ਕਵਿਤਾ ਖਿੜਕੀ- ਪੜ੍ਹੋ ਜਜ਼ਬਾਤਾਂ ਨੂੰ ਬਿਆਨਦੀਆਂ ਗ਼ਜ਼ਲਾਂ ਤੇ ਕਵਿਤਾ

09/27/2021 6:05:51 PM

 

           ਗਜ਼ਲ 

         ਸੁਪਨੇ ਵਿੱਚ ਬਸ ਆ ਸਕਦਾ ਸੀ, 
         ਮੈਂ ਕਦ ਉਸਨੂੰ ਪਾ ਸਕਦਾ ਸੀ। 
         ਇਸ਼ਕ ਤੇਰੇ 'ਚ ਡੁੱਬ ਕੇ ਸੱਜਣਾਂ, 
         ਆਪਣੀ ਹੋਂਦ ਗੁਆ ਸਕਦਾ ਸੀ। 
         ਮੈਨੂੰ ਆਪਣੇ ਦਰਦ ਸੁਣਾ ਉਹ, 
         ਆਪਣਾ ਦੁੱਖ ਵੰਡਾ ਸਕਦਾ ਸੀ।
         ਗਿਰਵੀ ਰੱਖ ਕੇ ਆਪਾ ਮੈਂ ਵੀ, 
         ਕੋਠੀ ਬੰਗਲਾ ਪਾ ਸਕਦਾ ਸੀ। 
         ਸੀਨੇ ਲਾ ਉਹ ਮੈਨੂੰ ਆਪਣੇ, 
         ਬਲਦੀ ਅੱਗ ਬੁਝਾ ਸਕਦਾ ਸੀ। 
         ਕੀ ਖੱਟਿਆ ਓਸ ਪੀੜ ਸੁਣਾ ਕੇ,
         ਕਲਿਆਂ ਦੁੱਖ ਹੰਢਾ ਸਕਦਾ ਸੀ।
         ਓਹ ਕੀ ਜਾਣੇ ਉਹਦੀ ਖਾਤਿਰ, 
         ਮੈਂ ਜਿੰਦ ਲੇਖੇ ਲਾ ਸਕਦਾ ਸੀ।
         ਲੰਮਾ ਪੈਂਡਾ ਕਾਲੀਆਂ ਰਾਤਾਂ, 
         ਕਿੰਝ ਸਫ਼ਰ ਮੁਕਾ ਸਕਦਾ ਸੀ। 
         ਤਪਦੇ ਰੇਗਿਸਤਾਨਾਂ ਉੱਪਰ, 
         ਬੱਦਲ ਬਣ ਕੇ ਛਾ ਸਕਦਾ ਸੀ।
         ਲੀਡਰ ਬਣ 'ਅੱਬਾਸ' ਜੇ ਚਾਹੁੰਦਾ, 
         ਲੋਕਾਂ ਦੇ ਕੰਮ ਆ ਸਕਦਾ ਸੀ।
           

