ਕਵਿਤਾਵਾਂ : ਇਨਸਾਨ, ਡਾਹਢਾ ਫ਼ਿਕਰਮੰਦ

08/24/2020 4:32:26 PM

ਇਨਸਾਨ
ਜੋ ਵੀ ਕੰਮ ਤੂੰ ਕਰਦਾ
ਮੰਨ ਉਸਨੂੰ ਮਹਾਨ
ਸੰਤੁਸ਼ਟ ਹੁੰਦਾ ਕਿਉਂ ਨਹੀਂ
ਆਖ਼ਿਰ ਇਹ ਇਨਸਾਨ !
ਇੱਕ ਇੱਛਾ ਪੂਰੀ ਹੋਵੇ
ਦੂਜੀ ਪ੍ਰਬਲ ਨਾਲੋਂ ਨਾਲ
ਨਾਲ ਮਿਹਨਤਾਂ ਹੀ ਕਮਾਈ 
ਸਭ ਹੋਵਣ ਮਾਲੋ ਮਾਲ।
ਚਿੰਤ ਬਿਰਤੀ ਜੇ ਇਕਾਗਰ
ਪਾਰ ਹੋ ਜਾਣੇ ਸਾਰੇ ਸਾਗਰ
ਝਰਨੇ, ਮਿੱਠੇ ਪਾਣੀ ਦੇ
ਆ ਭਰ ਲੈ ਤੂੰ ਵੀ ਗਾਗਰ।
ਆਪਸੀ ਪਿਆਰ ਨਾਲ ਸਾਥੀਆਂ 
ਬਖਸ਼ੂ ਤਾਕਤ ਵਾਂਗ ਹਾਥੀਆਂ ।
ਦੁੱਖਸੁੱਖ ਸਭ ਦੇ
ਤੂੰ ਸ਼ਰੀਕ ਹੋਈ ਜਾ
ਜੱਗ ਉੱਤੇ ਹੋਣੀ 'ਨੰਦੀ' 
ਤੇਰੇ ਅੱਡਰੀ ਜੀ ਥਾਂ।

 

ਡਾਹਢਾ ਫ਼ਿਕਰਮੰਦ 

ਗੋਲਾਬਾਰੀ ਦੋਵਾਂ ਪਾਸੇ
ਹੋਵੇਗੀ ਕਦ ਬੰਦ।
ਸਾਫ਼ ਹੋਵੇਗਾ ਕਦ
ਰਾਜਨੀਤੀ ਦਾ ਘਿਨੌਣਾ ਸਾਰਾ ਗੰਦ।
ਭਾਰਤ ਦੇਸ਼ ਨੂੰ ਮਾਂ ਕਹਿਣ ਵਾਲਿਓ
ਖੇਡੋ ਨਾ ਜ਼ਜਬਾਤਾਂ ਨਾਲ 
ਕੁਰਸੀ ਖ਼ਾਤਿਰ ਭੇੜ ਨਾ ਪਾਉ
ਆਦਮ ਦੀਆਂ ਸਭ ਜਾਤਾਂ ਨਾਲ।
ਭਾਰਤ ਦੇਸ਼ ਦਾ ਆਮ ਜੋ ਵਾਸੀ 
ਹੈ ਡਾਹਢਾ ਫ਼ਿਕਰਮੰਦ 
ਮਾਨਣ ਸਭ ਖੁਸ਼ੀਆਂ ਖੇੜੇ
ਰੱਜ ਕੇ ਲੈਣ ਆਨੰਦ।

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਸਵੇਰ ਦੇ ਨਾਸ਼ਤੇ ''ਚ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ

    ਦਿਨੇਸ਼ ਨੰਦੀ
ਸੰਪਰਕ. 94174-58831

rajwinder kaur

This news is Content Editor rajwinder kaur