ਸਾਡੇ ਲਿਖਣ ਤੇ ਬੋਲਣ ਦੀ ਅਜਾਦੀ ਨੂੰ ਹਾਸ਼ੀਏ ਵੱਲ ਧੱਕਦੀ ਕਵੀ ਵਰਵਰਾ ਰਾਓ ਦੀ ਜੇਲ੍ਹ ਬੰਦੀ

07/29/2020 11:58:02 AM

ਸਮਕਾਲੀ ਭਾਰਤੀ ਕਵੀਆਂ ਦੇ ਇਕ ਸਮੂਹ ਨੇ ਇਕ ਜਨਤਕ ਬਿਆਨ ਲਿਖਿਆ ਹੈ ਜਿਸ ਵਿਚ ਕਵੀ ਅਤੇ ਕਾਰਕੁਨ ਵਰਵਰ ਰਾਓ ਦੀ ਰਿਹਾਈ ਦੀ ਅਪੀਲ ਕੀਤੀ ਗਈ ਸੀ। ਜਿਸ ਨੂੰ ਹਾਲ ਹੀ ਵਿਚ ਮੁੰਬਈ ਦੀ ਇਕ ਜੇਲ੍ਹ ਵਿਚੋਂ ਉਸ ਦਾ ਇਲਾਜ ਯਕੀਨੀ ਬਣਾਉਣ ਲਈ ਚਲਾਈ ਮੁਹਿੰਮ ਦੇ ਬਾਅਦ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ।

ਇਸ ਬਿਆਨ ਦੀ ਮੁੱਖ ਲਾਈਨ ਸੀ  “ਅਸੀਂ ... ਸਪਸ਼ਟ ਤੌਰ 'ਤੇ ਦੱਸਦੇ ਹਾਂ ਕਿ ਇਸ ਰਾਸ਼ਟਰ ਦੇ ਨੌਜਵਾਨ ਕਵੀਆਂ ਵਜੋਂ, ਅਸੀਂ ਰਾਓ' ਤੇ ਹੋਏ ਹਮਲੇ ਨੂੰ ਸਾਡੇ ਸਾਰਿਆਂ, ਆਪਣੇ ਮਨਾਂ, ਕਲਮਾਂ ਅਤੇ ਆਪਣੇ ਵਿਚਾਰਾਂ 'ਤੇ ਹਮਲਾ ਵਜੋਂ ਵੇਖਦੇ ਹਾਂ।“

ਪੜ੍ਹੋ ਇਹ ਵੀ ਖਬਰ - ਰਾਜਸਥਾਨ ਤੇ ਗੁਜਰਾਤ ਦੇ 10 ਜ਼ਿਲ੍ਹਿਆਂ ’ਚ ਟਿੱਡੀ ਦਲ ਨੂੰ ਕਾਬੂ ਕਰਨ ਲਈ ਮੁਹਿੰਮ ਜਾਰੀ

