ਕਵਿਤਾ : ਤਨਹਾਈ

07/24/2020 6:19:21 PM

ਅਕਸਰ ਮੇਰੀ ਤਨਹਾਈ, 
ਅਸੀਂ ਨਾਲ-ਨਾਲ ਰਹਿੰਦੇ ਹਾਂ, 
ਰਾਤ ਨੂੰ ਸੋਂਦੇ ਵਕਤ, ਸੋਚਦਾ ਹਾਂ, 
ਇਹ ਜ਼ਿੰਦਗੀ ਦੀਆਂ ਬੰਦਸ਼ਾਂ।  
ਸਬਰ ਦਾ ਘੁੱਟ ਭਰਦੇ ਹੀ,
ਯਾਦਾਂ ਮੇਰਾ ਗਲਾ, ਦਬਾ ਜਾਂਦੀਆਂ ਹਨ।
ਮੇਰੇ ਆਪਣੇ ਹੀ, ਜਦੋਂ ਕਿਸੇ ਦੀਆਂ, ਗੱਲਾਂ ਵਿੱਚ ਆ ਜਾਂਦੇ ਹਨ ,
ਕੀ ਕਹਾਂ, ਉਨ੍ਹਾਂ ਨੂੰ, ਕਿਵੇਂ ਸਮਝਾਵਾਂ ਇਨ੍ਹਾਂ ਨੂੰ।
ਮੇਰੀ ਮੰਜਿਲ ਤਾਂ, ਕਿੱਤੇ ਹੋਰ, ਬਹੁਤ ਉੱਤੇ,
ਅਸਮਾਨ ਤੋਂ ਵੀ ਉੱਚੀ, ਮੇਰੀ ਇਹ ਖਵਾਇਸ਼ੇਂ।
ਮੈਂ ਵੀ ਉਹ ਵਕਤ, ਵੇਖਣਾ ਚਾਹਾਂ ,
ਇੰਨੀ ਭੀੜ-ਭਾੜ ਦੇ ਅੱਗੇ, ਕਿਵੇਂ ਜਿਉਂਦੇ ਨੇ, ਉਹ ਲੋਕ।
ਜੋ ਮੈਂ ਹੁਣ, ਕਿਸੇ ਦਾ ਦਰਦ ਨਹੀਂ, ਵੇਖ ਸਕਦਾ,
ਕੀ ਉਸ ਸਮੇਂ ਵੀ ਮੇਰੇ, ਅੱਗੇ ਪਿਆ ਹੋਵੇਗਾ।
ਕੋਈ ਭੁੱਖ ਨਾਲ ਤੜਫ਼ਦਾ,
ਲੱਖਾਂ ਨਜਾਈਜ਼ ਖਰਚ, ਹੁੰਦਾ ਵੇਖਿਆ ਮੈਂ, ਅਵਾਮ ਵਿੱਚ।
ਬਸ ਉਹ ਫਾਈਲਾਂ ਵਿੱਚ ਹੀ ਦਬਿਆ ਰਹਿੰਦਾ ਹੈ, ਸਰਕਾਰੀ ਦੁਕਾਨ ਵਿੱਚ,
ਜਦੋਂ ਮੈਂ ਗੁਜਰ ਜਾਵਾਂ।
ਕਿਸੇ ਚਿਤਾਔਂ ਨਾਲ ਸੜਦੇ, ਕਿਸੇ ਸ਼ਹਿਰ ’ਚੋਂ।
ਅੱਖਾਂ ਭਰ, ਆਓ ਮੇਰੀ,
ਬੈਠਾ ਕਿਉਂ ਮੰਗਤਾ, ਆਪਣੇ ਕੱਪੜੇ ਫਾੜ ਕੇ,
ਮਜਦੂਰ, ਕਿਸਾਨ, ਕਿਉਂ ਨਾਅਰੇਂ ਲਗਾਉਦੇਂ, ਵਿੱਚ ਬੈਠ ਕੇ, ਬਜ਼ਾਰ ਵਿੱਚ।
ਕਿਉਂ ਨਹੀਂ, ਤਰਸ ਆਉਂਦਾ ਉਨ੍ਹਾਂ ਨੂੰ, ਜੋ ਬੈਠੇ ਨੇ, ਰਿਸ਼ਵਤ ਡਕਾਰ ਕੇ।
ਹਾਂ, ਮੈਂ, ਬਣ ਬੈਠਾ, ਅੱਜ ਕੁੱਝ,
ਮਗਰ ਕਦੇ, ਸਿੱਧੀ ਗੱਲ ਤਾਂ, ਕਹਿਣੇਂ ਨਾ ਆਈ।
ਮਗਰ ਲਿਖ ਬੈਠਾ, ਕਾਗਜ਼ ਦੀ ਉਸ, ਡਾਇਰੀ ਵਿੱਚ।
ਰਾਤ ਭਰ ਲਿਖਦਾ ਰਿਹਾ, ਸਵੇਰੇ ਹੋਈ, ਤਾਂ ਲੱਭਣ ਲੱਗ ਗਿਆ,
ਕਿੱਥੇ ਹੈ, ਤਨਹਾਈ, ਦੇ ਕਾਗਜ਼।