              ਗ਼ਜ਼ਲ

    ਪਿਆਸਾ ਪੰਛੀ ਆਕੇ ਵਹਾਂ ਪਰ ਠਹਿਰਾ ਹੈ, 
    ਦੂਰ ਤਲਕ ਸਿਹਰਾ ਹੈ ਔਰ ਬਸ ਸਿਹਰਾ ਹੈ। 

    ਜਬ ਸੇ ਖਿਜ਼ਾਂ ਨੇ ਦਸਤਕ ਦੀ ਹੈ ਗੁਲਸ਼ਨ ਮੇਂ, 
    ਹਰ ਇੱਕ ਫੂਲ ਚਿਹਰਾ ਕਿਤਨਾ ਉਤਰਾ ਹੈ। 

    ਝੂਠੋਂ ਔਰ ਮੱਕਾਰੋਂ ਕੀ ਇਸ ਦੁਨੀਆ ਮੇਂ, 
    ਜੋ ਸੱਚਾ ਹੈ ਸਭ ਕਾ ਦੁਸ਼ਮਣ  ਠਹਿਰਾ ਹੈ। 

   ਬਿਛੜੇ ਉਸ ਕੋ ਏਕ ਜ਼ਮਾਨਾ ਬੀਤ ਗਿਆ, 
   ਦਿਲ ਪਰ ਅਬ ਤੱਕ ਜ਼ਖਮ ਬਹੁਤ ਹੀ ਗਹਿਰਾ ਹੈ। 

   ਵੋਹ ਝਰਨਾ ਹੈ ਇਸ ਲੀਏ ਸ਼ੋਰ ਮਚਾਤਾ ਹੈ, 
   ਦੇਖੋ ਸਾਗਰ ਸ਼ਾਂਤ ਕਿਤਨਾ ਠਹਿਰਾ ਹੈ। 

   ਡੂਬਤੇ ਡੂਬਤੇ ਬਚ ਕਰ ਆਇਆ ਜੋ 'ਅੱਬਾਸ' 
   ਉਸ ਸੇ ਪੂਛੋ ਦਰਿਆ ਕਿਤਨਾ ਗਹਿਰਾ ਹੈ। 

           
ਗਜ਼ਲ 

ਕਬ ਕਿਸ ਨੇ ਯੇਹ ਸੋਚਾ ਹੋਗਾ, 
ਜੀਵਨ ਮਰਨੇ ਜੈਸਾ ਹੋਗਾ। 
ਝੂਟ ਕੇ ਕਾਲੇ ਜੰਗਲ ਮੇਂ, 
ਸੱਚ ਕਾ ਪੌਦਾ ਸੂਖਾ ਹੋਗਾ। 
ਕਲ੍ਹ ਤੱਕ ਮੁਝ ਕੋ ਇਲਮ ਨਹੀਂ ਥਾ, 
ਯਾਰ ਭੀ ਦੁਸ਼ਮਣ ਜੈਸਾ ਹੋਗਾ। 
ਭਾਈ ਕੋ ਜਿਸ ਨੇ ਮਰਵਾਇਆ ਹੈ 
ਵੋਹ ਕੋਈ ਭੇਦੀ ਘਰ ਕਾ ਹੋਗਾ। 
ਰਿਸ਼ਤੋਂ ਕੀ ਇਸ ਬੇ-ਕਦਰੀ ਮੇਂ, 
ਸਭ ਕੁਛ ਹੀ ਬਸ ਪੈਸਾ ਹੋਗਾ। 
ਉਸਕੇ ਬਾਰੇ ਮੇਂ ਸੋਚੂੰ ਮੈਂ, 
ਐਸਾ ਹੋਗਾ ਵੈਸਾ ਹੋਗਾ। 
ਪੱਤਝੜ ਕੀ ਆਹਟ ਕੋ ਸੁਣ ਕਰ,
ਫੂਲੋਂ ਕਾ ਰੰਗ ਉਤਰਾ ਹੋਗਾ। 
ਕਿਸ ਨੇ ਅੱਬਾਸ ਸੋਚਾ ਹੋਗਾ, 
ਸਤਯੁੱਗ ਕਲਯੁੱਗ ਜੈਸਾ ਹੋਗਾ। 

- ਅੱਬਾਸ ਧਾਲੀਵਾਲ - 
ਸੰਪਰਕ 98552596

------------------------------

 

ਮੈਨੂੰ ਜ਼ਰਾ ਇਲਮ ਨਈ

ਆਖਰ ਕਿੱਥੇ ਹੁੰਦਾ ਏ
ਸਕੂਨ
ਮੈਨੂੰ ਜ਼ਰਾ ਇਲਮ ਨਈ
ਇੱਕ ਪਾਸੇ ਰੱਖਦੇ ਨੇ
ਅੱਜ ਕੱਲ ਮੁਹੱਬਤ ਨੂੰ

ਮੇਰੀ ਸ਼ਾਇਰੀ ਦੀਆ ਕਈ ਲਾਇਨਾਂ
ਬੁਰੀਆਂ
ਸੂਰਜ ਚੰਗਾ ਏ
ਚੰਨ ਤਾਂ ਜ਼ਿੰਦਗੀ ਏ ਕਈ ਲਫ਼ਜ਼ਾਂ ਦੀ

ਮੈ ਖੁਦ ਨੂੰ ਜਿੱਤਣਾ ਏ
ਲੜ ਕੇ ਜਿੱਤਣ ਵਾਲੇ ਮਹਾਨ ਅਖਵਾਉਂਦੇ ਨੇ
ਪਰਛਾਵੇਂ ਦੇਖਣਾ ਬੰਦ ਨਈ ਕਰਦੀ
ਖ਼ੁਦ ਮਗ਼ਰੂਰ ਏ ਹੁਣ ਹਰਜਾਗੀ

ਜਮਨਾ ਸਾਇਰ 
98724-62794

Harnek Seechewal

This news is Content Editor Harnek Seechewal