ਦਸੰਬਰ ਉੱਨੀ ਸੌ ਨੱਬੇ ਦੇ ਵਿੱਚ ਸੰਯੁਕਤ ਰਾਸ਼ਟਰ ਸੰਘ ਨੇ ਇਕ ਸੰਕਲਪ ਪੱਤਰ ਨੂੰ ਅਪਣਾਇਆ ਸੀ, ਜਿਸ ਦਾ ਨਾਮ ਸੀ “ਕੈਦੀਆਂ ਨਾਲ ਆਚਰਣ ਦੇ ਮੁੱਢਲੇ ਸਿਧਾਂਤ”। ਇਸ ਵਿੱਚ ਦਸ ਸਿਧਾਂਤਾਂ ਦੀ ਗੱਲ ਕੀਤੀ ਗਈ ਸੀ। ਇਸ ’ਚ ਕਿਹਾ ਗਿਆ ਸੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੈਦੀਆਂ ਨਾਲ ਵਿਵਹਾਰ ਇਹ ਸਿਧਾਂਤ ਬਿਨਾਂ ਕਿਸੇ ਭੇਦ ਭਾਵ ਤੋਂ ਇੰਨ ਬਿਨ ਲਾਗੂ ਹੋਣੇ ਚਾਹੀਦੇ ਹਨ। ਇਨ੍ਹਾਂ ਵਿੱਚੋਂ ਇੱਕ ਸਿਧਾਂਤ ਸੀ ਕੈਦੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਉਹ ਜਿਹੜੇ ਮਰਜ਼ੀ ਕਾਨੂੰਨੀ ਮਸਲੇ ਦੇ ਅਧੀਨ ਜੇਲ੍ਹ ਵਿੱਚ ਹੋਣ ਉਨ੍ਹਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪਿਛਲੇ ਇੱਕ ਹਫਤੇ ਤੋਂ ਸੰਯੁਕਤ ਰਾਸ਼ਟਰ ਸੰਘ ਦੁਆਰਾ ਦਿੱਤੇ, ਇਨ੍ਹਾਂ ਸਿਧਾਂਤਾਂ ਦੇ ਕਾਗਜ਼ਾਂ ਨੂੰ ਮਹਾਰਾਸ਼ਟਰ ਵਿੱਚ ਸਾੜ ਕੇ ਡਸਟਬਿਨ ਵਿੱਚ ਸੁੱਟ ਦਿੱਤਾ ਗਿਆ ਅਤੇ ਜੋ ਸਭ ਤੋਂ ਵੱਧ ਚਿੰਤਾਜਨਕ ਗੱਲ ਹੈ ਕਿ ਸਾਡੀ ਅਦਾਲਤਾਂ ਦੇ ਵਿੱਚ ਮੂਰਤੀ ਵਜੋਂ ਸਥਾਪਿਤ ਨਿਆਂ ਦੀ ਦੇਵੀ ਇਹ ਸਭ ਕੁਝ ਹੁੰਦੇ ਹੋਏ ਦੂਸਰੇ ਪਾਸੇ ਅੱਖਾਂ ਘੁੰਮਾ ਕੇ ਖੜ੍ਹੀ ਰਹੀ।

ਪੜ੍ਹੋ ਇਹ ਵੀ ਖਬਰ -ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

ਇਸ ਹਫਤੇ ਸਮਾਜਿਕ ਕਾਰਕੁਨ ਅਤੇ ਕਵੀ ਵਰਵਰਾ ਰਾਓ ਦੇ ਪਰਿਵਾਰ ਨੇ ਦਿਲ ਨੂੰ ਨੂੰ ਦਹਿਲਾ ਦੇਣ ਵਾਲੀਆਂ ਗੱਲਾਂ ਬਾਹਰ ਲਿਆਂਦੀਆਂ ਅਤੇ ਸਾਂਝੀਆਂ ਕੀਤੀਆਂ। ਲੋਕਾਂ ਦੇ ਸੰਗਠਨਾਂ ਦੁਆਰਾ ਸਰਕਾਰ ਉੱਤੇ ਸੋਸ਼ਲ ਮੀਡੀਆ ਦੁਆਰਾ ਨਿਰੰਤਰ ਦਬਾਅ ਬਣਾਉਣ ਤੋਂ ਬਾਅਦ ਆਖਿਰ ਨੂੰ ਤੇਰਾਂ ਜੁਲਾਈ ਨੂੰ ਵਰਵਰਾ ਰਾਓ ਨੂੰ ਮੁੰਬਈ ਦੇ ਜੇ ਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਵਰਵਰਾ ਰਾਓ ਨੂੰ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ ਸੀ ਅਤੇ ਉਸ ਦੇ ਪਰਿਵਾਰ ਦੇ ਮੁਤਾਬਕ ਉਹ ਇੱਕ ਨਰਕ ਵਾਂਗ ਰਹਿ ਰਿਹਾ ਸੀ। ਮੀਡੀਆ ਵਿੱਚ ਆ ਰਹੀਆਂ ਖਬਰਾਂ ਮੁਤਾਬਕ ਜਦੋਂ ਵਰਵਰਾ ਰਾਓ ਦੇ ਰਿਸ਼ਤੇਦਾਰ ਅਤੇ ਪਰਿਵਾਰ ਵਾਲੇ ਪਿਛਲੇ ਬੁੱਧਵਾਰ ਹਸਪਤਾਲ ਵਿੱਚ ਉਸ ਦਾ ਪਤਾ ਲੈਣ ਲਈ ਗਏ ਤਾਂ ਦੇਖਦੇ ਹਨ ਕਿ ਵਰਵਰਾ ਰਾਓ ਜੀ ਆਪਣੇ ਪਿਸ਼ਾਬ ਦੇ ਨਾਲ ਲੱਥਪੱਥ ਹੋਏ ਪਏ ਨੇ ਅਤੇ ਹਸਪਤਾਲ ਦੇ ਕਿਸੇ ਸਟਾਫ ਨੇ ਉਨ੍ਹਾਂ ਦੀ ਚਾਦਰ ਤੱਕ ਨੂੰ ਬਦਲਣ ਦੀ ਜ਼ਹਿਮਤ ਨਹੀਂ ਉਠਾਈ। ਅਗਲੇ ਦਿਨ ਵੀਰਵਾਰ ਨੂੰ ਖ਼ਬਰ ਮਿਲਦੀ ਹੈ ਕਿ ਵਰਵਰਾ ਰਾਓ ਜੀ ਕੋਰੋਨਾ ਦੇ ਨਾਲ ਪੀੜਤ ਹੋ ਗਏ ਹਨ।

