ਕਵਿਤਾਵਾਂ : ਅੱਜ ਬੇਸ਼ੱਕ ਵੱਡਾ ਹੋ ਗਿਆ ਮੈਂ...

05/26/2020 6:06:56 PM

 

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444

ਅੱਜ ਬੇਸ਼ੱਕ ਵੱਡਾ ਹੋ ਗਿਆ ਮੈਂ,
ਦੁਨੀਆਂ ਦੇ ਰੰਗਾਂ ਵਿੱਚ ਖੋਹ ਗਿਆ ਮੈਂ।
ਉਹ ਅਣਭੋਲ ਬਚਪਨ ਵਿੱਚ
ਮੇਰਾ ਫ਼ੇਰ ਮੁੜਨ ਨੂੰ ਜੀਅ ਕਰਦੈ....ਮਾਂ

ਮਾਂ ਤੇਰੇ ਮੂੰਹੋਂ ਅੱਜ ਫ਼ੇਰ ਦੁਬਾਰਾ
ਬਚਪਨ ਦੇ ਨਾਂ ਸੁਣਨ ਨੂੰ ਜੀਅ ਕਰਦੈ।

ਮੇਰਾ ਸ਼ੇਰ ਪੁੱਤਰ ਆ ਗਿਆ ਏ,
ਕਿੰਨੀ ਛੇਤੀ ਰੋਟੀ ਖ਼ਾਹ ਗਿਆ ਏ।
ਤੇਰੇ ਹੱਲਾਸ਼ੇਰੀ ਵਾਲੇ ਰਾਹਾਂ ਤੇ..
ਮੇਰਾ ਫ਼ੇਰ ਤੁਰਨ ਨੂੰ ਜੀਅ ਕਰਦੈ ...ਮਾਂ

ਮੈਂ ਬੇਸ਼ੱਕ ਰੰਗ ਤੋਂ ਕਾਲਾ ਸੀ,
ਮੈਂ ਤਾਂ ਵੀ ਮਹਾਰਾਜਾ ਪਟਿਆਲਾ ਸੀ।
ਤੇਰੀਆਂ ਮਿੱਠੀਆਂ ਮਿੱਠੀਆਂ ਬਾਤਾਂ ਨੂੰ..
ਮੇਰਾ ਸੌਣ ਲਈ ਸੁਣਨ ਨੂੰ ਜੀਅ ਕਰਦੈ.. ਮਾਂ

ਅੱਜ ਦੁਨੀਆਂ ਛੱਡ ਤੁਰ ਦੂਰ ਗਈ।
ਮੈਂਨੂੰ ਜਿਉਣ ਲਈ ਕਰ ਮਜ਼ਬੂਰ ਗਈ।
ਮੇਰਾ ਪਿੰਡ ਜਖਵਾਲੀ ਵਿੱਚ ਨਾਲ ਤੇਰੇ..
ਫ਼ੇਰ ਮੰਜੇ ਬੁਣਨ ਨੂੰ ਜੀਅ ਕਰਦੈ...ਮਾਂ

ਮਾਂ ਤੇਰੇ ਮੂੰਹੋਂ ਅੱਜ ਫ਼ੇਰ ਦੁਬਾਰਾ
ਬਚਪਨ ਦੇ ਨਾਂ ਸੁਣਨ ਨੂੰ ਜੀਅ ਕਰਦੈ।

 

ਵਿਅੰਗ

ਮੈਂ ਕੀਹਨੂੰ ਇਨਸਾਨ ਆਖਾਂ।
ਵਾਹ!ਸਮੇਂ ਦਿਆਂ ਦਾਤਾ, ਤੈਂਨੂੰ ਕਿਉਂ ਨਾ ਬਲਵਾਨ ਆਖਾਂ।
ਨਫ਼ਰਤ ਕਿਉਂ ਹੋ ਗਈ ਹੈ ,ਮੈਂ ਕੀਹਨੂੰ ਇਨਸਾਨ ਆਖਾਂ।
ਬਸ ਮੈਂ ਰਹਾ ਜਿਉਂਦਾ, ਹੋਰ ਤੋਂ ਹਾਂ, ਬਹੁਤ ਪ੍ਰੇਸ਼ਾਨ ਆਖਾਂ।
ਮੈਂ ਜਿਵੇਂ ਬੈਠਿਆਂ ਹੀ ਰਹਿਣਾ,ਹੋਰ ਨੂੰ ਮਹਿਮਾਨ ਆਖਾਂ।
ਮਜ਼ਬੂਰੀ ਨੂੰ ਕਹਾ ਮੁਨਾਫ਼ਾ, ਕਿਵੇਂ ਚੱਲਦੀ ਦੁਕਾਨ ਆਖਾਂ।
ਜੋ ਗੱਲ ਗੱਲ ਤੇ ਬਦਲ ਜਾਵੇ,ਮੈਂ ਕੀਹਦੀ ਜ਼ੁਬਾਨ ਆਖਾਂ।
ਨਾ ਦਿਸਦੀ ਹੈ ਇਨਸਾਨੀਅਤ,ਹੈ ਕਿੱਥੇ ਭਗਵਾਨ ਆਖਾਂ।
ਕਿਉਂ ਰੱਸੇ ਗਲਾਂ ਚ ਪਾਵੇ, ਮਜ਼ਬੂਰ ਕਿਉਂ ਕਿਸਾਨ ਆਖਾਂ।
ਇੱਕ ਸਵਾਲ ਜੁਮਲੇਬਾਜ਼ਾ ਤੋਂ,ਕਿਉਂ ਸੜਕਾਂ ਤੇ ਜਹਾਨ ਆਖਾਂ।
ਅੱਜ ਜਖਵਾਲੀ ਵੀ ਕਿਉ ਹੋਇਆ,ਡਾਹਢਾ ਹੈਰਾਨ ਆਖਾਂ।

rajwinder kaur

This news is Content Editor rajwinder kaur