ਕਵਿਤਾਵਾਂ : ਬੇਟੀ, ਵਿਸ਼ਵਾਸ, ਕਿੱਕਰ ਦੀ ਦਾਤਣ

06/30/2020 5:31:03 PM

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ
ਪੀਰ ਮੁਹੰਮਦ 9855069972

ਬੇਟੀ 
ਜਿਸ ਵਿਹੜੇ ਵਿੱਚ ਖੇਡੇ ਬੇਟੀ,
ਉਹ ਘਰ ਕਰਮਾਂ ਵਾਲਾ ਏ।
ਸਾਖ ਸ਼ਾਤ ਹੈ ਲਛਮੀ ਬੇਟੀ,
ਜਿਸਦਾ ਰੂਪ ਨਿਰਾਲਾ ਹੈ।
ਕੰਮਕਾਰ ਹੈ ਸਾਰਾ ਕਰਦੀ,
ਮਾਂ ਨਾਲ ਹੱਥ ਵਟਾਉਂਦੀ ਹੈ।
ਝਾੜੂ ਮਾਰੇ ਪੋਚੇ ਲਾਵੇ,
ਘਰ ਨੂੰ ਖੂਬ ਸਜਾਉਂਦੀ ਹੈ।
ਵੀਰਾਂ ਨਾਲ ਜੇ ਲੜ ਪੈਂਦੀ ਏ,
ਖੁਦ ਹੀ ਆਪ ਮੰਨਾ ਲੈਂਦੀ।
ਪਿਆਰੀਆਂ ਪਿਆਰੀਆਂ ਕਰਕੇ ਗੱਲਾਂ 
ਵੀਰਾਂ ਤਾਈਂ ਵਰਚਾਅ ਲੈਂਦੀ।
ਚਾਵਾਂ ਦੇ ਨਾਲ ਬੰਨ੍ਹੇ ਰੱਖੜੀ, 
ਗੁੱਟ ਤੇ ਸੋਹਣਿਆਂ ਵੀਰਾਂ ਦੇ,
ਭੈਣ ਭਰਾ ਦੀ ਬਣੇ ਜੇ ਜੋੜੀ।
ਇਹ ਸਭ ਖੇਲ ਤਕਰੀਰਾਂ ਦੇ।
ਪੀਰਮੁਹੰਮਦ ਵਾਲਿਆ (ਵੀਰੇ)
ਸਭ ਦੀ ਬੇਟੀ ਹੋਵੇ।
ਬੇਟੀ ਆ ਕੇ ਚੁੱਪ ਕਰਾਂਉਂਦੀ,
ਮਾਂ ਬਾਪ ਜਦ ਰੋਵੇ ।

 

ਵਿਸ਼ਵਾਸ 
ਕੁਝ ਪਾਉਣ ਦੀ ਚਾਹਤ, ਜਿੰਨਾ ਨੇ ਹੈ ਰੱਖੀ,
ਉਹ ਮੁਕੱਦਰਾਂ ਦਾ ਸਹਾਰਾ ਕਦੇ ਲੈਂਦੈ ਨਹੀਉਂ।
ਪੂਰੀ ਲਗਨ ਦੇ ਨਾਲ, ਮਿਹਨਤ ਜਿੰਨਾ ਕੀਤੀ,
ਅੱਗੇ ਚੱਲਦੇ ਨੇ, ਪਿੱਛੇ ਕਦੇ ਰਹਿੰਦੇ ਨਹੀਉਂ। 
ਜਿੰਨਾਂ ਮਕਾਨਾਂ ਦੀ ਨੀਂਹ, ਪੂਰੀ ਮਜਬੂਤ ਰੱਖੀ 
ਵਿੱਚ ਤੂਫਾਨਾਂ ਦੇ ਕਦੇ ਵੀ ਢਹਿੰਦੇ ਨਹੀਉਂ ।
ਲੰਮਿਆਂ ਪੈਡਿਆਂ ਦੇ ਜਿਹੜੇ ਨੇ ਬਣੇ ਪਾਂਧੀ,
ਉਹ ਰਸਤਿਆਂ ਵਿੱਚ ਕਦੇ ਵੀ ਬਹਿੰਦੇ ਨਹੀਉਂ।
ਹਿੰਮਤ ਤੇ ਹੌਂਸਲੇ ਸਦਾ ਨੇ ਬੁਲੰਦ ਜਿੰਨਾਂ ਦੇ,
ਸੋਚਾਂ ਡੂੰਘੀਆਂ ਦੇ ਵਿੱਚ ਕਦੇ ਵੀ ਪੈਂਦੇ ਨਹੀਉਂ। 
ਆਪਣੇ ਆਪ ਤੇ ਰੱਖਣ ਵਿਸ਼ਵਾਸ ਜਿਹੜੇ,
ਦੁੱਖ ਕਿਸੇ ਦਾ (ਵੀਰਿਆ) ਸਹਿੰਦੇ ਨਹੀਉਂ 

 

ਕਿੱਕਰ ਦੀ ਦਾਤਣ
ਨਾ ਕਿਤੋਂ ਲੱਭੇ, ਕਿੱਕਰ ਦੀ ਦਾਤਣ, 
ਨਾ ਚੂਪਣ, ਲਈ ਗੰਨਾ ਏਂ।
ਟਾਂਵੀ ਟਾਂਵੀ ਕੋਈ ਬੀਜੇ ਮੱਕੀ,
ਨਾ ਬੰਨ੍ਹਦਾ ਕੋਈ ਮੰਨ੍ਹਾ ਏਂ।
ਕੱਚੇ ਰਾਹ ਕਿਤੇ, ਰਹੇ ਨਾ ਚੌੜੇ,
ਨਾ ਕਿਸੇ ਛੱਡਿਆ ਬੰਨਾ ਏਂ। 
ਸਟੀਲ ਦੇ ਭਾਂਡੇ ਵਰਤਣ ਲੋਕੀਂ,
ਨਾ ਕਿਤੇ, ਕਹੇਂ ਦਾ ਛੰਨਾ ਏਂ।
ਤਾਹੀਂ ਤਾਂ ਮੁੰਡੇ ਸੋਹਲ (ਵੀਰਿਆ)
ਨਾ ਮੋੜੇ ਕੋਈ ਵੰਨ੍ਹਾ ਏਂ।
ਨਾ ਮੋੜੇ ਕੋਈ ਵੰਨ੍ਹਾ ਏਂ।

PunjabKesari


rajwinder kaur

Content Editor

Related News