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਸਾਡੇ ਨਿਆਂਇਕ ਮਾਹਿਰ ਅਤੇ ਭਾਰਤ ਦੀ ਸੁਪਰੀਮ ਕੋਰਟ ਅਕਸਰ ਹੀ ਇਹ ਟਿੱਪਣੀ ਕਰਦੀ ਹੈ ਕਿ ਬੇਲ ਅਤੇ ਜੇਲ੍ਹ ਵਿੱਚੋਂ ਹਮੇਸ਼ਾਂ ਬੇਲ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਜੇਲ੍ਹ ਸਿਰਫ ਉਦੋਂ ਭੇਜਣਾ ਚਾਹੀਦਾ ਹੈ, ਜਦੋਂ ਬਿਲਕੁਲ ਨਾ ਸਕਦਾ ਹੋਵੇ। ਪਰ ਇਹ ਸਿਧਾਂਤ ਵਰਵਰਾ ਰਾਓ ਅਤੇ ਉਸ ਦੇ ਹੋਰ ਸਾਥੀਆਂ ’ਤੇ ਲਾਗੂ ਨਹੀਂ ਹੋਇਆ, ਜਿਨ੍ਹਾਂ ਨੂੰ ਦਸੰਬਰ ਦੋ ਹਜ਼ਾਰ ਸਤਾਰਾਂ ਵਿੱਚ ਵਾਪਰੇ ਭੀਮਾ ਕੋਰੇਗਾਂਵ ਕੇਸ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਦੇ ਕੇਸ ਵਿੱਚ ਹਮੇਸ਼ਾ ਬੇਲ ਦੀ ਜਗ੍ਹਾ ਜੇਲ ਨੂੰ ਪਹਿਲ ਦਿੱਤੀ ਗਈ, ਜਿਸ ਵਿੱਚ ਮੁੱਖ ਹਥਿਆਰ ਦੇ ਤੌਰ ’ਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲਾ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ, ਜਿਸ ਨੂੰ ਯੂ.ਏ.ਪੀ.ਏ. ਕਿਹਾ ਜਾਂਦਾ ਹੈ, ਦਾ ਇਸਤੇਮਾਲ ਕੀਤਾ ਗਿਆ।

