ਕਿਉਂ ਪਾਣੀ ਨੂੰ ਤਰਸ ਜਾਂਦੀ ਏ ?

ਜਿੰਨੇ ਦੁਨੀਆਂ ਦਿਖਾਈ ਲੱਗੇ ਬੋਜ਼ ਕਿਉਂ ਸਾਨੂੰ ?
ਬਣਾ ਦਿੱਤੇ ਆਸ਼ਰਮ ਕਿਉਂ ਰੋਲਦੇ ਆ ਥਾਂ-ਥਾਂ ?
ਰੱਬ ਨੇ ਬਣਾਇਆ ਕਿਰਦਾਰ ਬੜਾ ਸੋਚ ਕੇ,
ਕੋਈ ਕਰ ਨੀ ਸਕਦਾ ਜਿੰਨਾ ਕਰਦੀ ਆ "ਮਾਂ" !

'ਹੈਰੀ' ਕਰ ਨੀ ਸਕਦਾ ਜਿੰਨਾ ਕਰਦੀ ਆ "ਮਾਂ" !

ਹਰਪ੍ਰੀਤ ਸਿੰਘ (ਹੈਰੀ)!! 
ਜ਼ਿਲ੍ਹਾ ਹੁਸ਼ਿਆਰਪੁਰ!! 
98883-33122


 

Harnek Seechewal

This news is Content Editor Harnek Seechewal