ਕਵਿਤਾ : ਵਕਤ

07/27/2020 3:15:58 PM

ਹੁੰਦੇ ਸੀ ਵਕਤ ਨਿਮਾਣੇ , 
ਸੋਚਾਂ ਸੀ ਵੱਡੀਆਂ ਜੀ, 
ਸ਼ਰਮ ਬੜੀ ਆਉਂਦੀ,
ਕਿਸੇ ਅੱਖਾਂ ਕੱਢੀਆਂ ਜੀ।

ਛੋਟੇ ਨੂੰ ਝੇਪ ਵੱਡੇ ਦੀ, 
ਮੰਨਦੇ ਸਭ ਕਹਿਣੇ ਸੀ,
ਇੱਜ਼ਤ ਸੀ ਸਭ ਦੀ ਸਾਂਝੀ, 
ਆਉਂਦੇ ਦੁੱਖ ਸੁੱਖ ਸਹਿਣੇ ਸੀ।

ਜਮੀਨਾਂ ਭਾਵੇਂ ਨਾ ਸੀ ਕੋਲ, 
ਮਾਲਕ ਸੀ ਜ਼ਮੀਰਾਂ ਦੇ, 
ਰਾਂਝੇ ਨਾ ਬਣਦੇ ਸੀ ਉਹ, 
ਭਾਈ ਚਾਰ ਚਾਰ ਹੀਰਾਂ ਦੇ।

ਘਰ ਦੇ ਭੇਤ ਉਦੋਂ ਸਾਰੇ, 
ਘਰਾਂ ਚ ਹੀ ਜਾਂਦੇ ਰੱਖੇ ਸੀ,
ਮਾਪੇ ਸੀ ਸਭ ਕੁੱਝ ਔਲਾਦਾਂ,
ਬਣੇ ਨਾ ਕਿਸੇ ਦੇ ਪੱਖੇ ਸੀ।

ਉਹ ਨਾ ਹੁਣ ਰਹੇ ਮੱਖਣਾਂ,
ਬਦਲ ਸਭ ਹਲਾਤ ਗਏ, 
ਮਾਪਿਆਂ ਤੇ ਹੱਥ ਚੁੱਕਦੇ, 
ਸ਼ੇਰੋੰ ਵਿਗੜ ਜੁਆਕ ਗਏ।

ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ 98787-98726

ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ

rajwinder kaur

This news is Content Editor rajwinder kaur