ਜਿੱਥੇ ਇੱਕ ਪਾਸੇ ਯੂ.ਏ.ਪੀ.ਏ.ਦਾ ਇਸਤੇਮਾਲ ਕਰਕੇ ਵਰਵਰਾ ਰਾਓ ਤੇ ਉਸਦੇ ਸਾਥੀਆਂ ਨੂੰ ਲਗਾਤਾਰ ਬਾਈ ਮਹੀਨੇ ਜੇਲ੍ਹ ਵਿੱਚ ਕੈਦ ਰੱਖਿਆ ਗਿਆ, ਇਹ ਸਮਝ ਨਹੀਂ ਆਉਂਦੀ ਕਿ ਇਸ ਕਾਨੂੰਨ ਦੇ ਬਾਵਜੂਦ ਇੱਕ ਬਜ਼ੁਰਗ ਸਮਾਜਿਕ ਕਾਰਕੁਨ ਨੂੰ ਮੈਡੀਕਲ ਸਹਾਇਤਾ ਵੀ ਕਿਉਂ ਨਹੀਂ ਦਿੱਤੀ ਗਈ। ਇਸ ਸਭ ਵਰਤਾਰੇ ’ਚੋਂ ਇੱਕ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਾਡੇ ਸਮੇਂ ਦੀ ਮੌਜੂਦਾ ਸਰਕਾਰ ਬਦਲਾ ਲਊ ਨੀਤੀ ਦੇ ਤਹਿਤ ਕੰਮ ਕਰ ਰਹੀ ਹੈ ਅਤੇ ਉਹ ਸੰਕੇਤ ਵੀ ਦੇਣਾ ਚਾਹ ਰਹੀ ਹੈ ਕਿ ਜੋ ਕੋਈ ਸਰਕਾਰ ਖ਼ਿਲਾਫ਼ ਬੋਲੇਗਾ, ਉਸ ਦਾ ਮੂੰਹ ਏਦਾਂ ਵਰਵਰਾ ਰਾਓ ਵਾਂਗ ਚੁਪ ਕਰਵਾ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖਬਰ - ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ

ਇਸ ਤਰ੍ਹਾਂ ਬਿਲਕੁਲ ਨਹੀਂ ਹੈ ਕਿ ਸਰਕਾਰ ਵਰਵਰਾ ਰਾਓ ਦੀ ਦਿਨੋ ਦਿਨ ਖ਼ਰਾਬ ਹੁੰਦੀ ਜਾ ਰਹੀ ਮੈਡੀਕਲ ਸਥਿਤੀ ਤੋਂ ਜਾਣੂ ਨਹੀਂ ਸੀ ਜਾਂ ਫਿਰ ਅਚਾਨਕ ਵਰਵਰਾ ਰਾਓ ਦੀ ਸਰੀਰਕ ਸਥਿਤੀ ਖਰਾਬ ਹੋ ਗਈ, ਬਲਕਿ ਜੂਨ ਦੋ ਹਜ਼ਾਰ ਉੱਨੀ ਤੋਂ ਸਾਡੇ ਲੋਕ ਸਭਾ ਦੇ ਕਈ ਮੈਂਬਰ ਆਫ ਪਾਰਲੀਮੈਂਟ ਨੇ ਸਰਕਾਰ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਵਰਵਰਾ ਰਾਓ ਦੀ ਡਿੱਗਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਚਾਹੀਦਾ ਹੈ ਪਰ ਸਰਕਾਰ ਦੇ ਬਹਿਰੇ ਕੰਨਾਂ ਉਪਰ ਇਸ ਦਾ ਕੋਈ ਅਸਰ ਨਾ ਹੋਇਆ।