ਫਿਰ ਲਾਰ, ਅੰਦਰ ਨਿਗਲਦੇਂ ਹੀ ਗਲਾ ਘੁਟਣ ਲੱਗਦਾ ਹੈ ਮੇਰਾ।
ਮੇਰੀ ਇਸ ਇਕੱਲੇ ਉੱਜਾੜ ਵਿੱਚ,
ਜਦੋਂ ਦਮ ਜਿਹਾ, ਘੁਟਣ ਲੱਗਦਾ ਹੈ ਮੇਰਾ।
ਫਿਰ ਸੋਚਾਂ ਮੈਂ, ਉਸ ਵੱਡੇ ਸ਼ਹਿਰਾਂ ਦੇ ਲੋਕ, ਕਿਵੇਂ ਜਿਉਦੇਂ ਹੋਣਗੇ,
ਰੋਣਕ ਭਰੀ ਜ਼ਿੰਦਗੀ ਵਿੱਚ ਸ਼ਾਇਦ ਉਹ,
ਦਰਦ ਸਹਿਣ ਦੇ ਕਾਬਿਲ, ਹੁੰਦੇ ਹੋਣਗੇ।
ਮਿਡਲ ਕਲਾਸ ਦੀ ਵੀ, ਕੀ ਜ਼ਿੰਦਗੀ,
ਜਦੋਂ ਕੋਈ ਬੋਲ ਦੇ ਆਪਣੇ ਤੋਂ ਹੇਠਾਂ ਵਾਲੇ ਨੂੰ ਵੇਖ।
ਹਾਂ ਮੈਂ ਸਮਝਦਾ ਹਾਂ, ਦਰਦ ਉਨ੍ਹਾਂ ਦਾ ਵੀ,
ਜਦੋਂ ਕੋਈ ਬੱਚਾ ਚੀਲ ਗੱਡੀ, ਵੇਖਕੇ ਖੁਸ਼ ਹੋ ਜਾਵੇ।
ਮੈਨੂੰ ਫਰਕ ਨਹੀਂ ਪਵੇਂ, ਸੱਜਣਾਂ, ਉਸ ਜਮਾਨੇਂ ਦੀ, ਗੱਲ ਕਰਦੇ ਹੋ,
ਸ਼ਾਇਦ ਦੋਸਤ ਸਨ, ਉਹ ਮੇਰੇ।
ਕੁੱਝ ਜਾਣੀ, ਅਨਜਾਨੀ ਗੱਲਾਂ, ਮੇਰੇ ਕੋਲ ਜਦੋਂ ਗੁਜਰ ਜਾਣ,
ਮਗਰ ਤਨਹਾਈ, ਛੱਡ ਜਾਣ।
ਅਗਰ ਕੋਈ ਕਹੇ,
ਮੈਨੂੰ ਬੇਟੇ ਦੇ ਵਿਆਹ ਵਿੱਚ ਨਹੀ, ਬੁਲਾਇਆ, ਉਸਨੇ।
ਮੇਰਾ ਬਚਪਨ ਦਾ ਦੋਸਤ ਸੀ ਉਹ,
ਮਗਰ ਅੱਜ ਬੀਮਾਰ ਹੈ ਹਾਲ-ਚਾਲ ਹੀ ਪੁੱਛ, ਆਵਾਂ।
ਫਿਰ ਵੀ ਮਗਰ ਉਹ ਕਹੋ, ਇਹ ਸ਼ਾਇਦ,
ਲਾਲਚ ਦੇ ਇਰਾਦੇ ਨਾਲ ਅਇਆ ਹੈ, ਇਹ ਬਹੁਤ ਗਰੀਬ ਹੈ।
ਮਗਰ ਮੈਂ ਉਸਦੀ ਨਬਜ਼ ਨਹੀਂ, ਪੜ੍ਹ ਪਾਉਂਦਾ,
ਅਗਰ ਅੱਜ ਮੇਰੀ ਤਨਹਾਈ, ਮੇਰੇ ਨਾਲ ਨਹੀਂ ਹੁੰਦੀ।
ਫਿਰ ਵੀ ਮੈ ਕਹਾਂ ਉਹ ਮੇਰਾ ਦੋਸਤ ਹੈ,
ਪੋਰਸ' ਵਰਗਾ, ਸਭ ਕੁੱਝ 'ਵਾਰ ਜਾਵਾਂ, ਉਸ ਸਿਕੰਦਰ ਦੀ ਤਰ੍ਹਾਂ ।

ਲੇਖਕ  :  -  ਸੰਦੀਪ ਕੁਮਾਰ  ਨਰ ਬਲਾਚੌਰ
ਮੋਬਾਇਲ  :  -  9041543692

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ


rajwinder kaur

Content Editor

Related News