ਸਰਕਾਰਾਂ ਤਾਂ ਅਕਸਰ ਏਦਾਂ ਕਰਦੀਆਂ ਆਈਆਂ ਹਨ ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਭਾਜਪਾ ਦੀ। ਇਸ ਮਾਮਲੇ ਵਿੱਚ ਜੋ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੀ, ਉਹ ਸੀ ਸਾਡੀ ਨਿਆਇਕ ਪ੍ਰਣਾਲੀ। ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਸਰਕਾਰਾਂ ਲੋਕਾਂ ਦੀ ਗੱਲ ਸੁਣਨੀ ਬੰਦ ਕਰ ਦਿੰਦੀਆਂ ਨੇ ਤਾਂ ਲੋਕਾਂ ਦੀ ਰਾਖੀ ਲਈ ਸਾਡੀ ਨਿਆਇਕ ਪ੍ਰਣਾਲੀ ਸਾਹਮਣੇ ਆਉਂਦੀ ਹੈ। ਸਾਡੀਆਂ ਅਦਾਲਤਾਂ ਸਾਹਮਣੇ ਆਉਂਦੀਆਂ ਹਨ ਪਰ ਰਾਓ ਤੇ ਕੇਸ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤਾ ਸਕਾਰਾਤਮਕ ਨਹੀਂ ਰਿਹਾ। ਪਿਛਲੇ ਬਾਈ ਮਹੀਨਿਆਂ ਵਿੱਚ ਲੱਗਭੱਗ ਪੰਜ ਵਾਰੀ ਵਰਵਰਾ ਰਾਓ ਨੂੰ ਬੇਲ ਦੇਣ ਦੀ ਅਰਜ਼ੀ ਉੱਪਰ ਨਾ ਕਰ ਦਿੱਤੀ ਗਈ ਅਤੇ ਸਭ ਤੋਂ ਆਖਰੀ ਜੋ ਅਪੀਲ ਰੱਦ ਕੀਤੀ ਗਈ ਉਹ ਜੂਨ ਛੱਬੀ ਨੂੰ ਕੀਤੀ ਗਈ ਸੀ ਜਦੋਂ ਕੋਰੋਨਾ ਮਹਾਮਾਰੀ ਆਪਣੇ ਸ਼ਿਖਰਾਂ ਉੱਪਰ ਹੈ।

ਪੜ੍ਹੋ ਇਹ ਵੀ ਖਬਰ - ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਖਾਸ ਕਰਕੇ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਜੇਲ੍ਹਾਂ ਜੋ ਬਹੁਤ ਜ਼ਿਆਦਾ ਭੀੜੀਆਂ ਹਨ ਅਤੇ ਜਿੱਥੇ ਬਹੁਤ ਜ਼ਿਆਦਾ ਮਾਤਰਾ ਵਿੱਚ ਕੈਦੀ ਹਨ। ਉਨ੍ਹਾਂ ਕੈਦੀਆਂ ਵਿੱਚੋਂ ਜਿਨ੍ਹਾਂ ’ਤੇ ਹਾਲੇ ਕੇਸ ਚੱਲ ਰਿਹਾ ਹੈ ਅਤੇ ਸਜ਼ਾ ਨਹੀਂ ਹੋਈ ਹੈ। ਉਨ੍ਹਾਂ ਨੂੰ ਜ਼ਮਾਨਤ ਲੈ ਕੇ ਛੱਡ ਦਿੱਤਾ ਜਾਵੇ ਤਾਂ ਕਿ ਜੇਲ੍ਹਾਂ ਵਿੱਚ ਕੈਦੀਆਂ ਦੀ ਘਣਤਾ ਨੂੰ ਘੱਟ ਕੀਤਾ ਜਾ ਸਕੇ ਪਰ ਇਸ ਦੇ ਬਾਵਜੂਦ ਵਰਵਰਾ ਰਾਓ ਵਰਗੇ ਰਾਜਨੀਤਕ ਕੈਦੀਆਂ ਨੂੰ ਕੋਈ ਰਾਹਤ ਨਹੀਂ ਮਿਲੀ।

ਪਿਛਲੇ ਮਹੀਨੇ ਤਾਮਿਲਨਾਡੂ ਦੀ ਇੱਕ ਜੇਲ੍ਹ ਵਿੱਚ ਪਿਓ-ਪੁੱਤਰ ਦੀ ਮੌਤ ਹੋ ਗਈ, ਜਿਸ ਕਾਰਨ ਜਨਤਾ ਦਾ ਬਹੁਤ ਗੁੱਸੇ ਭਰਿਆ ਰੋਹ ਸਾਹਮਣੇ ਆਇਆ। ਇਸ ਕਾਰਨ ਤਾਮਿਲਨਾਡੂ ਦੀ ਹਾਈਕੋਰਟ ਨੂੰ ਇਹ ਫੈਸਲਾ ਲੈਣਾ ਪਿਆ ਕਿ ਜਿਹੜੇ ਪੁਲਸ ਅਫ਼ਸਰਾਂ ਦੀ ਅਣਗਹਿਲੀ ਕਾਰਨ ਮੌਤਾਂ ਹੋਈਆਂ ਹਨ, ਉਨ੍ਹਾਂ ਉੱਪਰ ਕਤਲ ਦਾ ਕੇਸ ਦਰਜ ਕੀਤਾ ਜਾ ਜਾਵੇ ਪਰ ਹਿਰਾਸਤ ਵਿੱਚ ਟਾਰਚਰ ਸਿਰਫ ਪੁਲਸ ਸਟੇਸ਼ਨਾਂ ਦੇ ਵਿੱਚ ਨਹੀਂ ਹੁੰਦਾ ਸਗੋਂ ਇਸ ਦੇ ਹੋਰ ਬੜੇ ਤਰੀਕੇ ਹੁੰਦੇ ਹਨ। ਜਿਨ੍ਹਾਂ ਵਿੱਚੋਂ ਇੱਕ ਤਰੀਕਾ ਹੈ ਕਿ ਜਦੋਂ ਕਿਸੇ ਨੂੰ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੋਵੇ, ਉਸ ਨੂੰ ਇਹ ਮੁਹੱਈਆ ਨਾ ਕਰਵਾਈ ਜਾਵੇ ਅਤੇ ਮੈਡੀਕਲ ਸਹਾਇਤਾ ਤੋਂ ਬਿਨਾਂ ਉਸ ਨੂੰ ਹੌਲੀ-ਹੌਲੀ ਮਰਨ ਲਈ ਛੱਡ ਦਿੱਤਾ ਜਾਵੇ।

ਪੜ੍ਹੋ ਇਹ ਵੀ ਖਬਰ - 30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਵਰਵਰਾ ਰਾਓ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਦੋਂ ਸਰਕਾਰ ਉਸ ਨੂੰ ਜੇਲ੍ਹ ਵਿੱਚ ਰੱਖਣ ਲਈ ਬਜ਼ਿੱਦ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਰਕਾਰ ਅਪ੍ਰਤੱਖ ਢੰਗ ਨਾਲ ਉਸ ਨੂੰ ਫਾਂਸੀ ਉੱਪਰ ਚੜ੍ਹਾ ਰਹੀ ਹੈ। ਉਹ ਵੀ ਉਦੋਂ ਜਦੋਂ ਉਹਦੇ ਕੇਸ ਵਿੱਚ ਅਦਾਲਤ ਨੇ ਕੋਈ ਫੈਸਲਾ ਨਹੀਂ ਸੁਣਾਇਆ ਹੈ ਅਤੇ ਕੇਸ ਹਾਲੇ ਚੱਲ ਰਿਹਾ। ਅੱਜ ਇਹ ਵਰਵਰਾ ਰਾਓ ਹੈ ਕੱਲ੍ਹ ਨੂੰ ਮੈਂ ਹੋ ਸਕਦਾ ਹਾਂ ਅਤੇ ਪਰਸੋਂ ਤੁਸੀਂ ਵੀ ਹੋ ਸਕਦੇ ਹੋ। ਸਰਕਾਰ ਸੰਕੇਤ ਦੇ ਰਹੀ ਹੈ ਹੈ ਕਿ ਜਾਂ ਤਾਂ ਅਸੀਂ ਉਸ ਦੇ ਪਿੱਠੂ ਬਣ ਜਾਈਏ ਜਾਂ ਫਿਰ ਵਰਵਰਾ ਰਾਓ ਵਾਂਗੂੰ ਜੇਲ੍ਹ ਵਿੱਚ ਜਾਣ ਲਈ ਤਿਆਰ ਹੋ ਜਾਈਏ ਹੁਣੇ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਕਿਸ ਵੱਲ ਜਾਣਾ ਹੈ।

ਸਮਾਂ ਬੜਾ ਮੁਸ਼ਕਲ ਭਰਿਆ ਹੈ ਸਾਡੇ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਮੀਡੀਆ, ਜਿਸ ਦਾ ਇੱਕ ਬਹੁਤ ਅਹਿਮ ਹਿੱਸਾ ਹੁੰਦਾ ਹੈ। ਇਲੈਕਟ੍ਰਾਨਿਕ ਮੀਡੀਆ ਉਹ ਲੱਗਭੱਗ ਸਰਕਾਰ ਦੇ ਬੁਲਾਰੇ ਦੇ ਤੌਰ ਤੇ ਹੀ ਕੰਮ ਕਰ ਰਿਹਾ ਹੈ । ਅਜਿਹੇ ਕੇਸਾਂ ਦੀ ਗੱਲਬਾਤ ਕਰਕੇ ਉਹ ਆਪਣੇ ਅਕਾਵਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਆਪਣਾ ਫਰਜ਼ ਨਿਭਾਉਣਾ ਪਵੇਗਾ ਅਤੇ ਇਕੱਠੇ ਹੋ ਕੇ ਇਸ ਮੁੱਦੇ ਉੱਪਰ ਆਵਾਜ਼ ਉਠਾਉਣੀ ਪਵੇਗੀ। ਗੱਲ ਸਿਰਫ਼ ਵਰਵਰਾ ਰਾਓ ਦੀ ਨਹੀਂ, ਗੱਲ ਇਸ ਤੋਂ ਬਹੁਤ ਵੱਡੀ ਹੈ ਕਿ ਸਾਡੇ ਅੱਜ ਦੇ ਐਕਸ਼ਨਾਂ ਨੇ ਇਹ ਨਿਰਧਾਰਿਤ ਕਰਨਾ ਹੈ ਕਿ ਆਉਣ ਵਾਲੇ ਭਵਿੱਖ ਵਿੱਚ ਅਸੀਂ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਰਕਾਰਾਂ ਨੂੰ ਕੰਮ ਕਰਨ ਦਾ ਸਵਾਲ ਕਰਨ ਦੇ ਕਾਬਲ ਬਚਣਗੀਆਂ ਜਾਂ ਨਹੀਂ ।

ਪੜ੍ਹੋ ਇਹ ਵੀ ਖਬਰ - ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜੇ ਸਾਡੀਆਂ ਆਵਾਜ਼ਾਂ ਦਾ ਇਹ ਦਮਨ ਜਾਰੀ ਰਿਹਾ ਅਤੇ ਅਸੀਂ ਇਹ ਸਭ ਚੁੱਪ ਚਾਪ ਹੋਣ ਦਿੰਦੇ ਰਹੇ ਤਾਂ ਫਿਰ ਸਾਡੇ ਸਮਾਜ ਵਿੱਚ ਸਿਰਫ ਦੋ ਆਵਾਜ਼ਾਂ ਹੋਣਗੀਆਂ। 'ਬਾਦਸ਼ਾਹ ਦੀ ਆਵਾਜ਼ ਅਤੇ 'ਬਾਦਸ਼ਾਹ ਦੇ ਦਰਬਾਰੀ ਕਵੀ 'ਦੀ ਅਵਾਜ਼ ! ਇਹ ਆਖਰੀ ਚੀਜ ਹੈ ਜੋ ਅਸੀਂ ਆਪਣੇ ਲੋਕਤੰਤਰ ਵਿੱਚ ਬਰਦਾਸ਼ਤ  ਕਰ ਸਕਦੇ ਹਾਂ ਅਤੇ ਸਾਨੂੰ ਖੁੱਲ੍ਹਣ ਲਈ ਆਜ਼ਾਦ ਸੋਚ ਲਈ ਸੰਘਰਸ਼ ਦੀ ਭਾਵਨਾ ਨੂੰ ਜ਼ਿੰਦਾ ਰੱਖਣਾ ਪੈਣਾ ਹੈ।

ਮਨਮੀਤ ਕੱਕੜ
ਸਹਾਇਕ ਨਿਰਦੇਸ਼ਕ
ਰਿਆਤ - ਬਾਹਰਾ ਯੂਨੀਵਰਸਿਟੀ, ਮੌਹਾਲੀ
91 7986307793

rajwinder kaur

This news is Content Editor rajwinder kaur